ਭਾਰਤ ਦੀ ਧੀ ਸ਼ਿਵਾਂਗੀ ਪਾਠਕ ਨੇ ਆਸਟ੍ਰੇਲੀਆ ਦੀ ਸਭ ਤੋਂ ਉੱਚੀ ਚੋਟੀ ‘ਤੇ ਲਹਿਰਾਇਆ ਤਿਰੰਗਾ

Australia News : ਆਸਟ੍ਰੇਲੀਆ ‘ਚ ਭਾਰਤੀ ਮੁਟਿਆਰ ਨੇ ਵੱਡੀ ੳਪਲਬਧੀ ਹਾਸਲ ਕਰ ਦੇਸ਼ ਦਾ ਮਾਣ ਵਧਾਇਆ ਹੈ ।ਭਾਰਤ (India) ਦੀ ਸ਼ਿਵਾਂਗੀ ਪਾਠਕ (Shivangi Pathakਨੇ ਆਸਟ੍ਰੇਲੀਆ (Australia) ਦੀ ਸਭ ਤੋਂ ਉੱਚੀ ਚੋਟੀ ਮਾਊਂਟ ਕੋਸੀਅਸਕੋ ‘ਤੇ ਫਤਿਹ ਹਾਸਲ ਕੀਤੀ ਤੇ ਉੱਥੇ ਤਿਰੰਗਾ (Flag) ਫਹਿਰਾਇਆ । ਸ਼ਿਵਾਂਗੀ ਨੇ ਕਿਹਾ ਕਿ ਭਾਰਤ ਦੇ ਗਣਤੰਤਰ ਦਿਹਾੜੇ ਨੂੰ ਮਨਾਉਣ ਅਤੇ ਆਪਣੇ ਦੇਸ਼ ਨੂੰ ਵਿਸ਼ਵ ਮੰਚ ‘ਤੇ ਮਾਣ ਦਿਵਾਉਣ ਦਾ ਇਹ ਮੇਰਾ ਤਰੀਕਾ ਸੀ। ਸ਼ਿਵਾਂਗੀ ਨੇ ਕਿਹਾ ਕਿ ਉਸਦਾ ਅਗਲਾ ਟੀਚਾ ਇੰਡੋਨੇਸ਼ੀਆ ਦੀ ਸਭ ਤੋਂ ਉੱਚੀ ਚੋਟੀ ‘ਤੇ ਤਿਰੰਗਾ ਲਹਿਰਾਉਣਾ ਹੈ। ਭਾਰਤ ਦਾ ਗਣਤੰਤਰ ਦਿਹਾੜਾ ਤੇ ਆਸਟ੍ਰੇਲੀਆ ਦਾ ਕੌਮੀ ਆਸਟ੍ਰੇਲੀਆ ਡੇ (Australia Day) ਇੱਕੋ ਤਾਰੀਖ 26 ਜਨਵਰੀ ਨੂੰ ਮਣਾਏ ਜਾਂਦੇ ਹਨ। ਦੋਹਾਂ ਮੁਲਕਾਂ ਦੇ ਕੌਮੀ ਦਿਹਾੜੇ ਨੂੰ ਹਰਿਆਣਾ ਦੀ ਧੀ ਸ਼ਿਵਾਂਗੀ ਪਾਠਕ ਨੇ ਹੋਰ ਵੀ ਖਾਸ ਬਣਾ ਦਿੱਤਾ। ਸ਼ਿਵਾਂਗੀ ਨੇ ਆਸਟ੍ਰੇਲੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਕੋਸੀਅਸਕੋ ‘ਤੇ ਤਿਰੰਗਾ ਲਹਿਰਾ ਕੇ ਨਾ ਸਿਰਫ ਪੂਰੇ ਦੇਸ਼ ਦਾ ਮਾਣ ਵਧਾਇਆ ਹੈ ਸਗੋਂ ਇਸ ਵਾਰ ਦੇ 26 ਜਨਵਰੀ ਨੂੰ ਭਾਰਤੀਆਂ ਲਈ ਹੋਰ ਵੀ ਯਾਦਗਾਰ ਬਣਾ ਦਿੱਤਾ ਹੈ ।ਮਾਊਂਟ ਕੋਸੀਅਸਕੋ ਨੂੰ ਸ਼ਿਵਾਂਗੀ ਨੇ ਫਤਿਹ ਕਰਕੇ ਉਹਨਾਂ ਗਿਣੇ ਚੋਣੇ ਭਾਰਤੀਆਂ ਚ ਜਗਾਂ ਬਣਾ ਲਈ ਹੈ ਜਿਹੜੇ ਇਸ ਨੂੰ ਸਰ ਕਰਨ ਦਾ ਮਾਣ ਹਾਸਲ ਕਰ ਚੁੱਕੇ ਹਨ।

ਇਹ ਵੀ ਪੜ੍ਹੋ : Trump ਟੈਰਿਫ ਐਲਾਨ ਤੋਂ ਡਰਿਆ ਕੋਲੰਬੀਆ, ਦੇਸ਼ ਨਿਕਾਲਾ ਦਿੱਤੇ ਪ੍ਰਵਾਸੀਆਂ ਨੂੰ ਲੈਣ ਲਈ ਹੋਇਆ ਸਹਿਮਤ

ਦੱਸ ਦਈਏ ਬੀਤੇ ਦਿਨ ਸ਼ਿਵਾਂਗੀ ਪਾਠਕ ਨੇ ਆਪਣੇ ਇੰਸਟਾਗ੍ਰਾਮ ਪੇਜ ‘ਤੇ ਮਾਊਂਟ ਕੋਸੀਅਸਕੋ ‘ਤੇ ਤਿਰੰਗਾ ਲਹਿਰਾਉਣ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਨਾਲ ਹੀ ਉਸਨੇ ਇੱਕ ਪੋਸਟ ਲਿਖੀ ਅਤੇ ਆਪਣੀ ਪ੍ਰਾਪਤੀ ਦੀ ਮਹੱਤਤਾ ਅਤੇ ਇਸਦੇ ਪਿੱਛੇ ਦੀ ਸਖ਼ਤ ਮਿਹਨਤ ਬਾਰੇ ਦੱਸਿਆ।ਸ਼ਿਵਾਂਗੀ ਨੇ ਲਿ ਖਿਆ ਕਿ ਕੱਲ੍ਹ, ਜਦੋਂ ਪੂਰਾ ਭਾਰਤ ਦੇਸ਼ ਖੁਸ਼ੀ ਅਤੇ ਮਾਣ ਨਾਲ ਗਣਤੰਤਰ ਦਿਵਸ ਮਨਾ ਰਿਹਾ ਸੀ, ਮੈਨੂੰ ਇਹ ਸਾਂਝਾ ਕਰਦੇ ਹੋਏ ਬੇਹੱਦ ਖੁਸ਼ੀ ਹੋ ਰਹੀ ਹੈ ਕਿ ਸਵੇਰੇ 7:00 ਵਜੇ ਮੈਂ ਨੇ ਆਸਟ੍ਰੇਲੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਕੋਸੀਸਜ਼ਕੋ ‘ਤੇ ਭਾਰਤੀ ਝੰਡਾ ਲਹਿਰਾਇਆ। ਇਹ ਭਾਰਤ ਦੇ ਗਣਤੰਤਰ ਦਿਵਸ ਨੂੰ ਮਨਾਉਣ ਅਤੇ ਆਪਣੇ ਦੇਸ਼ ਨੂੰ ਵਿਸ਼ਵ ਮੰਚ ‘ਤੇ ਮਾਣ ਦਿਵਾਉਣ ਦਾ ਮੇਰਾ ਤਰੀਕਾ ਸੀ।ਸ਼ਿਵਾਂਗੀ ਦੀ ਪ੍ਰਾਪਤੀ ਤੋਂ ਬਾਅਦ ਆਸਟ੍ਰੇਲੀਆ ਤੇ ਭਾਰਤ ਚ ਉਸਦੀ ਪ੍ਰਸ਼ੰਸਾਂ ਕੀਤੀ ਜਾ ਰਹੀ ਹੈ

ਇਹ ਵੀ ਪੜ੍ਹੋ : Australia Day ਮੌਕੇ ਭਾਰਤੀਆਂ ਨੂੰ ਮਿਲਿਆ ਵੱਡਾ ਤੋਹਫ਼ਾ,15 ਹਜ਼ਾਰ ਲੋਕਾਂ ਨੂੰ ਮਿਲੀ ਆਸਟ੍ਰੇਲੀਆ ਦੀ ‘ਸਿਟੀਜਨਸ਼ਿਪ’

ਦੱਸਣਯੋਗ ਹੈ ਕਿ ਮਾਊਂਟ ਕੋਸੀਅਸਕੋ ਆਸਟ੍ਰੇਲੀਆ ਦੀ ਸਭ ਤੋਂ ਉੱਚੀ ਚੋਟੀ ਹੈ, ਜਿਸਦੀ ਉਚਾਈ 2,228 ਮੀਟਰ (7,310 ਫੁੱਟ) ਹੈ। ਇਹ ਨਿਊ ਸਾਊਥ ਵੇਲਜ਼ ਰਾਜ ਵਿੱਚ ਸਥਿਤ ਹੈ ਅਤੇ ਆਸਟ੍ਰੇਲੀਆਈ ਐਲਪਸ ਅਤੇ ਕੋਸੀਅਸਕੋ ਨੈਸ਼ਨਲ ਪਾਰਕ ਦਾ ਹਿੱਸਾ ਹੈ। ਇਹ ਚੋਟੀ ਆਸਟ੍ਰੇਲੀਆ ਦੇ ਸੱਤ ਮਹਾਂਦੀਪਾਂ ਦੀਆਂ ਸਭ ਤੋਂ ਉੱਚੀਆਂ ਚੋਟੀਆਂ ਵਿੱਚੋਂ ਇੱਕ ਹੈ, ਜਿਸਨੂੰ ‘ਸੱਤ ਸਿਖਰ ਸੰਮੇਲਨ’ ਦੀ ਸੂਚੀ ਵਿੱਚ ਗਿਿਣਆ ਜਾਂਦਾ ਹੈ।ਇੱਥੇ ਇਹ ਵੀ ਦੱਸ ਦਈਏ ਕਿ ਸ਼ਿਵਾਂਗੀ ਹੁਣ ਤੱਕ ਸੱਤ ਮਹਾਂਦੀਪਾਂ ਵਿੱਚੋਂ ਚਾਰ ਦੀਆਂ ਸਭ ਤੋਂ ਉੱਚੀਆਂ ਚੋਟੀਆਂ ਨੂੰ ਫਤਹਿ ਕਰ ਚੁੱਕੀ ਹੈ। ਉਸਦਾ ਅਗਲਾ ਟੀਚਾ ਇੰਡੋਨੇਸ਼ੀਆ ਦੀ ਸਭ ਤੋਂ ਉੱਚੀ ਚੋਟੀ ਕਾਰਸਟੇਨਜ਼ ਪਿਰਾਮਿਡ ‘ਤੇ ਤਿਰੰਗਾ ਲਹਿਰਾਉਣਾ ਹੈ। ਸ਼ਿਵਾਂਗੀ ਪਾਠਕ ਨੂੰ ਸਭ ਤੋਂ ਵੱਧ ਪਛਾਣ ਉਦੋਂ ਮਿਲੀ ਜਦੋਂ ਉਸਨੇ 16 ਸਾਲ ਦੀ ਉਮਰ ਵਿੱਚ ਮਾਊਂਟ ਐਵਰੈਸਟ ‘ਤੇ ਤਿਰੰਗਾ ਲਹਿਰਾਇਆ ਸੀ। ਇਸ ਪ੍ਰਾਪਤੀ ਲਈ ਉਸਨੂੰ ਪ੍ਰਧਾਨ ਮੰਤਰੀ ਬਾਲ ਸ਼ਕਤੀ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ। ਸ਼ਿਵਾਂਗੀ ਆਪਣੀ ਸਫਲਤਾ ਦਾ ਸਿਹਰਾ ਆਪਣੇ ਅਧਿਆਪਕਾਂ, ਪਰਿਵਾਰ ਅਤੇ ਸਾਰੇ ਸ਼ੁਭਚਿੰਤਕਾਂ ਨੂੰ ਦਿੰਦੀ ਹੈ। ਉਹ ਵੈਦਿਕ ਗਲੋਬਲ ਅਤੇ ਆਸਟ੍ਰੇਲੀਆ ਦੀ ਬ੍ਰਾਹਮਣ ਸਭਾ ਦਾ ਵੀ ਧੰਨਵਾਦ ਕਰਦੀ ਹੈ।