America News : ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ (Donald Trump) ਵੱਲੋਂ ਭਾਰਤ, ਚੀਨ ਅਤੇ ਬਰਾਜ਼ੀਲ ਨੂੰ ਉਨ੍ਹਾਂ ਮੁਲਕਾਂ ਵਿਚ ਸ਼ਾਮਲ ਕਰ ਲਿਆ ਹੈ ਜਿਨ੍ਹਾਂ ਵਿਰੁੱਧ ਆਉਣ ਵਾਲੇ ਦਿਨਾਂ ਦੌਰਾਨ ਭਾਰੀ ਭਰਕਮ ਟੈਕਸ (Tax) ਲਾਏ ਜਾਣਗੇ। ਟਰੰਪ ਨੇ ਦਾਅਵਾ ਕੀਤਾ ਕਿ ਅਮਰੀਕਾ (America) ਇਕ ਇਮਾਨਦਾਰ ਸਿਸਟਮ ਤਿਆਰ ਕਰੇਗਾ ਜਿਸ ਰਾਹੀਂ ਸਾਡੇ ਖ਼ਜ਼ਾਨੇ ਵਿਚ ਪੈਸਾ ਆਵੇਗਾ ਅਤੇ ਅਮਰੀਕਾ ਮੁੜ ਅਮੀਰ ਹੋ ਜਾਵੇਗਾ। ਰਾਸ਼ਟਰਪਤੀ ਟਰੰਪ ਨੇ ਫਲੋਰੀਡਾ ਵਿਖੇ ਮੰਗਲਵਾਰ ਨੂੰ ਇਕ ਸਮਾਗਮ ਦੌਰਾਨ ਕਿਹਾ, ‘‘ਚੀਨ ਬਹੁਤ ਜ਼ਿਆਦਾ ਟੈਕਸ ਲਾਉਂਦਾ ਹੈ ਅਤੇ ਭਾਰਤ ਤੇ ਬਰਾਜ਼ੀਲ ਸਣੇ ਕਈ ਹੋਰ ਮੁਲਕ ਵੀ ਅਜਿਹਾ ਕਰਦੇ ਹਨ। ਹੁਣ ਇਹ ਸਭ ਨਹੀਂ ਚੱਲ ਸਕਦਾ ਅਤੇ ਅਮਰੀਕਾ ਦੇ ਹਿਤ ਸਭ ਤੋਂ ਅੱਗੇ ਰੱਖੇ ਜਾਣਗੇ।’’ ਟਰੰਪ ਨੇ ਅੱਗੇ ਕਿਹਾ ਕਿ ਹੋਰਨਾਂ ਮੁਲਕਾਂ ਨੂੰ ਅਮੀਰ ਬਣਾਉਣ ਲਈ ਆਪਣੇ ਲੋਕਾਂ ’ਤੇ ਟੈਕਸ ਲਾਉਣ ਦੀ ਬਜਾਏ ਅਸੀਂ ਆਪਣੇ ਲੋਕਾਂ ਨੂੰ ਅਮੀਰ ਬਣਾਉਣ ਵਾਸਤੇ ਵਿਦੇਸ਼ਾਂ ਉਤੇ ਟੈਕਸ ਲਾਵਾਂਗੇ।
ਇਹ ਵੀ ਪੜ੍ਹੋ : UK ‘ਚ ਕੰਪਨੀਆਂ ਕਰਾਉਣਗੀਆਂ ਸਿਰਫ਼ 4 ਦਿਨ ਕੰਮ, ਕਰਮਚਾਰੀਆਂ ਦੀ ਬੱਲੇ-ਬੱਲੇ
ਅਮਰੀਕਾ ਫਰਸਟ ਦਾ ਨਾਹਰ ਦੁਹਰਾਉਂਦਿਆਂ ਟਰੰਪ ਨੇ ਆਖਿਆ ਕਿ ਜਿਉਂ ਜਿਉਂ ਵਿਦੇਸ਼ਾਂ ਤੋਂ ਆਉਣ ਵਾਲੀਆਂ ਵਸਤਾਂ ’ਤੇ ਟੈਕਸ ਵਧਣਗੇ, ਸਾਡੇ ਕਿਰਤੀਆਂ ਅਤੇ ਇੰਡਸਟਰੀ ਉਤੇ ਲੱਗਣ ਵਾਲੇ ਟੈਕਸ ਘਟ ਜਾਣਗੇ। ਵੱਡੀ ਗਿਣਤੀ ਵਿਚ ਨੌਕਰੀਆਂ ਪੈਦਾ ਹੋਣਗੀਆਂ ਅਤੇ ਕਾਰਖਾਨੇ ਲੱਗਣਗੇ। ਟਰੰਪ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਸਰਕਾਰੀ ਅਤੇ ਪ੍ਰਾਈਵੇਟ ਸੈਕਟਰ ਵਿਚ ਘੱਟ ਗਿਣਤੀਆਂ ਵਾਸਤੇ ਨੌਕਰੀਆਂ ਨਾਲ ਸਬੰਧਤ ਨੀਤੀ ਖਤਮ ਕਰ ਦਿਤੀ। ਇਹ ਕੰਮ ਐਨਾ ਸੌਖਾ ਨਹੀਂ ਸੀ ਪਰ ਅੰਦਰੋਂ ਹਰ ਕੋਈ ਇਹੀ ਚਾਹੁੰਦਾ ਸੀ। ਦੂਜੇ ਪਾਸੇ ਦੁਨੀਆਂ ਵਿਚ ਆਰਟੀਫ਼ੀਸ਼ਲ ਇੰਟੈਲੀਜੈਂਸ ਦੇ ਵਧ ਰਹੇ ਦਬਦਬੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਜੰਗ ਜਿੱਤਣ ਵਾਸਤੇ ਪੂਰਾ ਧਿਆਨ ਕੇਂਦਰਤ ਕਰਨਾ ਹੋਵੇਗੀ। ਚੀਨ ਨੂੰ ਭੇਜੀ ਜਾ ਰਹੀ ਸੈਮੀਕੰਡਕਟਰ ਤਕਨੀਕ ਉਤੇ ਰੋਕ ਲਾਉਣ ਦਾ ਜ਼ਿਕਰ ਵੀ ਟਰੰਪ ਨੇ ਕੀਤਾ ਅਤੇ ਕਿਹਾ ਕਿ ਅਮਰੀਕਾ ਆਪਣੇ ਕੋਲ ਵੱਧ ਤੋਂ ਵੱਧ ਤਾਕਤਾਂ ਰੱਖਣਾ ਚਾਹੁੰਦਾ ਹੈ।
ਇਹ ਵੀ ਪੜ੍ਹੋ : ਭਾਰਤ ਦੀ ਧੀ ਸ਼ਿਵਾਂਗੀ ਪਾਠਕ ਨੇ ਆਸਟ੍ਰੇਲੀਆ ਦੀ ਸਭ ਤੋਂ ਉੱਚੀ ਚੋਟੀ ‘ਤੇ ਲਹਿਰਾਇਆ ਤਿਰੰਗਾ
ਜ਼ਿਕਰਯੋਗ ਹੈ ਕਿ ਉਧਰ ਭਾਰਤ ਉਤੇ ਨਵੇਂ ਟੈਕਸਾਂ ਦਾ ਬੋਝ ਪੈਣ ਦੀਆਂ ਕਨਸੋਆਂ ਮਿਲਦਿਆਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਫਰਵਰੀ ਵਿਚ ਅਮਰੀਕਾ ਜਾਣ ਦੀ ਯੋਜਨਾ ਬਣਾਈ ਜਾ ਰਹੀ ਹੈ। ਸੋਮਵਾਰ ਨੂੰ ਦੋਹਾਂ ਆਗੂਆਂ ਦਰਮਿਆਨ ਫੋਨ ’ਤੇ ਗੱਲਬਾਤ ਹੋਈ ਅਤੇ ਇਸ ਮਗਰੋਂ ਟਰੰਪ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਫਰਵਰੀ ਵਿਚ ਅਮਰੀਕਾ ਆ ਸਕਦੇ ਹਨ। ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਅਮਰੀਕਾ ਦੌਰੇ ਦੀ ਤਸਦੀਕ ਨਹੀਂ ਕੀਤੀ ਗਈ। ਦੱਸ ਦੇਈਏ ਕਿ ਅਮਰੀਕਾ ਅਤੇ ਭਾਰਤ ਦਰਮਿਆਨ 2023-24 ਦੌਰਾਨ 118 ਅਰਬ ਡਾਲਰ ਦਾ ਕਾਰੋਬਾਰ ਹੋਇਆ ਪਰ ਭਾਰਤ ਦਾ ਟਰੇਡ ਸਰਪਲੱਸ 41 ਅਰਬ ਡਾਲਰ ਦਰਜ ਕੀਤਾ ਗਿਆ। ਟਰੰਪ ਵੱਲੋਂ ਟੈਰਿਫ਼ਜ਼ ਲਾਏ ਜਾਣ ਦੀ ਸੂਰਤ ਵਿਚ ਭਾਰਤ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ।
ਇਹ ਵੀ ਪੜ੍ਹੋ : Australia Day ਮੌਕੇ ਭਾਰਤੀਆਂ ਨੂੰ ਮਿਲਿਆ ਵੱਡਾ ਤੋਹਫ਼ਾ,15 ਹਜ਼ਾਰ ਲੋਕਾਂ ਨੂੰ ਮਿਲੀ ਆਸਟ੍ਰੇਲੀਆ ਦੀ ‘ਸਿਟੀਜਨਸ਼ਿਪ’
ਟਰੰਪ ਦੀ ਦਹਿਸ਼ਤ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਗੂਗਲ ਵੱਲੋਂ ਮੈਕਸੀਕੋ ਦਾ ਖਾੜੀ ਦਾ ਨਾਂ ਬਦਲ ਕੇ ਅਮਰੀਕਾ ਦੀ ਖਾੜੀ ਕਰ ਦਿਤੀ ਗਿਆ ਹੈ। ਭਾਵੇਂ ਮੈਕਸੀਕੋ ਵਿਚ ਇਹ ਨਾਂ ਗਲਫ਼ ਆਫ਼ ਮੈਕਸੀਕੋ ਹੀ ਨਜ਼ਰ ਆਵੇਗੀ ਪਰ ਦੁਨੀਆਂ ਦੇ ਹੋਰਨਾਂ ਮੁਲਕਾਂ ਵਿਚ ਦੋਵੇਂ ਨਾਂ ਨਜ਼ਰ ਆਉਣਗੇ। ਗੂਗਲ ਨੇ ਟਵਿਟਰ ’ਤੇ ਸੁਨੇਹਾ ਜਾਰੀ ਕਰਦਿਆਂ ਕਿਹਾ ਕਿ ਲੰਮੇ ਸਮੇਂ ਤੋਂ ਇਹੋ ਸਿਸਟਮ ਚੱਲ ਰਿਹਾ ਹੈ ਕਿ ਜਦੋਂ ਕਿਸੇ ਜਗ੍ਹਾ ਦਾ ਨਾਂ ਅਪਡੇਟ ਹੋ ਜਾਂਦਾ ਹੈ ਤਾਂ ਗੂਗਲ ਦੇ ਨਕਸ਼ਿਆਂ ਵਿਚ ਵੀ ਤਬਦੀਲੀ ਨਜ਼ਰ ਆਉਣ ਲਗਦੀ ਹੈ।