Canada ਨੇ ਪ੍ਰਵਾਸੀਆਂ ਨੂੰ PR ਲਈ ਦਿੱਤਾ ਸੱਦਾ, ਹਜ਼ਾਰਾਂ ਵਿਦਿਆਰਥੀਆਂ ਨੂੰ ਮਿਲੇਗੀ PR

Canada News : ਲੰਬੀ ਉਮੀਦ ਤੋਂ ਬਾਅਦ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਦੂਜੇ ਐਕਸਪ੍ਰੈਸ ਐਂਟਰੀ ਡਰਾਅ (Express Entry Draw) ਰਾਹੀਂ ਕੈਨੇਡਾ ਦੀ ਪਰਮਾਨੈਂਟ ਰੈਜ਼ੀਡੈਂਸੀ ਲਈ ਅਪਲਾਈ ਕਰਨ ਲਈ ਚਾਰ ਹਜ਼ਾਰ ਉਮੀਦਵਾਰਾਂ ਨੂੰ ਸੱਦਾ ਪੱਤਰ ਜਾਰੀ ਕੀਤੇ ਗਏ ਹਨ। ਇਸ ਸ਼੍ਰੇਣੀ ਵਿੱਚ ਪਹਿਲਾ ਐਕਸਪ੍ਰੈਸ ਐਂਟਰੀ ਡਰਾਅ 8 ਜਨਵਰੀ, 2025 ਨੂੰ ਆਯੋਜਿਤ ਕੀਤਾ ਗਿਆ ਸੀ, ਜਿਸ ਵਿੱਚ 1350 ਆਈ.ਟੀ.ਏ. (ITA) ਕੈਨੇਡੀਅਨ ਐਕਸਪੀਰੀਅੰਸ ਕਲਾਸ ਕੈਨੇਡਾ ਦੇ ਐਕਸਪ੍ਰੈਸ ਐਂਟਰੀ ਸਿਸਟਮ ਦਾ ਇੱਕ ਮੁੱਖ ਹਿੱਸਾ ਹੈ, ਜੋ ਕੈਨੇਡੀਅਨ ਕੰਮ ਦਾ ਤਜਰਬਾ ਰੱਖਣ ਵਾਲੇ ਵਿਅਕਤੀਆਂ ਲਈ ਤਿਆਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ : Australia ਨੇ ਹਵਾਈ ਸਫਰ ਕਰਨ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਲਈ ਕੀਤੀ ਜਾਰੀ ਚੇਤਾਵਨੀ

ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (IRCC), ਕੈਨੇਡੀਅਨ ਇਮੀਗ੍ਰੇਸ਼ਨ ਮਾਮਲਿਆਂ ਨੂੰ ਸੰਭਾਲਣ ਵਾਲੇ ਵਿਭਾਗ ਨੇ 23 ਜਨਵਰੀ ਨੂੰ 2025 ਦਾ ਦੂਜਾ ਕੈਨੇਡੀਅਨ ਐਕਸਪੀਰੀਅੰਸ ਕਲਾਸ (CEC) ਐਕਸਪ੍ਰੈਸ ਐਂਟਰੀ ਡਰਾਅ ਕਰਵਾਇਆ। ਇਸ ਡਰਾਅ ਵਿੱਚ, IRCC ਨੇ 4000 ਉਮੀਦਵਾਰਾਂ ਨੂੰ ਸਥਾਈ ਨਿਵਾਸ (PR) ਲਈ ਅਰਜ਼ੀ ਦੇਣ ਲਈ ਸੱਦਾ ਦਿੱਤਾ ਹੈ। ਉਮੀਦਵਾਰਾਂ ਨੂੰ ਅਪਲਾਈ ਕਰਨ ਦਾ ਸੱਦਾ (ITA) ਪ੍ਰਾਪਤ ਕਰਨ ਲਈ, 23 ਜੁਲਾਈ, 2024 ਨੂੰ ਸਵੇਰੇ 7:06:43 UTC ਤੋਂ ਪਹਿਲਾਂ ਆਪਣੀ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਜਮ੍ਹਾਂ ਕਰਾਉਣ ਦੀ ਲੋੜ ਸੀ। ਵੱਡੀ ਗਿਣਤੀ ਵਿੱਚ ਭਾਰਤੀ ਵੀ ਕੈਨੇਡਾ ਵਿੱਚ ਸਥਾਈ ਨਿਵਾਸ ਚਾਹੁੰਦੇ ਹਨ, ਇਸ ਲਈ ਇਹ ਉਹਨਾਂ ਲਈ ਵੀ ਇੱਕ ਮਹੱਤਵਪੂਰਨ ਅੱਪਡੇਟ ਹੈ।

ਇਹ ਵੀ ਪੜ੍ਹੋ : Canada ਦਾ ਭਾਰਤੀ ਵਿਦਿਆਰਥੀਆਂ ਲਈ ਵੱਡਾ ਐਲਾਨ, 2025 ‘ਚ 4.37 ਲੱਖ Study Permit ਕਰੇਗਾ ਜਾਰੀ

ਇਸ ਡਰਾਅ ਵਿੱਚ ਵਿਆਪਕ ਰੈਂਕਿੰਗ ਸਿਸਟਮ (CRS) ਕਟਆਫ ਸਕੋਰ 527 ‘ਤੇ ਸੈੱਟ ਕੀਤਾ ਗਿਆ ਸੀ, ਜੋ ਕਿ 8 ਜਨਵਰੀ, 2025 ਨੂੰ ਆਯੋਜਿਤ ਪਿਛਲੇ CEC-ਵਿਸ਼ੇਸ਼ ਡਰਾਅ ਦੇ ਮੁਕਾਬਲੇ 15 ਪੁਆਇੰਟਾਂ ਦੀ ਗਿਰਾਵਟ ਨੂੰ ਦਰਸਾਉਂਦਾ ਹੈ, ਜਿਸ ਵਿੱਚ 1,350 ITAs ਜਾਰੀ ਕੀਤੇ ਗਏ ਸਨ। ਕੈਨੇਡਾ ਨੇ 2024 ਵਿੱਚ ਐਕਸਪ੍ਰੈਸ ਐਂਟਰੀ ਰਾਹੀਂ ਅਪਲਾਈ ਕਰਨ ਲਈ ਕੁੱਲ 98,903 ਸੱਦਾ ਪੱਤਰ (ITAs) ਜਾਰੀ ਕੀਤੇ। IRCC ਨੇ 2022 ਦੌਰਾਨ 45,115 ਉਮੀਦਵਾਰਾਂ ਨੂੰ ਸੱਦਾ ਦੇਣ ਤੋਂ ਬਾਅਦ 2023 ਵਿੱਚ 110,266 ITAs ਜਾਰੀ ਕੀਤੇ।

ਇਹ ਵੀ ਪੜ੍ਹੋ : Canada ਨੇ ਪ੍ਰਿਵਾਸੀਆਂ ਨੂੰ ਵੱਡਾ ਝਟਕਾ, ਫੈਮਿਲੀ ਵਰਕ ਪਰਮਿਟ ‘ਚ ਕੀਤਾ ਬਦਲਾਅ

ਕੈਨੇਡੀਅਨ ਐਕਸਪੀਰੀਅੰਸ ਕਲਾਸ ਕੈਨੇਡਾ ਦੇ ਐਕਸਪ੍ਰੈਸ ਐਂਟਰੀ ਸਿਸਟਮ ਦਾ ਇੱਕ ਮੁੱਖ ਹਿੱਸਾ ਹੈ, ਜੋ ਕੈਨੇਡੀਅਨ ਕੰਮ ਦਾ ਤਜਰਬਾ ਰੱਖਣ ਵਾਲੇ ਵਿਅਕਤੀਆਂ ਲਈ ਤਿਆਰ ਕੀਤਾ ਗਿਆ ਹੈ। CEC ਪ੍ਰੋਗਰਾਮ ਲਈ ਯੋਗ ਹੋਣ ਲਈ ਉਮੀਦਵਾਰਾਂ ਨੂੰ ਇਹਨਾਂ ਮਾਪਦੰਡਾਂ ਨੂੰ ਪੂਰਾ ਕਰਨਾ ਚਾਹੀਦਾ ਹੈ।

  • ਕੰਮ ਦਾ ਤਜਰਬਾ: ਪਿਛਲੇ ਤਿੰਨ ਸਾਲਾਂ ਵਿੱਚ ਘੱਟੋ-ਘੱਟ ਇੱਕ ਸਾਲ ਦਾ ਹੁਨਰਮੰਦ ਕੈਨੇਡੀਅਨ ਕੰਮ ਦਾ ਤਜਰਬਾ
  • ਭਾਸ਼ਾ ਦੀ ਮੁਹਾਰਤ: ਅੰਗਰੇਜ਼ੀ ਜਾਂ ਫ੍ਰੈਂਚ ਵਿੱਚ ਲੋੜੀਂਦੇ ਮਾਪਦੰਡਾਂ ਨੂੰ ਪੂਰਾ ਕਰਨਾ
  • ਨਿਵਾਸ ਦਾ ਇਰਾਦਾ: ਕਿਊਬਿਕ ਸੂਬੇ ਤੋਂ ਬਾਹਰ ਵਸਣ ਦੀ ਯੋਜਨਾ ਬਣਾ ਰਿਹਾ ਹੈ

ਇਹ ਵੀ ਪੜ੍ਹੋ : PM ਬਣਨ ਲਈ Ruby Dalla ਨੇ ਠੋਕੀ ਦਾਅਵੇਦਾਰੀ, ਕੀ ਭਾਰਤੀ ਮਹਿਲਾ ਬਣੇਗੀ ਕੈਨੇਡੀਅਨ ਪ੍ਰਧਾਨਮੰਤਰੀ?

ਇਹ ਤਾਜ਼ਾ ਡਰਾਅ ਆਰਥਿਕਤਾ ਵਿੱਚ ਯੋਗਦਾਨ ਪਾਉਣ ਵਾਲੇ ਹੁਨਰਮੰਦ ਪੇਸ਼ੇਵਰਾਂ ਨੂੰ ਬਰਕਰਾਰ ਰੱਖਣ ‘ਤੇ ਕੈਨੇਡਾ ਸਰਕਾਰ ਦੇ ਫੋਕਸ ਦਾ ਸੰਕੇਤ ਦਿੰਦਾ ਹੈ। ੀ੍ਰਛਛ 4,000 ਸੱਦੇ ਜਾਰੀ ਕਰਕੇ ਅਸਥਾਈ ਨਿਵਾਸੀਆਂ ਨੂੰ ਕੈਨੇਡਾ ਵਿੱਚ ਸਥਾਈ ਨਿਵਾਸੀਆਂ ਵਿੱਚ ਤਬਦੀਲ ਕਰਨ ਦੀ ਸਹੂਲਤ ਦੇ ਰਿਹਾ ਹੈ। ਮੌਜੂਦਾ ਸਮੇਂ ਵਿੱਚ ਕੈਨੇਡਾ ਵਿੱਚ ਰਹਿ ਰਹੇ ਅਤੇ ਕੰਮ ਕਰਨ ਵਾਲਿਆਂ ਲਈ, ਇਹ ਕੈਨੇਡਾ ਪੀਆਰ ਵੀਜ਼ਾ ਪ੍ਰਾਪਤ ਕਰਨ ਦਾ ਇੱਕ ਵਧੀਆ ਮੌਕਾ ਪੇਸ਼ ਕਰਦਾ