Doug Ford ਦੇ ਸਦਕਾ Canada ਦੇ 70 ਲੱਖ ਲੋਕਾਂ ਨੂੰ ਮਿਲੇ 200-200 ਡਾਲਰ

Ontario News : ਕੈਨੇਡੀਅਨ ਸਿਆਸਤ ਗਰਮਾਉਂਦੀ ਜਾ ਰਹੀ ਹੈ। ਵੋਟਾਂ ਤੋਂ ਪਹਿਲਾਂ ਸਿਆਸੀ ਪਾਰੀਆਂ ਵਲੋਂ ਵੱਖ-ਵੱਖ ਹੱਥਕੰਡੇ ਅਪਨਾਏ ਜਾ ਰਹੇ ਹਨ। ਇਸ ਵਿਚਾਲੇ ਹੁਣ ਕੈਨੇਡਾ ਵਿਚ 70 ਲੱਖ ਲੋਕਾਂ ਨੂੰ 200-200 ਡਾਲਰ (Dollars) ਦੀ ਨਕਦ ਰਕਮ ਜਾਰੀ ਕੀਤੀ ਜਾ ਚੁੱਕੀ ਹੈ ਅਤੇ ਤਕਰੀਬਨ 80 ਲੱਖ ਹੋਰਨਾਂ ਨੂੰ ਇਸ ਰਕਮ ਦੇ ਚੈਕ ਆਉਣ ਵਾਲੇ ਦਿਨਾਂ ਵਿਚ ਭੇਜ ਦਿਤੇ ਜਾਣਗੇ। ਉਨਟਾਰੀਓ (Ontario) ਵਿਚ ਸੱਤਾਧਾਰੀ PC ਪਾਰਟੀ ਵੱਲੋਂ ਲੋਕਾਂ ਨੂੰ ਦਿਤੀ ਜਾ ਰਹੀ ਆਰਥਿਕ ਸਹਾਇਤਾ ਦਾ ਪੂਰਾ ਮੁੱਲ 27 ਫ਼ਰਵਰੀ ਨੂੰ ਪੈਣ ਵਾਲੀਆਂ ਵੋਟਾਂ ਦੌਰਾਨ ਵਾਪਸ ਲੈਣ ਦੇ ਯਤਨ ਕੀਤੇ ਜਾਣਗੇ। ਉਨਟਾਰੀਓ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸੂਬੇ ਦੇ ਲੋਕਾਂ ਨੂੰ ਆਰਥਿਕ ਸਹਾਇਤਾ ਨਾਲ ਸਰਕਾਰੀ ਖਜ਼ਾਨੇ ਉਤੇ 3 ਅਰਬ ਡਾਲਰ ਦਾ ਬੋਝ ਪਵੇਗਾ।

ਇਹ ਵੀ ਪੜ੍ਹੋ : ਕਸੁੱਤਾ ਫਸਿਆ ਪੂਰਾ ਟੱਬਰ, ਬੱਚੀ ਦੇ ਕਤਲ ‘ਚ ਪੂਰਾ ਪਰਿਵਾਰ ਸੀ ਸ਼ਾਮਿਲ, ਹੁਣ ਉਮਰ ਭਰ ਦੀ ਕੈਦ!

ਅਦਾਇਗੀਆਂ ਦਾ ਸਿਲਸਿਲਾ 17 ਜਨਵਰੀ ਨੂੰ ਸ਼ੁਰੂ ਕੀਤਾ ਗਿਆ ਅਤੇ ਤਕਰੀਬਨ 7 ਮਿਲੀਅਨ ਲੋਕਾਂ ਤੱਕ 200-200 ਡਾਲਰ ਦੇ ਚੈੱਕ ਪੁੱਜ ਚੁੱਕੇ ਹਨ। ਸੂਬੇ ਦੇ ਜਿਹੜੇ ਲੋਕਾਂ ਨੂੰ ਹੁਣ ਤੱਕ ਆਰਥਿਕ ਸਹਾਇਤਾ ਨਹੀਂ ਮਿਲੀ, ਉਹ ਉਨਟਾਰੀਓ ਡਾਟ ਸੀ.ਏ. ਸਲੈਸ਼ ਟੈਕਸਪੇਅਰ ਰਿਬੇਟ ’ਤੇ ਜਾ ਚੈਕ ਕਰ ਸਕਦੇ ਹਨ। ਹਾਲ ਹੀ ਵਿਚ ਉਨਟਾਰੀਓ ਪੁੱਜੇ ਲੋਕ ਆਪਣਾ ਪਤਾ ਵੀ ਤਬਦੀਲ ਕਰਵਾ ਸਕਦੇ ਹਨ। ਬੈਂਰਪਟ ਲੋਕਾਂ ਨੂੰ ਆਰਥਿਕ ਸਹਾਇਤਾ ਨਹੀਂ ਮਿਲੇਗੀ ਅਤੇ 2023 ਦੀ ਇਨਕਮ ਟੈਕਸ ਰਿਟਰਨ ਲਾਜ਼ਮੀ ਤੌਰ ’ਤੇ ਦਾਖਲ ਕੀਤੀ ਹੋਵੇ। ਸੂਬਾ ਸਰਕਾਰ ਦਾ ਕਹਿਣਾ ਹੈ ਕਿ ਜਿਹੜੇ ਲੋਕਾਂ ਨੂੰ ਚੈੱਕ ਚੋਰੀ ਹੋਣ ਜਾਂ ਗੁੰਮ ਹੋਣ ਦੀ ਚਿੰਤਾ ਹੈ, ਉਹ ਸਰਵਿਸ ਉਨਟਾਰੀਓ ਦੇ ਦਫ਼ਤਰ ਵਿਚ ਜਾ ਕੇ ਸੰਪਰਕ ਕਰਨ। ਦੂਜੇ ਪਾਸੇ ਅਫ਼ਵਾਹਾਂ ਦਾ ਬਾਜ਼ਾਰ ਵੀ ਗਰਮ ਹੈ ਅਤੇ ਲੋਕਾਂ ਨੂੰ ਸੁਚੇਤ ਰਹਿਣ ਵਾਸਤੇ ਆਖਿਆ ਗਿਆ ਹੈ। 

ਇਹ ਵੀ ਪੜ੍ਹੋ : ਆਸਟ੍ਰੇਲੀਆ ‘ਚ ਅੰਡਰਵਰਲਡ ਡਾਨ ਨੂੰ ਪ੍ਰੇਮਿਕਾ ਦੇ ਸਾਹਮਣੇ ਮਾਰੀਆਂ ਤਾੜ-ਤਾੜ ਗੋਲੀਆਂ

ਦੱਸ ਦੇਈਏ ਕਿ ਉਨਟਾਰੀਓ ਦੇ ਲੋਕਾਂ ਦਾ ਦਿਲ ਜਿੱਤਣ ਦੇ ਮਕਸਦ ਨਾਲ ਹੀ ਡਗ ਫੋਰਡ ਸਰਕਾਰ ਵੱਲੋਂ ਕਨਵੀਨੀਐਂਸ ਸਟੋਰਾਂ ’ਤੇ ਬੀਅਰ ਵੇਚਣ ਦੀ ਯੋਜਨਾ ਸਮੇਂ ਤੋਂ ਪਹਿਲਾਂ ਲਾਗੂ ਕੀਤੀ ਗਈ ਤਾਜ਼ਾ ਚੋਣ ਸਰਵੇਖਣਾਂ ਮੁਤਾਬਕ ਉਨਟਾਰੀਓ ਵਿਚ ਹੁਣ ਵੀ ਪੀ.ਸੀ. ਪਾਰਟੀ ਦੀ ਚੜ੍ਹਤ ਹੈ ਅਤੇ ਬੌਨੀ ਕਰੌਂਬੀ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਨੂੰ ਵੋਟ ਪਾਉਣ ਵਾਲਿਆਂ ਦੀ ਗਿਣਤੀ ਜ਼ਿਆਦਾ ਨਾ ਵਧ ਸਕੀ। ਇਸ ਦੇ ਉਲਟ ਵਿਰੋਧੀ ਧਿਰ ਦਾ ਦਰਜਾ ਪ੍ਰਾਪਤ ਐਨ.ਡੀ.ਪੀ. ਤੀਜੇ ਸਥਾਨ ’ਤੇ ਚੱਲ ਰਹੀ ਹੈ ਅਤੇ ਗਰੀਨ ਪਾਰਟੀ ਚੌਥੇ ਸਥਾਨ ’ਤੇ ਰਹੇਗੀ। ਟਰੰਪ ਵੱਲੋਂ ਤਜਵੀਜ਼ਸ਼ੁਦਾ ਟੈਕਸਾਂ ਦੇ ਮੱਦੇਨਜ਼ਰ ਉਨਟਾਰੀਓ ਚੋਣਾਂ ਦੀ ਅਹਿਮੀਅਤ ਹੋਰ ਵੀ ਵਧ ਜਾਂਦੀ ਹੈ।ਅਪ੍ਰੈਲ 2024 ਦੌਰਾਨ ਪੇਸ਼ ਬਜਟ ਵਿਚ ਡਗ ਫੋਰਡ ਸਰਕਾਰ ਦੀ ਆਮਦਨ ਵਿਚ ਕਮੀ ਦਿਖਾਈ ਗਈ ਅਤੇ ਬਜਟ ਘਾਟਾ 9.8 ਅਰਬ ਡਾਲਰ ’ਤੇ ਪੁੱਜਣ ਦੇ ਅਨੁਮਾਨ ਲਾਏ ਗਏ। ਡਗ ਫ਼ੋਰਡ ਦੀ ਪਾਰਟੀ ਨੂੰ ਵੋਟਾਂ ਦੌਰਾਨ ਹੋਵੇਗਾ ਫਾਇਦਾ ਅਜਿਹੇ ਵਿਚ 16 ਮਿਲੀਅਨ ਲੋਕਾਂ ਨੂੰ ਆਰਥਿਕ ਸਹਾਇਤਾ ਦੇ ਚੈਕ ਸਰਕਾਰੀ ਖਜ਼ਾਨੇ ’ਤੇ ਵੱਡਾ ਬੋਝ ਮੰਨੇ ਜਾ ਰਹੇ ਹਨ ਪਰ ਲੋਕਾਂ ਨੂੰ ਖੁਸ਼ ਕਰਨ ਲਈ ਇਹ ਕੀਮਤ ਜ਼ਿਆਦਾ ਨਹੀਂ ਹੋਵੇਗੀ।