America ਤੋਂ Deport ਕੀਤੇ ਪ੍ਰਵਾਸੀਆਂ ਨੂੰ ਪਨਾਮਾ ਹੋਟਲ ‘ਚ ਕੀਤਾ ਬੰਦ, ਖਿੜਕੀ ਤੋਂ ਲਗਾ ਰਹੇ ਹਨ ਮਦਦ ਲਈ ਗੁਹਾਰ

America News : ਟਰੰਪ ਵਲੋਂ ਗੈਰ ਕਨੂੰਨੀ ਪ੍ਰਵਾਸੀਆਂ ਦੇ ਖਿਲਾਫ ਸਖ਼ਤ ਰਵਈਆਂ ਲਗਾਤਾਰ ਅਪਨਾਇਆ ਜਾ ਰਿਹਾ ਹੈ। ਅਮਰੀਕਾ ਹਰ ਪ੍ਰਵਾਸੀ ਨੂੰ ਲੱਭ-ਲੱਭ ਕੇ ਦੇਸ਼ ਅੰਦਰੋਂ ਬਾਹਰ ਕੱਢ ਰਿਹਾ ਹੈ। ਜਿੱਥੇ ਅਮਰੀਕਾ ਵਲੋਂ ਇਨ੍ਹਾਂ ਪ੍ਰਵਾਸੀਆਂ ਨੂੰ ਫੌਜੀ ਜਹਾਜ਼ਾਂ ਰਾਹੀਂ ਉਨ੍ਹਾਂ ਦੇ ਦੇਸ਼ਾਂ ‘ਚ ਵਾਪਿਸ ਭੇਜਿਆ ਜਾ ਰਿਹਾ ਸੀ ਤਾਂ ਉਥੇ ਹੀ ਹੁਣ ਅਮਰੀਕਾ ਨੇ ਆਪਣੇ ਗੁਆਂਢੀ ਦੇਸ਼ਾਂ ਪਨਾਮਾ, ਗੁਆਟੇਮਾਲਾ ਅਤੇ ਕੋਸਟਾਰਿਕਾ ਨਾਲ ਸਮਝੋਤਾ ਕਰ ਕੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਇਨ੍ਹਾਂ ਦੇਸ਼ਾਂ ਵਿੱਚ ਭੇਜਣਾ ਸ਼ੁਰੂ ਕਰ ਦਿੱਤਾ ਹੈ। ਜਿਥੇ ਬਾਕੀ ਦੀ ਕਾਨੂੰਨੀ ਕਾਰਵਾਈ ਤੋਂ ਬਾਅਦ ਉਨ੍ਹਾਂ ਨੂੰ ਆਪੋ-ਆਪਣੇ ਦੇਸ਼ ਭੇਜਿਆ ਜਾਵੇਗਾ। ਅਜਿਹੇ ਵਿਚਾਲੇ ਅਮਰੀਕਾ ਨੇ ਕੁਝ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਪਨਾਮਾ ਭੇਜਿਆ ਹੈ। ਜਿਨ੍ਹਾਂ ਵਿੱਚ ਭਾਰਤੀ ਖਾਸ ਕਰਕੇ ਪੰਜਾਬੀ ਵੀ ਸ਼ਾਮਲ ਦੱਸੇ ਜਾ ਰਹੇ ਹਨ। ਹਲਾਂਕਿ ਇਸ ਬਾਰੇ ਕੋਈ ਵੀ ਅਧਿਕਾਰਕ ਤੌਰ ਉੱਤੇ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ ਕਿ ਡਿਪੋਰਟ ਕਰ ਪਨਾਮਾ ਭੇਜੇ ਗਏ ਪ੍ਰਵਾਸੀਆਂ ਵਿੱਚ ਕਿੰਨੇ ਭਾਰਤੀ ਸ਼ਾਮਲ ਹਨ।

ਇਹ ਵੀ ਪੜ੍ਹੋ :    America ਦੇ ਐਰੀਜ਼ੋਨਾ ‘ਚ ਵਾਪਰਿਆ ਦਰਦਨਾਕ ਜਹਾਜ਼ ਹਾਦਸਾ, ਹਵਾ ਵਿੱਚ ਟਕਰਾਏ ਦੋ ਛੋਟੇ ਜਹਾਜ਼, 2 ਦੀ ਮੌਤ 

ਟਰੰਪ ਪ੍ਰਸ਼ਾਸਨ ਦੀ ਨੀਤੀ ਤਹਿਤ ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤੇ ਗਏ 299 ਲੋਕਾਂ ਨੂੰ ਪਨਾਮਾ ਵਿੱਚ ਰੱਖਿਆ ਗਿਆ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਏਸ਼ੀਆਈ ਦੇਸ਼ਾਂ ਦੇ ਨਾਗਰਿਕ ਹਨ। ਪਨਾਮਾ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਇੱਕ ਹੋਟਲ ਵਿੱਚ ਰੱਖਿਆ ਹੋਇਆ ਹੈ, ਜਿੱਥੋਂ ਉਨ੍ਹਾਂ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ। ਅਜਿਹੀ ਸਥਿਤੀ ਵਿੱਚ, ਇਹ ਲੋਕ ਹੋਟਲ ਦੀਆਂ ਖਿੜਕੀਆਂ ਤੋਂ ਮਦਦ ਦੀ ਗੁਹਾਰ ਲਗਾ ਰਹੇ ਹਨ। ਉਨ੍ਹਾਂ ਨੇ ਖਿੜਕੀ ਤੋਂ ‘ਸਾਡੀ ਮਦਦ ਕਰੋ’, ‘ਅਸੀਂ ਇਸ ਦੇਸ਼ ਵਿੱਚ ਸੁਰੱਖਿਅਤ ਨਹੀਂ ਹਾਂ’ ਵਰਗੇ ਤਖ਼ਤੀਆਂ ਲਹਿਰਾ ਕੇ ਮਦਦ ਮੰਗੀ ਹੈ। ਪਨਾਮਾ ਪ੍ਰਸ਼ਾਸਨ ਨੇ ਕਿਹਾ ਹੈ ਕਿ ਇਹ ਲੋਕ ਉਦੋਂ ਤੱਕ ਹੋਟਲ ਵਿੱਚ ਰਹਿਣਗੇ ਜਦੋਂ ਤੱਕ ਅੰਤਰਰਾਸ਼ਟਰੀ ਅਧਿਕਾਰੀ ਉਨ੍ਹਾਂ ਦੀ ਦੇਸ਼ ਵਾਪਸੀ ਦਾ ਪ੍ਰਬੰਧ ਨਹੀਂ ਕਰਦੇ। ਅਧਿਕਾਰੀਆਂ ਦਾ ਕਹਿਣਾ ਹੈ ਕਿ 40 ਪ੍ਰਤੀਸ਼ਤ ਪ੍ਰਵਾਸੀ ਆਪਣੇ ਦੇਸ਼ ਵਾਪਸ ਨਹੀਂ ਜਾਣਾ ਚਾਹੁੰਦੇ।

ਇਹ ਵੀ ਪੜ੍ਹੋ :   UK ‘ਚ ਮਹਿੰਗਾਈ ਨੇ ਕੱਢੇ ਵੱਟ, ਭੋਜਨ ਤੋਂ ਲੈ ਕੇ ਹਵਾਈ ਟਿਕਟਾਂ ‘ਚ ਹੋਇਆ ਵਾਧਾ

ਪਨਾਮਾ ਦੇ ਇੱਕ ਹੋਟਲ ਵਿੱਚ ਰੱਖੇ ਗਏ ਇਨ੍ਹਾਂ 299 ਪ੍ਰਵਾਸੀਆਂ ਵਿੱਚੋਂ ਜ਼ਿਆਦਾਤਰ ਏਸ਼ੀਆਈ ਦੇਸ਼ਾਂ – ਈਰਾਨ, ਭਾਰਤ, ਨੇਪਾਲ, ਸ਼੍ਰੀਲੰਕਾ, ਪਾਕਿਸਤਾਨ, ਅਫਗਾਨਿਸਤਾਨ, ਚੀਨ ਤੋਂ ਹਨ। ਇਨ੍ਹਾਂ ਲੋਕਾਂ ਨੂੰ ਸਿੱਧੇ ਅਮਰੀਕਾ ਭੇਜਣ ਵਿੱਚ ਮੁਸ਼ਕਲ ਆਉਣ ਕਾਰਨ ਪਨਾਮਾ ਨੂੰ ਇੱਕ ਸਟਾਪਓਵਰ ਵਜੋਂ ਵਰਤਿਆ ਜਾ ਰਿਹਾ ਹੈ। ਅਮਰੀਕਾ ਨੇ ਇਨ੍ਹਾਂ ਲੋਕਾਂ ਨੂੰ ਪਨਾਮਾ ਭੇਜਿਆ ਹੈ। ਪਨਾਮਾ ਅਤੇ ਅਮਰੀਕਾ ਵਿਚਕਾਰ ਹੋਏ ਪ੍ਰਵਾਸ ਸਮਝੌਤੇ ਦੇ ਤਹਿਤ, ਇਨ੍ਹਾਂ ਲੋਕਾਂ ਨੂੰ ਹੁਣ ਇੱਥੋਂ ਉਨ੍ਹਾਂ ਦੇ ਦੇਸ਼ ਭੇਜਿਆ ਜਾਵੇਗਾ। ਪਨਾਮਾ ਦੇ ਸੁਰੱਖਿਆ ਮੰਤਰੀ ਫਰੈਂਕ ਅਬਰੇਗੋ ਨੇ ਕਿਹਾ ਹੈ ਕਿ ਪਨਾਮਾ ਅਤੇ ਅਮਰੀਕਾ ਵਿਚਕਾਰ ਹੋਏ ਪ੍ਰਵਾਸ ਸਮਝੌਤੇ ਦੇ ਤਹਿਤ, ਪ੍ਰਵਾਸੀਆਂ ਨੂੰ ਭੋਜਨ ਅਤੇ ਜ਼ਰੂਰੀ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ :    ਦਿਨ-ਦਿਹਾੜੇ ਗੋਲ਼ੀਬਾਰੀ ਨਾਲ ਕੰਬਿਆ ਸਿਡਨੀ, ਚਾਰੋ ਪਾਸੇ ਅੱਗ ਦੀਆਂ ਲਪਟਾਂ 

ਇਸ ਸਮਝੌਤੇ ਦਾ ਐਲਾਨ ਇਸ ਮਹੀਨੇ ਦੇ ਸ਼ੁਰੂ ਵਿੱਚ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੇ ਦੌਰੇ ਤੋਂ ਬਾਅਦ ਕੀਤਾ ਗਿਆ ਸੀ। ਪਨਾਮਾ ਸਰਕਾਰ ਨੇ ਸੰਯੁਕਤ ਰਾਜ ਤੋਂ ਡਿਪੋਰਟ ਕੀਤੇ ਗਏ ਲੋਕਾਂ ਲਈ ਇੱਕ ਟ੍ਰਾਂਜ਼ਿਟ ਦੇਸ਼ ਵਜੋਂ ਸੇਵਾ ਕਰਨ ਲਈ ਸਹਿਮਤੀ ਦਿੱਤੀ ਹੈ। ਇਸ ਕਾਰਵਾਈ ਦਾ ਸਾਰਾ ਖਰਚਾ ਅਮਰੀਕਾ ਚੁੱਕ ਰਿਹਾ ਹੈ। ਇਨ੍ਹਾਂ ਵਿੱਚੋਂ ਕੁਝ ਪ੍ਰਵਾਸੀ ਉਨ੍ਹਾਂ ਦੇਸ਼ਾਂ ਤੋਂ ਹਨ ਜਿਨ੍ਹਾਂ ਨੂੰ ਅਮਰੀਕਾ ਸਿੱਧੇ ਤੌਰ ‘ਤੇ ਦੇਸ਼ ਨਿਕਾਲਾ ਨਹੀਂ ਦੇ ਸਕਦਾ। ਇਸ ਲਈ ਪਨਾਮਾ ਨੂੰ ਇੱਕ ਆਵਾਜਾਈ ਬਿੰਦੂ ਬਣਾਇਆ ਗਿਆ ਹੈ। ਅਮਰੀਕਾ ਵੀ ਇਸੇ ਤਰ੍ਹਾਂ ਪ੍ਰਵਾਸੀਆਂ ਨੂੰ ਕੋਸਟਾ ਰੀਕਾ ਭੇਜ ਸਕਦਾ ਹੈ। ਇਸ ਦੇ ਨਾਲ ਹੀ, ਪਨਾਮਾ ਦੇ ਇੱਕ ਹੋਟਲ ਵਿੱਚ ਬੰਦ ਜਲਾਵਤਨੀਆਂ ਦੀਆਂ ਮਦਦ ਮੰਗਦੀਆਂ ਤਸਵੀਰਾਂ ਨੇ ਹਲਚਲ ਮਚਾ ਦਿੱਤੀ ਹੈ। ਪਨਾਮਾ ਸਰਕਾਰ ਨੂੰ ਸੋਸ਼ਲ ਮੀਡੀਆ ‘ਤੇ ਆਪਣੇ ਹੋਟਲ ਦੇ ਕਮਰਿਆਂ ਦੀਆਂ ਖਿੜਕੀਆਂ ਤੋਂ ਮਦਦ ਮੰਗਦੇ ਪ੍ਰਵਾਸੀਆਂ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ।

ਇਹ ਵੀ ਪੜ੍ਹੋ :    Australia ਦੇ ਕੇਂਦਰੀ ਬੈਂਕ ਨੇ ਘਟਾਈਆਂ ਵਿਆਜ ਦਰਾਂ, ਨਕਦੀ ਦਰ ਨੂੰ 4.35 ਫੀਸਦੀ ਤੋਂ ਘਟਾ ਕੇ 4.1 ਫੀਸਦੀ ਕੀਤਾ

ਜ਼ਿਕਰਯੋਗ ਹੈ ਕਿ ਪਨਾਮਾ ਦੇ ਮੰਤਰੀ ਅਬਰੇਗੋ ਨੇ ਸਪੱਸ਼ਟ ਕੀਤਾ ਕਿ ਇਹ ਲੋਕ ਆਪਣੇ ਹੋਟਲ ਤੋਂ ਬਾਹਰ ਨਹੀਂ ਜਾ ਸਕਦੇ, ਇਸ ਤੋਂ ਇਲਾਵਾ ਉਨ੍ਹਾਂ ‘ਤੇ ਕੋਈ ਪਾਬੰਦੀ ਨਹੀਂ ਲਗਾਈ ਗਈ ਹੈ। ਅਬਰੇਗੋ ਨੇ ਕਿਹਾ ਕਿ 299 ਡਿਪੋਰਟੀਆਂ ਵਿੱਚੋਂ 171 ਨੇ ਅੰਤਰਰਾਸ਼ਟਰੀ ਪ੍ਰਵਾਸ ਸੰਗਠਨ ਅਤੇ ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ ਦੀ ਮਦਦ ਨਾਲ ਸਵੈ-ਇੱਛਾ ਨਾਲ ਆਪਣੇ ਦੇਸ਼ਾਂ ਨੂੰ ਵਾਪਸ ਜਾਣ ਲਈ ਸਹਿਮਤੀ ਦਿੱਤੀ ਹੈ। ਜਿਹੜੇ ਲੋਕ ਆਪਣੇ ਦੇਸ਼ਾਂ ਨੂੰ ਵਾਪਸ ਜਾਣ ਲਈ ਸਹਿਮਤ ਨਹੀਂ ਹੁੰਦੇ, ਉਨ੍ਹਾਂ ਨੂੰ ਅਸਥਾਈ ਤੌਰ ‘ਤੇ ਦੂਰ-ਦੁਰਾਡੇ ਡੇਰੀਅਨ ਸੂਬੇ ਵਿੱਚ ਇੱਕ ਸਹੂਲਤ ਵਿੱਚ ਰੱਖਿਆ ਜਾਵੇਗਾ।