ਅਮਰੀਕਾ : ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (FBI) ਵਲੋਂ 10 ਮੋਸਟ ਵਾਂਟੇਡ ਅਪਰਾਧੀਆਂ ਦੇ ਨਾਮ ਦੀ ਸੂਚੀ ਜਾਰੀ ਕੀਤੀ ਗਈ ਹੈ। ਇਸ ਸੂਚੀ ਦੇ ਵਿੱਚ 34 ਸਾਲਾਂ ਦੇ ਇਕ ਭਾਰਤੀ ਨਾਗਰਿਕ ਭਰਦੇਸ਼ ਕੁਮਾਰ ਚੇਤਨਭਾਈ ਦਾ ਵੀ ਨਾਮ ਸਾਹਮਣੇ ਆਇਆ ਹੈ। ਕਿਹਾ ਜਾ ਰਿਹਾ ਹੈ ਕਿ ਭਰਦੇਸ਼ ਚੇਤਨਭਾਈ ਆਪਣੀ ਪਤਨੀ ਦੀ ਹੱਤਿਆ ਕਰਨ ਤੋਂ ਬਾਅਦ 2015 ਤੋਂ ਮੈਰੀਲੈਂਡ ਤੋਂ ਫਰਾਰ ਹੈ। FBI ਵਲੋਂ ਭਦਰੇਸ਼ ਨੂੰ ਫੜਨ ਲਈ 2,50,000 (ਢਾਈ ਲੱਖ) ਡਾਲਰ ਤੱਕ ਦੇ ਇਨਾਮ ਦਾ ਵੀ ਐਲਾਨ ਕੀਤਾ ਗਿਆ ਹੈ।
ਚੋਣਾਂ ਤੋਂ ਪਹਿਲਾਂ ਅਲਬਾਨੀਜ਼ ਦੀ ਸਖ਼ਤਾਈ, ਆਸਟ੍ਰੇਲੀਆਈ ਸਿਆਸਤ ‘ਚ ਕੀਤੀ ਵੱਡੀ ਫੇਰਬਦਲ
ਵਧੇਰੇ ਜਾਣਕਾਰੀ ਦਿੰਦੇ ਹੋਏ FBIਨੇ ਇਕ ਟਵੀਟ ਜਾਰੀ ਕਰਦੇ ਹੋਏ ਕਿਹਾ- ‘Wanted’ : ਹਥਿਆਰਬੰਦ ਅਤੇ ਬੇਹੱਦ ਖ਼ਤਰਨਾਕ ਸਾਡੇ ਢਭੀ ਦੇ 10 ਮੋਸਟ ਵਾਂਟੇਡ ਭਗੌੜਿਆਂ ਵਿੱਚੋਂ ਇੱਕ ਭਦਰੇਸ਼ ਕੁਮਾਰ ਸਪੁੱਤਰ ਚੇਤਨ ਪਟੇਲ ਨੂੰ ਲੱਭਣ ਵਿੱਚ ਮਦਦ ਕਰੋ। ਜੇਕਰ ਤੁਹਾਡੇ ਕੋਲ ਪਟੇਲ ਬਾਰੇ ਕੋਈ ਜਾਣਕਾਰੀ ਹੈ, ਤਾਂ ਕਿਰਪਾ ਕਰਕੇ ਢਭੀ ਨਾਲ ਸੰਪਰਕ ਕਰੋ। ਉਹ ਆਪਣੀ ਪਤਨੀ ਦੇ ਕਤਲ ਦੇ ਦੋਸ਼ ‘ਚ ਲੋੜੀਂਦਾ ਹੈ।’ ਇਸ ਤੋਂ ਪਹਿਲਾਂ FBI ਨੇ ਭਦਰੇਸ਼ ਪਟੇਲ ਦੀ ਗ੍ਰਿਫ਼ਤਾਰੀ ਵਿੱਚ ਮਦਦ ਲਈ 2,50,000 ਡਾਲਰ ਤੱਕ ਦੇ ਇਨਾਮ ਦਾ ਐਲਾਨ ਵੀ ਕੀਤਾ ਸੀ।
ਚੋਣਾਂ ਤੋਂ ਪਹਿਲਾਂ ਅਲਬਾਨੀਜ਼ ਦੀ ਸਖ਼ਤਾਈ, ਆਸਟ੍ਰੇਲੀਆਈ ਸਿਆਸਤ ‘ਚ ਕੀਤੀ ਵੱਡੀ ਫੇਰਬਦਲ
ਦੱਸ ਦਈਏ ਕਿ ਵਾਂਟੇਡ ਕਰਾਰ ਭਰਦੇਸ਼ ਪਟੇਲ ਗੁਜਰਾਤੀ ਮੂਲ ਦਾ ਨੌਜਵਾਨ ਹੈ। ਉਸ ‘ਤੇ 12 ਅਪ੍ਰੈਲ 2015 ਨੂੰ ਹੈਨੋਵਰ, ਮੈਰੀਲੈਂਡ ਵਿੱਚ ਡੰਕਿਨ ਡੋਨਟਸ ਸਟੋਰ ਵਿੱਚ ਰਾਤ ਦੀ ਸ਼ਿਫਟ ਦੌਰਾਨ ਆਪਣੀ ਪਤਨੀ ਪਲਕ ਪਟੇਲ ‘ਤੇ ਹਮਲਾ ਕਰਨ ਦਾ ਦੋਸ਼ ਹੈ। ਮਿਲੀ ਜਾਣਕਾਰੀ ਅਨੁਸਾਰ ਭਰਦੇਸ਼ ਦਾ ਅਪਣੀ ਪਤਨੀ ਨਾਲ ਰਿਸ਼ਤਾ ਠੀਕ ਨਹੀਂ ਸੀ। ਜਿਸ ਤਹਿਤ ਪਟੇਲ ਨੇ ਸਟੋਰ ਦੀ ਰਸੋਈ ਵਿੱਚ ਚਾਕੂ ਨਾਲ ਆਪਣੀ ਪਤਨੀ ਪਲਕ ਪਟੇਲ ‘ਤੇ ਕਈ ਵਾਰ ਹਮਲਾ ਕਰਕੇ ਉਸ ਦਾ ਕਤਲ ਕਰ ਉਥੋਂ ਫਰਾਰ ਹੋ ਗਿਆ ਸੀ। ਅਪ੍ਰੈਲ 2015 ਵਿੱਚ ਬਾਲਟੀਮੋਰ ਵਿੱਚ ਅਮਰੀਕੀ ਜ਼ਿਲ੍ਹਾ ਅਦਾਲਤ ਨੇ ਉਸਦੇ ਖਿਲਾਫ ਇੱਕ ਗ੍ਰਿਫਤਾਰੀ ਵਾਰੰਟ ਵੀ ਜਾਰੀ ਕੀਤਾ। ਭਦਰੇਸ਼ ਪਟੇਲ ਨੂੰ ਆਖਰੀ ਵਾਰ ਨਿਊ ਜਰਸੀ ਦੇ ਇੱਕ ਹੋਟਲ ਤੋਂ ਨੇਵਾਰਕ ਰੇਲਵੇ ਸਟੇਸ਼ਨ ਤੱਕ ਟੈਕਸੀ ਲੈਂਦੇ ਦੇਖਿਆ ਗਿਆ ਸੀ।