ਹੱਥਾਂ ‘ਚ ਹਥਕੜੀਆਂ ਤੇ ਲੱਤਾਂ ‘ਚ ਜ਼ੰਜੀਰਾਂ ਬੰਨ ਅਮਰੀਕਾ ਨੇ ਭਾਰਤੀਆਂ ਨੂੰ ਦਿੱਤਾ ਦੇਸ਼ ਨਿਕਾਲਾ, ਵ੍ਹਾਈਟ ਹਾਊਸ ਨੇ ਸਾਂਝੀਆਂ ਕੀਤੀਆਂ ਤਸਵੀਰਾਂ

America News : ਡੋਨਾਲਡ ਟਰੰਪ (Donald trump) ਦੇ ਵੱਲੋਂ ਅਮਰੀਕਾ (America) ਰਾਸ਼ਟਰਪਤੀ ਬਣਦੇ ਹੀ ਵੱਖ-ਵੱਖ ਫੈਂਸਲੇ ਲਏ ਜਾ ਰਹੇ ਹਨ। ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ ਗੈਰ ਕਾਨੂੰਨੀ ਪ੍ਰਵਾਸੀਆਂ (Illegal Immigrants) ਦੀ ਤਾਂ ਟਰੰਪ ਵੱਲੋਂ ਗੈਰ ਕਾਨੂਨੀ ਪ੍ਰਵਾਸੀਆਂ ਨੂੰ ਬਾਹਰ ਕੱਢਣ ਦੇ ਲਈ ਕੋਈ ਵੀ ਅਜਿਹਾ ਕਦਮ ਨਹੀਂ ਹੈ ਜੋ ਨਾ ਚੁੱਕਿਆ ਜਾ ਰਿਹਾ ਹੋਵੇ। ਅਮਰੀਕਾ ਚ ਗੈਰ ਕਾਨੂਨੀ ਪ੍ਰਵਾਸੀਆਂ ਨੂੰ ਵਾਪਸ ਭੇਜਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਵਾਈਟ ਹਾਊਸ (White House) ਨੇ ਕੁਝ ਤਸਵੀਰਾਂ ਸ਼ੇਅਰ ਕਰਕੇ ਇਸਦੀ ਪੁਸ਼ਟੀ ਕੀਤੀ ਹੈ। ਵਾਈਟ ਹਾਊਸ ਵੱਲੋਂ (X) ‘ਤੇ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕੀ ਫੌਜੀ ਜਹਾਜ਼ ਦੇ ਵਿੱਚ ਸਵਾਰ ਹੁੰਦੇ ਦੇਖਿਆ ਜਾ ਸਕਦਾ ਹੈ। 

ਇਹ ਵੀ ਦੇਖੋ : https://x.com/PressSec/shttps://x.com/PressSec/status/1882759560613527770tatus/1882759560613527770

ਦੱਸ ਦਈਏ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲੀਨ ਲੇਵਲ ਨੇ ਇਹਨਾਂ ਤਸਵੀਰਾਂ ਦੇ ਨਾਲ X ‘ਤੇ ਲਿਖਿਆ ਕਿ ਡਿਪਰਟੇਸ਼ਨ ਫਲਾਈਟਾ ਸ਼ੁਰੂ ਹੋ ਗਈਆਂ ਹਨ ਰਾਸ਼ਟਰਪਤੀ ਡੋਨਾਲਡ ਟਰੰਪ ਪੁਰੀ ਦੁਨੀਆ ਨੂੰ ਇੱਕ ਮਜਬੂਤ ਅਤੇ ਸਪਸ਼ਟ ਸੰਦੇਸ਼ ਦੇ ਰਹੇ ਹਨ। ਸੰਦੇਸ਼ ਸਪਸ਼ਟ ਹੈ ਕਿ ਜੇਕਰ ਤੁਸੀਂ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਵਿੱਚ ਦਾਖਲ ਹੁੰਦੇ ਹੋ ਤਾਂ ਤੁਹਾਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ ਤੁਹਾਨੂੰ ਵਾਪਸ ਜਾਣਾ ਪਵੇਗਾ ਇਸ ਦੇ ਨਾਲ ਹੀ ਉਹਨਾਂ ਅੱਗੇ ਕਿਹਾ ਕਿ ਟਰੰਪ ਵੱਲੋਂ ਕੀਤੇ ਵਾਅਦਿਆਂ ਮੁਤਾਬਕ ਜਨਤਕ ਬਰਖਾਸਤਗੀ ਮੁਹਿੰਮ ਬਹੁਤ ਵਧੀਆ ਚੱਲ ਰਹੀ ਹੈ। 

ਇਹ ਵੀ ਪੜ੍ਹੋ : ਭਾਰਤੀਆਂ ਦੇ ਖਿਲਾਫ ਅਮਰੀਕਾ ਦੀ ਵੱਡੀ ਕਾਰਵਾਈ, 18,000 ਭਾਰਤੀਆਂ ਨੂੰ ਡਿਪੋਰਟ ਕਰੇਗਾ ਅਮਰੀਕਾ

ਜ਼ਿਕਰਯੋਗ ਹੈ ਕਿ ਵਾਈਟ ਹਾਊਸ ਵੱਲੋਂ ਸਾਂਝੀਆਂ ਕੀਤੀਆਂ ਤਸਵੀਰਾਂ ਦੇ ਵਿੱਚ ਲੋਕਾਂ ਦੇ ਹੱਥਾਂ ਅਤੇ ਪਿੱਠ ਦੇ ਨਾਲ ਨਾਲ ਪੈਰਾਂ ਉੱਤੇ ਵੀ ਜੰਜੀਰਾਂ ਬਣੀਆਂ ਹੋਈਆਂ ਹਨ ਡੋਨਾਲ ਕੰਪਨੀ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ ਸਖਤ ਕਾਰਵਾਈ ਦਾ ਐਲਾਨ ਕੀਤਾ ਸੀ ਜਿਸ ਵਜੋਂ ਇਹ ਕਦਮ ਚੁੱਕੇ ਜਾ ਰਹੇ ਹਨ।