Canada News : ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਦਾ ਬਿਆਨ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਡਗ ਫੋਰਡ ਨੇ ਦਾਅਵਾ ਕੀਤਾ ਸੀ ਕਿ ਕੈਨੇਡਾ ਵਿਚ ਪਨਾਹ ਮੰਗਣ ਵਾਲਿਆਂ ਨੂੰ ਵਰਕ ਪਰਮਿਟ ਵਾਸਤੇ 2 ਸਾਲ ਉਡੀਕ ਕਰਨੀ ਪੈਂਦੀ ਹੈ ਜਿਸ ਦੇ ਮੱਦੇਨਜ਼ਰ ਸੂਬਾ ਸਰਕਾਰ ਆਪਣੇ ਪੱਧਰ ’ਤੇ ਵਰਕ ਪਰਮਿਟ ਜਾਰੀ ਕਰਨ ਦੀ ਪ੍ਰਕਿਿਰਆ ਆਰੰਭੇਗੀ। ਇਸ ਬਿਆਨ ਤੋਂ ਬਾਅਦ ਕੈਨੇਡਾ ਸਰਕਾਰ ਨੇ ਪਲਟਵਾਰ ਕਰਦੇ ਹੋਏ ਉਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਵੱਲੋਂ ਕੀਤੇ ਦਾਅਵੇ ਨੂੰ ਸਰਾਸਰ ਝੂਠ ਕਰਾਰ ਦਿੱਤਾ ਹੈ, ਅਤੇ ਕੈਨੇਡਾ ਸਰਕਾਰ ਦਾ ਕਹਿਣ ਹੈ ਕਿ ਅਸਾਇਲਮ ਮੰਗਣ ਵਾਲਿਆਂ ਨੂੰ ਸਿਰਫ਼ 45 ਦਿਨ ਦੇ ਅੰਦਰ ਕੰਮ ਕਰਨ ਦਾ ਹੱਕ ਮਿਲ ਜਾਂਦਾ ਹੈ। ਇੱਕ ਨਿਊਜ਼ ਰਿਪੋਰਟ ਮੁਤਾਬਕ ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਦੇ ਇਕ ਬੁਲਾਰੇ ਦਾ ਕਹਿਣਾ ਹੈ ਕਿ ਕੈਨੇਡਾ ਵਿਚ ਪਨਾਹ ਦੀ ਅਰਜ਼ੀ ਦੇ ਹਿੱਸੇ ਵਜੋਂ ਸ਼ਰਨਾਰਥੀਆਂ ਵੱਲੋਂ ਵਰਕ ਪਰਮਿਟ ਦੀ ਗੁਜ਼ਾਰਿਸ਼ ਵੀ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ : ਟਰੰਪ ਦਾ ਕੈਨੇਡਾ ‘ਤੇ ਵਾਰ, ਅਮਰੀਕਾ ਦੇ ਟੈਰਿਫ਼ਸ ਤੋਂ ਨਹੀਂ ਬਚੇਗਾ ਕੈਨੇਡਾ
ਇਹ ਗੁਜ਼ਾਰਸ਼ਿ ਆਨਲਾਈਨ ਪੋਰਟਲ ਰਾਹੀਂ ਕੀਤੀ ਜਾ ਸਕਦੀ ਹੈ ਪਰ ਮੈਡੀਕਲ ਟੈਸਟ ਲਾਜ਼ਮੀ ਹੁੰਦਾ ਹੈ। ਅਰਜ਼ੀ ’ਤੇ ਗੌਰ ਕਰਨ ਇਸ ਨੂੰ ਇੰਮੀਗ੍ਰੇਸ਼ਨ ਰਫਿਊਜੀ ਬੋਰਡ ਕੋਲ ਭੇਜ ਦਿਤਾ ਜਾਂਦਾ ਹੈ ਅਤੇ ਦੋ ਹਫ਼ਤੇ ਦੇ ਅੰਦਰ ਵਰਕ ਪਰਮਿਟ ਜਾਰੀ ਹੋ ਜਾਂਦਾ ਹੈ। ਵਰਕ ਪਰਮਿਟ ਜਾਰੀ ਹੋਣ ਤੱਕ ਔਸਤਨ 45 ਦਿਨ ਦਾ ਸਮਾਂ ਲਗਦਾ ਹੈ ਪਰ ਦੂਜੇ ਪਾਸੇ ਮਾਇਗ੍ਰੈਂਟ ਵਰਕਰਜ਼ ਅਲਾਇੰਸ ਫੌਰ ਚੇਂਜ ਦੇ ਕਾਰਜਕਾਰੀ ਡਾਇਰੈਕਟਰ ਸਯਦ ਹੁਸੈਨ ਨੇ ਕਿਹਾ ਕਿ ਵਰਕ ਪਰਮਿਟ ਦਾ ਉਡੀਕ ਸਮਾਂ 45 ਦਿਨ ਤੋਂ ਲੈ ਕੇ 730 ਦਿਨ ਤੱਕ ਕਿਤੇ ਵੀ ਹੋ ਸਕਦਾ ਹੈ। ਹਾਂਲਾਕਿ ਕੁਝ ਸ਼ਰਨਾਰਥੀਆਂ ਨੂੰ ਪੰਜ ਮਹੀਨੇ ਜਾਂ ਛੇ ਮਹੀਨੇ ਉਡੀਕ ਕਰਨੀ ਪੈਂਦੀ ਹੈ ਜਦਕਿ ਕੁਝ 45 ਦਿਨ ਦੇ ਅੰਦਰ ਵਰਕ ਪਰਮਿਟ ਹਾਸਲ ਕਰ ਲੈਂਦੇ ਹਨ ਪਰ ਛੇ ਮਹੀਨੇ ਦਾ ਸਮਾਂ ਵੀ ਕਾਫ਼ੀ ਹੁੰਦਾ ਹੈ। ਇਥੇ ਦਸਣਾ ਬਣਦਾ ਹੈ ਕਿ ਪ੍ਰੀਮੀਅਰ ਡਗ ਫੋਰਡ ਨੇ ਹੰਟਸਵਿਲ ਵਿਖੇ ਤਿੰਨ ਦਿਨਾ ਸੰਮੇਲਨ ਦੀ ਸਮਾਪਤੀ ਮੌਕੇ ਕਿਹਾ ਸੀ ਕਿ ਉਨਟਾਰੀਓ ਸਰਕਾਰ ਵੱਲੋਂ ਸੰਵਿਧਾਨ ਦੀ ਧਾਰਾ 95 ਦੀ ਵਰਤੋਂ ਕਰਦਿਆਂ ਅਸਾਇਲਮ ਮੰਗਣ ਵਾਲਿਆਂ ਨੂੰ ਵਰਕ ਵੀਜ਼ੇ ਜਾਰੀ ਕੀਤੇ ਜਾਣਗੇ।
ਇਹ ਵੀ ਪੜ੍ਹੋ : America ਨੇ ਲਗਾਈ Extra Visa Fee, Students ਸਮੇਤ ਹੁਨਰਮੰਦ ਕਾਮਿਆਂ ਨੂੰ ਵੱਡਾ ਨੁਕਸਾਨ
ਡਗ ਫੋਰਡ ਦਾ ਕਹਿਣਾ ਸੀ ਕਿ ਇਟੋਬੀਕੋ ਦੇ ਹੋਟਲਾਂ ਵਿਚ ਅਸਾਇਲਮ ਮੰਗਣ ਵਾਲਿਆਂ ਦੀ ਭਰਮਾਰ ਹੈ ਅਤੇ ਉਹ ਕੰਮ ਕਰਨਾ ਚਾਹੁੰਦੇ ਹਨ। ਹੋਰਨਾਂ ਕੈਨੇਡੀਅਨਜ਼ ਵਾਂਗ ਉਹ ਵੀ ਸਿਰ ਉਚਾ ਕਰ ਕੇ ਜ਼ਿੰਦਗੀ ਬਤੀਤ ਕਰਨ ਦੇ ਇੱਛਕ ਹਨ। ਉਧਰ ਸਯਦ ਹੁਸੈਨ ਨੇ ਕਿਹਾ ਕਿ ਉਨਟਾਰੀਓ ਦੇ ਪ੍ਰੀਮੀਅਰ ਦੇ ਸੁਰ ਬਦਲੇ ਬਦਲੇ ਮਹਿਸੂਸ ਹੋ ਰਹੇ। ਹੋ ਸਕਦਾ ਹੈ ਕਿ ਉਹ ਸਿਆਸੀ ਨਜ਼ਰੀਏ ਤੋਂ ਇਹ ਪੈਂਤੜਾ ਖੇਡਣਾ ਚਾਹੁੰਦੇ ਹੋਣ ਕਿਉਂਕਿ ਇਸ ਤੋਂ ਪਹਿਲਾਂ ਡਗ ਫ਼ੋਰਡ ਨੇ ਪ੍ਰਵਾਸੀਆਂ ਵਿਰੁੱਧ ਵੱਡਾ ਬਿਆਨ ਦਿੰਦਿਆਂ ਕਿਹਾ ਸੀ ਕਿ ਉਤਰੀ ਉਨਟਾਰੀਓ ਵਿਚ ਪ੍ਰਵਾਸੀਆਂ ਨੂੰ ਵਸਾਉਣ ਤੋਂ ਪਹਿਲਾਂ ਸਾਨੂੰ ਆਪਣੇ ਬਾਰੇ ਸੋਚਣਾ ਹੋਵੇਗਾ। 2022 ਵਿਚ ਨਵੇਂ ਮਕਾਨਾਂ ਦੀ ਉਸਾਰੀ ਵਾਸਤੇ ਗਰੀਨ ਬੈਲਟ ਵਿਚੋਂ ਜ਼ਮੀਨ ਬਾਹਰ ਕੱਢਣ ਵੇਲੇ ਵੀ ਡਗ ਫੋਰਡ ਨੇ ਕਿਹਾ ਸੀ ਕਿ ਪ੍ਰਵਾਸ ਦੀ ਰਫ਼ਤਾਰ ਨੂੰ ਵੇਖਦਿਆਂ ਇਹ ਕਦਮ ਜ਼ਰੂਰੀ ਹੋ ਗਿਆ ਹੈ। ਉਸ ਵਰ੍ਹੇ ਦੌਰਾਨ ਕੈਨੇਡਾ ਨੇ 4 ਲੱਖ 30 ਹਜ਼ਾਰ ਨਵੇਂ ਪ੍ਰਵਾਸੀਆਂ ਦਾ ਸਵਾਗਤ ਕਰਦਿਆਂ ਸਾਰੇ ਰਿਕਾਰਡ ਤੋੜ ਦਿਤੇ ਸਨ।