Australia ਨੇ ਹਵਾਈ ਸਫਰ ਕਰਨ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਲਈ ਕੀਤੀ ਜਾਰੀ ਚੇਤਾਵਨੀ

Australia News : ਆਸਟ੍ਰੇਲੀਆ (Australia) ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਆਸਟ੍ਰੇਲੀਆ ਦੇ ਨਿਊਜ਼ ਨੈਟਵਰਕ ਦੇ ਅਨੁਸਾਰ ਸਿਜਨੀ ਮੈਲਬੋਨ ਅਤੇ ਪ੍ਰਿਜ ਵੇਨ ਹਵਾਈ ਅੱਡੀਆਂ ਉੱਤੇ ਹਵਾ ਬਾਜੀ ਸੇਵਾ ਕੰਪਨੀ ਤਾਇਨਾਡਾ ਦੇ 10 ਤੋਂ ਵੱਧ ਜਮੀਨੀ ਸਟਾਫ ਨੇ ਚੱਲ ਰਹੇ ਤਨਖਾਹ ਵਿਵਾਦ ਦੇ ਵਿਚਕਾਰ ਚਾਰ ਘੰਟਿਆਂ ਤੋਂ ਵੱਧ ਏਅਰਪੋਰਟ (Airport) ‘ਤੇ ਸੇਵਾਵਾਂ ਬੰਦ ਰੱਖੀਆਂ। ਅੰਤਰਰਾਸ਼ਟਰੀ ਯਾਤਰੀਆਂ ਦੇ ਲਈ ਆਸਟ੍ਰੇਲੀਆ ਨੇ ਐਮਰਜੈਂਸੀ (Emergency) ਚਿਤਾਵਨੀ ਜਾਰੀ ਕੀਤੀ ਹੈ ਅੰਤਰਰਾਸ਼ਟਰੀ ਯਾਤਰੀਆਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜਮੀਨੀ ਸਟਾਫ ਦੀ ਹੜਤਾਲ ਦੇ ਕਾਰਨ ਆਸਟਰੇਲੀਆ ਦੇ ਪ੍ਰਮੁੱਖ ਹਵਾਈ ਅੱਡਿਆਂ ਉੱਤੇ ਵਿਘਨ ਪੈਣ ਦੀ ਹੋਰ ਵੀ ਸੰਭਾਵਨਾ ਜਤਾਈ ਜਾ ਰਹੀ ਹੈ।

ਇਹ ਵੀ ਪੜ੍ਹੋ : Canada ਦਾ ਭਾਰਤੀ ਵਿਦਿਆਰਥੀਆਂ ਲਈ ਵੱਡਾ ਐਲਾਨ, 2025 ‘ਚ 4.37 ਲੱਖ Study Permit ਕਰੇਗਾ ਜਾਰੀ

ਟਰਾਂਸਪੋਰਟ ਵਰਕਰਸ ਯੂਨੀਅਨ (Transport Workers Union) ਦੇ ਰਾਸ਼ਟਰੀ ਸਕੱਤਰ ਮਾਈਕਲ ਕੇਨ ਨੇ ਵਧੇਰੀ ਜਾਨਕਾਰੀ ਦਿੰਦੇ ਹੋਏ ਕਿਹਾ ਕਿ ਤਨਖਾਹ ਸਮਝੋਤੇ ਉੱਤੇ ਇੱਕ ਸਾਲ ਤੋਂ ਵੱਧ ਸਮੇਂ ਦੀ ਗੱਲਬਾਤ ਤੋਂ ਬਾਅਦ ਉਦੋਗਿਕ ਕਾਰਵਾਈ ਆਖਰੀ ਉਪਾਏ ਵਜੋਂ ਕੀਤੀ ਗਈ ਹੈ ਉਹਨਾਂ ਕਿਹਾ ਸਿਡਨੀ ਹਵਾਈ ਅੱਡੇ ਮੈਲਬੋਨ ਹਵਾਈ ਅੱਡੇ ਬ੍ਰਿਸਬੇਨ ਹਵਾਈ ਅੱਡੇ ਉੱਤੇ ਵਿਘਨ ਪਹਿਣ ਕੇ ਅਤੇ ਉਡਾਨਾਂ ਦੇ ਵਿੱਚ ਵੀ ਦੇਰੀ ਹੋਵੇਗੀ। ਇਸ ਦੇ ਨਾਲ ਹੀ ਸਿਡਨੀ ਹਵਾਈ ਅੱਡੇ ਨੇ ਕਿਹਾ ਕਿ ਉਹ ਏਅਰ ਲਾਈਨਾਂ ਦੀ ਮਦਦ ਲਈ ਤਿਆਰ ਹੈ ਤਾਂ ਜੋ ਹੜਤਾਲ ਦੇ ਪ੍ਰਭਾਵ ਨੂੰ ਘੱਟ ਕੀਤਾ ਜਾ ਸਕੇ ਅਤੇ ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੀਆਂ ਏਅਰਲਾਈਨਾਂ ਦੇ ਕਿਸੇ ਵੀ ਸੰਦੇਸ਼ ਵੱਲ ਧਿਆਨ ਦੇਣ।