ਕੈਨਲੀਫੋਰਨੀਆ ‘ਚ ਲੱਗੀ ਅੱਗ ਦਿਨ-ਬ-ਦਿਨ ਬੇਕਾਬੂ ਹੁੰਦੀ ਜਾ ਰਹੀ ਹੈ। ਅਮਰੀਕਾ ਸਰਕਾਰ ਅਤੇ ਫਾਇਰ ਫਾਇਟਰਜ਼ ਵਲੋ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿੳੇ ਤਰ੍ਹਾਂ ਇਸ ਜੰਗਲੀ ਅੱਗ ‘ਤੇ ਕਾਬੂ ਪਾ ਲਿਆ ਜਾਵੇ, ਪਰ ਇਹ ਤੇਜ਼ ਹਵਾਵਾਂ ਕਾਰਨ ਹੋਰ ਵੱਧਦੀ ਜਾ ਰਹੀ ਹੈ। ਇਸ ਤਹਿਤ ਹੁਣ ਕੈਲੀਫੋਰਨੀਆ ਵਿੱਚ ਲੱਗੀ ਅੱਗ ਬੁਝਾਉਣ ਵਿੱਚ ਮਦਦ ਲਈ ਅਮਰੀਕਾ ਦੀ ਬੇਨਤੀ ‘ਤੇਕੈਨੇਡਾ ਅੱਗੇ ਆਇਆ ਹੈ। ਦਰਅਸਲ ਕੈਨੇਡਾ ਨੇ ਅਮਰੀਕਾ ਲਈ 60 ਫਾਇਰ ਫਾਈਟਰ ਭੇਜਣ ਦਾ ਐਲਾਨ ਕੀਤਾ ਹੈ। ਕੈਨੇਡਾ ਦੇ ਐਮਰਜੈਂਸੀ ਤਿਆਰੀ ਮੰਤਰੀ ਹਰਜੀਤ ਸੱਜਣ ਨੇ ‘ਐਕਸ’ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ ਕਿਹਾ, “ਅਮਰੀਕੀ ਦੋਸਤਾਂ ਨੇ ਜੰਗਲ ਦੀ ਅੱਗ ਬੁਝਾਉਣ ਵਿੱਚ ਮਦਦ ਮੰਗੀ ਹੈ।” ਉਨ੍ਹਾਂ ਕਿਹਾ ਕਿ ਐਲਬਰਟਾ ਅਤੇ ਬੀ.ਸੀ. ਤੋਂ ਫਾਇਰ ਫਾਈਟਰ ਤੋਂ ਤਾਇਨਾਤ ਕੀਤੇ ਜਾਣਗੇ ਅਤੇ ਅਸੀਂ ਆਉਣ ਵਾਲੇ ਦਿਨਾਂ ਵਿੱਚ ਹੋਰ ਸਰੋਤ ਭੇਜਣ ਦੀ ਤਿਆਰੀ ਲਈ ਕੰਮ ਕਰ ਰਹੇ ਹਾਂ। ਅਸੀਂ ਆਪਣੇ ਗੁਆਂਢੀਆਂ ਦੀ ਮਦਦ ਕਰ ਰਹੇ ਹਾਂ।”
ਫੈਡਰਲ ਸਰਕਾਰ ਨੇ ਨਵੇਂ ਨੇਤਾ ਦੀ ਚੋਣ ਲਈ ਚੋਣ ਨਿਯਮਾਂ ਦੀ ਰੂਪਰੇਖਾ ਕੀਤੀ ਤਿਆਰ
ਦੱਸ ਦਈਏ ਕਿ ਕੈਲੀਫੋਰਨੀਆ ਦੇ ਜੰਗਲਾਂ ਦੀ ਅੱਗ ਨੇ ਪਿਛਲੇ ਅੱਠ ਦਿਨਾਂ ਤੋਂ ਭਿਆਨਕ ਰੂਪ ਧਾਰਨ ਕੀਥਾ ਹੋਇਆ ਹੈ, ਜਿਸ ਕਾਰਨ 24 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਹਜ਼ਾਰਾਂ ਲੋਕਾਂ ਨੂੰ ਆਪਣੇ ਘਰ ਖਾਲੀ ਕਰਨੇ ਪਏ ਹਨ।