Canada News : ਕੈਨੇਡਾ ਵਿੱਚ ਵਿਦੇਸ਼ੀ ਕਾਮਿਆਂ ਅਤੇ ਵਿਦਿਆਰਥੀਆਂ (Students) ਲਈ ਦਰਵਾਜ਼ੇ ਬੰਦ ਹੋ ਰਹੇ ਹਨ। ਹਾਲ ਹੀ ਵਿਚ ਜਾਰੀ ਸਰਕਾਰੀ ਅੰਕੜੇ ਖੁਦ ਇਸ ਗੱਲ ਦੀ ਗਵਾਹੀ ਦੇ ਰਹੇ ਹਨ ਕਿ ਕੈਨੇਡਾ ਦੇ ਸਥਾਨਕ ਅਖ਼ਬਾਰ ਟੋਰਾਂਟੋ ਸਟਾਰ ਨੇ ਸਰਕਾਰ ਦੇ ਵੀਜ਼ਾ ਅਸਵੀਕਾਰ ਦਰ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਕੈਨੇਡਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵਿਦੇਸ਼ੀ ਕਾਮਿਆਂ, ਵਿਦਿਆਰਥੀਆਂ ਅਤੇ ਸੈਲਾਨੀਆਂ ਦੇ ਵੀਜ਼ੇ ਰੱਦ ਕਰ ਰਿਹਾ ਹੈ। 2024 ਵਿੱਚ 23.5 ਲੱਖ ਵੀਜ਼ਾ ਅਰਜ਼ੀਆਂ ਰੱਦ ਕੀਤੀਆਂ ਗਈਆਂ ਸਨ ਜੋ ਕਿ ਕੁੱਲ ਅਰਜ਼ੀਆਂ ਦਾ 50 ਪ੍ਰਤੀਸ਼ਿਤ ਹੈ।ਕੈਨੇਡਾ ਵਲੋਂ ਕੌਮਾਂਰੀਆਂ ਦੇ ਖਿਲਾਫ ਸਖਤ ਐਕਸ਼ਨ ਲਏ ਜਾ ਰਹੇ ਹਨ। ਇਸ ਤਹਿਤ ਹੁਣ ਕੈਨੇਡਾ ਨੇ ਵਿਦੇਸ਼ੀ ਕਾਮਿਆਂ ਅਤੇ ਵਿਿਦਆਰਥੀਆਂ ਲਈ ਦਰਵਾਜ਼ੇ ਬੰਦ ਹੋ ਰਹੇ ਹਨ, ਕਿਉਂਕੀ ਵੀਜ਼ਾ ਰੱਦ ਹੋਣ ਦੀ ਦਰ ਵਧੀਆਂ ਅਤੇ ਅੰਕੜਿਆਂ ਮੁਤਾਬਕ ਪਿਛਲੇ ਸਾਲ 18 ਲੱਖ ਵੀਜ਼ਾ ਅਰਜ਼ੀਆਂ ਰੱਦ ਕੀਤੀਆਂ ਗਈਆਂ ਸਨ, ਜੋ ਕਿ ਕੁੱਲ ਅਰਜ਼ੀਆਂ ਦਾ 35% ਤੋਂ ਵੱਧ ਸਨ। ਕੈਨੇਡਾ ਵਿੱਚ ਰਹਿਣ-ਸਹਿਣ ਦਾ ਖਰਚ ਲਗਾਤਾਰ ਵਧ ਰਿਹਾ ਹੈ ਅਤੇ ਇਸ ਤੋਂ ਇਲਾਵਾ ਰਿਹਾਇਸ਼ੀ ਸੰਕਟ ਵੀ ਪੈਦਾ ਹੋ ਗਿਆ ਹੈ। ਵਿਦੇਸ਼ੀ ਕਾਮਿਆਂ ਅਤੇ ਵਿਿਦਆਰਥੀਆਂ ਦੇ ਆਉਣ ਕਾਰਨ ਸਿਹਤ ਸੰਭਾਲ ‘ਤੇ ਦਬਾਅ ਵਧ ਰਿਹਾ ਹੈ।
ਇਹ ਵੀ ਪੜ੍ਹੋ : ਪ੍ਰੇਮੀ ਨਾਲ Date ‘ਤੇ ਜਾਓ ਪੈਸਾ ਕਮਾਓ, ਵਿਆਹ ਲਈ ਲੱਖਾਂ ਰੁਪਇਆ ਦਵੇਗੀ ਸਰਕਾਰ
ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਕੈਨੇਡੀਅਨ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਉਹ ਘੱਟੋ ਘੱਟ ਵਿਦੇਸ਼ੀ ਲੋਕਾਂ ਨੂੰ ਦੇਸ਼ ਵਿੱਚ ਦਾਖਲ ਹੋਣ ਦੀ ਆਗਿਆ ਦੇਵੇਗੀ, ਜਿਸ ਕਾਰਨ ਵੀਜ਼ਾ ਰੱਦ ਹੋਣ ਦੀ ਦਰ ਵਧ ਗਈ ਹੈ। ਵੀਜ਼ਾ ਦੀ ਹਰ ਸ਼੍ਰੇਣੀ ਵਿੱਚ ਅਸਵੀਕਾਰ ਦਰ ਵਧੀ ਹੈ, ਭਾਵੇਂ ਇਹ ਵਿਿਦਆਰਥੀ ਹੋਵੇ ਜਾਂ ਵਰਕ ਵੀਜ਼ਾ। ਕੈਨੇਡਾ ਵਿੱਚ ਕੰਮ ਕਰਨ ਵਾਲੇ ਕਾਮਿਆਂ ਨੂੰ ਯਾਤਰਾ ਕਰਨ ਜਾਂ ਆਪਣੇ ਪਰਿਵਾਰਾਂ ਨੂੰ ਮਿਲਣ ਲਈ ਵਿਜ਼ਟਰ ਵੀਜ਼ਾ ਦਿੱਤਾ ਜਾਂਦਾ ਹੈ। ਇਸ ਵੀਜ਼ਾ ਸ਼੍ਰੇਣੀ ਵਿੱਚ ਸਭ ਤੋਂ ਵੱਧ ਅਸਵੀਕਾਰ ਦਰ ਦੇਖੀ ਜਾਂਦੀ ਹੈ। ਵਿਜ਼ਟਰ ਵੀਜ਼ਾ ਲਈ ਅਰਜ਼ੀ ਦੇਣ ਵਾਲੇ 54% ਬਿਨੈਕਾਰਾਂ ਨੂੰ ਇਹ ਪ੍ਰਾਪਤ ਨਹੀਂ ਹੋਇਆ, ਜਦੋਂ ਕਿ 2023 ਵਿੱਚ ਇਹ ਅੰਕੜਾ 40% ਸੀ। ਵਿਿਦਆਰਥੀ ਪਰਮਿਟ ਰੱਦ ਹੋਣ ਦੀ ਦਰ ਵੀ ਵਧ ਕੇ 52% ਹੋ ਗਈ ਹੈ, ਜਦੋਂ ਕਿ ਪਿਛਲੇ ਸਾਲ ਇਹ 38% ਸੀ। ਘੱਟ ਵਿਿਦਆਰਥੀਆਂ ਨੂੰ ਵੀਜ਼ਾ ਮਿਲਣ ਕਾਰਨ ਦਾਖਲੇ ਵੀ ਘਟ ਗਏ ਹਨ, ਜਿਸ ਦਾ ਅਰਥਚਾਰਿਆਂ ‘ਤੇ ਅਸਰ ਪੈ ਰਿਹਾ ਹੈ।
ਇਹ ਵੀ ਪੜੋ : ਸਰਕਾਰ ਦਾ ਵੱਡਾ ਕਦਮ, Pizza, Burger ਸਮੇਤ Junk Food ‘ਤੇ ਲਗਾਈ ਪਾਬੰਦੀ!
ਕੈਨੇਡਾ ਵਿੱਚ ਵਿਿਦਆਰਥੀ ਵੀਜ਼ਾ ਅਰਜ਼ੀਆਂ ਵਿੱਚ 46% ਦੀ ਗਿਰਾਵਟ ਆਈ ਹੈ। 2023 ਵਿੱਚ 8,68,000 ਅਰਜ਼ੀਆਂ ਆਈਆਂ ਸਨ, ਜਦੋਂ ਕਿ 2024 ਵਿੱਚ ਇਹ ਗਿਣਤੀ ਵੱਧ ਕੇ 469,000 ਹੋ ਗਈ। ਇਹ ਗਿਰਾਵਟ ਇੱਕ ਵਿਆਪਕ ਵਿਸ਼ਵਵਿਆਪੀ ਰੁਝਾਨ ਨੂੰ ਦਰਸਾਉਂਦੀ ਹੈ, ਜਿਸ ਵਿੱਚ ਆਸਟ੍ਰੇਲੀਆ, ਯੂ.ਕੇ ਅਤੇ ਅਮਰੀਕਾ ਵਰਗੇ ਦੇਸ਼ ਵੀ ਵਿਿਦਆਰਥੀ ਦਾਖਲਿਆਂ ਵਿੱਚ ਗਿਰਾਵਟ ਦਾ ਅਨੁਭਵ ਕਰ ਰਹੇ ਹਨ। ਇਥੇ ਦੱਸਣਾ ਬਣਦਾ ਹੈ ਕਿ ਕੈਨੇਡਾ ਦੇ ਵਰਕ ਪਰਮਿਟਾਂ ਵਿੱਚ ਥੋੜ੍ਹਾ ਜਿਹਾ ਸੁਧਾਰ ਹੋਇਆ ਹੈ, ਪਰ ਫਿਰ ਵੀ 22% ਬਿਨੈਕਾਰਾਂ ਨੂੰ ਅਸਵੀਕਾਰ ਦਾ ਸਾਹਮਣਾ ਕਰਨਾ ਪਿਆ। ਕੈਨੇਡੀਅਨ ਸਰਕਾਰ ਨੇ 2025 ਤੋਂ 2027 ਦੇ ਵਿਚਕਾਰ ਨਵੇਂ ਸਥਾਈ ਨਿਵਾਸੀਆਂ ਦੀ ਗਿਣਤੀ 20% ਘਟਾਉਣ ਦਾ ਫੈਸਲਾ ਕੀਤਾ ਹੈ, ਕਿੳਂਕੀ 2025 ਵਿੱਚ ਸਿਰਫ਼ 3 ਲੱਖ 95 ਹਜ਼ਾਰ ਨਵੇਂ ਆਉਣ ਵਾਲਿਆਂ ਨੂੰ ਹੀ ਸਥਾਈ ਨਿਵਾਸ ਮਿਲੇਗਾ। ਹਾਂਲਾਕਿ ਪਹਿਲਾਂ ਇਹ ਗਿਣਤੀ ਜ਼ਿਆਦਾ ਸੀ। ਕੈਨੇਡਾ ਕਿਸੇ ਵੀ ਤਰੀਕੇ ਨਾਲ ਵਿਦੇਸ਼ੀਆਂ ਦੀ ਗਿਣਤੀ ਘਟਾਉਣਾ ਚਾਹੁੰਦਾ ਹੈ, ਜਿਸ ਲਈ ਉਹ ਸਖ਼ਤ ਕਦਮ ਚੁੱਕਣ ਤੋਂ ਨਹੀਂ ਝਿਜਕ ਰਿਹਾ।