UK News : ਬ੍ਰਿਟੇਨ ਦੀਆਂ 200 ਕੰਪਨੀਆਂ ਨੇ ਇਕ ਇਤਿਹਾਸਕ ਫੈਸਲਾ ਲਿਆ ਹੈ, ਜਿਸ ਦੇ ਤਹਿਤ ਕਰਮਚਾਰੀਆਂ ਨੂੰ ਸਿਰਫ ਚਾਰ ਦਿਨ ਕੰਮ ਕਰਨਾ ਹੋਵੇਗਾ ਅਤੇ ਤਿੰਨ ਦਿਨ ਦੀ ਛੁੱਟੀ ਮਿਲੇਗੀ। ਇਹ ਕਦਮ ਕੰਮ-ਜੀਵਨ ਸੰਤੁਲਨ ਨੂੰ ਸੁਧਾਰਨ ਅਤੇ ਕਰਮਚਾਰੀਆਂ ਦੀ ਸੰਤੁਸ਼ਟੀ ਵਧਾਉਣ ਦੇ ਉਦੇਸ਼ ਨਾਲ ਚੁੱਕਿਆ ਗਿਆ ਹੈ। ਇਸ ਨਵੀਂ ਨੀਤੀ ਨਾਲ ਮਾਰਕੀਟਿੰਗ, ਤਕਨਾਲੋਜੀ ਅਤੇ ਚੈਰਿਟੀ ਵਰਗੇ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰ ਰਹੇ 5,000 ਤੋਂ ਵੱਧ ਕਰਮਚਾਰੀਆਂ ਨੂੰ ਲਾਭ ਹੋਵੇਗਾ।
ਇਹ ਵੀ ਪੜ੍ਹੋ : Doug Ford ਦੇ ਸਦਕਾ Canada ਦੇ 70 ਲੱਖ ਲੋਕਾਂ ਨੂੰ ਮਿਲੇ 200-200 ਡਾਲਰ
ਨਵੇਂ ਯੁੱਗ ਦਾ ਨਵਾਂ ਨਿਯਮ :
ਭਾਰਤ ‘ਚ 90 ਘੰਟੇ 70 ਘੰਟੇ ਕੰਮ ਕਰਨ ਦੀ ਵਕਾਲਤ ਕੀਤੀ ਜਾ ਰਹੀ ਹੈ, ਉੱਥੇ ਹੀ ਬ੍ਰਿਟੇਨ ਵਲੋਂ ਆਪਣੇ ਕਰਮਚਾਰੀਆਂ ਨੂੰ ਸਿਰਫ ਚਾਰ ਦਿਨ ਕੰਮ ਕਰਨ ਦਾ ਆਦੇਸ਼ ਜਾਰੀ ਕੀਤਾ ਹੈ।ਇਸ ਫੈਸਲੇ ਪਿੱਛੇ ਮੁੱਖ ਉਦੇਸ਼ ਕਰਮਚਾਰੀਆਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਹੈ। ਚਾਰ ਦਿਨਾਂ ਦੇ ਕੰਮ ਦੇ ਹਫ਼ਤੇ ਨੂੰ ਅਪਣਾਉਣ ਵਾਲੀਆਂ ਕੰਪਨੀਆਂ ਦਾ ਮੰਨਣਾ ਹੈ ਕਿ ਇਹ ਪੁਰਾਣੇ ਆਰਥਿਕ ਢਾਂਚੇ ਤੋਂ ਬਾਹਰ ਨਿਕਲਣ ਦਾ ਤਰੀਕਾ ਹੈ। ਦਿ ਗਾਰਡੀਅਨ ਰਿਪੋਰਟ ਅਨੁਸਾਰ ਫਾਊਂਡੇਸ਼ਨ ਮੁਹਿੰਮ ਦੇ ਨਿਰਦੇਸ਼ਕ ਜੋਈ ਰਾਇਲ ਨੇ ਕਿਹਾ ਕਿ “9 ਤੋਂ 5 ਕੰਮ ਦਾ ਪੈਟਰਨ 100 ਸਾਲ ਪਹਿਲਾਂ ਵਿਕਸਤ ਹੋਇਆ ਸੀ ਅਤੇ ਹੁਣ ਆਧੁਨਿਕ ਸਮੇਂ ਲਈ ਢੁਕਵਾਂ ਨਹੀਂ ਹੈ,” ਉਨ੍ਹਾਂ ਅੱਗੇ ਕਿਹਾ ਕਿ ਇਸ ਬਦਲਾਅ ਨਾਲ ਕਰਮਚਾਰੀਆਂ ਨੂੰ 50 ਫੀਸਦੀ ਜ਼ਿਆਦਾ ਖਾਲੀ ਸਮਾਂ ਮਿਲੇਗਾ, ਜਿਸ ਨਾਲ ਉਹ ਖੁਸ਼ਹਾਲ ਅਤੇ ਸੰਤੁਸ਼ਟ ਜੀਵਨ ਬਤੀਤ ਕਰ ਸਕਣਗੇ।
ਇਹ ਵੀ ਪੜ੍ਹੋ : Canada ਦੇ ਇਮੀਗ੍ਰੇਸ਼ਨ ਬੈਕਲਾਗ ‘ਚ ਆਈ ਕਮੀ, PR ਲੈਣ ਵਾਲਿਆਂ ‘ਚ 8.4 ਪ੍ਰਤੀਸ਼ਤ ਦਾ ਹੋਇਆ ਵਾਧਾ
ਦੱਸ ਦਈਏ ਕਿ ਬ੍ਰਿਟੇਨ ਦੀਆਂ ਇਨ੍ਹਾਂ 200 ਕੰਪਨੀਆਂ ਦੇ ਫੈਸਲੇ ਦਾ ਪ੍ਰਭਾਵ ਆਲਮੀ ਸੰਦਰਭ ਵਿੱਚ ਵੀ ਮਹੱਤਵ ਰੱਖਦਾ ਹੈ, ਖਾਸ ਕਰਕੇ ਜਦੋਂ ਭਾਰਤ ਵਿੱਚ ਕੁਝ ਕੰਪਨੀਆਂ ਆਪਣੇ ਕਰਮਚਾਰੀਆਂ ਤੋਂ 70 ਤੋਂ 90 ਘੰਟੇ ਕੰਮ ਕਰਨ ਦੀ ਉਮੀਦ ਕਰ ਰਹੀਆਂ ਹਨ। ਬ੍ਰਿਟੇਨ ਦੇ ਇਸ ਕਦਮ ਨਾਲ ਨਾ ਸਿਰਫ ਕਰਮਚਾਰੀਆਂ ਨੂੰ ਰਾਹਤ ਮਿਲੀ ਹੈ, ਬਲਕਿ ਇਹ ਦੂਜੇ ਦੇਸ਼ਾਂ ਲਈ ਇੱਕ ਉਦਾਹਰਣ ਵੀ ਕਾਇਮ ਕਰਦਾ ਹੈ ਕਿ ਕਿਵੇਂ ਕੰਮ-ਜੀਵਨ ਸੰਤੁਲਨ ਨੂੰ ਤਰਜੀਹ ਦਿੱਤੀ ਜਾ ਸਕਦੀ ਹੈ।