Australia ਨੇ Heat Wave ਦੀ ਦਿੱਤੀ ਚੇਤਾਵਨੀ, ਲੋਕਾਂ ਨੂੰ ਘਰੋਂ ਬਾਹਰ ਨਾ ਨਿਕਲਣ ਦੀ ਸਲਾਹ

AUSTRALIA : ਹੱਡ ਚਿਰਵੀਂ ਠੰਡ ਦੇ ਵਿਚਾਲੇ ਹੁਣ ਆਸਟ੍ਰੇਲੀਆ (Australia) ਨੇ ਹੀਟ ਵੇਵ (Heat Wave) ਦੀ ਚੇਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਬਿਊਰੋ ਨੇ ਆਸਟਰੇਲੀਆ ਦੇ ਵੱਡੇ ਹਿੱਸਿਆਂ ਦੇ ਲਈ ਹੀਟ ਵੇਵ ਦੀ ਚੇਤਾਵਨੀ ਜਾਰੀ ਕੀਤੀ ਹੈ, ਜੋ ਕਈ ਦਿਨਾਂ ਤੱਕ ਜਾਰੀ ਰਹੇਗੀ। ਇਹ ਚੇਤਾਵਨੀ ਪੱਛਮੀ ਤੱਟ ਵਾਲੇ ਸ਼ਹਿਰ ਪਰਥ ਤੋਂ ਲੈ ਕੇ ਮੱਧ ਆਸਟ੍ਰੇਲੀਆ ਤੋਂ ਹੁੰਦੇ ਹੋਏ ਪੂਰਬੀ ਤੱਟ ਵਾਲੇ ਸ਼ਹਿਰ ਬਿਰਜਬੇਨ ਜਾਰੀ ਰਹੇਗੀ। ਇਹਨਾਂ ਦੋਵਾਂ ਸ਼ਹਿਰਾਂ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ ਆਮ ਦੇ ਨਾਲੋਂ 12 ਡਿਗਰੀ ਸੈਲਸੀਅਸ ਵੱਧ ਰਹਿਣ ਦੀ ਸੰਭਾਵਨਾ ਜਿਤਾਈ ਜਾ ਰਹੀ ਹੈ।

ਇਹ ਵੀ ਪੜ੍ਹੋ :  ਡੌਂਕੀ ਲਗਾਉਣ ਵਾਲਿਆਂ ਨੂੰ ਝਟਕਾ, ਸਹੁੰ ਚੁੱਕਦੇ ਹੀ ਟਰੰਪ ਨੇ ਹਜ਼ਾਰਾਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕੀਤਾ ਡਿਪੋਰਟ

ਇੱਥੇ ਦੱਸਣਾ ਬਣਦਾ ਕਿ ਸੋਮਵਾਰ ਨੂੰ ਪਰਥ ਦੇ ਕੁਝ ਹਿੱਸਿਆਂ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਪਰਥ ਤੋਂ 370 ਕਿਲੋਮੀਟਰ ਉੱਤਰ ਦੇ ਵੱਲ ਸਥਿਤ ਸ਼ਹਿਰ ਗਰਾਡ ਟਨ ਵਿੱਚ ਤਾਪਮਾਨ 49.30 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਜੋ ਸ਼ਹਿਰ ਦੇ ਇਤਿਹਾਸ ਦਾ ਸਭ ਤੋਂ ਗਰਮ ਦਿਨ ਸੀ। ਤੇ ਹੁਣ ਮੌਸਮ ਏਜੰਸੀ ਨੇ ਪੱਛਮੀ ਆਸਟਰੇਲੀਆ ਦੇ ਤੱਟ ‘ਤੇ ਹਿੰਦ ਮਹਾਸਾਗਰ ਦੇ ਵਿੱਚ ਖੰਡੀ ਚੱਕਰਵਾਤ ਸੀਨ ਨੂੰ ਗਰਮੀ ਦੀ ਲਹਿਰ ਦੇ ਲਈ ਅੰਸ਼ਕ ਤੌਰ ਉਤੇ ਜਿੰਮੇਵਾਰ ਠਹਿਰਾਇਆ ਹੈ।

ਇਹ ਵੀ ਪੜ੍ਹੋ : SOCIAL MEDIA ‘ਤੇ ਛਾਏ TRUMP, ਸਹੁੰ ਚੁੱਕਣ ਤੋਂ ਪਹਿਲਾਂ ਖੁਸ਼ੀ ‘ਚ DANCE ਕਰਦੇ ਨਜ਼ਰ ਆਏ TRUMP

ਇਸ ਵਿਚਾਲੇ ਹੁਣ ਪਰਥ ਵਿੱਚ ਮੰਗਲਵਾਰ ਤੋਂ ਸ਼ੁਕਰਵਾਰ ਤੱਕ ਹਰ ਰੋਜ਼ ਵੱਧ ਤੋਂ ਵੱਧ ਤਾਪਮਾਨ ਘੱਟੋ ਘੱਟ 37 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਜਦੋਂ ਕਿ ਪੁਲਿਸ ਪੇਨ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 31 ਤੋਂ 37 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਵੀ ਉਮੀਦ ਹੈ। ਦੋਵਾਂ ਸ਼ਹਿਰਾਂ ਨੂੰ ਉੱਚ ਨਵੀਂ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ ਜੋ ਗਰਮੀ ਦੇ ਅਨੁਭਵ ਨੂੰ ਹੋਰ ਤੇਜ਼ ਕਰ ਸਕਦੀ ਹੈ। ਤੇ ਮੌਸਮ ਵਿਭਾਗ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਗੰਭੀਰ ਹੀਟ ਵੇਵ ਦੀ ਸਥਿਤੀ ਖਾਸ ਤੌਰ ਤੇ ਕਮਜ਼ੋਰ ਵਿਅਕਤੀਆਂ ਜਿਵੇਂ ਕਿ ਬਜ਼ੁਰਗਾਂ ਲਈ ਚੁਣੌਤੀਪੂਰਨ ਹੋ ਸਕਦੀ ਹੈ।