Australia News : ਆਸਟ੍ਰੇਲੀਆ ਨੇ ਨੇੜੇ ਚੀਨ ਦੇ ਜੰਗੀ ਜਹਾਜ਼ਾਂ ਦੇ ਚੱਕਰ ਲਗਾਉਣ ਤੋਂ ਬਾਅਦ ਦੋਹਾਂ ਮੁਲਕਾਂ ਚ ਤਣਾਅ ਵਧਦਾ ਹੋਇਆ ਦਿਖਾਈ ਦੇ ਰਿਹਾ ਹੈ । ਬੁੱਧਵਾਰ ਨੂੰ ਆਸਟ੍ਰੇਲੀਆਈ ਜਲ ਸੈਨਾ ਨੇ ਸਿਡਨੀ ਤੋਂ 150 ਸਮੁੰਦਰੀ ਮੀਲ ਦੂਰ ਦਿਖਾਈ ਦਿੱਤੇ ਚੀਨੀ ਜੰਗੀ ਜਹਾਜ਼ਾਂ ਦਾ ਪਿੱਛਾ ਕੀਤਾ। ਦੱਸਿਆ ਜਾ ਰਿਹਾ ਹੈ ਕਿ ਇੱਕ ਹਫਤਾ ਪਹਿਲਾਂ ਵੀ ਚੀਨੀ ਜਲ ਸੈਨਾ ਦਾ ਬੇੜਾ ਆਸਟ੍ਰੇਲੀਆ ਨਜ਼ਦੀਕ ਦਿਖਾਈ ਦਿੱਤਾ ਸੀ। ਮਾਹਿਰਾਂ ਨੇ ਚੀਨ ਦੇ ਮਨਸੂਬਿਆਂ ਤੇ ਚਿੰਤਾ ਜ਼ਾਹਰ ਕੀਤੀ ਹੈ। ਆਸਟ੍ਰੇਲੀਆ ਅਤੇ ਚੀਨ ਵਿਚਾਲੇ ਤਣਾਅ ਵਧਦਾ ਹੋਇਆਂ ਨਜ਼ਰ ਆ ਰਿਹਾ ਹੈ । ਇਹ ਉਸ ਸਮੇਂ ਵਧਿਆ ਹੈ ਜਦੋਂ ਚੀਨ ਜਾਣਬੁੱਝ ਕੇ ਆਸਟ੍ਰੇਲੀਆ ਨੇ ਨੇੜੇ ਆਪਣੇ ਜੰਗੀ ਜਹਾਜ਼ਾਂ ਦੇ ਚੱਕਰ ਲਗਾ ਰਿਹਾ ਹੈ ।
ਇਹ ਵੀ ਪੜ੍ਹੋ : ਆਸਟ੍ਰੇਲੀਆ ‘ਚ ਔਰਤਾਂ ਹੋਈਆਂ ਨਸਲੀ ਹਿੰਸਾ ਦਾ ਸ਼ਿਕਾਰ, ਭਖਿਆ ਮਾਹੌਲ
ਬੁੱਧਵਾਰ ਨੂੰ ਆਸਟ੍ਰੇਲੀਆਈ ਜਲ ਸੈਨਾ ਸਿਡਨੀ ਤੋਂ 150 ਸਮੁੰਦਰੀ ਮੀਲ ਪੂਰਬ ਵੱਲ ਯਾਤਰਾ ਕਰ ਰਹੇ ਚੀਨੀ ਜੰਗੀ ਜਹਾਜ਼ਾਂ ਦਾ ਪਿੱਛਾ ਕਰ ਰਹੀ ਹੈ। ਇਹ ਚੀਨੀ ਜਲ ਸੈਨਾ ਦੁਆਰਾ ਆਸਟ੍ਰੇਲੀਆ ਦੇ ਪੂਰਬੀ ਤੱਟ ਤੱਕ ਕੀਤੀ ਗਈ ਹੁਣ ਤੱਕ ਦੀ ਸਭ ਤੋਂ ਲੰਬੀ ਯਾਤਰਾ ਹੈ। ਇੱਕ ਹਫ਼ਤਾ ਪਹਿਲਾਂ, ਇੱਕ ਚੀਨੀ ਜਲ ਸੈਨਾ ਸਮੂਹ – ਜਿਸ ਵਿੱਚ 2 ਜੰਗੀ ਜਹਾਜ਼ ਅਤੇ ਇੱਕ ਸਪਲਾਈ ਜਹਾਜ਼ ਸ਼ਾਮਲ ਸੀ – ਆਸਟ੍ਰੇਲੀਆ ਦੇ ਉੱਤਰ-ਪੂਰਬੀ ਤੱਟ ‘ਤੇ ਦਿਖਾਈ ਦਿੱਤਾ ਸੀ। ਇਸ ਘਟਨਾ ਨੂੰ ਲੈ ਕੇ ਮਾਹਿਰਾਂ ਦਾ ਕਹਿਣਾ ਹੈ ਕਿ ਇਹ “ਬੇਮਿਸਾਲ” ਹੈ, ਕਿਉਂਕਿ ਚੀਨੀ ਜਲ ਸੈਨਾ ਪਹਿਲਾਂ ਕਦੇ ਵੀ ਇੰਨੇ ਦੂਰ ਦੱਖਣ ਵੱਲ ਨਹੀਂ ਗਈ ਸੀ। ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਬੀਜਿੰਗ ਹੁਣ ਆਪਣੇ ਸ਼ਕਤੀ ਪ੍ਰਦਰਸ਼ਨ ਨੂੰ ਪਹਿਲੀ ਅਤੇ ਦੂਜੀ ਟਾਪੂ ਲੜੀ ਤੋਂ ਬਾਹਰ ਹੋਰ ਵੀ ਦੱਖਣੀ ਖੇਤਰਾਂ ਤੱਕ ਵਧਾ ਰਿਹਾ ਹੈ, ਜੋ ਕਿ ਜਾਪਾਨ ਤੋਂ ਇੰਡੋਨੇਸ਼ੀਆ ਤੱਕ ਫੈਲੀ ਹੋਈ ਹੈ।
ਇਹ ਵੀ ਪੜ੍ਹੋ : America ਤੋਂ Deport ਕੀਤੇ ਪ੍ਰਵਾਸੀਆਂ ਨੂੰ ਪਨਾਮਾ ਹੋਟਲ ‘ਚ ਕੀਤਾ ਬੰਦ, ਖਿੜਕੀ ਤੋਂ ਲਗਾ ਰਹੇ ਹਨ ਮਦਦ ਲਈ ਗੁਹਾਰ
ਉਧਰ ਆਸਟ੍ਰੇਲੀਆਈ ਰੱਖਿਆ ਮੰਤਰਾਲੇ ਅਨੁਸਾਰ, ਇਹ ਜੰਗੀ ਜਹਾਜ਼ ਅੰਤਰਰਾਸ਼ਟਰੀ ਜਲ ਖੇਤਰ ਵਿੱਚ ਯਾਤਰਾ ਕਰ ਰਹੇ ਹਨ। ਇਸ ਵਿਚ ਸ਼ਾਮਲ ਜੰਗੀ ਜਹਾਜ਼ਾਂ ਵਿੱਚ ਇੱਕ ਫ੍ਰੀਗੇਟ ‘ਹੇਂਗਯਾਂਗ’ ਅਤੇ ਇੱਕ ਕਰੂਜ਼ਰ ‘ਜੂਨਯੀ’ ਸ਼ਾਮਲ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਚੀਨ ਏਸ਼ੀਆ ਤੋਂ ਬਾਹਰ ਆਪਣੀ ਫੌਜੀ ਸ਼ਕਤੀ ਦਾ ਵਿਸਥਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਰਿਚਰਡ ਮੈਕਗ੍ਰੇਗਰ ਨੇ ਕਿਹਾ ਕਿ ਇਹ ਚੀਨ ਦੀ ਸਥਿਰ ਨੀਤੀ ਨੂੰ ਦਰਸਾਉਂਦਾ ਹੈ, ਕਿਉਂਕਿ ਚੀਨੀ ਜਲ ਸੈਨਾ ਆਸਟ੍ਰੇਲੀਆ ਅਤੇ ਦੱਖਣੀ ਪ੍ਰਸ਼ਾਂਤ ਟਾਪੂਆਂ ਤੋਂ ਆਪਣੀ ਗਸ਼ਤ ਵਧਾ ਰਹੀ ਹੈ। ਇਹ ਚੀਨ ਦੀਆਂ ਇੱਛਾਵਾਂ ਦਾ ਸੰਕੇਤ ਹੈ, ਜੋ ਆਸਟ੍ਰੇਲੀਆ ਅਤੇ ਅਮਰੀਕਾ ਦੇ ਪ੍ਰਭਾਵ ਨਾਲ ਸਿੱਧਾ ਮੁਕਾਬਲਾ ਕਰ ਰਹੀ ਹੈ। ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਚੀਨ ਅਮਰੀਕਾ ਵਾਂਗ ਆਪਣੀ ਤਾਕਤ ਦਾ ਪ੍ਰਦਰਸ਼ਨ ਕਰ ਰਿਹਾ ਹੈ, ਜਿਹੜਾ ਉਸਦੀ ਵਧਦੀ ਤਾਕਤ ਨੂੰ ਦਰਸ਼ਾਉਂਦਾ ਹੈ। ਜ਼ਿਕਰਯੋਗ ਹੈ ਕਿ ਚੀਨ ਆਪਣੀਆਂ ਹਰਕਤਾਂ ਤੋਂ ਕਦੇ ਵੀ ਬਾਜ ਨਹੀਂ ਆਇਆ ਉਸਦਾ ਭਾਰਤ ਸਮੇਤ ਵੱਖ ਵੱਖ ਮੁਲਕਾਂ ਨਾਲ ਕਿਸੇ ਨਾ ਕਿਸੇ ਮੁੱਦੇ ਤੇ ਤਕਰਾਰ ਬਣਿਆ ਹੋਇਆ ਹੈ । ਸ਼੍ਰੀ ਲੰਕਾ ਦੀ ਤਰਾਂ ਕਈ ਮੁਲਕ ਚੀਨ ਦੀ ਧੌਂਸ ਤੋਂ ਤੰਗ ਆ ਕੇ ਉਸ ਤੋਂ ਖਹਿੜਾ ਚੁਡਾਉਣਾ ਚਾਹਹੁੰਦੇ ਹਨ ।