ਕੈਨੇਡਾ ਦੇ 6 ਹਵਾਈ ਅੱਡਿਆਂ ਨੂੰ ਮਿਲੀ ਬੰਬ ਦੀ ਧਮਕੀ, ਉਡਾਨਾਂ ਰੱਦ?

Canada News :  ਕੁਝ ਅਗਿਆਤ ਫੋਨ ਕਾਲਾਂ ਰਾਹੀਂ ਬੰਬ ਰੱਖਣ ਦੀਆਂ ਧਮਕੀਆਂ ਮਗਰੋਂ ਕੈਨੇਡਾ ਦੇ ਕੁਝ ਪ੍ਰਮੁੱਖ ਹਵਾਈ ਅੱਡਿਆਂ ਤੇ ਕੁਝ ਉਡਾਨਾਂ ਪ੍ਰਭਾਵਿਤ ਹੋਣ ਦੀ ਸੂਚਨਾ ਹੈ।  ਪ੍ਰਾਪਤ ਵੇਰਵਿਆਂ ਮੁਤਾਬਕ ਬੰਬ ਦੀਆਂ ਧਮਕੀਆਂ ਮਗਰੋਂ ਵੈਨਕੂਵਰ ,ਔਟਵਾ ,ਮੋਂਟਰਿਅਲ, ਵਿਨੀਪੈਗ, ਕੈਲਗਰੀ ਅਤੇ ਐਡਮਿੰਟਨ ਹਵਾਈ ਅੱਡਿਆਂ ਨਾਲ ਸੰਬੰਧਿਤ ਹਵਾਈ ਉਡਾਣਾਂ ਨੂੰ ਆਰਜੀ ਤੌਰ ’ਤੇ ਕੁਝ ਘੰਟਿਆਂ ਲਈ ਰੋਕ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ :  Canada Study Visa ‘ਤੇ ਵੱਡੀ ਅਪਡੇਟ, ਭਾਰਤੀ ਵਿਦਿਆਰਥੀਆਂ ਨੂੰ Bank ਖਾਤਿਆ ‘ਚ ਦਿਖਾਉਣੇ ਹੋਵੇਗਾ ਜ਼ਿਆਦਾ Fund

ਇਸ ਤਹਿਤ ਵੈਨਕੂਵਰ ,ਔਟਵਾ ,ਮੋਂਟਰਿਅਲ, ਵਿਨੀਪੈਗ, ਕੈਲਗਰੀ ਅਤੇ ਐਡਮਿੰਟਨ ਹਵਾਈ ਅੱਡਿਆਂ ’ਤੇ ਕੁਝ ਸਮੇਂ ਲਈ ਉਡਾਣਾਂ ਰੋਕੀਆਂ ਗਈਆਂ। ਪ੍ਰੰਤੂ ਹਵਾਈ ਪ੍ਰਸ਼ਾਸਨ ਤੇ ਪੁਲਸ ਵੱਲੋਂ ਡੂੰਘੀ ਜਾਂਚ ਪੜਤਾਲ ਕਰਨ ਉਪਰੰਤ ਹਵਾਈ ਉਡਾਨਾਂ ਨੂੰ ਪਹਿਲਾਂ ਵਾਂਗ ਬਹਾਲ ਕਰ ਦਿੱਤਾ ਗਿਆ ਹੈ।