ਟਰੂਡੋ ਦੀ ਥਾਂ ਲੈਣ ਨੂੰ ਨਹੀਂ ਤਿਆਰ ਹੋ ਰਹੇ ਕੈਨੇਡੀਅਨ ਸਿਆਸਤਦਾਨ, ਜਾਣੋ ਕੀ ਹੈ ਕਾਰਨ!

ਔਟਵਾ: ਕੈਨੇਡਾ (Canada) ਦੀ ਸਿਆਸਤ ਆਏ ਦਿਨ ਨਵਾਂ ਮੋੜ ਲੈਂਦੀ ਨਜ਼ਰ ਆ ਰਹੀ ਹੈ। 9 ਮਾਰਚ ਨੂੰ ਫ਼ੈਡਰਲ ਸਰਕਾਰ (Federal government) ਦੇ ਵਲੋਂ ਆਪਣੇ ਨਵੇਂ ਨੇਤਾ ਦਾ ਐਲਾਨ ਕੀਤਾ ਜਾਣਾ ਹੈ, ਪਰ ਜਸਟਿਨ ਟਰੂਡੋ ਦੀ ਥਾਂ ‘ਤੇ ਨਵਾਂ ਆਗੂ ਚੁਣਨ ਲਈ ਸ਼ੁਰੂ ਕੀਤੀ ਲੀਡਰਸ਼ਿਪ ਦੀ ਦੌੜ ‘ਚ ਉਮੀਦਵਾਰਾਂ ਦੀ ਗਿਣਤੀ ਘਟਦੀ ਜਾ ਰਹੀ ਹੈ। ਇਕਇਕ ਕਰ ਲੀਡਰਾ ਮੈਦਾਨ ਛੱਡਦੇ ਜਾ ਰਹੇ ਹਨ। ਇਸ ਵਿਚਾਲੇ ਹੁਣ ਕ੍ਰਿਸਟੀ ਕਲਾਰਕ (Christy Clark) ਅਤੇ ਫਰਾਂਸਵਾ ਫ਼ਿਲਿਪ ਸ਼ੈਂਪੇਨ ਵੱਲੋਂ ਵੀ ਪੀਐਮ ਦੀ ਰੇਸ ਚੋਂ ਪਿੱਛੇ ਹਟਣ ਦਾ ਐਲਾਨ ਕਰ ਦਿਤਾ ਗਿਆ। ਹਾਂਲਾਕਿ ਮੀਡੀਆ ਰਿਪੋਰਟਾਂ ਮੁਤਾਬਕ ਸਾਢੇ ਤਿੰਨ ਲੱਖ ਡਾਲਰ ਦੀ ਐਂਟਰੀ ਫੀਸ ਕਾਰਨ ਕਈ ਸੰਭਾਵਤ ਉਮੀਦਵਾਰਾਂ ਵਲੋਂ ਇਸ ਰੇਸ ਵਿਚੋਂ ਆਪਣੇ ਕਦਮ ਪਿੱਛੇ ਕਰ ਲਏ ਗਏ ਹਨ।

ਦੁਨੀਆਂ ਭਰ ਚੋਂ ਜਲਦ ਖ਼ਤਮ ਹੋਵੇਗਾ ਮੋਬਾਇਲ ਦਾ ਦੌਰ, ਮਾਰਕ ਜ਼ੁਕਰਬਰਗ ਨੇ ਕੀਤਾ ਵੱਡਾ ਦਾਅਵਾ 

ਦੱਸ ਦਈਏ ਕਿ ਇਸ ਤੋਂ ਪਹਿਲਾਂ ਟ੍ਰਾਂਸਪੋਰਟੇਸ਼ਨ ਮੰਤਰੀ ਅਨੀਤਾ ਆਨੰਦ ਅਤੇ ਵਿੱਤ ਮੰਤਰੀ ਡੌਮੀਨਿਕ ਲਾਬਲੈਂਕ ਵੀ ਇਸ ਦੌੜ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਚੁੱਕੇ ਹਨ। ਹੁਣ ਮੁੱਖ ਮੁਕਾਬਲਾ ਕ੍ਰਿਸਟੀਆ ਫਰੀਲੈਂਡ, ਮਾਰਕ ਕਾਰਨੀ ਅਤੇ ਕਰੀਨਾ ਗੂਲਡ ਦਰਮਿਆਨ ਹੋਣ ਦੇ ਆਸਾਰ ਹਨ ਜਿਨ੍ਹਾਂ ਵੱਲੋਂ ਜਲਦ ਹੀ ਉਮੀਦਵਾਰੀ ਦਾ ਐਲਾਨ ਕੀਤਾ ਜਾ ਸਕਦਾ ਹੈ। ਉਧਰ ਲਿਬਰਲ ਪਾਰਟੀ ਵੱਲੋਂ ਐਲਾਨੇ ਖਰਚੇ ਨਾਲ ਸਬੰਧਤ ਨਿਯਮਾਂ ਮੁਤਾਬਕ ਹਰ ਉਮੀਦਵਾਰ 50 ਲੱਖ ਡਾਲਰ ਤੱਕ ਖਰਚ ਕਰ ਸਕਦਾ ਹੈ ਪਰ ਕਰਜ਼ਾ ਲੈਣ ਦੀ ਹੱਦ ਸਿਰਫ਼ 2 ਲੱਖ ਡਾਲਰ ਤੱਕ ਸੀਮਤ ਰੱਖੀ ਗਈ ਹੈ।

Trump ਨੇ ਵਿਦੇਸ਼ੀਆਂ ਤੋਂ ਪੈਸਾ ਵਸੂਲਣ ਲਈ ਨਵੇਂ ਵਿਭਾਗ ਦਾ ਕੀਤਾ ਐਲਾਨ

ਇਸ ਤੋਂ ਇਲਾਵਾ ਐਂਟਰੀ ਫ਼ੀਸ ਦੇ ਸਾਢੇ ਤਿੰਨ ਲੱਖ ਡਾਲਰ ਵਿਚੋਂ 50 ਹਜ਼ਾਰ ਡਾਲਰ ਦੀ ਮੋੜਨਯੋਗ ਰਕਮ 23 ਜਨਵਰੀ ਤੱਕ ਜਮ੍ਹਾਂ ਕਰਵਾਉਣੀ ਹੈ ਜਦਕਿ 50 ਹਜ਼ਾਰ ਡਾਲਰ ਦੀ ਨਾਮੋੜਨਯੋਗ ਰਕਮ 30 ਜਨਵਰੀ ਤੱਕ ਜਮ੍ਹਾਂ ਕਰਵਾਉਣ ਦੀ ਹਦਾਇਤ ਦਿਤੀ ਗਈ ਹੈ। ਸਵਾ ਲੱਖ ਡਾਲਰ ਦੀ ਨਾਮੋੜਨਯੋਗ ਰਕਮ 7 ਫ਼ਰਵਰੀ ਤੱਕ ਜਮ੍ਹਾਂ ਕਰਵਾਉਣੀ ਹੋਵੇਗੀ ਅਤੇ ਸਵਾ ਲੱਖ ਡਾਲਰ ਦੀ ਨਾਮੋੜਨਯੋਗ ਰਕਮ 17 ਫਰਵਰੀ ਤੱਕ ਜਮ੍ਹਾਂ ਕਰਵਾਉਣ ਵਾਸਤੇ ਆਖਿਆ ਗਿਆ ਹੈ। ਨਵੇਂ ਲੀਡਰ ਦੀ ਚੋਣ ਲਈ ਵੋਟਾਂ 9 ਮਾਰਚ ਨੂੰ ਪੈਣਗੀਆਂ ਅਤੇ ਉਸੇ ਦਿਨ ਦੇਰ ਸ਼ਾਮ ਤੱਕ ਨਵੇਂ ਆਗੂ ਦਾ ਐਲਾਨ ਕਰ ਦਿਤਾ ਜਾਵੇਗਾ।