Canada News : ਵਿਦਿਆਰਥੀਆਂ ਨੂੰ ਲੈ ਕੇ ਕੈਨੇਡਾ (Canada) ਦੇ ਵੱਲੋਂ ਆਏ ਦਿਨ ਨਵੇਂ ਐਲਾਨਾਂ ਦੇ ਨਾਲ-ਨਾਲ ਸਮੇਂ ਸਮੇਂ ਤੇ ਬਦਲਾਵ ਵੀ ਕੀਤੇ ਜਾ ਰਹੇ ਹਨ। ਕੈਨੇਡੀਅਨ ਸਰਕਾਰ ਨੇ ਹੁਣ 2025 ਦੇ ਵਿੱਚ ਜਾਰੀ ਕੀਤੇ ਜਾਣ ਵਾਲੇ ਸਟੱਡੀ ਪਰਮਿਟਾਂ (Study Permit) ਦੀ ਗਿਣਤੀ ਦਾ ਖੁਲਾਸਾ ਕਰ ਦਿੱਤਾ ਹੈ। ਇੰਮੀਗ੍ਰੇਸ਼ਨ ਰਿਫਿਊਜਸ ਅਤੇ ਸਿਟੀਜਨਸ਼ਿਪ ਕੈਨੇਡਾ ਨੇ ਐਲਾਨ ਕੀਤਾ ਹੈ ਕਿ ਉਹ 2025 ਦੇ ਵਿੱਚ ਕੁੱਲ 4 ਲੱਖ 37 ਹਜ਼ਾਰ ਸਟਡੀ ਪਰਮਿਟ ਜਾਰੀ ਕਰਨ ਦੀ ਯੋਜਨਾ ਬਣਾ ਰਿਹਾ ਹੈ ਜਿਸ ਵਿੱਚ 2024 ਦੇ ਮੁਕਾਬਲੇ 10% ਦੀ ਕਟੌਤੀ ਕੀਤੀ ਗਈ ਹੈ ਦੱਸ ਦੀਈਏ ਸਟੱਡੀ ਪਰਮਿਟਾਂ ਦੀ ਗਿਣਤੀ ਘਟਾਉਣ ਦਾ ਫੈਸਲਾ ਕੈਨੇਡਾ ਦੀਆਂ ਅੰਤਰਰਾਸ਼ਟਰੀ ਵਿਦਿਆਰਥੀ (International Students) ਨੀਤੀਆਂ ਵਿੱਚ ਮਹੱਤਵਪੂਰਨ ਤਬਦੀਲੀਆਂ ਤੋਂ ਬਾਅਦ ਲਿਆ ਗਿਆ ਸੀ।
ਇਹ ਵੀ ਪੜ੍ਹੋ : Australia ‘ਚ ਜੰਗਲੀ ਅੱਗ ਨੇ ਮਚਾਇਆ ਹਾਹਾਕਾਰ, ਹਜ਼ਾਰਾਂ ਘਰ ਸੜ ਕੇ ਹੋਏ ਸੁਆਹ
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ‘ਤੇ ਲਗਾਈ ਸੀਮਾ ਤੋਂ ਬਾਅਦ ਵਿਦਿਆਰਥੀਆਂ ਨੂੰ ਹੁਣ ਸਟੱਡੀ ਪਰਮਿਟਾਂ ਲਈ ਅਰਜ਼ੀ ਦੇਣ ਤੋਂ ਪਹਿਲਾਂ ਇੱਕ ਸੂਬਾਈ ਜਾਂ ਖੇਤਰਰੀਜ਼ ਪੱਤਰ ਜਮਾ ਕਰਨਾ ਹੋਵੇਗਾ ਇਸ ਸਾਲ ਮਾਸਟਰ ਅਤੇ ਪੋਸਟ ਡਾਕਟੋਰਲ ਵਿਦਿਆਰਥੀਆਂ ਨੂੰ ਵੀ ਇਸ ਪੱਤਰ ਦੀ ਲੋੜ ਪਵੇਗੀ ਇਨਾ ਤਸਦੀਕ ਪੱਤਰਾਂ ਦਾ ਉਦੇਸ਼ ਇਹ ਪੁਸ਼ਟੀ ਕਰਨਾ ਹੈ ਕਿ ਵਿਦਿਆਰਥੀਆਂ ਦੇ ਆਉਣ ਨਾਲ ਇਮੀਗ੍ਰੇਸ਼ਨ ਉੱਤੇ ਦਬਾਵ ਨਹੀਂ ਵਧੇਗਾ ਕਿਉਂਕਿ ਉਹ ਸਰਕਾਰ ਦੁਆਰਾ ਨਿਰਧਾਰਿਤ ਸੀਮਾ ਦੇ ਅੰਤਰ ਹਨ।
ਇਹ ਵੀ ਪੜ੍ਹੋ : ਹੱਥਾਂ ‘ਚ ਹਥਕੜੀਆਂ ਤੇ ਲੱਤਾਂ ‘ਚ ਜ਼ੰਜੀਰਾਂ ਬੰਨ ਅਮਰੀਕਾ ਨੇ ਭਾਰਤੀਆਂ ਨੂੰ ਦਿੱਤਾ ਦੇਸ਼ ਨਿਕਾਲਾ, ਵ੍ਹਾਈਟ ਹਾਊਸ ਨੇ ਸਾਂਝੀਆਂ ਕੀਤੀਆਂ ਤਸਵੀਰਾਂ
ਇੱਥੇ ਦੱਸਣਾ ਬਣਦਾ ਹੈ ਕਿ IRCC ਨੇ 2024 ਦੇ ਵਿੱਚ ਵਿਦੇਸ਼ੀ ਵਿਦਿਆਰਥੀਆਂ ਨੂੰ ਦਿੱਤੇ ਗਏ ਸਟਡੀ ਪਰਮਿਟ ਦੀ ਗਿਣਤੀ ਉੱਤੇ ਇੱਕ ਸੀਮਾ ਲਾਗੂ ਕਰ ਦਿੱਤੀ ਸੀ। ਜਸਟਿਨ ਟਰੂਡੋ ਦੀ ਸਰਕਾਰ ਨੇ ਅਜਿਹਾ ਇਸ ਲਈ ਕੀਤਾ ਸੀ ਕਿਉਂਕਿ ਵਿਦੇਸ਼ੀ ਨਾਗਰਿਕਾਂ ਦੀ ਵੱਧਦੀ ਆਬਾਦੀ ਕਾਰਨ ਦੇਸ਼ ਦੇ ਸਰੋਤਾਂ ਉੱਤੇ ਦਬਾਵ ਵੀ ਵੱਧ ਰਿਹਾ। ਮਿਤੀ ਦੇ ਵਿੱਚ ਬਦਲਾਵ ਤੇ ਨਤੀਜੇ ਵਜੋਂ ਪਿਛਲੇ ਸਾਲ ਕੈਨੇਡਾ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵਿੱਚ 40% ਦੀ ਕਮੀ ਆਈ ਸਰਕਾਰੀ ਅੰਕੜਿਆਂ ਅਨੁਸਾਰ 2023 ਦੇ ਵਿੱਚ ਕੈਨੇਡਾ ਨੇ ਵਿਦੇਸ਼ੀ ਵਿਦਿਆਰਥੀਆਂ ਨੂੰ 6.5 ਲੱਖ ਤੋਂ ਵੱਧ ਸਟਡੀ ਪਰਮਿਟ ਜਾਰੀ ਕੀਤੇ ਸਨ