Canada News : ਕੈਨੇਡਾ ਵਿੱਚ ਜਸਟਿਨ ਟਰੂਡੋ ਦੇ ਪ੍ਰਧਾਨ ਮੰਤਰੀ ਅਤੇ ਲਿਬਰਲ ਪਾਰਟੀ (Liberal Party) ਦੇ ਮੁਖੀ ਦੇ ਅਹੁਦੇ ਤੋਂ ਅਸਤੀਫੇ ਦੇਣ ਦੇ ਬਾਅਦ, ਚੰਦਰ ਆਰੀਆ (Chandra Arya) ਜੋ ਕਿ ਭਾਰਤੀ ਮੂਲ ਦੇ ਸੰਸਦ ਮੈਂਬਰ ਹਨ। ਬੀਤੇ ਦਿਨੀ ਜਿੱਥੇ ਚੰਦਰ ਆਰਿਆ ਨੇ ਆਪਣੇ ਆਪ ਨੂੰ ਲੀਡਰਸ਼ਿਪ (Leadership) ਦੀ ਦੌੜ ਵਿੱਚ ਸ਼ਾਮਲ ਕਰਨ ਦਾ ਐਲਾਨ ਕੀਤਾ ਸੀ ਤਾਂ ਉਥੇ ਹੀ ਹੁਣ ਭਾਰਤੀ ਮੂਲ ਦੇ ਕੈਨੇਡੀਅਨ ਸੰਸਦ ਮੈਂਬਰ ਚੰਦਰ ਆਰੀਆ ਨੇ ਖੁਲਾਸਾ ਕੀਤਾ ਹੈ ਕਿ ਲਿਬਰਲ ਪਾਰਟੀ ਨੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੀ ਦੌੜ ਵਿੱਚ ਹਿੱਸਾ ਲੈਣ ਤੋਂ ਰੋਕ ਦਿੱਤਾ ਹੈ, ਅਤੇ ਲਿਬਰਲ ਪਾਰਟੀ ਨੇ ਉਨ੍ਹਾਂ ਨੂੰ ਲੀਡਰਸ਼ਿਪ ਦੀ ਦੌੜ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਦਿੱਤੀ। ਇਸ ਗੱਲ ਦੀ ਪੁਸ਼ਟੀ ਆਰਿਆ ਨੇ ਆਪਣੇ X ਪਲੇਟਫਾਰਮ ‘ਤੇ ਸਾਂਝੀ ਕੀਤੀ। ਜਿਸ ਤੋਂ ਬਾਅਦ ਲੋਕਾਂ ਨੇ ਦੋਸ਼ ਲਗਾਇਆ ਕਿ ਜਸਟਿਨ ਟਰੂਡੋ ਦੀ ਪਾਰਟੀ ਵਿੱਚ ਲੋਕਤੰਤਰ ਨਹੀਂ ਹੈ।
ਇਹ ਵੀ ਪੜ੍ਹੋ: ਗੁਰਦੁਆਰਿਆਂ ’ਚ ਦਾਖ਼ਲ ਹੋਈ ਅਮਰੀਕੀ Police , ਗ਼ੈਰ-ਕਾਨੂੰਨੀ ਪ੍ਰਵਾਸੀਆਂ ਵਿਰੁਧ ਕੀਤੀ ਕਾਰਵਾਈ
ਚੰਦਰਾ ਆਰੀਆ ਨੇ ਉਨ੍ਹਾਂ ਸੈਂਕੜੇ ਵਲੰਟੀਅਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਦੀ ਲੀਡਰਸ਼ਿਪ ਮੁਹਿੰਮ ਦਾ ਸਮਰਥਨ ਕੀਤਾ। ਐਕਸ ‘ਤੇ ਇੱਕ ਭਾਵੁਕ ਪੋਸਟ ਵਿੱਚ ਉਸਨੇ ਉਨ੍ਹਾਂ ਲੋਕਾਂ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਜਿਨ੍ਹਾਂ ਨੇ ਦੋ ਹਫ਼ਤਿਆਂ ਦੌਰਾਨ ਉਸਦਾ ਸਮਰਥਨ ਕੀਤਾ। ਉਸਨੇ ਉਨ੍ਹਾਂ ਹਜ਼ਾਰਾਂ ਕੈਨੇਡੀਅਨਾਂ ਲਈ ਆਪਣੀ ਪ੍ਰਸ਼ੰਸਾ ਵੀ ਸਾਂਝੀ ਕੀਤੀ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਮੌਕੇ ਪੈਦਾ ਕਰਨ ਦੇ ਉਦੇਸ਼ ਨਾਲ ਲਿਬਰਲ ਪਾਰਟੀ ਵਿੱਚ ਸ਼ਾਮਲ ਹੋਏ। ਉਸਨੇ ਕਿਹਾ, ‘ਤੁਹਾਡਾ ਸਮਰਥਨ ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ – ਧੰਨਵਾਦ।’ ਆਰੀਆ ਨੇ ਖੁਲਾਸਾ ਕੀਤਾ ਕਿ ਕੈਨੇਡਾ ਦੀ ਲਿਬਰਲ ਪਾਰਟੀ ਨੇ ਉਸਨੂੰ ਲੀਡਰਸ਼ਿਪ ਦੌੜ ਵਿੱਚ ਹਿੱਸਾ ਨਾ ਲੈਣ ਦੇਣ ਦਾ ਫ਼ੈਸਲਾ ਕੀਤਾ ਹੈ, ਪਰ ਇਸ ਕਹਾਣੀ ‘ਚ ਨਵਾਂ ਮੋੜ ਉਸ ਸੇਂ ਵੇਖਣ ਨੂੰ ਮਿਿਲਆ ਜਦੋਂ ਚੰਧਰ ਆਰਿਆ ਦੇ ਪੀਐਮ ਦੀ ਦੋੜ ਵਿਚੋਂ ਬਾਹਰ ਹੋਣ ਤੋਂ ਬਾਅਦ ਰੂਬੀ ਡੱਲਾ ਨੇ ਚੰਦਰ ਆਰੀਆ ਦੇ ਸਾਰੇ ਸਮਰਥਕਾਂ ਨੂੰ ਆਪਣੇ ਅੰਦੋਲਨ ਦੇ ਪਿੱਛੇ ਰੈਲੀ ਕਰਨ ਦਾ ਸੱਦਾ ਦਿੱਤਾ। ਚੰਦਰਾ ਹੁਣ ਲਿਬਰਲ ਲੀਡਰਸ਼ਿਪ ਦੀ ਦੌੜ ਤੋਂ ਬਾਹਰ ਹੋਣ ਦੇ ਨਾਲ , ਰੂਬੀ ਆਪਣੇ ਸਮਰਥਕਾਂ ਨੂੰ ਉਸ ਲਈ ਵੋਟ ਪਾਉਣ ਲਈ ਕਿਹਾ।
ਇਹ ਵੀ ਪੜ੍ਹੋ: Canada ਨੇ ਪ੍ਰਵਾਸੀਆਂ ਨੂੰ PR ਲਈ ਦਿੱਤਾ ਸੱਦਾ, ਹਜ਼ਾਰਾਂ ਵਿਦਿਆਰਥੀਆਂ ਨੂੰ ਮਿਲੇਗੀ PR
ਚੰਦਰ ਆਰੀਆ ਦੇ ਇਸ ਬਿਆਨ ਤੋਂ ਬਾਅਦ ਲੋਕ ਲਿਬਰਲ ਪਾਰਟੀ ‘ਤੇ ਗੁੱਸੇ ਹੋ ਗਏ। ਬਹੁਤ ਸਾਰੇ ਲੋਕਾਂ ਨੇ ਆਰੀਆ ਨੂੰ ਦੱਸਿਆ ਕਿ ਉਹ ਆਸਾਨੀ ਨਾਲ ਜਿੱਤ ਸਕਦਾ ਸੀ। ਇਸ ਦੇ ਨਾਲ ਹੀ ਇੱਕ ਯੂਜ਼ਰ ਨੇ ਪੁੱਛਿਆ ਕਿ ਜੇਕਰ ਲਿਬਰਲ ਪਾਰਟੀ ਪਹਿਲਾਂ ਹੀ ਪ੍ਰਧਾਨ ਮੰਤਰੀ ਅਹੁਦੇ ਲਈ ਕਿਸੇ ਵਿਅਕਤੀ ਦੀ ਚੋਣ ਕਰ ਚੁੱਕੀ ਹੈ, ਤਾਂ ਪਾਰਟੀ ਦੇ ਅੰਦਰ ਚੋਣਾਂ ਅਤੇ ਲੋਕਤੰਤਰ ਦਾ ਡਰਾਮਾ ਕਿਉਂ ਖੇਡਿਆ ਜਾ ਰਿਹਾ ਹੈ। ਬ੍ਰੈਡ ਕੋਰਲੇਸ ਨਾਮ ਦੇ ਇੱਕ ਯੂਜ਼ਰ ਨੇ ਯ ‘ਤੇ ਲਿਿਖਆ,”ਇਹ ਹੈ ਲਿਬਰਲ ਪਾਰਟੀ ਦੀ ਤਰੱਕੀ”। ਸ਼ ਘੱਟ ਗਿਣਤੀ ਵਿਅਕਤੀ ਨੂੰ ਬਾਹਰ ਰੱਖ ਰਿਹਾ ਹੈ। ਕਿਉਂਕਿ ਉਹ ਉਨ੍ਹਾਂ ਦੇ ਚੁਣੇ ਹੋਏ ਉਮੀਦਵਾਰ ਮਾਰਕ ਕਾਰਨੀ ਨੂੰ ਹਰਾਉਣ ਜਾ ਰਿਹਾ ਸੀ।’ ਇੱਕ ਹੋਰ ਯੂਜ਼ਰ ਨੇ ਇਸਨੂੰ ਸ਼ਰੇਆਮ ਭ੍ਰਿਸ਼ਟਾਚਾਰ ਕਿਹਾ। ਕੁਝ ਲੋਕਾਂ ਨੇ ਉਸਨੂੰ ਅਦਾਲਤ ਵਿੱਚ ਜਾਣ ਲਈ ਕਿਹਾ। ਇਸ ਦੇ ਨਾਲ ਹੀ ਕੁਝ ਲੋਕਾਂ ਨੇ ਕਿਹਾ ਕਿ ਆਰੀਆ ਗ਼ਲਤ ਪਾਰਟੀ ਵਿੱਚ ਹੈ। ਚੰਦਰ ਆਰੀਆ ਨੇ ਖੁਲਾਸਾ ਕੀਤਾ ਕਿ ਉਹ ਅਧਿਕਾਰਤ ਸਪੱਸ਼ਟੀਕਰਨ ਦੀ ਉਡੀਕ ਕਰ ਰਹੇ ਹਨ। ਉਸਨੇ ਕਿਹਾ ਕਿ ਉਹ ਆਪਣੇ ਅਗਲੇ ਕਦਮ ਬਾਰੇ ਧਿਆਨ ਨਾਲ ਵਿਚਾਰ ਕਰ ਰਿਹਾ ਹੈ।
ਇਹ ਵੀ ਦੇਖੋ : https://x.com/i/status/1883631023323513036
ਇੱਥੇ ਦੱਸਣਾ ਬਣਦਾ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅਸਤੀਫ਼ੇ ਦੇ ਐਲਾਨ ਤੋਂ ਬਾਅਦ ਆਰੀਆ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਬਣਨ ਦੇ ਸੁਪਨੇ ਦੇਖ ਰਹੇ ਸਨ। ਆਰੀਆ ਨੇ ਵਾਅਦਾ ਕੀਤਾ ਸੀ ਕਿ ਉਹ ਇੱਕ ਛੋਟੀ, ਵਧੇਰੇ ਕੁਸ਼ਲ ਸਰਕਾਰ ਦੀ ਅਗਵਾਈ ਕਰਨਗੇ ਜੋ ਦੇਸ਼ ਦਾ ਪੁਨਰ ਨਿਰਮਾਣ ਕਰੇਗੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਖੁਸ਼ਹਾਲੀ ਨੂੰ ਯਕੀਨੀ ਬਣਾਏਗੀ। ਪਰ ਲਿਬਰਲ ਸਰਕਾਰ ਨੇ ਆਰਿਆ ਨੂੰ ਇਸ ਦੋੜ ਤੋਂ ਹੁਣ ਬਾਹਰ ਕੱਡ ਦਿੱਤਾ ਹੈ।