America News : ਅਕਸਰ ਅਜਿਹੇ ਮਾਮਲੇ ਸਾਹਮਣੇ ਆਉਂਦੇ ਰੁਿਹੰਦੇ ਹਨ ਜਿੱਥੇ ਦੇਖਿਆ ਜਾਂਦਾ ਹੈ ਕਿ ਉਢਦੇ ਜਹਾਜ਼ ਦੇ ਵਿੱਚ ਕੋਈ ਨਾ ਕੋਈ ਅਣਹੋਣੀ ਵਾਪਰ ਜਾਂਦੀ ਹੈ। ਅਜਿਹਾ ਹੀ ਤਾਜ਼ਾ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਹੈ। ਜੀ ਹਾਂ ਅਮਰੀਕਾ ‘ਚ ਜੱਦ ਜਹਾਜ਼ ਨੇ ਹਵਾ ‘ਚ ਉਡਾਨ ਭਰੀ ਤਾਂ ਇਸ ਦੌਰਾਨ ਇੱਕ ਭਾਰਤੀ ਮੂਲ ਦੇ ਵਿਅਕਤੀ ਨੇ ਆਪਣੇ ਸਾਥੀ ਯਾਤਰੀ ‘ਤੇ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਗੱਲ ਇਨੀਂ ਜ਼ਿਆਦਾ ਵੱਧ ਗਈ ਕਿ ਫਿਰ ਯਾਤਰੀ ਨੇ ਜਵਵਾਬੀ ਕਾਰਵਾਈ ਕਰਦੇ ਹੋਏ ਹਮਲਾਵਰ ‘ਤੇ ਹਮਲਾ ਕੀਤਾ, ਜਿਸ ਨਾਲ ਹਮਲਾਵਰ ਗੰਭੀਰ ਜ਼ਖ਼ਮੀ ਹੋ ਗਿਆ, ਅਤੇ ਜਹਾਜ਼ ਦੀ ਲੈਂਡਿੰਗ ਤੋਂ ਬਾਅਦ ਪੁਲਿਸ ਨੇ ਭਾਰਤੀ ਮੂਲ ਦੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ।ਅਮਰੀਕਾ ਵਿੱਚ ਇੱਕ ਭਾਰਤੀ ਮੂਲ ਦੇ ਵਿਅਕਤੀ ਨੂੰ ਘਰੇਲੂ ਉਡਾਣ ਦੌਰਾਨ ਇੱਕ ਸਾਥੀ ਯਾਤਰੀ ‘ਤੇ ਹਮਲਾ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੌ : Trump ਨੇ ਪੁਤੀਨ ਨਾਲ ਫ਼ੌਨ ‘ਤੇ ਕੀਤੀ ਗੱਲਬਾਤ, ਦਿੱਤੀ ਚੇਤਾਵਨੀ
ਇਹ ਘਟਨਾ 30 ਜੂਨ ਨੂੰ ਫਿਲਾਡੇਲਫੀਆ ਤੋਂ ਮਿਆਮੀ ਜਾ ਰਹੀ ਫਰੰਟੀਅਰ ਏਅਰਲਾਈਨਜ਼ ਦੀ ਉਡਾਣ ਦੌਰਾਨ ਵਾਪਰੀ ਸੀ ਅਤੇ ਇਸਦੀ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। 21 ਸਾਲਾ ਭਾਰਤੀ ਮੂਲ ਦੇ ਵਿਅਕਤੀ ਦਾ ਨਾਮ ਈਸ਼ਾਨ ਸ਼ਰਮਾ ਹੈ ਜੋ ਕਿ ਅਮਰੀਕਾ ਦੇ ਨੇਵਾਰਕ ਵਿੱਚ ਰਹਿੰਦਾ ਹੈ। ਵੀਡੀਓ ਕਲਿੱਪ ਵਿੱਚ ਈਸ਼ਾਨ ਸ਼ਰਮਾ, ਇੱਕ ਹੋਰ ਯਾਤਰੀ ਕੀਨ ਇਵਾਨਸ, ਨਾਲ ਝਗੜਾ ਕਰਦਾ ਦਿਖਾਈ ਦੇ ਰਿਹਾ ਹੈ, ਦੋਵੇਂ ਆਦਮੀ ਇੱਕ ਦੂਜੇ ਨੂੰ ਗਰਦਨ ਤੋਂ ਫੜਦੇ ਦਿਖਾਈ ਦੇ ਰਹੇ ਹਨ ਜਦੋਂ ਕਿ ਹੋਰ ਯਾਤਰੀ ਉਨ੍ਹਾਂ ਨੂੰ ਰੁਕਣ ਲਈ ਕਹਿ ਰਹੇ ਹਨ। ਕੀਨ ਇਵਾਨਸ, ਯਾਤਰੀ ਜੋ ਕਿ ਅਗਲੀ ਸੀਟ ‘ਤੇ ਬੈਠਾ ਸੀ, ਉਸ ਸਮੇਂ ਚਿੰਤਤ ਹੋ ਗਿਆ ਜਦੋਂ ਈਸ਼ਾਨ ਸ਼ਰਮਾ ਜਹਾਜ਼ ਦੇ ਹਵਾ ਵਿੱਚ ਹੋਣ ‘ਤੇ ਹੱਸਣ ਅਤੇ ਗੱਲਾਂ ਕਰਨ ਲੱਗ ਪਿਆ। ਉਸਨੇ ਮਦਦ ਬੁਲਾਉਣ ਲਈ ਕੈਬਿਨ ਕਰੂ ਲਈ ਬਟਨ ਦਬਾਇਆ। ਹਾਲਾਂਕਿ ਈਸ਼ਾਨ ਸ਼ਰਮਾ ਨੇ ਈਵਾਨਸ ਨੂੰ ਰੋਕਿਆ ਅਤੇ ਉਸਦਾ ਗਲਾ ਦਬਾ ਦਿੱਤਾ। ਈਵਾਨਸ ਨੇ ਵੀ ਸ਼ਰਮਾ ਨੂੰ ਬਦਲੇ ਵਿੱਚ ਮਾਰਿਆ, ਜਿਸ ਨਾਲ ਉਸਦੀ ਅੱਖ ‘ਤੇ ਸੱਟ ਲੱਗ ਗਈ। ਫਲਾਈਟ ਕਰੂ ਨੇ ਦੋਵਾਂ ਨੂੰ ਰੋਕਿਆ।
ਇਹ ਵੀ ਪੜ੍ਹੌ : Canada Study Visa ‘ਤੇ ਵੱਡੀ ਅਪਡੇਟ, ਭਾਰਤੀ ਵਿਦਿਆਰਥੀਆਂ ਨੂੰ Bank ਖਾਤਿਆ ‘ਚ ਦਿਖਾਉਣੇ ਹੋਵੇਗਾ ਜ਼ਿਆਦਾ Fund
ਭਾਰਤੀ ਮੂਲ ਦੇ ਈਸ਼ਾਨ ਸ਼ਰਮਾ ਨੂੰ ਜਹਾਜ਼ ਦੇ ਮਿਆਮੀ ਵਿੱਚ ਉਤਰਨ ਤੋਂ ਬਾਅਦ ਅਮਰੀਕੀ ਪੁਲਸ ਨੇ ਗ੍ਰਿਫਤਾਰ ਕਰ ਲਿਆ।ਈਵਾਨਸ ਨਾਮੀਂ ਯਾਤਰੀ ਨੇ ਦੋਸ਼ ਲਗਾਇਆ ਕਿ ਈਸ਼ਾਨ ਸ਼ਰਮਾ ਨੇ ਉਸ ‘ਤੇ ਹਮਲਾ ਕਰਨ ਤੋਂ ਪਹਿਲਾਂ ਜ਼ੋਰਦਾਰ ਹੱਸਿਆ, ਅਤੇ ਉਸ ਨੇ ਉਸਦਾ ਅਪਮਾਨ ਕੀਤਾ ਅਤੇ ਉਸ ਵੱਲੋ ਦੇਖਣ ‘ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਇਸ ਦੌਰਾਨ ਈਸ਼ਾਨ ਸ਼ਰਮਾ ਦੇ ਵਕੀਲ ਨੇ ਮੀਡੀਆ ਨੂੰ ਦੱਸਿਆ ਕਿ ਉਹ ਜਹਾਜ਼ ਵਿੱਚ ਧਿਆਨ ਕਰ ਰਿਹਾ ਸੀ। ਹਾਲਾਂਕਿ ਈਵਾਨਸ ਨੇ ਕਿਹਾ ਕਿ ਦੋਵਾਂ ਵਿੱਚ ਲੜਾਈ ਹੋ ਗਈ ਜਦੋਂ ਉਸਨੂੰ ਲੱਗਾ ਕਿ ਉਸਦਾ ਮਜ਼ਾਕ ਉਡਾਇਆ ਜਾ ਰਿਹਾ ਹੈ ਅਤੇ ਧਮਕੀ ਦਿੱਤੀ ਜਾ ਰਹੀ ਹੈ। ਇਸ ਦੌਰਾਨ ਦੋਵਾਂ ਦੀ ਲੜਾਈ ਦੀ ਇੱਕ ਵੀਡੀਓ ਕਲਿੱਪ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਇੱਥੇ ਦੱਸ ਦਈਏ ਕਿ ਵਕੀਲ ਦਾ ਕਹਿਣਾ ਹੈ ਕਿ ਇਹ ਮਾਮਲਾ ਕਾਫੀ ਗੰਭੀਰ ਮੰਨਿਆ ਜਾ ਰਿਹਾ ਹੈ ਅਤੇ ਇਸ ਸਾਰੇ ਮਾਮਲੇ ਦੀ ਜਾਂਚ ਜਾਰੀ ਹੈ, ਅਤੇ ਫਰੰਟੀਅਰ ਏਅਰਲਾਈਨਜ਼ ਵੱਲੋਂ ਹੁਣ ਤੱਕ ਕੋਈ ਹੋਰ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ, ਅਤੇ ਅਗਲੇਰੀ ਜਾਣਕਾ੍ਰੀ ਜਾਂਚ ਤੋਂ ਬਾਅਦ ਹੀ ਸਾਂਝੀ ਕੀਤੀ ਜਾਵੇਗੀ।