America News : ਟੇਸਲਾ ਅਤੇ ਸਪੇਸਐਕਸ ਦੇ ਸੀਈਓ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਸੰਸਥਾਪਕ ਐਲੋਨ ਮਸਕ ਨੇ ਅਮਰੀਕੀ ਰਾਜਨੀਤੀ ਵਿੱਚ ਐਂਟਰੀ ਮਾਰੀ ਹੈ। ਅਰਬਪਤੀ ਕਾਰੋਬਾਰੀ ਐਲਨ ਮਸਕ ਨੇ ਅਮਰੀਕਾ ‘ਚ ਇੱਕ ਨਵੀਂ ਰਾਜਨੀਤਿਕ ਪਾਰਟੀ ਦੇ ਗਠਨ ਦਾ ਐਲਾਨ ਕਰ ਦਿੱਤਾ। ਮਸਕ ਨੇ ਆਪਣੀ ਪਾਰਟੀ ਦਾ ਨਾਮ ‘ਅਮਰੀਕਾ ਪਾਰਟੀ’ ਰੱਖਿਆ ਹੈ। ਮਸਕ ਨੇ ਇਹ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਪਲੇਟਫ਼ਾਰਮ ਐਕਸ ‘ਤੇ ਦਿੱਤੀ। ਉਨ੍ਹਾਂ ਲਿਿਖਆ- ਅਮਰੀਕਾ ਪਾਰਟੀ ਬਣਾਈ ਜਾ ਰਹੀ ਹੈ, ਤਾਂ ਜੋ ਤੁਸੀਂ ਆਪਣੀ ਆਜ਼ਾਦੀ ਵਾਪਸ ਪ੍ਰਾਪਤ ਕਰ ਸਕੋ।” ਇਸ ਸੰਬੰਧੀ ਮਸਕ ਨੇ ਅੇਕਸ ‘ਤੇ ਇੱਕ ਜਨਤਕ ਪੋਲ ਵੀ ਕਰਵਾਇਆ। ਟੇਸਲਾ ਅਤੇ ਸਪੇਸਐਕਸ ਦੇ ਸੀਈਓ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਯ (ਪਹਿਲਾਂ ਟਵਿੱਟਰ) ਦੇ ਸੰਸਥਾਪਕ ਐਲੋਨ ਮਸਕ ਨੇ ਅਮਰੀਕੀ ਰਾਜਨੀਤੀ ਵਿੱਚ ਵੱਡੀ ਐਂਟਰੀ ਮਾਰੀ ਹੈ। ਮਸਕ ਨੇ ਆਪਣੀ ਨਵੀਂ ਰਾਜਨੀਤਿਕ ਪਾਰਟੀ ਦਾ ਐਲਾਨ ਕਰਦਿਆਂ ਕਿਹਾ ਕਿ ਉਹ “ਅਮਰੀਕਾ ਪਾਰਟੀ” (ਅਮੲਰਿਚੳ ਫੳਰਟੇ) ਦੀ ਸਥਾਪਨਾ ਕਰ ਰਹੇ ਹਨ।
ਇਹ ਵੀ ਪੜ੍ਹੌ : ਜਲਦ ਹੋਵੇਗਾ ਤੀਜਾ ਵਿਸ਼ਵ ਯੁੱਧ? ਤਿਆਰੀ ਜੁੱਟਿਆ ਚੀਨ?
ਇਹ ਐਲਾਨ ਉਨ੍ਹਾਂ ਨੇ ਆਪਣੇ ਯ ਹੈਂਡਲ ‘ਤੇ ਪੋਸਟ ਰਾਹੀਂ ਕੀਤਾ। ਐਲੋਨ ਮਸਕ ਨੇ ਦੱਸਿਆ ਕਿ ਉਹ ਅਮਰੀਕਾ ਵਿੱਚ ਡੈਮੋਕ੍ਰੈਟਿਕ ਅਤੇ ਰਿਪਬਲਿਕਨ ਪਾਰਟੀਆਂ ਨੂੰ ਮੁਕਾਬਲਾ ਦੇਣ ਅਤੇ ਲੋਕਾਂ ਨੂੰ ਨਵਾਂ ਵਿਕਲਪ ਦੇਣ ਲਈ ਰਾਜਨੀਤੀ ਵਿੱਚ ਆਏ ਹਨ। ਮਸਕ ਦਾ ਮੰਨਣਾ ਹੈ ਕਿ ਅਮਰੀਕਾ ਦੇ ਲੋਕ ਰਾਜਨੀਤਿਕ ਬਦਲਾਅ ਚਾਹੁੰਦੇ ਹਨ ਅਤੇ ਉਹ ਚਾਹੁੰਦੇ ਹਨ ਕਿ ਲੋਕ ਡੈਮੋਕ੍ਰੈਟ ਅਤੇ ਰਿਪਬਲਿਕਨ ਪਾਰਟੀਆਂ ਤੋਂ ਛੁਟਕਾਰਾ ਪਾ ਸਕਣ। ਐਲੋਨ ਮਸਕ ਨੇ ਐਲਾਨ ਕੀਤਾ ਕਿ ਉਹ ਅਮਰੀਕਾ ਵਿੱਚ ਇੱਕ ਨਵੀਂ ਰਾਜਨੀਤਿਕ ਪਾਰਟੀ ਸ਼ੁਰੂ ਕਰ ਰਿਹਾ ਹੈ, ਜਿਸਦਾ ਨਾਮ ਉਸਨੇ ਅਮਰੀਕਾ ਪਾਰਟੀ ਰੱਖਿਆ ਹੈ। ਇਹ ਐਲਾਨ ਉਸਦੇ ਸੋਸ਼ਲ ਮੀਡੀਆ ਪਲੇਟਫਾਰਮ ਯ ‘ਤੇ ਇੱਕ ਪੋਸਟ ਰਾਹੀਂ ਕੀਤਾ ਗਿਆ ਸੀ। ਮਸਕ ਨੇ ਯ ‘ਤੇ ਪਹਿਲਾਂ ਕੀਤੇ ਗਏ ਇੱਕ ਸਰਵੇਖਣ ਦਾ ਹਵਾਲਾ ਦਿੰਦੇ ਹੋਏ ਲਿਿਖਆ ਕਿ ਅੱਜ, ਅਮਰੀਕਾ ਪਾਰਟੀ ਤੁਹਾਨੂੰ ਤੁਹਾਡੀ ਆਜ਼ਾਦੀ ਵਾਪਸ ਦੇਣ ਲਈ ਬਣਾਈ ਗਈ ਹੈ। ਉਸੇ ਪੋਸਟ ਵਿੱਚ, ਮਸਕ ਨੇ ਕਿਹਾ ਕਿ ਤੁਸੀਂ ਇੱਕ ਨਵੀਂ ਰਾਜਨੀਤਿਕ ਪਾਰਟੀ ਚਾਹੁੰਦੇ ਹੋ ਅਤੇ ਤੁਹਾਨੂੰ ਇਹ ਮਿਲੇਗੀ। ਉਸਨੇ ਲਿਿਖਆ ਕਿ ਜਦੋਂ ਸਾਡੇ ਦੇਸ਼ ਨੂੰ ਬਰਬਾਦੀ ਅਤੇ ਭ੍ਰਿਸ਼ਟਾਚਾਰ ਨਾਲ ਦੀਵਾਲੀਆ ਕਰਨ ਦੀ ਗੱਲ ਆਉਂਦੀ ਹੈ, ਤਾਂ ਅਸੀਂ ਇੱਕ-ਪਾਰਟੀ ਪ੍ਰਣਾਲੀ ਵਿੱਚ ਰਹਿੰਦੇ ਹਾਂ, ਲੋਕਤੰਤਰ ਵਿੱਚ ਨਹੀਂ।
ਇਹ ਵੀ ਪੜ੍ਹੌ : Trump ਨੇ ਪੁਤੀਨ ਨਾਲ ਫ਼ੌਨ ‘ਤੇ ਕੀਤੀ ਗੱਲਬਾਤ, ਦਿੱਤੀ ਚੇਤਾਵਨੀ
ਇਸ ਲਈ ਐਲੋਨ ਮਸਕ ਨੇ ਅਮਰੀਕਾ ਵਿੱਚ ਇੱਕ ਨਵੀਂ ਰਾਜਨੀਤਿਕ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ। ਦੱਸ ਦਈਏ ਇਸ ਤੋਂ ਪਹਿਲਾਂ ਮਸਕ ਨੇ ਡੋਨਾਲਡ ਟਰੰਪ ਦੇ ‘ਵਨ ਬਿਗ ਬਿਊਟੀਫੁੱਲ ਬਿੱਲ’ ਦਾ ਵਿਰੋਧ ਕੀਤਾ ਸੀ। ਮਸਕ ਦਾ ਕਹਿਣਾ ਹੈ ਕਿ ਟਰੰਪ ਦੀ ਤਾਨਾਸ਼ਾਹੀ ਅਤੇ ਨੀਤੀਆਂ ਦੇ ਵਿਰੋਧ ਵਿੱਚ ਉਹ ਰਾਜਨੀਤੀ ਵਿੱਚ ਆਏ ਹਨ। ਉਨ੍ਹਾਂ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਉਹ ਦੇਸ਼ ਦੇ ਲੋਕਾਂ ਦੀ ਆਵਾਜ਼ ਨੂੰ ਮਜ਼ਬੂਤ ਕਰਨਾ ਅਤੇ ਅਮਰੀਕਾ ਨੂੰ ਵਿੱਤੀ ਤਬਾਹੀ ਤੋਂ ਬਚਾਉਣਾ ਚਾਹੁੰਦੇ ਹਨ। ਮਸਕ ਨੇ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਲੋਕਾਂ ਤੋਂ ਰਾਏ ਲਈ 4 ਜੁਲਾਈ (ਅਮਰੀਕਾ ਦਾ ਆਜ਼ਾਦੀ ਦਿਵਸ) ‘ਤੇ ਯ ‘ਤੇ ਇੱਕ ਪੋਲ ਕਰਵਾਇਆ ਸੀ। ਇਸ ਪੋਲ ਵਿੱਚ ਪੁੱਛਿਆ ਗਿਆ ਕਿ ਕੀ ਲੋਕ ਇੱਕ-ਪਾਰਟੀ ਜਾਂ ਦੋ-ਪਾਰਟੀ ਪ੍ਰਣਾਲੀ ਤੋਂ ਆਜ਼ਾਦੀ ਚਾਹੁੰਦੇ ਹਨ ਅਤੇ ਕੀ ਉਨ੍ਹਾਂ ਨੂੰ “ਅਮਰੀਕਾ ਪਾਰਟੀ” ਬਣਾਉਣੀ ਚਾਹੀਦੀ ਹੈ? 65.4% ਲੋਕਾਂ ਨੇ “ਹਾਂ” ਵਿੱਚ ਜਵਾਬ ਦਿੱਤਾ, ਜਦਕਿ 34.6% ਨੇ “ਨਹੀਂ” ਕਿਹਾ। ਮਸਕ ਪਹਿਲਾਂ ਟਰੰਪ ਦੇ ਨੇੜਲੇ ਸਲਾਹਕਾਰ ਰਹਿ ਚੁੱਕੇ ਹਨ, ਪਰ ਉਨ੍ਹਾਂ ਦੀਆਂ ਨੀਤੀਆਂ ਪਸੰਦ ਨਾ ਆਉਣ ਕਰਕੇ ਮਸਕ ਨੇ ਟਰੰਪ ਤੋਂ ਦੂਰੀ ਬਣਾਈ।
ਇਹ ਵੀ ਪੜ੍ਹੌ : Trump ਨੇ ਪੁਤੀਨ ਨਾਲ ਫ਼ੌਨ ‘ਤੇ ਕੀਤੀ ਗੱਲਬਾਤ, ਦਿੱਤੀ ਚੇਤਾਵਨੀ
ਦੋਹਾਂ ਵਿਚਕਾਰ ਕਾਫੀ ਸਮੇਂ ਤੋਂ ਤਣਾਅ ਸੀ। ਹੁਣ ਮਸਕ ਨੇ ਖੁਲ੍ਹ ਕੇ ਟਰੰਪ ਨੂੰ ਚੁਣੌਤੀ ਦੇਣ ਦਾ ਐਲਾਨ ਕਰ ਦਿੱਤਾ ਹੈ। ਅਮਰੀਕਾ ਪਾਰਟੀ ਦਾ ਭਵਿੱਖ ਮਸਕ ਨੇ ਕਿਹਾ ਕਿ ਉਹ ਆਪਣੀ ਪਾਰਟੀ ਨੂੰ ਟੇਸਲਾ ਅਤੇ ਸਪੇਸਐਕਸ ਵਰਗਾ ਵੱਡਾ ਬਣਾਉਣ ਦੀ ਯੋਜਨਾ ਰੱਖਦੇ ਹਨ। ਹਾਲਾਂਕਿ, ਉਹ ਮੰਨਦੇ ਹਨ ਕਿ ਸਫਲਤਾ ਦੀਆਂ ਸੰਭਾਵਨਾਵਾਂ ਘੱਟ ਹਨ, ਪਰ ਜੇਕਰ ਉਹ ਰਾਜਨੀਤੀ ਵਿੱਚ ਸਫਲ ਹੋ ਜਾਂਦੇ ਹਨ, ਤਾਂ ਅਮਰੀਕੀ ਰਾਜਨੀਤੀ ਦਾ ਚਿਹਰਾ ਪੂਰੀ ਤਰ੍ਹਾਂ ਬਦਲ ਸਕਦੇ ਹਨ। ਦੱਸ ਦੀੲਏ ਐਲੋਨ ਮਸਕ ਦੀ ਰਾਜਨੀਤੀ ਵਿੱਚ ਐਂਟਰੀ ਅਤੇ “ਅਮਰੀਕਾ ਪਾਰਟੀ” ਦੀ ਸਥਾਪਨਾ ਅਮਰੀਕੀ ਰਾਜਨੀਤਿਕ ਮੰਚ ‘ਤੇ ਵੱਡਾ ਬਦਲਾਅ ਲਿਆਉਣ ਵਾਲਾ ਕਦਮ ਮੰਨਿਆ ਜਾ ਰਿਹਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਮਸਕ ਦੀ ਪਾਰਟੀ ਲੋਕਾਂ ਵਿੱਚ ਕਿੰਨੀ ਲੋਕਪ੍ਰਿਯਤਾ ਹਾਸਲ ਕਰਦੀ ਹੈ ਅਤੇ ਕੀ ਉਹ ਡੈਮੋਕ੍ਰੈਟਸ-ਰਿਪਬਲਿਕਨ ਦੀ ਰਾਜਨੀਤਿਕ ਦੋਧੀ ਨੂੰ ਚੁਣੌਤੀ ਦੇ ਸਕਦੀ ਹੈ।