Canada ‘ਚ ਵਾਪਰੇ ਜਹਾਜ਼ ਹਾਦਸੇ ਦਾ ਇੱਕ ਹੋਰ Video ਆਈ ਸਾਹਮਣੇ, ਦੇਖੋ ਕਿਵੇਂ ਭੱਜ-ਭੱਜ ਕੇ ਬਾਹਰ ਨਿਕਲੇ ਯਾਤਰੀ

Canada News : ਬੀਤੇ ਦਿਨੀ ਕੈਨੇਡਾ ਦੇ ਟੋਰਾਂਟੋ ‘ਚ ਵਾਪਰੇ ਹਵਾਈ ਹਾਦਸੇ ਤੋਂ ਬਾਅਦ ਕੈਨੇਡਾ ਦੇ ਵਿੱਚ ਕਾਫੀ ਗਮਗੀਨ ਮਾਹੌਲ ਬਣਿਆ ਹੋਇਆ ਹੈ। ਕਿਉਂਕੀ ਇਹ ਹਾਦਸਾ ਇਨ੍ਹਾਂ ਦਰਦਨਾਕ ਸੀ ਕਿ ਇਸ ਇਸ ਹਾਦਸੇ ਦੇ ਵਿੱਚ 18 ਲੋਕ ਗੰਭੀਰ ਰੂਪ ‘ਚ ਜ਼ਖਮੀ ਹੋਈ ਸੀ, ਅਤੇ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਸਵਾਲ ਪੈਦਾ ਹੋ ਰਿਹਾ ਸੀ ਕਿ ਜਹਾਜ਼ ਪਲਟ ਕਿਵੇਂ ਗਿਆ। ਦਰਅਸਲ ਟੋਰਾਂਟੋ ਦੇ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਵਾਪਰੇ ਜਹਾਜ਼ ਹਾਦਸੇ ਦਾ ਹੁਣ ਇੱਕ ਹੋਰ ਭਿਆਨਕ ਵੀਡੀਓ ਸਾਹਮਣੇ ਆਇਆ ਹੈ। ਸਾਹਮਣੇ ਤੋਂ ਆ ਰਹੀ ਫਲਾਈਟ ਦੇ ਕੈਪਟਨ ਵੱਲੋਂ ਬਣਾਈ ਗਈ ਵੀਡੀਓ ਵਿੱਚ, ਇਹ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਇਹ ਡੈਲਟਾ ਏਅਰਲਾਈਨਜ਼ ਦਾ ਜਹਾਜ਼ ਰਨਵੇਅ ਨੂੰ ਛੂੰਹਦੇ ਹੀ ਅੱਗ ਦੇ ਗੋਲੇ ਵਿੱਚ ਬਦਲ ਗਿਆ। ਕੁਝ ਸਕਿੰਟਾਂ ਦੇ ਅੰਦਰ-ਅੰਦਰ ਜਹਾਜ਼ ਪੂਰੀ ਤਰ੍ਹਾਂ ਧੂੰਏਂ ਦੇ ਗੁਬਾਰ ਵਿੱਚ ਖੋਹ ਹੋ ਗਿਆ।

ਇਹ ਵੀ ਪੜ੍ਹੋ :    UK ਦੀ ਫੌਜ ਪਈ ਕਮਜ਼ੋਰ, ਸਾਬਕਾ ਮੁਖੀ ਨੇ ਦੱਸਿਆ ਕਾਰਨ

ਮਿਲੀ ਜਾਣਕਾਰੀ ਅਨੁਸਾਰ, ਡੈਲਟਾ ਏਅਰਲਾਈਨਜ਼ ਦੀ ਉਡਾਣ ਨੇ ਮਿਨੀਸੋਟਾ ਦੇ ਮਿਨੀਆਪੋਲਿਸ ਹਵਾਈ ਅੱਡੇ ਤੋਂ ਉਡਾਣ ਭਰੀ। ਇਸ ਜਹਾਜ਼ ਵਿੱਚ ਕੁੱਲ 80 ਲੋਕ ਮੌਜੂਦ ਸਨ, ਜਿਨ੍ਹਾਂ ਵਿੱਚ 76 ਯਾਤਰੀ ਅਤੇ 4 ਚਾਲਕ ਦਲ ਦੇ ਮੈਂਬਰ ਸ਼ਾਮਲ ਸਨ। ਜਹਾਜ਼ ਸਥਾਨਕ ਸਮੇਂ ਅਨੁਸਾਰ ਦੁਪਹਿਰ 3:30 ਵਜੇ ਦੇ ਕਰੀਬ ਟੋਰਾਂਟੋ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚਿਆ। ਜਿਸ ਰਨਵੇਅ ‘ਤੇ ਇਸ ਜਹਾਜ਼ ਨੂੰ ਉਤਰਨਾ ਪਿਆ, ਉਹ ਪੂਰੀ ਤਰ੍ਹਾਂ ਬਰਫ਼ ਦੀ ਚਾਦਰ ਨਾਲ ਢੱਕਿਆ ਹੋਇਆ ਸੀ। ਜਹਾਜ਼ ਹਾਦਸੇ ਦੀ ਇਸ ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਜਹਾਜ਼ ਰਨਵੇਅ ਵੱਲ ਬਹੁਤ ਤੇਜ਼ੀ ਨਾਲ ਵਧਿਆ ਅਤੇ ਹੇਠਾਂ ਛੂੰਹਦੇ ਹੀ ਅੱਗ ਦੀਆਂ ਲਪਟਾਂ ਵਿੱਚ ਘਿਰ ਗਿਆ। ਕਿਸੇ ਨੂੰ ਕੁਝ ਸਮਝ ਆਉਣ ਤੋਂ ਪਹਿਲਾਂ ਹੀ, ਜਹਾਜ਼ 180 ਡਿਗਰੀ ਪਲਟ ਗਿਆ ਅਤੇ ਬਰਫ਼ ਨਾਲ ਢਕੇ ਰਨਵੇਅ ‘ਤੇ ਘਸੀਟਦਾ ਗਿਆ ।

ਇਹ ਵੀ ਪੜ੍ਹੋ :    Trump ਵਲੋਂ ਟਰੂਡੋ ਨੂੰ ਇਕ ਹੋਰ ਝਟਕਾ, America ਨੇ ਕੈਨੇਡੀਅਨ ਕਾਰਾਂ ‘ਤੇ ਲਗਾਇਆ Tariff, 2 ਅਪ੍ਰੈਲ ਤੋਂ ਲਾਗੂ ਹੋਵੇਗਾ ਨਿਯਮ

ਇਸ ਤੋਂ ਬਾਅਦ ਜਹਾਜ਼ ਦੇ ਆਲੇ-ਦੁਆਲੇ ਧੂੰਏਂ ਦਾ ਗੁਬਾਰ ਉੱਠਿਆ ਅਤੇ ਸਭ ਕੁਝ ਇਸ ਧੂੰਏਂ ਵਿੱਚ ਖੋਹ ਗਿਆ। ਇਸ ਹਾਦਸੇ ਵਿੱਚ ਜਹਾਜ਼ ਦੇ ਦੋਵੇਂ ਵਿੰਗ ਟੁੱਟ ਕੇ ਅਲੱਗ ਹੋ ਕੇ ਡਿੱਗ ਗਏ।ਇਸ ਹਾਦਸੇ ਤੋਂ ਤੁਰੰਤ ਬਾਅਦ, ਜਹਾਜ਼ ਦੇ ਐਮਰਜੈਂਸੀ ਦਰਵਾਜ਼ੇ ਖੁੱਲ੍ਹ ਗਏ ਅਤੇ ਯਾਤਰੀਆਂ ਨੂੰ ਬਾਹਰ ਭੱਜਦੇ ਦੇਖਿਆ ਗਿਆ। ਇਸ ਦੌਰਾਨ, ਹਵਾਈ ਅੱਡੇ ਦੀ ਐਮਰਜੈਂਸੀ ਰਿਸਪਾਂਸ ਟੀਮ ਵੀ ਮੌਕੇ ‘ਤੇ ਪਹੁੰਚ ਗਈ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਜਹਾਜ਼ ਵਿੱਚ ਫਸੇ ਹੋਰ ਯਾਤਰੀਆਂ ਨੂੰ ਬਾਹਰ ਕੱਢ ਲਿਆ ਗਿਆ। ਰਿਪੋਰਟਾਂ ਅਨੁਸਾਰ, ਇਸ ਹਾਦਸੇ ਵਿੱਚ ਲਗਭਗ 18 ਯਾਤਰੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਜ਼ਖਮੀਆਂ ਵਿੱਚ ਇੱਕ 60 ਸਾਲਾ ਆਦਮੀ, ਇੱਕ 40 ਸਾਲਾ ਔਰਤ ਅਤੇ ਇੱਕ ਬੱਚਾ ਸ਼ਾਮਲ ਹੈ।

ਇਹ ਵੀ ਪੜ੍ਹੋ :    Trump ਵਲੋਂ ਟਰੂਡੋ ਨੂੰ ਇਕ ਹੋਰ ਝਟਕਾ, America ਨੇ ਕੈਨੇਡੀਅਨ ਕਾਰਾਂ ‘ਤੇ ਲਗਾਇਆ Tariff, 2 ਅਪ੍ਰੈਲ ਤੋਂ ਲਾਗੂ ਹੋਵੇਗਾ ਨਿਯਮ

ਜ਼ਿਕਰਯੋਗ ਹੈ ਕਿ ਇਸ ਹਵਾਈ ਹਾਦਸੇ ਦਾ ਕਾਰਨ ਕੀ ਸੀ, ਇਹ ਤਾਂ ਪੂਰੀ ਹੋਈ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਇਸ ਵੇਲੇ ਟੋਰਾਂਟੋ ਦੇ ਖਰਾਬ ਮੌਸਮ ਨੂੰ ਇਸ ਹਾਦਸੇ ਦਾ ਕਾਰਨ ਮੰਨਿਆ ਜਾ ਰਿਹਾ ਹੈ। ਕਿਹਾ ਜਾ ਰਿਹਾ ਕਿ ਹਾਦਸੇ ਤੋਂ ਪਹਿਲਾਂ, ਟੋਰਾਂਟੋ ਵਿੱਚ ਭਾਰੀ ਬਰਫ਼ਬਾਰੀ ਹੋਈ ਸੀ ਅਤੇ 38 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਸਨ। ਮੰਨਿਆ ਜਾ ਰਿਹਾ ਹੈ ਕਿ ਡੈਲਟਾ ਏਅਰਲਾਈਨਜ਼ ਦਾ ਜਹਾਜ਼ ਰਨਵੇਅ ‘ਤੇ ਬਰਫ਼ਬਾਰੀ ਅਤੇ ਤੇਜ਼ ਹਵਾਵਾਂ ਕਾਰਨ ਹਾਦਸੇ ਦਾ ਸ਼ਿਕਾਰ ਹੋਇਆ।