CANADA NEWS : ਕੈਨੇਡਾ ਵਿੱਚ ਰਹਿਣ ਵਾਲੇ ਪੰਜਾਬੀਆਂ ਨੂੰ ਇੱਕ ਤੋਂ ਬਾਅਦ ਇੱਕ ਝਟਕਾ ਲੱਗ ਰਿਹਾ ਹੈ। ਇੱਕ ਪਾਸੇ ਕੈਨੇਡਾ ਵਿੱਚ ਲਗਭਗ ਪੰਜ ਲੱਖ ਪੰਜਾਬੀ ਨੌਜਵਾਨ ਡਿਪੋਰਟ(Deport) ਹੋਣ ਦੇ ਖ਼ਤਰੇ ਦਾ ਸਾਹਮਣਾ ਕਰ ਰਹੇ ਹਨ ਤੇ ਦੂਜੇ ਪਾਸੇ ਵਿਦੇਸ਼ਾਂ ਦੇ ਵਿੱਚ ਬਦਲਾਅ ਦੀ ਹਵਾਂ ਰੁੱਕਣ ਦਾ ਨਾਮ ਨਹੀਂ ਲੈ ਰਹੀ। ਖਾਸ ਕਰਜੇ ਕੈਨੇਡਾ ਦੇ ਵਿੱਚ। ਦਰਅਸਲ ਹੁਣ ਇਮੀਗ੍ਰੇਸ਼ਨ ਰੀਫਿਉਜੀਜ਼ ਐਂਡ ਸਿਟੀਜਨਸ਼ਿਪ ਵਿਭਾਗ ਵਲੋਂ ਯਾਨਿ ਕਿ (IRCC) ਵਲੋਂ ਬਦਲਾਅ ਕੀਤਾ ਜਾ ਰਿਹਾ ਹੈ। ਜੀ ਹਾਂ IRCC ਆਪਣੇ ਵਿਭਾਗ ਦੇ ਵਿੱਚੋਂ 3300 ਮੁਲਾਜ਼ਮਾਂ ਦੀ ਛਾਂਟੀ ਕਰਨ ਦੀ ਤਿਆਰੀ ਕਰ ਰਹੀ ਹੈ। ਜਿਸ ਦੀ ਜਾਣਕਾਰੀ ਖੁਦ IRCC ਵਲੋਂ ਇੱਕ ਨੋਟੀਵਿਕੇਸ਼ਨ (Notification) ਜਾਰੀ ਕਰ ਕੇ ਦਿੱਤੀ ਗਈ ਹੈ।ਹਾਂਲਾਕਿ ਇਸ ਫ਼ੈਂਸਲੇ ਦਾ ਸਭ ਤੋਂ ਵੱਧ ਪ੍ਰਭਾਵ ਪੰਜਾਬੀਆਂ ‘ਤੇ ਪੈਂਦਾ ਵਿਖਾਈ ਦਵੇਗਾ। ਆਈਆਰਸੀਸੀ ਦੇ ਇਸ ਬਿਆਨ ਤੋਂ ਬਾਅਦ ਪੰਜਾਬੀ ਮੂਲ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ।
ਇਹ ਵੀ ਪੜ੍ਹੋ: Ontario ਵਿਧਾਨ ਸਭਾ ਚੋਣਾਂ ਦਾ ਐਲਾਨ ਅਗਲੇ ਹਫ਼ਤੇ! ਸਮੇਂ ਤੋਂ ਪਹਿਲਾਂ ਹੋ ਸਕਦੀਆਂ ਨੇ ਚੋਣਾਂ
ਇੰਮੀਗ੍ਰੇਸ਼ਨ ਅਰਜ਼ੀਆਂ (immigration Applications) ਦਾ ਬੈਕਲਾਗ 10 ਲੱਖ ਤੋਂ ਉਤੇ ਹੋਣ ਦੇ ਬਾਵਜੂਦ ਕੈਨੇਡਾ ਸਰਕਾਰ ਵੱਲੋਂ ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਵਿਚੋਂ 3,300 ਨੌਕਰੀਆਂ ਖਤਮ ਕਰਨ ਫੈਸਲਾ ਕੀਤਾ ਗਿਆ ਹੈ। ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਇੰਮੀਗ੍ਰੇਸ਼ਨ ਦੇ ਪੱਧਰ ਵਿਚ ਆਈ ਕਮੀ ਅਤੇ ਫੰਡਾਂ ਦੀ ਘਾਟ ਦੇ ਮੱਦੇਨਜ਼ਰ ਮੁਲਾਜ਼ਮਾਂ ਦੀ ਗਿਣਤੀ ਘਟਾਈ ਜਾ ਰਹੀ ਹੈ ਅਤੇ ਇਸ ਖੱਪੇ ਨੂੰ ਆਰਜ਼ੀ ਕਾਮਿਆਂ ਰਾਹੀਂ ਪੂਰਨ ਦੇ ਯਤਨ ਕੀਤੇ ਜਾਣਗੇ। IRCC ਵੱਲੋਂ ਜਾਰੀ ਬਿਆਨ ਮੁਤਾਬਕ ਮੁਲਾਜ਼ਮਾਂ ਦੀ ਛਾਂਟੀ ਨਾਲ ਘਰੇਲੂ ਅਤੇ ਕੌਮਾਤਰੀ ਪੱਧਰ ’ਤੇ ਕੰਮਕਾਜ ਪ੍ਰਭਾਵਤ ਹੋਵੇਗਾ ਪਰ ਕਟੌਤੀਆਂ ਰਾਹੀਆਂ ਪ੍ਰਭਾਵਤ ਹੋਣ ਵਾਲੇ 80 ਫ਼ੀ ਸਦੀ ਕੰਮਕਾਜ ਨੂੰ ਮੌਜੂਦਾ ਸਟਾਫ਼ ਦੀ ਵਚਨਬੱਧਤਾ ਅਤੇ ਆਰਜ਼ੀ ਕਾਮਿਆਂ ਰਾਹੀਂ ਨੇਪਰੇ ਚਾੜ੍ਹਿਆ ਜਾਵੇਗਾ ਜਦਕਿ 20 ਫੀ ਸਦੀ ਕੰਮਕਾਜ ਕਾਮਿਆਂ ਦੀ ਐਡਜਸਟਮੈਂਟ ਰਾਹੀਂ ਨਿਪਟਾਉਣ ਦੇ ਯਤਨ ਕੀਤੇ ਜਾਣਗੇ।
ਇਹ ਵੀ ਪੜ੍ਹੋ: Surrey ‘ਚ ਤਾੜ-ਤਾੜ ਚੱਲੀਆਂ ਗੋ+ਲ਼ੀਆਂ, ਪੰਜਾਬੀ ਨੌਜਵਾਨ ਹੋਇਆ ਹਲਾਕ
ਇੱਥੇ ਦੱਸਣਾ ਬਣਦਾ ਹੈ ਕਿ ਨਵੰਬਰ ਦੇ ਅੰਤ ਤੱਕ ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਕੋਲ 22 ਲੱਖ 67 ਹਜ਼ਾਰ ਤੋਂ ਵੱਧ ਅਰਜ਼ੀਆਂ ਵਿਚਾਰ ਅਧੀਨ ਸਨ ਜਿਨ੍ਹਾਂ ਵਿਚੋਂ 12 ਲੱਖ 61 ਹਜ਼ਾਰ ਤੈਅਸ਼ੁਦਾ ਸਮਾਂ ਹੱਦ ਦੇ ਅੰਦਰ-ਅੰਦਰ ਨਿਪਟਾਏ ਜਾਣ ਦੇ ਆਸਾਰ ਹਨ ਪਰ 10 ਲੱਖ ਤੋਂ ਵੱਧ ਬੈਕਲਾਗ ਵਿਚ ਮੰਨੀਆਂ ਜਾ ਰਹੀਆਂ ਹਨ। 1 ਜਨਵਰੀ 2024 ਤੋਂ 30 ਨਵੰਬਰ 2024 ਤੱਕ ਸਟੱਡੀ ਵੀਜ਼ਾ ਦੀਆਂ 7 ਲੱਖ 87 ਹਜ਼ਾਰ ਵੀਜ਼ਾ ਅਰਜ਼ੀਆਂ ਦੀ ਪ੍ਰੋਸੈਸਿੰਗ ਕੀਤੀ ਗਈ ਅਤੇ 11 ਲੱਖ 77 ਹਜ਼ਾਰ ਵਰਕ ਪਰਮਿਟ ਅਰਜ਼ੀਆਂ ਦਾ ਨਿਪਟਾਰਾ ਵੀ ਕੀਤਾ ਗਿਆ ਹੈ। ਇੰਮੀਗ੍ਰੇਸ਼ਨ ਵਿਭਾਗ ਦੇ ਬਿਆਨ ਵਿਚ ਅੱਗੇ ਕਿਹਾ ਗਿਆ ਕਿ ਕੈਨੇਡਾ ਸਰਕਾਰ ਵੱਲੋਂ ਅਕਤੂਬਰ 2024 ਵਿਚ ਐਲਾਨੀ ਤਿੰਨ ਸਾਲਾ ਯੋਜਨਾ ਅਧੀਨ ਇੰਮੀਗ੍ਰੇਸ਼ਨ ਟੀਚਿਆਂ ਵਿਚ ਕਮੀ ਕਰਨ ਦਾ ਐਲਾਨ ਕਰ ਦਿਤਾ ਗਿਆ ਜਿਸ ਦੇ ਮੱਦੇਨਜ਼ਰ ਅਰਜ਼ੀਆਂ ਦੀ ਪ੍ਰੋਸੈਸਿੰਗ ਵਾਸਤੇ ਵੀ ਘੱਟ ਮੁਲਾਜ਼ਮਾਂ ਦੀ ਜ਼ਰੂਰਤ ਹੋਵੇਗੀ ਅਤੇ ਇਸੇ ਕਰ ਕੇ ਆਉਂਦੇ ਤਿੰਨ ਸਾਲ ਦੌਰਾਨ 3,300 ਮੁਲਾਜ਼ਮਾਂ ਦੀ ਛਾਂਟੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ: America ਰਹਿੰਦੇ ਭਾਰਤੀਆਂ ਨੂੰ ਝਟਕਾ! ਅਮਰੀਕਾ ‘ਚ ਜਨਮ ਸਮੇਂ ਬੱਚਿਆਂ ਨੂੰ ਨਹੀਂ ਮਿਲੇਗੀ PR
ਜ਼ਿਕਰ ਏ ਖਾਸ ਹੈ ਕਿ ਇਸ ਤੋਂ ਪਹਿਲਾਂ ਤਾਜ਼ਾ ਅੰਕੜਿਆਂ ਵਿੱਚ ਕੈਨੇਡਾ ਵਿੱਚ ਲਗਪਗ 5 ਲੱਖ ਨੌਜਵਾਨ ਡਿਪੋਰਟ ਹੋਣ ਦੇ ਖ਼ਤਰੇ ਦਾ ਸਾਹਮਣਾ ਕਰ ਰਹੇ ਹਨ। ਇਮੀਗ੍ਰੇਸ਼ਨ, ਰਫਿਊਜੀ ਤੇ ਸਿਟੀਜ਼ਨਸ਼ਿਪ ਕੈਨੇਡਾ ਦਾ ਬੈਕਲਾਗ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਵਧ ਰਿਹਾ ਹੈ। ਹਾਂਲਾਕਿ 4 ਨਵੰਬਰ, 2023 ਨੂੰ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ, 30 ਸਤੰਬਰ, 2024 ਤੱਕ ਬੈਕਲਾਗ 1 ਲੱਖ 97 ਹਜ਼ਾਰ ਅਰਜ਼ੀਆਂ ਸੀ ਜਿਨ੍ਹਾਂ ਵਿੱਚੋਂ ਲਗਪਗ 40 ਪ੍ਰਤੀਸ਼ਤ ਪੰਜਾਬੀ ਮੂਲ ਦੇ ਹਨ। ਇਨ੍ਹਾਂ ਫਾਈਲਾਂ ਨੂੰ ਕਲੀਅਰ ਨਹੀਂ ਕੀਤਾ ਜਾ ਰਿਹਾ ਹੈ। ਸਮੱਸਿਆ ਇਹ ਹੈ ਕਿ ਇੱਕ ਪਾਸੇ ਵਰਕ ਵੀਜ਼ਾ ਖਤਮ ਹੋਣ ਵਾਲਾ ਹੈ ਤੇ ਦੂਜੇ ਪਾਸੇ ਸਰਕਾਰ ਪੀਆਰ ਫਾਈਲ ਨੂੰ ਕਲੀਅਰ ਨਹੀਂ ਕਰ ਰਹੀ।