Canada News : ਵਿਦੇਸ਼ਾਂ ‘ਚ ਵਾਪਰ ਰਹੇ ਹਾਦਸਿਆਂ ਤੋਂ ਬਾਅਦ ਹਵਾਈ ਸਫ੍ਰ ਕਰਨ ਵਾਲੇ ਲੋਕਾਂ ‘ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਦਰਅਸਲ ਟੋਰਾਂਟੋ ਦੇ ਪੀਅਰਸਨ ਹਵਾਈ ਅੱਡੇ ਉਤੇ ਕ੍ਰੈਸ਼-ਲੈਂਡਿੰਗ ਤੋਂ ਬਾਅਦ ਡੈਲਟਾ ਏਅਰ ਲਾਈਨਜ਼ ਦਾ ਇੱਕ ਜਹਾਜ਼ ਅਚਾਨਕ ਰੁਕ ਗਿਆ। ਹਾਂਲਾਕਿ ਇਸ ਹਾਦਸੇ ਵਿਚ ਚਾਲਕ ਦਲ ਦੇ ਚਾਰ ਮੈਂਬਰਾਂ ਸਮੇਤ ਸਾਰੇ 80 ਲੋਕ ਵਾਲ-ਵਾਲ ਬਚ ਗਏ। ਕਰੈਸ਼ ਲੈਂਡਿੰਗ ਤੋਂ ਬਾਅਦ ਡੈਲਟਾ ਨੇ ਦੱਸਿਆ ਕਿ 21 ਯਾਤਰੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਹਾਲਾਂਕਿ ਜ਼ਿਆਦਾਤਰ ਨੂੰ ਛੁੱਟੀ ਦੇ ਦਿੱਤੀ ਗਈ ਹੈ, ਇੱਕ ਯਾਤਰੀ ਅਜੇ ਵੀ ਡਾਕਟਰੀ ਦੇਖਭਾਲ ਅਧੀਨ ਹੈ। ਹਵਾਈ ਹਾਦਸਿਆਂ ਕਾਰਨ ਦੇਸ਼ ਵਿਦੇਸ਼ ‘ਚ ਐਜੰਸੀਆਂ ਸਣੇ ਆਮ ਲੋਕਾਂ ‘ਚ ਚਿੰਤਾ ਦਾ ਮਾਹੌਲ ਪੈਦਾ ਹੋ ਗਿਆ ਹੈ। ਟੋਰਾਂਟੋ ਦੇ ਪੀਅਰਸਨ ਹਵਾਈ ਅੱਡੇ ‘ਤੇ ਡੈਲਟਾ ਏਅਰ ਲਾਈਨਜ਼ ਦਾ ਇੱਕ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ। ਇਸ ਘਟਨਾ ਤੋਂ ਬਾਅਦ ਡੈਲਟਾ ਏਅਰਲਾਈਨਜ਼ ਨੇ ਯਾਤਰੀਆਂ ਨੂੰ ਮੁਆਵਜ਼ੇ ਦਾ ਐਲਾਨ ਕੀਤਾ ਹੈ। ਮੁਆਵਜ਼ੇ ਵਜੋਂ, ਡੈਲਟਾ ਹਰੇਕ ਯਾਤਰੀ ਨੂੰ $30,000 (ਲਗਭਗ ₹26 ਲੱਖ) ਦੇਵੇਗਾ।
ਇਹ ਵੀ ਪੜ੍ਹੋ : Trump ਦੇ ਵਫ਼ਾਦਾਰ ਕਸ਼ ਪਟੇਲ ਨੂੰ FBI ਦਾ ਡਾਇਰੈਕਟਰ ਕੀਤਾ ਨਿਯੁਕਤ, ਵਿਰੋਧੀ ਪਾਰਟੀ ਹੋਈਆਂ ਤੱਤੀਆਂ
ਦੱਸ ਦਈਏ ਕਿ ਸੋਮਵਾਰ ਨੂੰ ਟੋਰਾਂਟੋ ਦੇ ਪੀਅਰਸਨ ਕੌਮਾਂਤਰੀ ਹਵਾਈ ਅੱਡੇ ਉਤੇ ਲੈਂਡ ਕਰਦਿਆਂ ਹਵਾਈ ਪਟੜੀ ਤੋਂ ਤਿਲਕਣ ਕਰਕੇ ਪਲਟੇ ਡੈਲਟਾ ਏਅਰਲਾਈਨ ਜਹਾਜ਼ ਦੇ ਜ਼ਖ਼ਮੀ ਯਾਤਰੀਆਂ ਨੂੰ ਹਸਪਤਾਲਾਂ ਤੋਂ ਛੁੱਟੀ ਮਿਲ ਗਈ ਹੈ। ਏਅਰਲਾਈਨ ਨੇ ਜਹਾਜ਼ ਦੇ ਹਰੇਕ ਯਾਤਰੀ ਨੂੰ 30 ਹਜ਼ਾਰ ਅਮਰੀਕਨ ਡਾਲਰ (ਸਵਾ 26 ਲੱਖ ਰੁਪਏ) ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।ਮਿਨੀਐਪਲਸ ਤੋਂ ਆਏ ਜਹਾਜ਼ ਵਿਚ 76 ਯਾਤਰੀ ਸਵਾਰ ਸਨ, ਜਿਨ੍ਹਾਂ ’ਚੋਂ 3 ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਉਂਝ ਇਸ ਹਾਦਸੇ ਵਿਚ ਕੁੱਲ 17 ਜਣੇ ਜ਼ਖ਼ਮੀ ਹੋਏ ਸਨ। ਏਅਰਲਾਈਨ ਦੇ ਬੁਲਾਰੇ ਮੌਰਗਨ ਡੁਰੈਂਟ ਨੇ ਕਿਹਾ ਕਿ ਹਰੇਕ ਯਾਤਰੀ ਨੂੰ ਉੱਕਤ ਰਕਮ ਬਿਨਾਂ ਕਿਸੇ ਸ਼ਰਤ ਦੇ ਦਿੱਤੀ ਜਾਏਗੀ, ਜਿਸ ਦੀ ਅਦਾਇਗੀ ਲਈ ਯਾਤਰੀਆਂ ਤੋਂ ਸਹਿਮਤੀ ਪ੍ਰਾਪਤ ਕੀਤੀ ਜਾ ਰਹੀ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਮੁਆਵਜ਼ਾ ਦੇ ਕੇ ਯਾਤਰੀਆਂ ਤੋਂ ਹੋਰ ਚਾਰਾਜੋਈ ਹੱਕ ਨਹੀਂ ਖੋਹੇ ਜਾ ਰਹੇ।
ਇਹ ਵੀ ਪੜ੍ਹੋ : Toronto ਮਿਉਂਸਪਲ ਦੇ ਹਜ਼ਾਰਾਂ ਵਰਕਰ ਅਗਲੇ ਮਹੀਨੇ ਰਹਿਣਗੇ ਹੜਤਾਲ ‘ਤੇ
ਬੇਸ਼ੱਕ ਕੈਨੇਡਾ ਤੇ ਅਮਰੀਕਾ ਦੇ ਸੇਫਟੀ ਬੋਰਡ ਹਾਦਸੇ ਦੇ ਕਾਰਨ ਲੱਭਣ ਵਿੱਚ ਜੁਟੇ ਹੋਏ ਹਨ, ਪਰ ਅਜੇ ਕਿਸੇ ਠੋਸ ਨਤੀਜੇ ਉਤੇ ਨਹੀਂ ਪਹੁੰਚਿਆ ਗਿਆ। ਡੁਰੈਂਟ ਨੇ ਦੱਸਿਆ ਕਿ ਏਅਰਲਾਈਨ ਵੱਲੋਂ 50 ਤੋਂ ਵੱਧ ਲੋਕਾਂ ਦੀਆਂ ਸੇਵਾਵਾਂ ਲੈ ਕੇ ਜਹਾਜ਼ ਦਾ ਮਲਬਾ ਘਟਨਾ ਸਥਾਨ ਤੋਂ ਹਟਾ ਕੇ ਸਫਾਈ ਕਰਵਾ ਦਿੱਤੀ ਗਈ ਹੈ ਤੇ ਹਵਾਈ ਆਵਾਜਾਈ ਵਿੱਚ ਪੈਂਦੇ ਅੜਿੱਕੇ ਖਤਮ ਕਰ ਦਿੱਤੇ ਗਏ ਹਨ। ਇਸ ਹਾਦਸੇ ਤੋਂ ਬਾਅਦ ਕਰੀਬ ਢਾਈ ਘੰਟੇ ਤੱਕ ਸਾਰੀਆਂ ਉਡਾਣਾਂ ਨੂੰ ਏਅਰਪੋਰਟ ‘ਤੇ ਰੋਕ ਦਿੱਤਾ ਗਿਆ। ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ ਅਤੇ ਫਲਾਈਟ ਵਿੱਚ ਸਵਾਰ ਸਾਰੇ 80 ਲੋਕਾਂ ਨੂੰ ਬਚਾ ਲਿਆ ਗਿਆ ਹੈ। ਕਲੋਜ਼ਿੰਗ:- ਜ਼ਿਕਰਯੋਗ ਹੈ ਕਿ ਕੇਨੇਡਾ ਅਤੇ ਅਮਰੀਕਾ ‘ਚ ਵਾਪਰ ਰਹੇ ਹਾਦਸਿਆਂ ਦੀ ਜਿੱਥੇ ਏਅਰਲਾਈਨ ਕੰਪਨੀਆਂ ਵਲੋਂ ਜਾਂਚ ਕੀਤੀ ਜਾ ਰਹੀ ਹੈ ਤਾਂ ਉਥੇ ਹੀ ਉਨ੍ਹਾਂ ਵਲੋਂ ਉਡਾਨਾਂ ਭਰਦੇ ਸਮੇਂ ਚਾਲਕ ਦਲ ਸੇ ਮੈਂਬਰਾਂ ਨੂੰ ਵੀ ਚੌਕਸ ਰਹਿਣ ਦੀ ਗੱਲ ਆਖੀ ਜਾ ਰਹੀ ਹੈ। ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰੇ।