ਆਸਟ੍ਰੇਲੀਆ : ਘਰ ਦੇ ਵਿੱਚੋਂ ਮਿਲੀ ਬੱਚੇ ਦੀ ਲਾਸ਼, ਇਲਾਕੇ ਚ ਫੈਲੀ ਸਨਸਨੀ

Australia News : ਆਸਟ੍ਰੇਲੀਆ ਤੇ ਇੱਕ ਘਰ ਦੇ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜੱਦ ਟਾਊਨਸਵਿਲੇ (Townsville) ਵਿਖੇ ਘਰ ਅੰਦਰ ਇੱਕ ਬੱਚੇ ਦੀ ਲਾਸ਼ ਮਿਲੀ। ਬੱਚੇ ਦੇ ਕਤਲ (Murder) ਦਾ ਦੋਸ਼ ਸਥਾਨਕ ਜਗ੍ਹਾ ਤੇ ਇੱਕ ਔਰਤ ‘ਤੇ ਲਗਾਇਆ ਗਿਆ ਹੈ। ਕਿਰਵਾਨ ਦੇ ਚਾਲਸਰੀਟ ‘ਤੇ ਇੱਕ ਘਰ ‘ਚ ਬੀਤੀ ਸ਼ਾਮ ਐਂਮਰਜਸੀ (Emergency) ਸੇਵਾਵਾਂ ਨੂੰ ਬੁਲਾਇਆ ਗਿਆ ਜਦੋਂ ਇੱਕ ਬੱਚੇ ਦੇ ਬੇਹੋਸ਼ ਹੋਣ ਦੀ ਉਹਨਾਂ ਨੂੰ ਸੂਚਨਾ ਮਿਲੀ। ਪੁਲਿਸ (Police) ਜੱਦ ਮੌਕੇ ‘ਤੇ ਪਹੁੰਚੀ ਤਾਂ ਉਨਾਂ ਨੇ 9 ਸਾਲਾ ਲੜਕਾ ਮ੍ਰਿਤਕ ਪਾਇਆ। 24 ਸਾਲਾ ਔਰਤ ਜਿਸ ਉੱਤੇ ਪੁਲਿਸ ਦਾ ਦੋਸ਼ ਹੈ ਕਿ ਉਹ ਲੜਕੇ ਨੂੰ ਜਾਣ ਦੀ ਸੀ ਉਸਨੂੰ ਮੌਕੇ ਤੇ ਹੀ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ।

ਇਹ ਵੀ ਪੜ੍ਹੋ : Australia ਨੇ ਹਵਾਈ ਸਫਰ ਕਰਨ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਲਈ ਕੀਤੀ ਜਾਰੀ ਚੇਤਾਵਨੀ

ਜ਼ਿਕਰਯੋਗ ਹੈ ਕਿ ਕਵੀਨਸ ਲੈਂਡ ਪੁਲਿਸ ਤੇ ਇੱਕ ਬਿਆਨ ਦੇ ਮੁਤਾਬਕ ਮੁੰਡੇ ਦੀ ਮੌਤ ਦੇ ਹਾਲਾਤ ਦੀ ਜਾਂਚ ਕੀਤੀ ਜਾ ਰਹੀ ਹੈ, ਅਤੇ ਕਤਲ ਦੇ ਦੋਸ਼ ਵਿੱਚ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਨੂੰ ਹੁਣ ਸੋਮਵਾਰ ਨੂੰ ਟਾਊਨਸਿਵਿਲ ਮੈਜਿਸਟਰੇਟ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਅਤੇ ਅਦਾਲਤ ਦੇ ਫੈਸਲੇ ਤੋਂ ਬਾਅਦ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ।