America News : ਰਾਸ਼ਟਰਪਤੀ ਡੋਨਲਾਡ ਟਰੰਪ ਵਲੋਂ ਗ੍ਰੀਨਲੈਂਡ ਨੂੰ ਦਿੱਤੀਆਂ ਜਾ ਰਹੀਆਂ ਧਮਕੀਆਂ ਨੂੰ ਵੇਖਦੇ ਹੋਏ ਗ੍ਰੀਨਲੈਂਡ ਦੇ ਨਵੇਂ ਪ੍ਰਧਾਨ ਮੰਤਰੀ ਜੇਨਸ-ਫ੍ਰੈਡਰਿਕ ਨੀਲਸਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਨੀਲਸਨ ਨੇ ਟਰੰਪ ਦੀ ਤਾਜ਼ਾ ਧਮਕੀ ਨੂੰ ਰੱਦ ਕਰਦਿਆਂ ਕਿਹਾ ਕਿ ‘ਅਸੀਂ ਕਿਸੇ ਹੋਰ ਦੇ ਨਹੀਂ ਹਾਂ। ਨੀਲਸਨ ਨੇ ਕਿਹਾ ਟਰੰਪ ਕਹਿੰਦੇ ਹਨ ਕਿ ਅਮਰੀਕਾ ਗ੍ਰੀਨਲੈਂਡ ਪ੍ਰਾਪਤ ਕਰ ਰਹੇ ਹਨ, ਪਰ ਮੈਂ ਟਰੰਪ ਨੂੰ ਸਪੱਸ਼ਟ ਕਰਦਾ ਹਾਂ ਅਮਰੀਕਾ ਨੂੰ ਗ੍ਰੀਨਲੈਂਡ ਨਹੀਂ ਮਿਲੇਗਾ।
ਇਹ ਵੀ ਪੜ੍ਹੋ : Canada ਨੇ ਕਾਮਿਆਂ ਅਤੇ ਵਿਦਿਆਰਥੀਆਂ ਲਈ 23 ਲੱਖ ਤੋਂ ਵੱਧ ਵੀਜ਼ੇ ਕੀਤੇ ਰੱਦ
ਗ੍ਰੀਨਲੈਂਡ ਦੇ ਪ੍ਰਧਾਨ ਮੰਤਰੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਨ੍ਹਾਂ ਦਾਅਵਿਆਂ ਦਾ ਵਿਰੋਧ ਕੀਤਾ ਜਿਨ੍ਹਾਂ ‘ਚ ਟਰੰਪ ਕਹਿ ਰਹੇ ਸਨ ਕਿ ਉਹ ਅਮਰੀਕਾ ਟਾਪੂ ਖੇਤਰ ਦਾ ਕੰਟਰੋਲ ਆਪਣੇ ਹੱਥ ਵਿੱਚ ਲੈ ਲੈਣਗੇ। ਦੱਸ ਦਈਏ ਗ੍ਰੀਨਲੈਂਡ, ਅਟਲਾਂਟਿਕ ਵਿੱਚ ਇੱਕ ਵਿਸ਼ਾਲ, ਸਰੋਤਾਂ ਨਾਲ ਭਰਪੂਰ ਟਾਪੂ, ਡੈਨਮਾਰਕ ਦਾ ਇੱਕ ਸਵੈ-ਸ਼ਾਸਨ ਵਾਲਾ ਖੇਤਰ ਹੈ, ਜੋ ਕਿ ਸੰਯੁਕਤ ਰਾਜ ਅਮਰੀਕਾ ਦਾ ਇੱਕ ਨਾਟੋ ਸਹਿਯੋਗੀ ਹੈ ਅਤੇ ਟਰੰਪ ਇਸ ਖੇਤਰ ਨੂੰ ਆਪਣੇ ਨਾਲ ਜੋੜਨਾ ਚਾਹੁੰਦਾ ਹਨ, ਇਹ ਦਾਅਵਾ ਕਰਦੇ ਹੋਏ ਕਿ ਇਹ ਰਾਸ਼ਟਰੀ ਸੁਰੱਖਿਆ ਦੇ ਉਦੇਸ਼ਾਂ ਲਈ ਜ਼ਰੂਰੀ ਹੈ।
ਇਹ ਵੀ ਪੜ੍ਹੋ : Ontario ‘ਚ ਆਈ ਤਬਾਹੀ, 4 ਲੱਖ ਤੋਂ ਵੱਧ ਘਰਾਂ ਦੀ ਬਿਜਲੀ ਗੁੱਲ
ਟਰੰਪ ਦੇ ਤਾਜਾ ਬਿਆਨ ਨੂੰ ਵੇਖਦੇ ਹੋਏ ਮਾਹੌਲ ਇਨ੍ਹਾਂ ਭੱਖ ਗਿਆ ਕਿ ਨੀਲਸਨ ਨੇ ਕਿਹਾ ਕਿ ਅਮਰੀਕਾ ਨੂੰ ਗ੍ਰੀਨਲੈਂਡ ਨਹੀਂ ਮਿਲੇਗਾ। ਉਨ੍ਹਾਂ ਕਿਹਾ ਕਿ ਟਰੰਪ ਵਿਸ਼ਾਲ ਆਰਕਟਿਕ ਦੇਸ਼ ਦਾ ਕੰਟਰੋਲ ਆਪਣੇ ਹੱਥ ਵਿੱਚ ਲੈਣਾ ਚਾਹੁੰਦੇ ਹਨ, ਜੋ ਕਿ ਨਾਮੁਨਕੀਨ ਹੈ। ਨੀਲਸਨ ਨੇ ਅੱਗੇ ਕਿਹਾ ਕਿ ਗ੍ਰੀਨਲੈਂਡ “ਕੱਲ੍ਹ ਵੀ ਇਸ ਤਰ੍ਹਾਂ ਸੀ। ਅੱਜ ਵੀ ਇਹ ਇਸ ਤਰ੍ਹਾਂ ਹੈ ਅਤੇ ਭਵਿੱਖ ਵਿੱਚ ਵੀ ਇਹ ਇਸ ਤਰ੍ਹਾਂ ਰਹੇਗਾ। ਇੱਥੇ ਦੱਸਣਾ ਬਣਦਾ ਹੈ ਕਿ ਸ਼ਨੀਵਾਰ ਨੂੰ ਦਿੱਤੇ ਇੰਟਰਵਿਊ ਵਿੱਚ, ਟਰੰਪ ਨੇ ਗ੍ਰੀਨਲੈਂਡ ‘ਤੇ ਬੋਲਦੇ ਹੋਏ ਇਹ ਗੱਲ ਮੰਨੀ ਕਿ “ਮੈਨੂੰ ਲੱਗਦਾ ਹੈ ਕਿ ਇਸ ਗੱਲ ਦੀ ਚੰਗੀ ਸੰਭਾਵਨਾ ਹੈ ਕਿ ਅਸੀਂ ਇਹ ਫੌਜੀ ਤਾਕਤ ਤੋਂ ਬਿਨਾਂ ਵੀ ਕਰ ਸਕਦੇ ਹਾਂ। ਇਹ ਵਿਸ਼ਵ ਸ਼ਾਂਤੀ ਹੈ, ਇਹ ਅੰਤਰਰਾਸ਼ਟਰੀ ਸੁਰੱਖਿਆ ਹੈ।
ਇਹ ਵੀ ਪ੍ੜ੍ਹੋ : ਸਰਕਾਰ ਦਾ ਵੱਡਾ ਕਦਮ, Pizza, Burger ਸਮੇਤ Junk Food ‘ਤੇ ਲਗਾਈ ਪਾਬੰਦੀ!
ਲਾਕਿ ਗ੍ਰੀਨਲੈਂਡ ਦੇ ਵਸਨੀਕਾਂ ਅਤੇ ਸਿਆਸਤਦਾਨਾਂ ਨੇ ਟਰੰਪ ਦੇ ਵਾਰ-ਵਾਰ ਸੁਝਾਵਾਂ ‘ਤੇ ਗੁੱਸੇ ਨਾਲ ਪ੍ਰਤੀਕਿਿਰਆ ਦਿੱਤੀ ਹੈ, ਡੈਨਿਸ਼ ਨੇਤਾਵਾਂ ਨੇ ਵੀ ਇਸਦਾ ਵਿਰੋਧ ਕੀਤਾ ਹੈ। ਜ਼ਿਕਰਯੋਗ ਹੈ ਕਿ ਸਾਬਕਾ ਉਦਯੋਗ ਅਤੇ ਖਣਿਜ ਮੰਤਰੀ ਨੀਲਸਨ ਨੇ ਸ਼ੁੱਕਰਵਾਰ ਨੂੰ ਗ੍ਰੀਨਲੈਂਡ ਦੇ ਸਭ ਤੋਂ ਘੱਟ ਉਮਰ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਹੈ। ਜਿਸ ਤੋਂ ਬਾਅਦ ਉਨ੍ਹਾਂ ਆਪਣੇ ਜੱਦੀ ਸ਼ਹਿਰ ਨੂਯੂਕ ਵਿੱਚ ਨੇਤਾ ਵਜੋਂ ਆਪਣੀ ਪਹਿਲੀ ਪ੍ਰੈਸ ਕਾਨਫਰੰਸ ਵਿੱਚ, ਉਸਨੇ ਬਾਹਰੀ ਦਬਾਅ ਦਾ ਮੁਕਾਬਲਾ ਕਰਨ ਲਈ ਰਾਜਨੀਤਿਕ ਏਕਤਾ ਦਾ ਸੱਦਾ ਦਿੱਤਾ। ਜਿਸ ‘ਚ ਉਨ੍ਹਾਂ ਦਾ ਸੰਦੇਸ਼ ਸਪੱਸ਼ਟ ਸੀ ਕਿ “ਜਦੋਂ ਅਸੀਂ ਇੱਕ ਦਬਾਅ ਹੇਠ ਹਾਂ ਤਾਂ ਸਾਨੂੰ ਇਕੱਠੇ ਖੜ੍ਹੇ ਹੋਣਾ ਚਾਹੀਦਾ ਹੈ।