America News : ਰਾਸ਼ਟਰਪਤੀ ਬਣਨ ਤੋਂ ਬਾਅਦ ਡੋਨਾਲਡ ਟਰੰਪ (Donald Trump) ਵਲੋਂ ਗੈਰ-ਪ੍ਰਵਾਸੀਆਂ (Illegal Immigrants) ਖ਼ਿਲਾਫ ਸਖਤ ਕਦਮ ਚੁੱਕੇ ਜਾ ਰਹੇ ਹਨ, ਅਤੇ ਗੈਰ ਪ੍ਰਵਾਸੀਆਂ ਨੂੰ ਡਿਪੋਰਟ (Deport) ਕਰ ਵਾਪਿਸ ਆਪਣੇ ਦੇਸ਼ ਭੇਜਿਆ ਜਾ ਰਿਹਾ ਹੈ। ਇਸੇ ਤਹਿਤ ਜੱਦ ਅਮਰੀਕਾ ਤੋਂ ਗ਼ੈਰਕਾਨੂੰਨ ਰਹਿ ਰਹੇ ਲੋਕਾਂ ਨੂੰ ਜਹਾਜ ਵਿਚ ਚੜ੍ਹਾ ਕੇ ਕੋਲੰਬੀਆ (Columbia) ਭੇਜਿਆ ਗਿਆ ਸੀ ਪਰ ਕੋਲੰਬੀਆ ਸਰਕਾਰ ਨੇ ਜਹਾਜ਼ ਉਤਾਰਨ ਤੋਂ ਮਨਾਂ ਕਰ ਦਿੱਤਾ।ਜਿਸ ‘ਤੇ ਟਰੰਪ ਨੇ ਰੋਸ ਜਾਹਰ ਕਰਦੇ ਹੋਏ ਕਿ- ਮੈਨੂੰ ਹੁਣੇ ਸੂਚਿਤ ਕੀਤਾ ਗਿਆ ਸੀ ਕਿ ਸੰਯੁਕਤ ਰਾਜ ਤੋਂ ਦੋ ਵਾਪਸੀ ਉਡਾਣਾਂ, ਵੱਡੀ ਗਿਣਤੀ ਵਿੱਚ ਗੈਰ-ਕਾਨੂੰਨੀ ਅਪਰਾਧੀਆਂ ਦੇ ਨਾਲ, ਕੋਲੰਬੀਆ ਵਿੱਚ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਇਹ ਆਦੇਸ਼ ਕੋਲੰਬੀਆ ਦੇ ਸਮਾਜਵਾਦੀ ਰਾਸ਼ਟਰਪਤੀ ਗੁਸਤਾਵੋ ਪੈਟਰੋ ਨੇ ਦਿੱਤਾ ਹੈ, ਜੋ ਪਹਿਲਾਂ ਹੀ ਆਪਣੇ ਲੋਕਾਂ ਵਿੱਚ ਬਹੁਤ ਅਪ੍ਰਸਿੱਧ ਹਨ। ਪੈਟਰੋ ਦੁਆਰਾ ਇਹਨਾਂ ਉਡਾਣਾਂ ਤੋਂ ਇਨਕਾਰ ਕਰਨ ਨੇ ਸੰਯੁਕਤ ਰਾਜ ਦੀ ਰਾਸ਼ਟਰੀ ਸੁਰੱਖਿਆ ਅਤੇ ਜਨਤਕ ਸੁਰੱਖਿਆ ਨੂੰ ਖਤਰੇ ਵਿੱਚ ਪਾ ਦਿੱਤਾ ਹੈ। ਟਰੰ ਪਨੇ ਅੱਗੇ ਕਿਹਾ ਕਿ ਇਸ ਲਈ ਮੈਂ ਆਪਣੇ ਪ੍ਰਸ਼ਾਸਨ ਨੂੰ ਤੁਰੰਤ ਹੇਠਾਂ ਦਿੱਤੇ ਜ਼ਰੂਰੀ ਅਤੇ ਨਿਰਣਾਇਕ ਜਵਾਬੀ ਉਪਾਅ ਕਰਨ ਲਈ ਨਿਰਦੇਸ਼ ਦਿੰਦਾ ਹਾਂ।
ਇਹ ਵੀ ਪੜੋ : ਚੰਦਰ ਆਰਿਆ ਪ੍ਰਧਾਨ ਮੰਤਰੀ ਦੀ ਰੇਸ ਤੋਂ ਹੋਏ ਬਾਹਰ, Chandra Arya ਨੇ ਚੋਣਾਂ ਦੀ ਨਿਰਪੱਖਤਾ ‘ਤੇ ਉਠਾਏ ਸਵਾਲ?
ਟਰੰਪ ਨੇ ਲਿਖਿਆ, “ਇਹ ਸਿਰਫ਼ ਸ਼ੁਰੂਆਤੀ ਕਦਮ ਹਨ। “ਅਸੀਂ ਕੋਲੰਬੀਆ ਦੀ ਸਰਕਾਰ ਨੂੰ ਸੰਯੁਕਤ ਰਾਜ ਅਮਰੀਕਾ ਵਿੱਚ ਦਾਖਲ ਹੋਏ ਅਪਰਾਧੀਆਂ ਨੂੰ ਸਵੀਕਾਰ ਕਰਨ ਅਤੇ ਵਾਪਸ ਕਰਨ ਲਈ ਆਪਣੀਆਂ ਕਾਨੂੰਨੀ ਜ਼ਿੰਮੇਵਾਰੀਆਂ ਦੀ ਉਲੰਘਣਾ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ।”
1. ਟੈਰਿਫ਼ ਵਾਧੂ: ਸੰਯੁਕਤ ਰਾਜ ਵਿੱਚ ਆਉਣ ਵਾਲੇ ਕੋਲੰਬੀਆਈ ਸਮਾਨ ‘ਤੇ 25% ਐਮਰਜੈਂਸੀ ਟੈਰਿਫ ਲਾਗੂ। ਇੱਕ ਹਫ਼ਤੇ ਵਿੱਚ ਟੈਰਿਫ 50% ਤੱਕ ਵਧਾਇਆ ਜਾਵੇਗਾ।
2. ਯਾਤਰਾ ਪਾਬੰਦੀਆਂ: ਕੋਲੰਬੀਆ ਦੇ ਸਰਕਾਰੀ ਅਧਿਕਾਰੀਆਂ, ਸਮਰਥਕਾਂ ਅਤੇ ਪਰਿਵਾਰਕ ਮੈਂਬਰਾਂ ‘ਤੇ ਤੁਰੰਤ ਵੀਜ਼ਾ ਰੱਦ। ਸਰਕਾਰੀ ਪਾਰਟੀ ਦੇ ਮੈਂਬਰਾਂ ਅਤੇ ਸਮਰਥਕਾਂ ਉੱਤੇ ਵੀ ਪਾਬੰਦੀ।
ਇਹ ਵੀ ਪੜੋ : PM ਬਣਨ ਲਈ Ruby Dalla ਨੇ ਠੋਕੀ ਦਾਅਵੇਦਾਰੀ, ਕੀ ਭਾਰਤੀ ਮਹਿਲਾ ਬਣੇਗੀ ਕੈਨੇਡੀਅਨ ਪ੍ਰਧਾਨਮੰਤਰੀ?
3. ਕਸਟਮ ਅਤੇ ਬਾਰਡਰ ਇਨਸਪੈਕਸ਼ਨ: ਕੋਲੰਬੀਆ ਦੇ ਨਾਗਰਿਕਾਂ ਅਤੇ ਕਾਰਗੋ ‘ਤੇ ਵਧੇਰੇ ਸਖਤ ਜ਼ਖੀਰਿਆਂ ਦੀ ਜਾਂਚ। ਰਾਸ਼ਟਰੀ ਸੁਰੱਖਿਆ ਦੇ ਆਧਾਰ ‘ਤੇ ਨਵੇਂ ਨਿਯਮ ਲਾਗੂ।
4. ਆਰਥਿਕ ਪਾਬੰਦੀਆਂ: IEEPA ਤਹਿਤ ਖਜ਼ਾਨਾ, ਬੈਂਕਿੰਗ ਅਤੇ ਵਿੱਤੀ ਪਾਬੰਦੀਆਂ ਲਾਗੂ। 5. ਅੱਗੇ ਦੇ ਕਦਮ: ਸੰਯੁਕਤ ਰਾਜ ਨੇ ਇਨਕਾਰ ਕਰ ਦਿੱਤਾ ਹੈ ਕਿ ਉਹ ਕੋਲੰਬੀਆ ਨੂੰ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਹੋਣ ਦੀ ਇਜਾਜ਼ਤ ਦੇਵੇਗਾ। ਇਹ ਉਪਾਅ ਸ਼ੁਰੂਆਤੀ ਹਨ, ਹੋਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕੋਲੰਬੀਆ ਦੇ ਰਾਸ਼ਟਰਪਤੀ ਗੁਸਤਾਵੋ ਪੈਟਰੋ ਵੱਲੋਂ ਦੋ ਵਾਪਸੀ ਉਡਾਣਾਂ ਦੀ ਇਜਾਜ਼ਤ ਨਾ ਦੇਣ ‘ਤੇ ਇਹ ਚੁਸਤ ਕਾਰਵਾਈ ਕੀਤੀ ਗਈ।
ਇਹ ਵੀ ਪੜੋ : ਗੁਰਦੁਆਰਿਆਂ ’ਚ ਦਾਖ਼ਲ ਹੋਈ ਅਮਰੀਕੀ Police , ਗ਼ੈਰ-ਕਾਨੂੰਨੀ ਪ੍ਰਵਾਸੀਆਂ ਵਿਰੁਧ ਕੀਤੀ ਕਾਰਵਾਈ
ਇੱਥੇ ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਐਤਵਾਰ ਨੂੰ ਪੈਟਰੋ ਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਅਮਰੀਕਾ ਤੋਂ ਡਿਪੋਰਟ ਕੀਤੇ ਪ੍ਰਵਾਸੀਆਂ ਨੂੰ ਲਿਆਉਣ ਵਾਲੀਆਂ ਉਡਾਣਾਂ ਨੂੰ ਉਦੋਂ ਤੱਕ ਸਵੀਕਾਰ ਨਹੀਂ ਕਰੇਗੀ, ਜਦੋਂ ਤੱਕ ਟਰੰਪ ਪ੍ਰਸ਼ਾਸਨ ਉਨ੍ਹਾਂ ਨਾਲ “ਸਨਮਾਨਜਨਕ” ਨਾਲ ਪੇਸ਼ ਆਉਣ ਲਈ ਇੱਕ ਪ੍ਰੋਟੋਕੋਲ ਨਹੀਂ ਬਣਾਉਂਦਾ, ਹੁਣ ਦੇਖਯਾ ਇਹ ਹੋਵੇਗਾ ਕਿ ਇੱਕ ਪਾਸੇ ਟਰੰਪ ਦਾ ਕੋਲਬੰੀਆਂ ਖਿਲਾਫ ਅੇਕਸ਼ਨ ਅਤੇ ਦੂਜੇ ਪਾਸੇ ਪੈਟਰੋ ਵਲੋਂ ਪ੍ਰੋਟੋਕੋਲ ਦੀ ਮੰਗ ਕੀ ਨਵਾਂ ਮੋੜ ਲੈਂਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।