ਬ੍ਰਿਟੇਨ ‘ਚ ਨਾਬਾਲਗਾ ਨਾਲ ਜਬਰ-ਜ਼ਿਨਾਹ ਦੇ ਦੋਸ਼ ‘ਚ ਭਾਰਤੀ ਵਿਅਕਤੀ ਨੂੰ ਮਿਲੀ ਸਜ਼ਾ

UK News : ਅਕਸਰ ਨੌਜਵਾਨ ਭਾਰਤ ਤੋਂ ਬਾਹਰਲੇ ਦੇਸ਼ਾਂ ਦਾ ਰੁੱਖ ਇਸ ਲਈ ਕਰਦੇ ਹਨ, ਤਾਂ ਕਿ ਉਹ ਬਾਹਰ ਜਾ ਕਿ ਆਪਣਾ ਅਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰ ਸਕਣ, ਪਰ ਕੁੱਝ ਲੋਕ ਅਜਿਹੇ ਹੁੰਦੇ ਨੇ ਜੋ ਇਹ ਸਭ ਦੇ ਉਲਟ ਜਾ ਕੇ ਭਾਰਤ ਆਪਣਾ ਅਤੇ ਆਪਣੇ ਮਾਂ-ਬਾਪ ਦੇ ਨਾਲ ਆਪਣੇ ਦੇਸ਼ ਦਾ ਵੀ ਨਾਮ ਬਦਨਾਮ ਕਰਦੇ ਹਨ, ਯਾਨਿ ਕਿ ਉਹ ਵਿਦੇਸ਼ਾਂ ਵਿੱਚ ਜਾ ਕਿ ਕੋਈ ਨਾ ਕੋਈ ਪੁੱਠਾ ਕੰਮ ਕਰ ਦਿੰਦੇ ਹਨ। ਜੀ ਹਾਂ ਅਜਿਹਾ ਹੀ ਤਾਜ਼ਾ ਮਾਮਲਾ ਲੰਡਨ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਭਾਰਤੀ ਨੌਜ਼ਵਾਨ ਵੱਲੋਂ ਇੱਕ ਲੜਕੀ ਅਤੇ ਇੱਕ ਔਰਤ ਨਾਲ ਜਬਰਜਨਾਹ ਕਰਨ ਦੇ ਦੋਸ਼ ਵਿੱਚ ਗ੍ਰਿਫਥਾਰ ਕੀਤਾ ਗਿਆ ਹੈ। ਲੰਡਨ ਵਿੱਚ ਇੱਕ ਲੜਕੀ ਨਾਲ ਜਬਰਜਨਾਹ ਕਰਨ ਅਤੇ ਇੱਕ ਔਰਤ ਨਾਲ ਜਬਰਜਨਾਹ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ ਭਾਰਤੀ ਮੂਲ ਦੇ ਇੱਕ 24 ਸਾਲਾ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਇਹ ਵੀ ਪੜ੍ਹੌ :  ਐਲੋਨ ਮਸਕ ਦੀ ਰਾਜਨੀਤੀ ‘ਚ ਐਂਟਰੀ, ਨਵੀਂ ਪਾਰਟੀ ਦਾ ਕੀਤਾ ਐਲਾਨ, ਟਰੰਪ ਨਾਲ ਹੋਵੇਗਾ ਮਸਕ ਦਾ ਮੁਕਾਬਲਾ 

ਸਕਾਟਲੈਂਡ ਯਾਰਡ ਨੇ ਇਹ ਜਾਣਕਾਰੀ ਦਿੱਤੀ। ਮੈਟਰੋਪੋਲੀਟਨ ਪੁਲਸ ਨੇ ਕਿਹਾ ਕਿ ਨਵਰੂਪ ਸਿੰਘ ਨੂੰ ਸ਼ੁੱਕਰਵਾਰ ਨੂੰ ਆਈਲਵਰਥ ਕਰਾਊਨ ਕੋਰਟ ਨੇ ਬਲਾਤਕਾਰ ਸਮੇਤ ਪੰਜ ਅਪਰਾਧਾਂ ਲਈ ਘੱਟੋ-ਘੱਟ 14 ਸਾਲ ਦੀ ਕੈਦ ਦੀ ਸਜ਼ਾ ਸੁਣਾਈ। ਉਸਨੇ ਤਿੰਨ ਅਪਰਾਧਾਂ ਵਿੱਚ ਆਪਣਾ ਦੋਸ਼ ਕਬੂਲ ਕੀਤਾ ਸੀ, ਜਿਸ ਵਿੱਚ ਸਜ਼ਾਯੋਗ ਅਪਰਾਧ ਕਰਨ ਦੇ ਇਰਾਦੇ ਨਾਲ ਨਕਲੀ ਬੰਦੂਕ ਰੱਖਣਾ, 13 ਸਾਲ ਤੋਂ ਘੱਟ ਉਮਰ ਦੀ ਲੜਕੀ ਨਾਲ ਬਲਾਤਕਾਰ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਉਸਨੂੰ ਅਕਤੂਬਰ 2024 ਵਿੱਚ ਪੱਛਮੀ ਲੰਡਨ ਵਿੱਚ ਇੱਕ ਔਰਤ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕਰਨ ਦਾ ਵੀ ਦੋਸ਼ੀ ਠਹਿਰਾਇਆ ਗਿਆ ਹੈ। ਆਈਲਵਰਥ ਕਰਾਊਨ ਕੋਰਟ ਵਿੱਚ ਸੁਣਵਾਈ ਚਾਰ ਦਿਨ ਚੱਲੀ। ਮੈਟਰੋਪੋਲੀਟਨ ਪੁਲਸ ਵਿੱਚ ਅਲਾਈਡ ਪੁਲਿਿਸੰਗ ਦੇ ਪੱਛਮੀ ਖੇਤਰ ਦੇ ਕਾਰਜਕਾਰੀ ਮੁੱਖ ਸੁਪਰਡੈਂਟ ਸੀਨ ਲੰਿਚ ਨੇ ਕਿਹਾ, “ਮੈਂ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਤਾਕਤ ਦੀ ਪ੍ਰਸ਼ੰਸਾ ਕਰਨਾ ਚਾਹੁੰਦਾ ਹਾਂ ਅਤੇ ਇਨ੍ਹਾਂ ਭਿਆਨਕ ਘਟਨਾਵਾਂ ਦੀ ਰਿਪੋਰਟ ਕਰਨ ਵਿੱਚ ਉਨ੍ਹਾਂ ਦੀ ਅਟੱਲ ਬਹਾਦਰੀ ਲਈ ਉਨ੍ਹਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ।”

ਇਹ ਵੀ ਪੜ੍ਹੌ :   ਅਮਰੀਕਾ ‘ਚ ਆਇਆ ਹੜ੍ਹ, 50 ਤੋਂ ਵੱਧ ਮੌਤਾਂ, ਟਰੰਪ ਨੇ ਜਤਾਇਆ ਮਦਦ ਦਾ ਭਰੋਸਾ

ਉਸਨੇ ਕਿਹਾ,”ਅੱਜ ਦੀ ਸਜ਼ਾ ਅਧਿਕਾਰੀਆਂ ਦੁਆਰਾ ਕੀਤੀ ਗਈ ਪੂਰੀ ਜਾਂਚ ਦਾ ਪ੍ਰਮਾਣ ਹੈ, ਜਿਸ ਨੇ ਇੱਕ ਸ਼ਿਕਾਰੀ ਯੌਨ ਅਪਰਾਧੀ ਦੀ ਪਛਾਣ ਕੀਤੀ ਹੈ ਅਤੇ ਬਿਨਾਂ ਸ਼ੱਕ ਹੋਰ ਨੁਕਸਾਨ ਨੂੰ ਰੋਕਿਆ ਹੈ।  ਜ਼ਿਕਰਯੋਗ ਹੈ ਕਿ ਪਿਛਲੇ ਸਾਲ 13 ਅਕਤੂਬਰ ਨੂੰ ਇੱਕ ਔਰਤ ਨਾਲ ਜਬਰਜਨਾਹ ਦੀ ਕੋਸ਼ਿਸ਼ ਦੀਆਂ ਰਿਪੋਰਟਾਂ ਤੋਂ ਬਾਅਦ ਪੁਲਸ ਨੇ ਜਾਂਚ ਸ਼ੁਰੂ ਕੀਤੀ ਸੀ। ਸਿੰਘ ਨੇ 13 ਅਕਤੂਬਰ ਦੀ ਸਵੇਰ ਨੂੰ ਸਾਊਥਾਲ ਪਾਰਕ ਵਿੱਚ ਬੰਦੂਕ ਦੀ ਨੋਕ ‘ਤੇ ਇੱਕ ਔਰਤ ਨਾਲ ਜਬਰਜਨਾਹ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਸੀ, ਤਾਂ ਕੁੜੀਆਂ ਨਾਲ ਜਬਰਜਨਾਹ ਦੀਆਂ ਹੋਰ ਘਟਨਾਵਾਂ ਵਾਪਰੀਆਂ ਜਿਸ ਤਹਿਤ ਸਿੰਘ ਨੂੰ 27 ਅਕਤੂਬਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।