ਕੈਨੇਡਾ ‘ਚ ਚਾਕੂਆਂ ਨਾਲ ਮਾਰਿਆ ਭਾਰਤੀ ਨੌਜਵਾਨ 

Canada News : ਅਕਸਰ ਨੌਜ਼ਵਾਨ ਭਾਰਤ ਤੋਂ ਵਿਦੇਸ਼ ਇਸ ਲਈ ਜਾਂਦੇ ਹਨ ਤਾਂ ਕਿ ਉਹ ਅੱਗੇ ਜਾ ਕਿ ਆਪਣਾ ਵੱਧੀਆ ਭਵਿੱਖ ਬਣਾ ਸਕਣ, ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰ ਸਕਣ। ਪਰ ਦੁੱਖ ਉਸ ਸਮੇਂ ਹੁੰਦਾ ਹੈ ਜੱਦ ਵਿਦੇਸ਼ ਗਏ ਨੌਗ਼ਵਾਨ ਦੇ ਨਾਲ ਕੋਈ ਅਣਹੋਣੀ ਵਾਪਰ ਜਾਂਦੀ ਹੈ। ਜੀ ਹਾਂ ਜੇਕਰ ਤਾਜੇ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਕੈਨੇਡਾ ਤੋਂ ਸਾਹਮਣੇ ਆਇਆ ਹੈ। ਜ੍ਵਿਥੇ ਕੈਨੇਡਾ ਦੇ ਸ਼ਹਿਰ ਓਟਵਾ ਦੇ ਵ੍ਵਿਚ ਇਕ ਭਾਰਤੀ ਨੌਜ਼ਵਾਨ ਦਾ ਬੇਰਹਿਮੀ ਦੇ ਨਾਲ ਕਤਲ ਕਰ ਕੀਤਾ ਗਿਆ ਹੈ। ਹਾਂਲਾਕਿ ਪੁਲਿਸ ਵਲੋਂ ਇਸ ਮਾਮਲੇ ‘ਚ ਇਕ ਦੋਸ਼ੀ ਨੂੰ ਸ਼ੱਕ ਦੇ ਆਧਾਰ ‘ਤੇ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਹਾਂਲਾਕਿ ਇਹ ਕੋਈ ਨਵਾਂ ਮਾਮਲਾ ਨਹੀਂ ਹੈ ਕਿ ਭਾਰਤੀ ਨੌਜ਼ਵਾਨ ਨਾਲ ਅਜਿਹੀ ਅਣਹੋਣੀ ਵਾਪਰੀ ਹੋਵੇ।

ਇਹ ਵੀ ਪੜ੍ਹੋ : ਕੈਨੇਡਾ ‘ਚ ਪੰਜਾਬੀ ਟਰੱਕ ਡਰਾਈਵਰ ਨੂੰ ਇਕ ਸਾਲ ਦੀ ਕੈਦ

ਕੀ ਭਾਰਤੀ ਮੂਲ ਦੇ ਨਾਗਰਿਕ ਸੱਚਮੁੱਚ ਕੈਨੇਡਾ ਵਿੱਚ ਸੁਰੱਖਿਅਤ ਹਨ? ਇਹ ਸਵਾਲ ਕੈਨੇਡਾ ਵਿੱਚ ਭਾਰਤੀ ਮੂਲ ਦੇ ਨਾਗਰਿਕਾਂ ‘ਤੇ ਹੋ ਰਹੇ ਹਮਲਿਆਂ ਕਾਰਨ ਵਾਰ-ਵਾਰ ਪੁੱਛਿਆ ਜਾ ਰਿਹਾ ਹੈ। ਭਾਰਤ ਤੇ ਕੈਨੇਡਾ ਵਿਚਕਾਰ ਲੰਬੇ ਸਮੇਂ ਤੋਂ ਤਣਾਅ ਚੱਲ ਰਿਹਾ ਹੈ। ਇਸ ਦੌਰਾਨ ਕੈਨੇਡਾ ਵਿੱਚ ਇੱਕ ਵੱਡੀ ਘਟਨਾ ਵਾਪਰੀ ਹੈ। ਕੈਨੇਡਾ ਦੇ ਓਟਾਵਾ ਨੇੜੇ ਸਥਿਤ ਸ਼ਹਿਰ ਰੌਕਲੈਂਡ ਵਿੱਚ ਇੱਕ ਭਾਰਤੀ ਮੂਲ ਦੇ ਨਾਗਰਿਕ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ, ਸਥਾਨਕ ਪੁਲਿਸ ਨੇ ਕਤਲ ਦੇ ਦੋਸ਼ ਵਿੱਚ ਇੱਕ ਸ਼ੱਕੀ ਨੂੰ ਹਿਰਾਸਤ ਵਿੱਚ ਲਿਆ ਹੈ। ਇਸਦੀ ਪੁਸ਼ਟੀ ਕੈਨੇਡਾ ਸਥਿਤ ਭਾਰਤੀ ਦੂਤਾਵਾਸ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਇੱਕ ਪੋਸਟ ਸਾਂਝੀ ਕਰਕੇ ਕੀਤੀ ਹੈ। ਹਾਲਾਂਕਿ, ਸਥਾਨਕ ਪੁਲਿਸ ਨੇ ਅਜੇ ਤੱਕ ਇਸ ਘਟਨਾ ਦੇ ਹੋਰ ਹਾਲਾਤਾਂ ਦਾ ਖੁਲਾਸਾ ਨਹੀਂ ਕੀਤਾ ਹੈ। ਕੈਨੇਡਾ ਵਿੱਚ ਭਾਰਤੀ ਦੂਤਾਵਾਸ ਨੇ ਆਪਣੀ ‘ਐਕਸ” ਪੋਸਟ ਵਿੱਚ ਕਿਹਾ, “ਕੈਨੇਡਾ ਦੇ ਓਟਾਵਾ ਦੇ ਰੌਕਲੈਂਡ ਸਿਟੀ ਵਿੱਚ ਇੱਕ ਭਾਰਤੀ ਮੂਲ ਦੇ ਨਾਗਰਿਕ ਦੀ ਚਾਕੂ ਮਾਰ ਕੇ ਹੱਤਿਆ ਕਰਨ ਨਾਲ ਸਾਨੂੰ ਬਹੁਤ ਦੁੱਖ ਹੋਇਆ ਹੈ।

ਇਹ ਵੀ ਪੜ੍ਹੋ : Pierre Poilievre ਦਾ ਵੱਡਾ ਐਲਾਨ, ਲੋਕਾਂ ਨੂੰ ਮਿਲੇਗੀ ਖ਼ਾਸ ਸਹੁਲਤ

ਇਸ ਘਟਨਾ ਤੋਂ ਬਾਅਦ ਅਸੀਂ ਪੀੜਤ ਪਰਿਵਾਰ ਦੇ ਸੰਪਰਕ ਵਿੱਚ ਹਾਂ। ਸਥਾਨਕ ਪੁਲਿਸ ਨੇ ਇੱਕ ਸ਼ੱਕੀ ਨੂੰ ਹਿਰਾਸਤ ਵਿੱਚ ਲਿਆ ਹੈ। ਅਸੀਂ ਪੀੜਤ ਪਰਿਵਾਰ ਨੂੰ ਹਰ ਸੰਭਵ ਮਦਦ ਪ੍ਰਦਾਨ ਕਰਨ ਲਈ ਸਥਾਨਕ ਕਮਿਊਨਿਟੀ ਐਸੋਸੀਏਸ਼ਨ ਦੇ ਸੰਪਰਕ ਵਿੱਚ ਹਾਂ।  ਜ਼ਿਕਰਯੋਗ ਹੈ ਕਿ ਓਟਵਾ ਦੇ ਵ੍ਵਿਚ ਨੌਜਵਾਨ ਨਾਲ ਵਾਪਰੀ ਇਹ ਘਟਨਾ ਜ੍ਵਿਥੇ ਬੇਹੱਦ ਹੀ ਦੁੱਖਦਾਈ ਜਾਪਦੀ ਹੈ ਤਾਂ ਉਥੇ ਹੀ ਕੈਨੇਡੀਅਨ ਅੰਬੈਂਸੀ ਵਲੋਂ ਇਸ ਘਟਨਾ’ਤੇ ਦੁੱਖ ਜਾਹਰ ਕੀਤਾ ਜਾ ਰਿਹਾ ਹੈ, ਅਤੇ ਕਿਹਾ ਜਾ ਰਿਹਾ ਹੈ ਕਿ ਸਥਾਨਕ ਪੁਲਿਸ ਦੇ ਵਲੋਂ ਮ੍ਰਿਤਕ ਪਰਿਵਾਰ ਦੀ ਪੂਰੀ ਤਰ੍ਹਾਂ ਮਦਦ ਕੀਤੀ ਜਾਵੇਗੀ ਅਤੇ ਨੌਜ਼ਵਾਨ ਦੇ ਕਾਤਲ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।