Canada ‘ਚ ਭਾਰਤੀਆਂ ਨੂੰ ਮਿਲੀ ਰਿਕਾਰਡ ਤੋੜ ਨਾਗਰੀਕਤਾ, 3.74 ਲੱਖ ਭਾਰਤੀ ਹੋਏ ਪੱਕੇ

Canada News : ਕੈਨੇਡਾ ਭਾਰਤ ਅਤੇ ਵਿਚਕਾਰ ਰਾਜਨੀਤਿਕ ਤਣਾਅ ਅਤੇ ਭਾਰਤ ਨਾਲ ਚੱਲ ਰਹੀ ਖਟਾਸ ਦੇ ਬਾਵਜੂਦ, ਇੱਕ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ। ਦਰਅਸਲ ਕੈਨੇਡਾ ਸਰਕਾਰ ਦੀ ਸਾਲਾਨਾ ਇਮੀਗ੍ਰੇਸ਼ਨ ਰਿਪੋਰਟ ਜਾਰੀਹੋ ਗਈ ਹੈ, ਅਤੇ ਇਸ ਸਲਾਨਾ ਇਮੀਗ੍ਰੇਸ਼ਨ ਅਨੁਸਾਰ, 2024 ਵਿੱਚ ਭਾਰਤੀਆਂ ਨੂੰ ਕੈਨੇਡੀਅਨ ਨਾਗਰਿਕਤਾ ਪ੍ਰਾਪਤ ਕਰਨ ਵਾਲੇ ਲੋਕਾਂ ਦੀ ਗਿਣਤੀ ਸਭ ਤੋਂ ਵੱਧ ਹੈ। ਦੱਸਣਯੋਗ ਹੈ ਕਿ ਇਸ ਸਾਲ ਕੁੱਲ 3,74,832 ਨਵੇਂ ਨਾਗਰਿਕਾਂ ਨੂੰ ਕੈਨੇਡੀਅਨ ਨਾਗਰਿਕਤਾ ਮਿਲੀ, ਜਿਨ੍ਹਾਂ ਵਿੱਚੋਂ 23.43 ਫੀਸਦੀ ਭਾਰਤੀ ਸਨ। ਭਾਵੇਂ 2024 ਵਿੱਚ ਕੈਨੇਡੀਅਨ ਨਾਗਰਿਕਤਾ ਲੈਣ ਵਾਲੇ ਭਾਰਤੀਆਂ ਦੀ ਗਿਣਤੀ 2023 ਦੇ ਮੁਕਾਬਲੇ ਥੋੜ੍ਹੀ ਘੱਟ ਸੀ, ਪਰ ਫਿਰ ਵੀ ਉਹ ਬਾਕੀ ਸਾਰੇ ਦੇਸ਼ਾਂ ਨਾਲੋਂ ਵੱਧ ਸਨ। ਇਸ ਸਾਲ, 217 ਦੇਸ਼ਾਂ ਦੇ ਨਾਗਰਿਕਾਂ ਨੂੰ ਕੈਨੇਡੀਅਨ ਨਾਗਰਿਕਤਾ ਦਿੱਤੀ ਗਈ। ਰਿਪੋਰਟ ਅਨੁਸਾਰ, ਭਾਰਤੀਆਂ ਦੀ ਗਿਣਤੀ ਵਿੱਚ ਕਮੀ ਦਾ ਇੱਕ ਕਾਰਨ ਭਾਰਤ ਅਤੇ ਕੈਨੇਡਾ ਵਿਚਕਾਰ ਵਧਦਾ ਤਣਾਅ ਵੀ ਹੋ ਸਕਦਾ ਹੈ।

ਇਹ ਵੀਪੜ੍ਹੋ : America ‘ਚ ਮੁੜ੍ਹ ਹੋਇਆ ਜਹਾਜ਼ ਕਰੈਸ਼, ਸਮੁੰਦਰ ‘ਚ ਡਿੱਗਿਆ ਜਹਾਜ਼

ਕਾਬੀਲੇਗੌਰ ਹੈ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 2023 ਵਿੱਚ ਭਾਰਤ ‘ਤੇ ਗੰਭੀਰ ਦੋਸ਼ ਲਗਾਏ ਸਨ। ਇਹ ਦੋਸ਼ ਕੈਨੇਡਾ ਨੇ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਤਹਿਤ ਲਗਾਏ ਸਨ, ਹਾਂਲਾਕਿ ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਸੀ, ਜਿਸ ਕਾਰਨ ਦੋਵਾਂ ਦੇਸ਼ਾਂ ਦੇ ਸਬੰਧ ਵਿਗੜ ਗਏ ਸਨ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਨੇ ਇੱਕ ਦੂਜੇ ਦੇ ਡਿਪਲੋਮੈਟਾਂ ਨੂੰ ਕੱਢ ਦਿੱਤਾ। ਟਰੂਡੋ ਨੇ ਬਾਅਦ ਵਿੱਚ ਇੱਕ ਜਾਂਚ ਕਮਿਸ਼ਨ ਸਾਹਮਣੇ ਮੰਨਿਆ ਕਿ ਉਨ੍ਹਾਂ ਦੀ ਸਰਕਾਰ ਕੋਲ ਭਾਰਤ ਵਿਰੁੱਧ ਕੋਈ ਠੋਸ ਸਬੂਤ ਨਹੀਂ ਹਨ। ਉਸਨੇ ਇਹ ਵੀ ਮੰਨਿਆ ਕਿ ਉਸਦੇ ਦੁਆਰਾ ਲਗਾਏ ਗਏ ਦੋਸ਼ ਸਿਰਫ਼ ਖੁਫੀਆ ਜਾਣਕਾਰੀ ‘ਤੇ ਅਧਾਰਤ ਸਨ ਨਾ ਕਿ ਸਾਬਤ ਹੋਏ ਤੱਥਾਂ ‘ਤੇ। ਦੱਸ ਦਈਏ ਅਪ੍ਰੈਲ ਤੇ ਜੂਨ 2024 ਦੇ ਵਿਚਕਾਰ, ਸਭ ਤੋਂ ਵੱਧ ਲੋਕਾਂ 1,04,218, ਨੂੰ ਨਾਗਰਿਕਤਾ ਦਿੱਤੀ ਗਈ। ਜਦੋਂ ਕਿ ਅਕਤੂਬਰ-ਨਵੰਬਰ ਵਿੱਚ 69,593 ਲੋਕਾਂ ਨੂੰ ਨਾਗਰਿਕਤਾ ਮਿਲੀ। ਜਨਵਰੀ-ਮਾਰਚ: 88,200 ਲੋਕ, ਅਪ੍ਰੈਲ-ਜੂਨ: 1,04,218 ਲੋਕ, ਜੁਲਾਈ-ਸਤੰਬਰ: 94,661 ਲੋਕ, ਅਕਤੂਬਰ-ਨਵੰਬਰ: 69,593 ਲੋਕ,ਦਸੰਬਰ: 18,160 ਲੋਕ ਪੱਕੇ ਹੋਏ।