Australia News : ਮੈਲਬੌਰਨ ਦੇ ਪ੍ਰੈਸਟਨ ਵਿਖੇ ਇੱਕ ਅੰਡਰਵਰਲਡ ਡਾਨ (Underworld Don) ਸੈਮ ਅਬਦੁਲ ਰਹੀਮ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ (Murder) ਕਰ ਦਿੱਤਾ ਗਿਆ ।ਅਬਦੁਲ ਰਹੀਮ, ਜਿਸਨੂੰ “ਦ ਪਨੀਸ਼ਰ” ਵੀ ਕਿਹਾ ਜਾਂਦਾ ਹੈ, ਤੇ ਉਸ ਸਮੇਂ ਜਾਨਲੇਵਾ ਹਮਲਾ ਹੋਇਆ ਜਦੋਂ ਉਹ ਆਪਣੀ ਪ੍ਰੇਮਿਕਾ ਦੇ ਨਾਲ ਸੀ । ਇਸ ਘਟਨਾ ਤੋਂ ਬਾਅਦ ਪੁਰੇ ਇਲਾਕੇ ਚ ਪੁਲਿਸ ਨੇ ਚੌਕਸੀ ਵਧਾ ਦਿੱਤੀ ਹੈ, ਪੁੁਲਿਸ ਨੇ ਸਥਾਨਕ ਲੋਕਾਂ ਤੋਂ ਜਾਂਚ ਵਿੱਚ ਸਹਿਯੋਗ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ : ਨਹੀਂ ਚੱਲਣਗੀਆਂ ਕੈਨੇਡੀਅਨ ਸ਼ਾਹੂਕਾਰ ਦੀਆਂ ਮਨਮਰਜ਼ੀਆਂ, ਕ੍ਰਿਮੀਨਲ ਇੰਟ੍ਰਸਟ ਰੇਟ 35 ਫੀਸਦੀ ਤੱਕ ਹੋਇਆ ਸੀਮਤ
ਵੱਡੀ ਖਬਰ ਵਿਕਟੋਰੀਆ ਸੂਬੇ ਤੋਂ ਹੈ ਜਿੱਥੇ ਮੈਲਬੌਰਨ ਦੇ ਪ੍ਰੈਸਟਨ ਵਿਖੇ ਅੰਡਰਵਰਲਡ ਡਾਨ ਸੈਮ ਅਬਦੁਲ ਰਹੀਮ ਨੂੰ ਦਿਨ ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ । ਮੈਲਬੌਰਨ ਦੇ ਅੰਡਰਵਰਲਡ ਡਾਨ ਸੈਮ ਅਬਦੁਲ ਰਹੀਮ, ਜਿਸਨੂੰ “ਦ ਪਨੀਸ਼ਰ” ਵੀ ਕਿਹਾ ਜਾਂਦਾ ਸੀ, ਨੂੰ ਮੰਗਲਵਾਰ ਨੂੰ ਉਸਦੀ ਪ੍ਰੇਮਿਕਾ ਦੇ ਸਾਹਮਣੇ ਉਸ ਸਮੇਂ ਗੋਲੀਆਂ ਮਾਰੀਆਂ ਗਈਆਂ ਜਦੋਂ ਉਹ ਪ੍ਰੈਸਟਨ ਸ਼ਹਿਰ ਦੇ ਉੱਤਰ-ਪੂਰਬ ਵਿੱਚ ਆਪਣੀ ਕਾਰ ਵੱਲ ਜਾ ਰਹੇ ਸਨ।ਐਮਰਜੈਂਸੀ ਸੇਵਾਵਾਂ ਨੂੰ ਸਵੇਰੇ 10.30 ਵਜੇ ਦੇ ਕਰੀਬ ਪ੍ਰੈਸਟਨ ਵਿੱਚ ਹਾਈ ਸਟਰੀਟ ‘ਤੇ ਇੱਕ ਅਪਾਰਟਮੈਂਟ ਬਲਾਕ ਵਿੱਚ ਸੱਦਿਆ ਗਿਆ ਸੀ। ਘਟਨਾ ਤੋਂ ਬਾਅਦ ਇਲਾਕੇ ਚ ਸਹਿਮ ਪਾਇਆ ਜਾ ਰਿਹਾ ਹੈ , ਸਥਾਨਕ ਲੋਕਾਂ ਦਾ ਮੰਨਨਾ ਹੈ ਕਿ ਇਹ ਗੈਂਗਵਾਰ ਦਾ ਨਤੀਜਾ ਹੋ ਸਕਦਾ ਹੈ । ਉਧਰ ਪ੍ਰੈਸਟਨ ਦੇ ਪੂਰੇ ਇਲਾਕੇ ਚ ਪੁਲਿਸ ਦੀ ਨਫਰੀ ਵਧਾਈ ਗਈ ਹੈ, ਇਸ ਘਟਨਾ ਦੀ ਜਾਂਚ ਪੁਲਿਸ ਸ਼ੁਰੂ ਕਰ ਚੁੱਕੀ ਹੈ।
ਇਹ ਵੀ ਪੜ੍ਹੋ : PM ਬਣਨ ਤੋਂ ਪਹਿਲਾਂ ਰੂਬੀ ਢੱਲਾਂ ਦੇ ਬਦਲੇ ਤੇਵਰ, ਕੈਨੇਡਾ ਚੋਂ ਗੈਰ-ਪ੍ਰਵਾਸੀਆਂ ਦਾ ਕਰੇਗੀ ਨਿਪਟਾਰਾ
ਪੁਲਿਸ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਮ੍ਰਿਤਕ 32 ਸਾਲਾ ਸੈਮ ਅਬਦੁਲ ਰਹੀਮ ਹੈ । ਡਿਟੈਕਟਿਵ ਇੰਸਪੈਕਟਰ ਡੀਨ ਥਾਮਸ ਨੇ ਕਿਹਾ: “ਇਸ ਪੜਾਅ ‘ਤੇ ਅਜਿਹਾ ਲੱਗਦਾ ਹੈ ਕਿ ਸੈਮ ਅਬਦੁਲ ਆਪਣੀ ਕਾਰ ਵੱਲ ਜਾ ਰਿਹਾ ਸੀ ਅਤੇ ਅਪਰਾਧੀ ਉਸ ਕੋਲ ਆਏ ਅਤੇ ਕਈ ਗੋਲੀਆਂ ਚਲਾਈਆਂ।” ਘਟਨਾ ਤੋਂ ਬਾਅਦ ਸੈਮ ਅਬਦੁਲ ਰਹੀਮ ਦੀ ਮਹਿਲਾ ਦੋਸਤ ਨੇ ਉਸਨੂੰ ਮੁੱਢਲੀ ਸਹਾਇਤਾ ਅਤੇ ਸੀਪੀਆਰ ਦੇਣ ਦੀ ਕੋਸ਼ਿਸ਼ ਕੀਤੀ, ਪਰ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਲਾਂਕਿ ਇਸ ਹਮਲੇ ਦੌਰਾਨ ਅਬਦੁਲ ਰਹੀਮ ਦੀ ਪ੍ਰੇਮਿਕਾ ਨੂੰ ਸਰੀਰਕ ਤੌਰ ‘ਤੇ ਨੁਕਸਾਨ ਨਹੀਂ ਪਹੁੰਚਾਇਆ ਗਿਆ ਜਿਸ ਤੋਂ ਸਾਫ ਹੈ ਕਿ ਹਮਲਾ ਮਿੱਥ ਕੇ ਹੀ ਕੀਤਾ ਗਿਆ ਸੀ , ਹਮਲਾਵਰਾਂ ਦਾ ਨਿਸ਼ਾਨਾ ਸਿਰਫ ਅਬਦੁਲ ਰਹੀਮ ਸੀ ।ਦੱਸਿਆ ਜਾ ਰਿਹਾ ਹੈ ਕਿ ਸੈਮ ਅਬਦੁਲ ਰਹੀਮ ਇੱਕ ਪ੍ਰੋਫੈਸਨਲ ਬਾਕਸਰ ਸੀ, ਜਿਸ ਤੇ ਪਹਿਲਾਂ ਵੀ ਜਾਨਲੇਵਾ ਹਮਲੇ ਹੋ ਚੁੱਕੇ ਸਨ।
ਇਹ ਵੀ ਪੜ੍ਹੋ : ਕੈਨੇਡੀਅਨ ਸਿਆਸਤਦਾਨਾਂ ਬਾਰੇ ਕੀਤਾ ਜਾ ਰਿਹੈ ਕੂੜ ਪ੍ਰਚਾਰ
ਪੁਲਿਸ ਨੇ ਕਿਹਾ ਕਿ ਜਾਂਚ ਜਾਰੀ ਹੈ। ਜਾਸੂਸਾਂ ਦਾ ਮੰਨਣਾ ਹੈ ਕਿ ਕਾਤਲ ਹਾਈ ਸਟਰੀਟ ‘ਤੇ ਉੱਤਰ ਵੱਲ ਜਾ ਰਹੀ ਚਿੱਟੀ ਪੋਰਸ਼ ਐੱਸਯੂਵੀ ਵਿੱਚ ਕਾਰ ਪਾਰਕ ਕਰਕੇ ਭੱਜ ਗਏ ਸਨ। ਗੋਲੀਬਾਰੀ ਤੋਂ ਥੋੜ੍ਹੀ ਦੇਰ ਬਾਅਦ, ਲਗਜ਼ਰੀ ਕਾਰ ਇੱਕ ਤਲਾਅ ਨੇੜੇ ਸੜੀ ਹੋਈ ਹਾਲਤ ਚ ਮਿਲੀ। ਗੱਡੀ ਰਿਜ਼ਰਵਾਇਰ ‘ਤੇ ਪਹੁੰਚੀ, ਜਿੱਥੇ ਸਵੇਰੇ 10:30 ਵਜੇ ਦੇ ਬਾਅਦ ਹੀ ਇਹ ਨੌਰਦਰਨਹੇ ਅਤੇ ਅਲੈਗਜ਼ੈਂਡਰਾ ਸਟ੍ਰੀਟ ਦੇ ਇੰਟਰਸੈਕਸ਼ਨ ‘ਤੇ ਸੜੀ ਹੋਈ ਪਾਈ ਗਈ ।ਪੁਲਿਸ ਦਾ ਮੰਨਣਾ ਹੈ ਕਿ ਕਤਲ ਵਿੱਚ ਇੱਕ ਤੋਂ ਵੱਧ ਦੋਸ਼ੀ ਸ਼ਾਮਲ ਸਨ। ਜਾਂਚਕਰਤਾ ਹਰ ਉਸ ਵਿਅਕਤੀ ਤੋਂ ਸਹਿਯੋਗ ਦੀ ਆਸ ਰੱਖਦੇ ਹਨ ਜਿਸ ਨੇ ਅੱਜ ਸਵੇਰੇ ਪ੍ਰੈਸਟਨ ਅਤੇ ਰਿਜ਼ਰਵਾਇਰ ਖੇਤਰਾਂ ਵਿੱਚ ਇਹ ਵਾਹਨ ਦੇਖਿਆ, ਜਾਂ ਜਿਸ ਕੋਲ ਵਾਹਨ ਦੀ ਸੀਸੀਟੀਵੀ ਜਾਂ ਡੈਸ਼ਕੈਮ ਫੁਟੇਜ ਹੋ ਸਕਦੀ ਹੈ। ਖੇਤਰ ਵਿੱਚ ਭਾਰੀ ਪੁਲਿਸ ਮੌਜੂਦਗੀ ਹੈ, ਜਿਸ ਵਿੱਚ ਅਧਿਕਾਰੀ ਗਸ਼ਤ ਕਰਦੇ ਨਜ਼ਰ ਆਏ ਅਤੇ ਹਾਈ ਸਟਰੀਟ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਨਵੀਂ ਅਮਰੀਕੀ ਸਰਕਾਰ ਉਨ੍ਹਾਂ ਆਜ਼ਾਦੀਆਂ ਨੂੰ ਖਤਮ ਕਰ ਰਹੀ ਹੈ ਜਿਨ੍ਹਾਂ ਲਈ ਅਸੀਂ ਲੜ ਰਹੇ ਸੀ: ਮੈਡੋਨਾ
ਪੁਲਿਸ ਦਾ ਮੰਨਣਾ ਹੈ ਕਿ ਸੈਮ ਅਬਦੁਲ ਰਹੀਮ ਮੌਜੂਦਾ ਸਮੇਂ ਅਪਾਰਟਮੈਂਟ ਬਲਾਕ ਵਿੱਚ ਰਹਿ ਰਿਹਾ ਸੀ, ਸੰਭਾਵਤ ਤੌਰ ‘ਤੇ ਹਮਲਾਵਰਾਂ ਨੇ ਇੱਕ ਦਿਨ ਪਹਿਲਾਂ ਹੀ ਇਸ ਥਾਂ ਦੀ ਰੇਕੀ ਕੀਤੀ ਸੀ ।ਇੰਸਪੈਕਟਰ ਡੀਨ ਥਾਮਸ ਨੇ ਕਿਹਾ ਕਿ ਵਿਕਟੋਰੀਆ ਪੁਲਿਸ ਨੂੰ ਅਬਦੁੱਲ ਰਹੀਮ ਦੀ ਜਾਨ ਨੂੰ ਕਿਸੇ “ਖਤਰੇ” ਬਾਰੇ ਪਤਾ ਨਹੀਂ ਸੀ। “ਜੇ ਸਾਨੂੰ ਪਤਾ ਹੁੰਦਾ, ਤਾਂ ਅਸੀਂ ਉਸ ਨਾਲ ਉਸ ਜਾਣਕਾਰੀ ਨੂੰ ਸਾਂਝਾ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਹੁੰਦੀ,। ਉਨ੍ਹਾਂ ਕਿਹਾ ਕਿ ਜਵਾਬੀ ਹਮਲੇ ਬਾਰੇ ਵੀ ਕੋਈ ਇਨਪੁਟ ਨਹੀਂ ਹੈ।ਥਾਮਸ ਨੇ ਕਿਹਾ, “ਜਵਾਬੀ ਹਮਲਿਆਂ ਬਾਰੇ ਹਮੇਸ਼ਾ ਚਿੰਤਾ ਹੁੰਦੀ ਹੈ… ਆਉਣ ਵਾਲੇ ਦਿਨਾਂ ਵਿੱਚ ਖੇਤਰ ਵਿੱਚ ਪੁਲਿਸ ਦੀ ਮੌਜੂਦਗੀ ਜ਼ਿਆਦਾ ਦਿਖਾਈ ਦੇਵੇਗੀ।” “ਪਰ ਇਸ ਪੜਾਅ ‘ਤੇ ਸਾਡੇ ਕੋਲ ਇਹ ਪੁਸ਼ਟੀ ਕਰਨ ਲਈ ਕੁਝ ਨਹੀਂ ਹੈ ਕਿ ਇਸ ਹਮਲੇ ਦਾ ਬਦਲਾ ਲਿਆ ਜਾਵੇਗਾ। “ਵਿਕਟੋਰੀਆ ਪੁਲਿਸ ਇਸ ਜਾਂਚ ਵਿੱਚ ਪੂਰੀ ਤਰ੍ਹਾਂ ਜੁਟੀ ਹੋਈ ਹੈ… ਅਸੀਂ ਉਦੋਂ ਤੱਕ ਕੋਈ ਕਸਰ ਬਾਕੀ ਨਹੀਂ ਛੱਡਾਂਗੇ ਜਦੋਂ ਤੱਕ ਅਸੀਂ ਜ਼ਿੰਮੇਵਾਰ ਲੋਕਾਂ ਦੀ ਪਛਾਣ ਨਹੀਂ ਕਰ ਲੈਂਦੇ।”
ਇਹ ਵੀ ਪੜ੍ਹੋ : ਅਮਰੀਕਾ ‘ਚ ਵਾਪਰਿਆ ਵੱਡਾ ਹਾਦਸਾ, ਹੁਣ ਤੱਕ 30 ਲੋਕਾਂ ਦੀਆਂ ਮਿਲੀਆਂ ਲਾਸ਼ਾਂ
ਦੱਸਿਆ ਜਾ ਰਿਹਾ ਹੈ ਕਿ ਸਾਬਕਾ ਮੰਗੋਲ ਬਾਈਕੀ ਸੈਮ ਅਬਦੁਲ ਰਹੀਮ ਤੇ ਪਿਛਲੇ ਤਿੰਨ ਸਾਲਾਂ ਵਿੱਚ ਕਈ ਵਾਰ ਜਾਨਲੇਵਾ ਹਮਲੇ ਹੋਏ ਪਰ ਉਹ ਹਰ ਵਾਰ ਬਚ ਜਾਂਦਾ ਸੀ ।
ਮਈ 2024 ਵਿੱਚ ਅਬਦੁਲ ਰਹੀਮ ਤੇ ਥੌਮਸਟਾਉਨ ਵਿੱਚ ਲਾਰਚ ਸਟ੍ਰੀਟ ਉੱਤੇ ਉਸਦੇ ਘਰ ਦੇ ਬਾਹਰ ਗੋਲੀਬਾਰੀ ਕੀਤੀ ਗਈ.. ਗੰਭੀਰ ਜ਼ਖਮੀ ਹੋਣ ਤੋਂ ਬਾਅਦ ਵੀ ਉਹ ਬਚ ਗਿਆ ਸੀ। ਜੂਨ 2022 ਵਿੱਚ ਫਾਕਨਰ ਕਬਰਸਤਾਨ ਵਿੱਚ ਛਾਤੀ ਅਤੇ ਪੇਟ ਵਿੱਚ ਪੰਜ ਗੋਲੀਆਂ ਮਾਰੀਆਂ ਗਈਆਂ ਪਰ ਉਹ ਉਸ ਸਮੇਂ ਵੀ ਬਚ ਗਿਆ ਸੀ। ਫਿਲਹਾਲ ਪ੍ਰੈਸਟਨ ਇਸ ਸਮੇਂ ਪੁਲਿਸ ਛਾਉਣੀ ਬਣਿਆ ਹੋਇਆ ਹੈ । ਦੂਜੇ ਪਾਸੇ ਸਥਾਨਕ ਲੋਕਾਂ ਨੂੰ ਡਰ ਹੈ ਕਿ ਬਦਲੇ ਦੀ ਕਾਰਵਾਈ ਦੌਰਾਨ ਕੁਝ ਹਿੰਸਕ ਘਟਨਾਵਾਂ ਹੋ ਸਕਦੀਆਂ ਹਨ ।