Canada ‘ਚ International Students ਨੇ ਧਰਨਾ ਕੀਤਾ ਖ਼ਤਮ

CANADA NEWS : ਕੈਨੇਡਾ ਆਏ ਦਿਨ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਬਣਿਆ ਰਹਿੰਦਾ ਹੈ। ਦਰਅਸਲ ਹੁਣ ਇੱਕ ਵਾਰ ਕੈਨੇਡਾ (Canada) ਦੇ ਸੁਰਖੀਆਂ ਤੇ ਵਿੱਚ ਆਉਣ ਦਾ ਕਾਰਨ ਕੌਮਾਂਤਰੀ ਵਿਦਿਆਰਥੀ (International Students) ਹਨ। ਦਰਅਸਲ ਕੈਨੇਡਾ ਦੇ ਵਿੱਚ ਦੇਸ਼ ਨਿਕਾਲੇ ਦਾ ਵਿਰੋਧ ਕਰ ਰਹੇ ਅਤੇ ਵਰਕ ਪਰਮਿਟ (Work Permit) ਨਿਯਮਾਂ ਦੇ ਵਿੱਚ ਬਦਲਾਵ ਦੀ ਮੰਗ ਕਰ ਰਹੇ ਧਰਨੇ ਉੱਤੇ ਬੈਠੇ ਪੰਜਾਬੀ ਨੌਜਵਾਨਾਂ ਅਤੇ ਕੋਮਾਂਤਰੀ ਵਿਦਿਆਰਥੀਆਂ ਨੇ ਹੁਣ ਆਪਣਾ ਧਰਨਾ ਚੱਕਣ ਦਾ ਐਲਾਨ ਕਰ ਲਿਆ ਹੈ ਅਤੇ ਕਿਹਾ ਜਾ ਰਿਹਾ ਕਿ ਕੌਮਾਂਤਰੀ ਵਿਦਿਆਰਥੀ ਆਪਣਾ ਪ੍ਰਦਰਸ਼ਨ ਬੰਦ ਕਰ ਦੇਣਗੇ। Brampton ਵਿਖੇ 142 ਦਿਨ ਤੱਕ ਚੱਲ ਰਹੇ ਧਰਨੇ ਦੇ ਪ੍ਰਬੰਧਕ ਮਹਿਕਦੀਪ ਸਿੰਘ ਨੇ ਕਿਹਾ ਕਿ ਉਨਾਂ ਦੇ ਵੱਲੋਂ ਆਪਣਾ ਧਰਨਾ ਇਸ ਲਈ ਚੱਕਿਆ ਜਾ ਰਿਹਾ ਕਿਉਂਕਿ ਕੈਨੇਡਾ ਦੇ ਵਿੱਚ ਹੁਣ ਕੋਈ ਵੀ ਮੌਜੂਦਾ ਸਰਕਾਰ ਨਹੀਂ ਹੈ।

ਇਹ ਵੀ ਪੜ੍ਹੋ: Australia ਨੇ Heat Wave ਦੀ ਦਿੱਤੀ ਚੇਤਾਵਨੀ, ਲੋਕਾਂ ਨੂੰ ਘਰੋਂ ਬਾਹਰ ਨਾ ਨਿਕਲਣ ਦੀ ਸਲਾਹ

ਇੱਥੇ ਦੱਸਣਾ ਬਣਦਾ ਹ ਕਿ ਹੁਣ ਵਿਦਿਆਰਥੀਆਂ ਦੇ ਵੱਲੋਂ ਨਵੀਂ ਰਣਨੀਤੀ ਘੜੀ ਜਾ ਰਹੀ ਹੈ ਅਤੇ ਵਿਦਿਆਰਥੀ ਹੁਣ ਨਵੀਂ ਰਣਨੀਤੀ ਦੇ ਨਾਲ ਮੈਦਾਨ ਦੇ ਵਿੱਚ ਨਿਤਰਨਗੇ। ਵਿਦਿਆਰਥੀਆਂ ਮੁਤਾਬਕ ਵਿਦਿਆਰਥੀ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਪ੍ਰੋਗਰਾਮ ਦੀ ਵੱਡੇ ਪੱਧਰ ਉੱਤੇ ਦੁਰਵਰਤੋਂ ਹੋਈ ਅਤੇ ਵਿਦੇਸ਼ੀ ਨੂੰ ਕੈਨੇਡਾ ਦੀ ਪੀਆਰ ਵੇਚੀ ਗਈ ਜਦਕਿ ਪੜ੍ਹਾਈ ਮੁਕੰਮਲ ਕਰਨ ਮਗਰੋਂ ਵਰਕ ਪਰਮਿਟ (Work Permit) ਉੱਤੇ ਕੰਮ ਕਰ ਰਹੇ ਵਿਦਿਆਰਥੀਆਂ ਨੂੰ ਇੰਪਲੋਈਜ ਨੇ ਨਿਚੋੜ ਦਿੱਤਾ। ਇਸ ਦੇ ਨਾਲ ਹੀ ਜਥੇਬੰਦੀ ਦਾ ਦਾਅਵਾ ਹੈ ਕਿ ਉਹ ਆਪਣੇ ਧਰਨੇ ਰਾਹੀਂ ਕਈ ਟੀਚੇ ਹਾਸਿਲ ਕਰਨ ਵਿੱਚ ਸਫਲ ਰਹੇ ਨੇ ਜਿਨਾਂ ਵਿੱਚ ਐਲ.ਐਮ.ਆਈ.ਏ (LMIA) ਦੇ ਨਿਯਮ ਵਿੱਚ ਤਬਦੀਲੀਆਂ ਸ਼ਾਮਿਲ ਹਨ।

ਇਹ ਵੀ ਦੇਖੋ :  https://x.com/i/status/1880977644591939611

ਜ਼ਿਕਰ-ਏ-ਖਾਸ ਹੈ ਕਿ ਕੈਨੇਡਾ ਵਿੱਚ ਸੱਤਾਧਾਰੀ ਲਿਬਰਲ ਪਾਰਟੀ ਦੇ ਨਵੇਂ ਆਗੂ ਦੀ ਚੋਣ ਹੋਣ ਜਾ ਰਹੀ ਹੈ। ਅਤੇ 9 ਮਾਰਚ ਤੱਕ ਜਸਟਿਨ ਟਰੂਡੋ ਕੰਮ ਚਲਾਓ ਪ੍ਰਧਾਨ ਮੰਤਰੀ ਵਜੋਂ ਵਾਕਡੋਰ ਸੰਭਾਲ ਰਹੇ ਹਨ। ਨਵੇਂ ਪ੍ਰਧਾਨ ਮੰਤਰੀ ਵੱਲੋਂ ਸੱਤਾ ਸੰਪਨ ਤੋਂ ਬਾਅਦ ਹੀ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਜਿਸ ਕਾਰਨ ਹੁਣ ਕੋਮਾਂਤਰੀ ਵਿਦਿਆਰਥੀਆਂ ਦੇ ਵੱਲੋਂ ਆਪਣਾ ਧਰਨਾ ਚੁੱਕਣ ਦਾ ਐਲਾਨ ਕਰ ਦਿੱਤਾ ਹੈ।