ਅਮਰੀਕਾ ‘ਚ ਆਇਆ ਹੜ੍ਹ, 50 ਤੋਂ ਵੱਧ ਮੌਤਾਂ, ਟਰੰਪ ਨੇ ਜਤਾਇਆ ਮਦਦ ਦਾ ਭਰੋਸਾ

America News : ਅਮਰੀਕਾ ਇਨ੍ਹੀਂ ਦਿਨੀਂ ਰਾਜਨੀਤਕ ਕਾਰਨਾਂ ਕਰ ਕੇ ਖ਼ਬਰਾਂ ਵਿਚ ਹੈ। ਕਦੇ ਰਾਸ਼ਟਰਪਤੀ ਟਰੰਪ ਦੀ ਟੈਰਿਫ਼ ਨੀਤੀ ਕਾਰਨ ਤੇ ਕਦੇ ਦੁਨੀਆਂ ਵਿਚ ਚੱਲ ਰਹੀਆਂ ਜੰਗਾਂ ਕਾਰਨ। ਪਰ ਹੁਣ ਤਾਜ਼ਾ ਜਾਣਕਾਰੀ ਅਨੁਸਾਰ, ਇਸ ਵਾਰ ਅਮਰੀਕਾ ਦੀ ਚਰਚਾ ਦਾ ਕਾਰਨ ਹੜ੍ਹ ਹੈ। ਜੀ ਹਾਂ ਅਮਰੀਕਾ ਦੇ ਟੈਕਸਾਸ ਰਾਜ ਦੇ ਕੇਰ ਕਾਉਂਟੀ ਵਿਚ ਭਿਆਨਕ ਹੜ੍ਹ ਆਇਆ ਹੋਇਆ ਹੈ। ਜਿਸ ਵਿੱਚ ਹੁਣ ਤਕ 50 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੂਜੇ ਪਾਸੇ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੜ੍ਹ ਨੂੰ ਬਹੁਤ ਭਿਆਨਕ ਦੱਸਿਆ ਅਤੇ ਕਿਹਾ ਕਿ ਲੋਕਾਂ ਨੂੰ ਹਰ ਤਰ੍ਹਾਂ ਦੀ ਮਦਦ ਦਿਤੀ ਜਾਵੇਗੀ। ਅਮਰੀਕੀ ਟੈਕਸਾਸ ਵਿਚ ਹੜ੍ਹ ਨੇੇ ਤਬਾਹੀ ਮਚਾਈ ਹੋਈ ਹੈ। ਤਾਜ਼ਾ ਜਾਣਕਾਰੀ ਮੁਤਾਬਕ ਮੱਧ ਟੈਕਸਾਸ ਦੇ ਕੁਝ ਹਿੱਸਿਆਂ ਵਿੱਚ ਅਚਾਨਕ ਅਚਾਨਕ ਹੜ੍ਹ ਆਉਣ ਕਾਰਨ 50 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ।

ਇਹ ਵੀ ਪੜ੍ਹੌ :  ਅਮਰੀਕੀ ਇਮੀਗ੍ਰੇਸ਼ਨ ਕਾਰਵਾਈ ਹੋਵੇਗੀ ਤੇਜ਼, Trump ਨੇ ਕਰ’ਤਾ ਵੱਡਾ ਐਲਾਨ

ਹੋਮਲੈਂਡ ਸਿਿਕਓਰਿਟੀ ਦੇ ਸਕੱਤਰ ਕ੍ਰਿਸਟੀ ਨੋਮ ਨੇ ਲੋਕਾਂ ਨੂੰ ਬਚਾਉਣ ਲਈ ਤੇਜ਼ੀ ਨਾਲ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਟੈਕਸਾਸ ਦੇ ਗਵਰਨਰ ਨੇ ਹੜ੍ਹ ਦੇ ਜਵਾਬ ਵਿੱਚ ਟੈਕਸਾਸ ਵਿੱਚ ਐਤਵਾਰ 6 ਜੁਲਾਈ ਨੂੰ ਪ੍ਰਾਰਥਨਾ ਦਿਵਸ ਵਜੋਂ ਘੋਸ਼ਿਤ ਕਰਨ ਵਾਲੇ ਇੱਕ ਐਲਾਨ ‘ਤੇ ਦਸਤਖ਼ਤ ਕੀਤੇ। ਤਾਂ ਉਥੇ ਹੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਇਹ ਹੜ੍ਹ ਬਹੁਤ ਭਿਆਨਕ ਹੈ। ਉਨ੍ਹਾਂ ਕਿਹਾ ਕਿ ਅਜੇ ਤਕ ਸਪੱਸ਼ਟ ਨਹੀਂ ਹੈ ਕਿ ਇਸ ਵਿਚ ਕਿੰਨੇ ਲੋਕ ਮਾਰੇ ਗਏ ਹਨ। ਜਾਣਕਾਰੀ ਮਿਲੀ ਹੈ ਕਿ ਕੁੱਝ ਨੌਜਵਾਨਾਂ ਦੀ ਮੌਤ ਹੋ ਗਈ ਹੈ। ਟਰੰਪ ਨੇ ਏਅਰ ਫ਼ੋਰਸ ਵਨ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਇਹ ਬਿਆਨ ਦਿਤਾ। ਉਨ੍ਹਾਂ ਕਿਹਾ ਕਿ ਹੜ੍ਹ ਤੋਂ ਪ੍ਰਭਾਵਤ ਲੋਕਾਂ ਨੂੰ ਹਰ ਸੰਭਵ ਮਦਦ ਦਿਤੀ ਜਾਵੇਗੀ। ਅਸੀਂ ਉੱਥੋਂ ਦੇ ਗਵਰਨਰ ਨਾਲ ਗੱਲ ਕਰ ਰਹੇ ਹਾਂ। ਟੈਕਸਾਸ ਦੇ ਗਵਰਨਰ ਨੇ ਕਿਹਾ ਕਿ ਹੜ੍ਹ ਦੇ ਪਾਣੀ ਵਿਚ ਵਹਿ ਗਏ ਲੋਕਾਂ ਦੀ ਭਾਲ ਜਾਰੀ ਹੈ।

ਇਹ ਵੀ ਪੜ੍ਹੌ :  WORK PERMIT ਵਾਲਿਆ ਲਈ ਖ਼ਾਸ ਮੌਕਾ

ਸੂਬੇ ਦੇ ਸਥਾਨਕ ਅਧਿਕਾਰੀ ਬਚਾਅ ਕਾਰਜ ਵਿਚ ਲੱਗੇ ਹੋਏ ਹਨ। ਵਹਿ ਗਏ ਲੋਕਾਂ ਦੀ ਭਾਲ ਲਈ 24 ਘੰਟੇ ਬਚਾਅ ਕਾਰਜ ਚਲਾਇਆ ਜਾ ਰਿਹਾ ਹੈ। ਬਚਾਅ ਕਾਰਜ ਨਾਲ ਜੁੜੇ ਇਕ ਅਧਿਕਾਰੀ ਨੇ ਦਸਿਆ ਕਿ ਹੈਲੀਕਾਪਟਰ ਹਰ ਸਮੇਂ ਮੌਕੇ ‘ਤੇ ਮੌਜੂਦ ਹਨ ਤਾਂ ਜੋ ਐਮਰਜੈਂਸੀ ਦੀ ਸਥਿਤੀ ਵਿਚ ਉਨ੍ਹਾਂ ਨੂੰ ਤੁਰਤ ਹਸਪਤਾਲ ਲਿਜਾਇਆ ਜਾ ਸਕੇ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਟੈਕਸਾਸ ਦੇ ਕੇਰ ਕਾਉਂਟੀ ਵਿਚ ਹੜ੍ਹ ਤੋਂ ਬਾਅਦ ਚਲਾਏ ਬਚਾਅ ਕਾਰਜਾਂ ਨਾਲ 200 ਤੋਂ ਵੱਧ ਲੋਕਾਂ ਨੂੰ ਬਚਾਇਆ ਗਿਆ ਹੈ। ਇਸ ਸਮੇਂ ਵੀ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਬਚਾਅ ਕਾਰਜ ਵਿਚ ਸ਼ਾਮਲ ਇਕ ਅਧਿਕਾਰੀ ਨੇ ਦਸਿਆ ਕਿ ਸ਼ੁੱਕਰਵਾਰ ਰਾਤ ਤਕ 200 ਤੋਂ ਵੱਧ ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ।

ਇਹ ਵੀ ਪੜ੍ਹੌ :  ਸ਼ੂਗਰ-ਵਜ਼ਨ ਘਟਾਉਣ ਵਾਲੀ ਦਵਾਈ ਲੋਕਾਂ ਲਈ ਬਣ ਰਹੀ ਮੌ/ਤ ਦਾ ਕਾਰਨ?

ਇਨ੍ਹਾਂ ਵਿਚੋਂ 167 ਲੋਕਾਂ ਨੂੰ ਹੈਲੀਕਾਪਟਰ ਰਾਹੀਂ ਬਚਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਖ਼ਰਾਬ ਮੌਸਮ ਕਾਰਨ ਰਾਹਤ ਅਤੇ ਬਚਾਅ ਕਾਰਜ ਵਿਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸ ਦਈਏ ਸੀ.ਐਨ.ਐਨ ਅਨੁਸਾਰ ਕੇਰ ਕਾਉਂਟੀ ਵਿੱਚ ਕੈਂਪ ਮਿਸਟਿਕ ਤੋਂ 20 ਤੋਂ ਵੱਧ ਕੁੜੀਆਂ ਲਾਪਤਾ ਹਨ, ਜੋ ਇੱਕ ਨਿੱਜੀ ਈਸਾਈ ਸਮਰ ਕੈਂਪ ਹੈ। ਅਧਿਕਾਰੀਆਂ ਨੇ ਕਿਹਾ ਕਿ ਕੇਰ ਕਾਉਂਟੀ ਵਿੱਚ ਹੁਣ ਤੱਕ ਸੈਂਕੜੇ ਲੋਕਾਂ ਨੂੰ ਬਚਾਇਆ ਜਾਂ ਬਾਹਰ ਕੱਢਿਆ ਗਿਆ ਹੈ, ਜਿਨ੍ਹਾਂ ਵਿੱਚੋਂ ਬਹੁਤਿਆਂ ਨੂੰ ਹੈਲੀਕਾਪਟਰ ਰਾਹੀਂ ਕੱਢਿਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਕੁਝ ਖੇਤਰਾਂ ਵਿੱਚ ਸ਼ੁੱਕਰਵਾਰ ਰਾਤ ਨੂੰ ਕੁਝ ਘੰਟਿਆਂ ਵਿੱਚ ਇੱਕ ਮਹੀਨੇ ਜਿਹੀ ਬਾਰਿਸ਼ ਹੋਈ ਹੈ, ਅਤੇ ਯੂ.ਐਸ ਕੋਸਟ ਗਾਰਡ ਨੇ ਹੁਣ ਤੱਕ ਕੁੱਲ 223 ਲੋਕਾਂ ਦੀ ਜਾਨ ਬਚਾਈ ਹੈ, ਜਦਕਿ ਬਾਕੀਆਂ ਦੀ ਭਾਲ ਜਾਰੀ ਹੈ।