UK ‘ਚ ਭਾਰਤੀ ਮੂਲ ਦੀ ਨਰਸ ਉਤੇ ਕੈਂਚੀ ਨਾਲ ਹਮਲਾ, ਹਾਲਤ ਗੰਭੀਰ

ਬ੍ਰਿਟੇਨ : ਇੰਗਲੈਂਡ ਤੋਂ ਬੇਹਦ ਦੁੱਖਦ ਖ਼ਬਰ ਸਾਹਮਣੇ ਆਈ ਹੈ। ਦਰਅਸਲ ਯੂਕੇ ਦੇ ਵਿੱਚ ਭਾਰਤੀ ਮੂਲ ਦੀ ਨਰਸ ‘ਤੇ ਜਾਨਲੇਵਾ ਹਮਲਾ ਕੀਤਾ ਗਿਆ ਹੈ। ਨਰਸ ਦੀ ਪਹਿਚਾਣ ਅੰਚਮਾ ਚੈਰੀਅਨ ਵਜੋਂ ਹੋਈ ਹੈ। ਜੋ ਕਿ ਇੰਗਲੈਂਡ ਦੇ ਮਾਨਚੈਸਟਰ ਦੇ ਇੱਕ ਹਸਪਤਾਲ ਵਿੱਚ ਕੰਮ ਕਰਦੀ ਸੀ। 57 ਸਾਲਾ ਨਰਸ ‘ਤੇ 30 ਸਾਲ ਦੇ ਇੱਕ ਮਰੀਜ਼ ਵਲੋਂ ਕੈਂਚੀ ਨਾਲ ਹਮਲਾ ਉਦੋਂ ਕੀਤਾ ਗਿਆ ਜਦੋਂ ਉਹ ਗ੍ਰੇਟਰ ਮਾਨਚੈਸਟਰ ਦੇ ਓਲਡਹੈਮ ਰਾਇਲ ਹਸਪਤਾਲ ਦੇ ਐਕਿਊਟ ਮੈਡੀਕਲ ਯੂਨਿਟ ਵਿੱਚ ਡਿਊਟੀ ‘ਤੇ ਸੀ। ਅਚੰਮਾ ਚੈਰੀਅਨ ਦੀ ਹਾਲਤ ਗੰਭੀਰ ਹੈ ਜਦੋਂ ਕਿ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

UK ‘ਚ ਮਹਿੰਗਾਈ ਆਈ ਹੇਠਾਂ, ਲੋਕਾਂ ਨੂੰ ਮਿਲੇਗਾ ਸੁੱਖ ਦਾ ਸਾਹ

ਦੱਸ ਦਈਏ ਕਿ ਅਚੰਮਾ ਚੈਰੀਅਨ ਲਗਭਗ 10 ਸਾਲਾਂ ਤੋਂ ਹਸਪਤਾਲ ਵਿੱਚ ਕੰਮ ਕਰ ਰਹੀ ਹੈ। ਉਹ ਹਸਪਤਾਲ ਦੇ ਨੇੜੇ ਹੀ ਰਹਿੰਦੀ ਹੈ ਅਤੇ ਨਰਸ ਨਿਯਮਿਤ ਤੌਰ ‘ਤੇ ਰਾਤ ਦੀਆਂ ਸ਼ਿਫਟਾਂ ਵਿੱਚ ਕੰਮ ਕਰਦੀ ਸੀ। ਹਾਂਲਾਕਿ ਦੋਸ਼ੀ ਦੀ ਪਛਾਣ ਮੁਹੰਮਦ ਰੋਮਨ ਹੱਕ ਵਜੋਂ ਹੋਈ ਹੈ, ਜਿਸ ਨੂੰ ਮੈਨਚੈਸਟਰ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਉਸ ‘ਤੇ ਕਤਲ ਦੀ ਕੋਸ਼ਿਸ਼ ਅਤੇ ਬਲੇਡ ਵਾਲੀ ਚੀਜ਼ ਰੱਖਣ ਦਾ ਦੋਸ਼ ਲਗਾਇਆ ਗਿਆ।

ਟਰੂਡੋ ਦੀ ਥਾਂ ਲੈਣ ਨੂੰ ਨਹੀਂ ਤਿਆਰ ਹੋ ਰਹੇ ਕੈਨੇਡੀਅਨ ਸਿਆਸਤਦਾਨ, ਜਾਣੋ ਕੀ ਹੈ ਕਾਰਨ!

ਰਿਪੋਰਟ ਅਨੁਸਾਰ ਦੋਸ਼ੀ ਨੇ ਅਚੰਮਾ ਚੈਰੀਅਨ ‘ਤੇ ਇਸ ਲਈ ਹਮਲਾ ਕੀਤਾ ਕਿਉਂਕਿ ਉਹ ਡਾਕਟਰੀ ਜਾਂਚ ਦੀ ਉਡੀਕ ਕਰਨ ‘ਤੇ “ਗੁੱਸੇ” ਵਿੱਚ ਸੀ। ਹੁਣ ਦੋਸ਼ੀ ਨੂੰ 18 ਫਰਵਰੀ ਨੂੰ ਮਿਨਸ਼ੁਲ ਸਟ੍ਰੀਟ ਕਰਾਊਨ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ। ਫਿਲਹਾਲ, ਉਸਨੂੰ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।ਗੌਰਤਲਬ ਹੈ ਕਿ ਇਸ ਦੁੱਖਦ ਘਟਨਾ ਤੋਂ ਬਾਅਦ ਬ੍ਰਿਟੇਨ ਦੇ ਸਿਹਤ ਮੰਤਰੀ ਵੇਸ ਸਟ੍ਰੀਟਿੰਗ ਨੇ ਸੋਸ਼ਲ ਮੀਡੀਆ ‘ਤੇ ਆਪਣੀ ਸੰਵੇਦਨਾ ਪ੍ਰਗਟ ਕਰਦੇ ਹੋਏ ਕਿਹਾ- ਕਿ ਉਹ ਨਰਸ ਦੀ ਜਲਦੀ ਸਿਹਤਯਾਬੀ ਲਈ ਪ੍ਰਾਰਥਨਾ ਕਰ ਰਹੇ ਹਨ।