International Desk : ਦੁਨੀਆ ਭਰ ਵਿਚ ਕਈ ਦੇਸ਼ ਆਬਾਦੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਇਸ ਦੌਰਾਨ ਘੱਟ ਜਨਮ ਦਰ ਤੋਂ ਚਿੰਤਤ ਦੱਖਣੀ ਕੋਰੀਆ ਦੀ ਸਰਕਾਰ ਨੇ ਇਕ ਅਨੋਖਾ ਹੱਲ ਕੱਢਿਆ ਹੈ। ਵਿਆਹ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਨੌਜਵਾਨਾਂ ਨੂੰ ਡੇਟ ‘ਤੇ ਜਾਣ ਅਤੇ ਵਿਆਹ ਦਾ ਖਰਚਾ ਚੁੱਕਣ ਲਈ ਤਿਆਰ ਹੈ। ਸਰਕਾਰ ਦੀ ਇਸ ਸਕੀਮ ਨੂੰ ‘ਸਟੇਟ ਸਪਾਂਸਰਡ ਡੇਟਿੰਗ’ ਕਿਹਾ ਜਾ ਰਿਹਾ ਹੈ। ਇਸ ਦੇ ਤਹਿਤ ਸਰਕਾਰ ਨਾ ਸਿਰਫ ਡੇਟਿੰਗ ਅਤੇ ਵਿਆਹ ਲਈ ਲੋਕਾਂ ਨੂੰ ਨਕਦੀ ਦੇ ਰਹੀ ਹੈ, ਸਗੋਂ ਡੇਟਿੰਗ ਐਪਸ ਅਤੇ ਡੇਟਿੰਗ ਈਵੈਂਟਸ ਦਾ ਆਯੋਜਨ ਵੀ ਕਰ ਰਹੀ ਹੈ।
ਇਹ ਵੀ ਪੜ੍ਹੋ : ਕੈਨੇਡਾ ਸਰਕਾਰ ਦੀ ਬਜ਼ੁਰਗਾਂ ਨੂੰ ਵੱਡੀ ਸੌਗਾਤ, ਅੱਜ ਤੋਂ ਸ਼ੁਰੂ ਹੋਏ OAS ਅਤੇ CPP ਭੁਗਤਾਨ
ਜਿੱਥੇ ਕਈ ਦੇਸ਼ਾਂ ਦੇ ਵਿੱਚ ਡੇਟ ‘ਤੇ ਜਾਣ ਲਈ ਜਾਂ ਫਿਰ ਮੰਨਚਾਹਾਂ ਵਿਆਹ ਕਰਵਾਉਣ ਨੂੰ ਲੈ ਕੇ ਸਖ਼ਤ ਰਵੱਈਆਂ ਅਪਨਾਇਆ ਜਾਂਦਾ ਹੈ ਤਾਂ ਉਥੇ ਹੀ ਦੱਖਣੀ ਕੋਰੀਆਂ ਦੀ ਸ਼ਰਕਾਰ ਵਲੋਂ ਆਪਣੇ ਦੇਸ਼ ਦੀ ਆਬਾਦੀ ਵਧਾਂਉਣ ਦੇ ਲਈ ਇਕ ਅਨੋਖਾ ਹੱਲ ਕੱਢਿਆ ਹੈ। ਦਰਅਸਲ ਕੋਰੀਅਨ ਸਰਕਾਰ ਨੇ ਵਿਆਹ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਨੌਜਵਾਨਾਂ ਨੂੰ ਡੇਟ ‘ਤੇ ਜਾਣ ਅਤੇ ਵਿਆਹ ਦਾ ਖਰਚਾ ਚੁੱਕਣ ਲਈ ਤਿਆਰ ਹੈ। ਜਿਸ ਲਈ ਡੇਟ ‘ਤੇ ਜਾਣ ਲਈ ਸਰਕਾਰ ਨੌਜ਼ਵਾਨਾਂ ਨੂੰ 28 ਹਜ਼ਾਰ ਰੁਪਏ ਦਿੰਧੀ ਹੈ। ਜੀ ਹਾਂ ਦੇਸ਼ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਬੁਸਾਨ ਵਿੱਚ ਸਿੰਗਲਜ਼ ਲਈ ਡੇਟਿੰਗ ਸਮਾਗਮ ਆਯੋਜਿਤ ਕੀਤੇ ਜਾਂਦੇ ਹਨ। ਇਨ੍ਹਾਂ ਸਮਾਗਮਾਂ ਵਿੱਚ ਨੌਜਵਾਨ ਲੜਕੇ-ਲੜਕੀਆਂ ਇੱਕ ਦੂਜੇ ਨੂੰ ਮਿਲਦੇ ਹਨ ਅਤੇ ਇੱਕ ਦੂਜੇ ਨੂੰ ਜਾਣਦੇ ਹਨ। ਜੇਕਰ ਉਹ ਇੱਕ ਦੂਜੇ ਨੂੰ ਪਸੰਦ ਕਰਨ ਲੱਗਦੇ ਹਨ ਅਤੇ ਜੇਕਰ ਉਹ ਡੇਟ ‘ਤੇ ਜਾਣਾ ਚਾਹੁੰਦੇ ਹਨ ਤਾਂ ਇਸ ਦਾ ਖਰਚਾ ਵੀ ਸਰਕਾਰ ਚੁੱਕਦੀ ਹੈ।
ਇਹ ਵੀ ਪੜ੍ਹੋ : Mark Carney ਟਰੰਪ ਨਾਲ ਮਿਲਾਉਣਗੇ ਹੱਥ! ਕੈਨੇਡਾ ਦਾ Tariff ਹੋਵੇਗਾ ਮੁਆਫ਼?
ਇੱਥੇ ਇਹ ਵੀ ਦੱਸ ਦਈਏ ਕਿ ਸਰਕਾਰ ਡੇਟ ‘ਤੇ ਜਾਣ ਵਾਲੇ ਜੋੜਿਆਂ ਨੂੰ ਖਰਚ ਕਰਨ ਲਈ 340 ਡਾਲਰ (ਲਗਭਗ 28,000 ਰੁਪਏ) ਦਿੰਦੀ ਹੈ। ਤਾਂ ਕਿ ਇਕ-ਦੂਜੇ ਨੂੰ ਚੰਗੀ ਤਰ੍ਹਾਂ ਜਾਣਨ ਪਛਾਨਣ ਅਤੇ ਸਮਝਣ ਮਗਰੋਂ ਜੇਕਰ ਜੋੜਾ ਵਿਆਹ ਕਰਵਾਉਂਦਾ ਹੈ, ਤਾਂ ਸਰਕਾਰ ਉਨ੍ਹਾਂ ਨੂੰ 14,000 ਡਾਲਰ (ਕਰੀਬ 11 ਲੱਖ 60 ਹਜ਼ਾਰ ਰੁਪਏ) ਦਾ ਇਨਾਮ ਦਿੰਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਘਰ ਖਰੀਦਣ ਵਿਚ ਸਬਸਿਡੀ ਅਤੇ ਗਰਭ-ਅਵਸਥਾ ਨਾਲ ਸਬੰਧਤ ਖਰਚਿਆਂ ਅਤੇ ਵਿਦੇਸ਼ ਯਾਤਰਾ ਲਈ ਪੈਸੇ ਦਿੱਤੇ ਜਾਂਦੇ ਹਨ। ਇਸ ਸਭ ਤੋਂ ਇਲਾਵਾ ਕਈ ਤਰ੍ਹਾਂ ਦੀਆਂ ਸਹੂਲਤਾਂ ਵੀ ਦਿੱਤੀਆਂ ਜਾਂਦੀਆਂ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਸਰਕਾਰ ਵੱਲੋਂ ਇੰਨੀਆਂ ਪੇਸ਼ਕਸ਼ਾਂ ਦੇ ਬਾਵਜੂਦ ਅਜੇ ਤੱਕ ਕਿਸੇ ਨੇ ਵੀ ਵਿਆਹ ਦੇ ਇਸ ਇਨਾਮ ਦਾ ਦਾਅਵਾ ਨਹੀਂ ਕੀਤਾ ਹੈ। ਇੱਕ ਸਰਕਾਰੀ ਰਿਪੋਰਟ ਵਿੱਚ ਦਿਖਾਇਆ ਗਿਆ ਹੈ ਕਿ ਪਿਛਲੇ ਸਾਲ ਵਿਆਹ ਨੂੰ ਜ਼ਰੂਰੀ ਮੰਨਣ ਵਾਲੇ ਦੱਖਣੀ ਕੋਰੀਆਈ ਲੋਕਾਂ ਦਾ ਅਨੁਪਾਤ ਵਧਿਆ ਹੈ।
ਇਹ ਵੀ ਪੜ੍ਹੋ : Poilievre ਦਾ ਚੋਣ ਵਾਅਦਾ, ਕੰਜ਼ਰਵੇਟਿਵ ਟਰੇਡ ਵਰਕਰਾਂ ਲਈ ਲਿਆਉਣਗੇ Tax ਛੋਟਾਂ
ਇਹ ਰਿਪੋਰਟ ਜਨਸੰਖਿਆ ਸੰਕਟ ਨਾਲ ਜੂਝ ਰਹੇ ਦੇਸ਼ ਵਿੱਚ ਵਿਆਹ ਪ੍ਰਤੀ ਵਧੇਰੇ ਸਕਾਰਾਤਮਕ ਧਾਰਨਾ ਨੂੰ ਦਰਸਾਉਂਦੀ ਹੈ, ਖ਼ਬਰ ਏਜੰਸੀ ਨੇ ਰਿਪੋਰਟ ਦਿੱਤੀ ਹੈ ਕਿ ਇੱਕ ਦੋ-ਸਾਲਾ ਸਮਾਜਿਕ ਸਰਵੇਖਣ ਵਿੱਚ, 13 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਦੱਖਣੀ ਕੋਰੀਆਈ ਲੋਕਾਂ ਵਿੱਚੋਂ 52.5 ਪ੍ਰਤੀਸ਼ਤ ਨੇ 2024 ਵਿੱਚ ਵਿਆਹ ਨੂੰ ਇੱਕ ਲੋੜ ਵਜੋਂ ਦੇਖਿਆ, ਜੋ ਕਿ ਦੋ ਸਾਲ ਪਹਿਲਾਂ ਨਾਲੋਂ 2.5 ਪ੍ਰਤੀਸ਼ਤ-ਪੁਆਇੰਟ ਵਾਧਾ ਹੈ। ਕਿਉਂਕੀ 2020 ਵਿੱਚ ਇੱਕ ਸੰਖੇਪ ਵਾਧੇ ਨੂੰ ਛੱਡ ਕੇ, 2010 ਤੋਂ ਇਹ ਅੰਕੜਾ ਲਗਾਤਾਰ ਗਿਰਾਵਟ ‘ਤੇ ਸੀ। ਦੱਸ ਦਈਏ ਇਨ੍ਹਾਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਅਗਸਤ 2022 ਤੋਂ 2024 ਤੱਕ ਦੋ ਸਾਲਾਂ ਵਿੱਚ ਦੇਸ਼ ਦੇ ਲਗਭਗ 42 ਜ਼ਿਿਲ੍ਹਆਂ ਵਿੱਚ ਅਜਿਹੇ ਮੈਚ ਮੇਕਿੰਗ ਪ੍ਰੋਗਰਾਮ ਆਯੋਜਿਤ ਕੀਤੇ ਗਏ। ਇਨ੍ਹਾਂ ਸਮਾਗਮਾਂ ਵਿੱਚ 4000 ਦੇ ਕਰੀਬ ਅਣਵਿਆਹੇ ਲੋਕਾਂ ਨੇ ਭਾਗ ਲਿਆ ਪਰ ਸਿਰਫ਼ 24 ਜੋੜੇ ਹੀ ਵਿਆਹ ਦੇ ਬੰਧਨ ਵਿੱਚ ਬੱਝੇ।