ਸਾਈਬਰ ਅਪਰਾਧਾ ਦੀ ਜਾਂਚ ਵਿੱਚ ਸਹਿਯੋਗ ਵਧਾਉਣਗੇ ਭਾਰਤ ਅਮਰੀਕਾ

ਅਮਰੀਕਾ : ਅਮਰੀਕਾ (America) ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) 20 ਜਨਵਰੀ ਨੂੰ ਆਪਣੇ ਅਹੁਦੇ ਦੀ ਸਹੁੰ ਚੁੱਕਣਗੇ। ਜਿਸ ਤੋਂ ਪਹਿਲਾਂ ਭਾਰਤ ਅਤੇ ਅਮਰੀਕਾ ਦੇ ਰਿਸ਼ਤਿਆਂ ਨੇ ਇੱਕ ਨਵਾਂ ਮੋੜ ਲਿਆ ਹੈ। ਦਰਅਸਲ ਭਾਰਤ (India) ਤੇ ਅਮਰੀਕਾ ਨੇ ਸਾਈਬਰ (Cyber) ਅਪਰਾਧਾਂ ਦੀ ਜਾਂਚ ਦੇ ਵਿੱਚ ਸਹਿਯੋਗ ਵਧਾਉਣ ਦੇ ਲਈ ਇੱਕ ਸਮਝੌਤੇ ਉੱਤੇ ਹਸਤਾਖ਼ਰ ਕੀਤੇ ਹਨ। ਜਿਸ ਦੀ ਜਾਣਕਾਰੀ ਵਿਦੇਸ਼ ਮੰਤਰਾਲੇ ਵੱਲੋਂ ਸਾਂਝੀ ਕੀਤੀ ਗਈ ਹੈ।

UK ਸਰਕਾਰ ਨੇ ਗਰੂਮਿੰਗ ਗੈਂਗ ਦੇ ਖਿਲਾਫ ਕੀਤਾ ਵੱਡਾ ਐਲਾਨ

ਦੱਸ ਦੀਏ ਬਾਈਡਨ ਪ੍ਰਸ਼ਾਸਨ ਦੇ ਵੱਲੋਂ ਟਰੰਪ ਪ੍ਰਸ਼ਾਸਨ ਨੂੰ ਚਾਰਜ ਸੌਂਪੇ ਜਾਣ ਦੇ ਵਿੱਚ ਸਿਰਫ ਤਿੰਨ ਦਿਨ ਹੀ ਬਾਕੀ ਰਹਿ ਗਏ ਹਨ ਅਤੇ ਇਹਨਾਂ ਤਿੰਨ ਦਿਨ ਤੋਂ ਪਹਿਲਾਂ ਇਸ ਸਮਝੌਤੇ ਉੱਤੇ ਹੁਣ ਭਾਰਤ ਅਤੇ ਅਮਰੀਕਾ ਵਿਚਾਲੇ ਦਸਤਖਤ ਹੋਏ ਹਨ।

ਅੱਗ ਦੀ ਲਪੇਟ ਵਿੱਚ ਆਏ ਕੈਲੀਫੋਰਨੀਆ ‘ਚ ਵੱਡੇ ਬੈਟਰੀ ਪਲਾਂਟ
ਜ਼ਿਕਰ ਯੋਗ ਹੈ ਕਿ ਵਿਦੇਸ਼ ਮੰਤਰਾਲਿਆ ਨੇ ਇਸਦੀ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਵਾਸ਼ਿੰਗਟਨ ਟੀਸੀ ਦੇ ਵਿੱਚ ਭਾਰਤੀ ਰਾਜਦੂਤ ਵਿਨੈ ਕਵਾਤਰਾ ਅਤੇ ਅਮਰੀਕਾ ਦੇ ਗ੍ਰਹਿ ਸੁਰੱਖਿਆ ਦੇ ਕਾਰਜਕਾਰੀ ਡਿਪਟੀ ਸੈਕਟਰੀ ਕ੍ਰਿਸਟੀ ਕੈਨੇਗੈਲੋ ਨੇ ਸਮਝੌਤਾ ਪੱਤਰ ਉੱਤੇ ਦਸਤਕਤ ਕੀਤੇ ਹਨ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਇਸ ਸਮਝੌਤੇ ਦੇ ਨਾਲ ਦੋਵਾਂ ਦੇਸ਼ਾਂ ਦੀਆਂ ਸੰਬੰਧਿਤ ਏਜੰਸੀਆਂ ਨੂੰ ਅਪਰਾਧਿਕ ਜਾਂਚਾਂ ਦੇ ਵਿੱਚ ਸਾਈਬਰ ਖ਼ਤਰੇ ਦੀ ਖੁਫੀਆ ਜਾਣਕਾਰੀ ਅਤੇ ਡਿਜੀਟਲ ਫਰੈਂਸਿਕ ਦੀ ਵਰਤੋਂ ਸਬੰਧੀ ਸਹਿਯੋਗ ਤੇ ਸਿਖਲਾਈ ਦੇ ਪੱਧਰ ਨੂੰ ਵਧਾਉਣ ਦੀ ਆਗਿਆ ਮਿਲ ਜਾਵੇਗੀ। ਭਾਰਤ ਵੱਲੋਂ ਗ੍ਰਿਹ ਮੰਤਰਾਲੇ ਦਾ ਇੰਡੀਅਨ ਸਾਈਬਰ ਕ੍ਰਾਈਮ ਕੁਆਡੀਨੇਸ਼ਨ ਸੈਂਟਰ ਇਸ ਸਮਝੌਤੇ ਨੂੰ ਲਾਗੂ ਕਰਨ ਦੇ ਲਈ ਜਿੰਮੇਵਾਰ ਹੈ।