ਮਾਪਿਆਂ ਦੀ PR ਬੰਦ ਹੋਣ ਤੋਂ ਬਾਅਦ ‘ਸੁਪਰ ਵੀਜ਼ਾ’ ਲਈ ਲੱਗੀਆਂ ਲੰਬੀਆਂ ਕਤਾਰਾਂ

ਕੈਨੇਡਾ: ਸਰਕਾਰ ਵਲੋਂ ਇੰਟਰਨੈਸ਼ਨਲ ਸਡੂਡੈਂਟਸ (International Students) ਲਈ ਕਾਫ਼ੀ ਜ਼ਿਆਦਾ ਸਖ਼ਤਾਈ ਦਿਖਾਈ ਜਾ ਰਹੀ ਹੈ, ਅਤੇ ਬੀਤੇ ਕੁੱਝ ਸਮੇਂ ਤੋਂ ਕੌਮਾਂਤਰੀਆਂ ‘ਤੇ ਵੱਖ-ਵੱਖ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਇਸੇ ਤਹਿਤ ਕੈਨੇਡਾ (Canada)  ਨੇ ਮਾਪਿਆਂ ਅਤੇ ਦਾਦਾ-ਦਾਦੀ ਲਈ ਪਰਮਾਨੈਂਟ ਰੈਜ਼ੀਡੈਂਸੀ (PR) ਲਈ ਨਵੀਆਂ ਅਰਜ਼ੀਆਂ ਨੂੰ ਸਵੀਕਾਰ ਕਰਨਾ ਬੰਦ ਕਰ ਦਿੱਤਾ ਹੈ। ਇਹ ਪਾਬੰਦੀ ਪਰਿਵਾਰ ਵਰਗ ਧਾਰਾ ਤਹਿਤ ਲਗਾਈ ਗਈ ਹੈ। ਜਿਸ ਦਾ ਅਸਰ ਸਿੱਧਾ ਭਾਰਤੀਆਂ ਸਮੇਤ ਵਿਦੇਸ਼ ਆਏ ਪ੍ਰਵਾਸੀਆਂ ‘ਤੇ ਪੈ ਰਿਹਾ ਹੈ। ਕੌਮਾਂਤਰੀਆਂ ਕੋਲ ਪੀਆਰ ਤੋਂ ਬਾਅਦ ਹੁਣ ਸਿਰਫ ‘ਸੁਪਰ ਵੀਜ਼ਾ’ (Super Visa ) ਦਾ ਰਾਹ ਰਹਿ ਗਿਆ ਹੈ।

Danielle Smith ਦੀ Donald Trump ਨਾਲ ਮੁਲਾਕਾਤ ਤੋਂ ਬਾਅਦ ਕੈਨੇਡਾ ਦੇ ਰਿਸ਼ਤੇ ‘ਤੇ ਪਵੇਗਾ ਅਸਰ?

ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇ ਅਨੁਸਾਰ, ਸੁਪਰ ਵੀਜ਼ਾ ਇੱਕ ਮਲਟੀਪਲ-ਐਂਟਰੀ ਵੀਜ਼ਾ ਹੈ। ਇਹ ਮਾਤਾ-ਪਿਤਾ ਅਤੇ ਦਾਦਾ-ਦਾਦੀ ਜੋ ਕੈਨੇਡੀਅਨ ਨਾਗਰਿਕਾਂ ਦੇ ਰਿਸ਼ਤੇਦਾਰ ਹਨ, ਉਸ ਨੂੰ ਲੰਬੇ ਸਮੇਂ ਲਈ ਕੈਨੇਡਾ ਵਿੱਚ ਰਹਿਣ ਦੀ ਇਜਾਜ਼ਤ ਦਿੰਦਾ ਹੈ। ਹਾਲਾਂਕਿ ਕੈਨੇਡਾ ਦੇ ਵੀਜ਼ਾ ਨਿਯਮਾਂ ‘ਚ ਬਦਲਾਅ ਕਾਰਨ ਲੋਕਾਂ ‘ਚ ਚਿੰਤਾ ਹੈ। ਲੋਕਾਂ ਦੇ ਮਨਾਂ ਵਿੱਚ ਡਰ ਬਣਿਆ ਹੋਇਆ ਹੈ ਕਿ ਭਵਿੱਖ ਵਿੱਚ ਸੁਪਰ ਵੀਜ਼ਾ ਵੀ ਬੰਦ ਹੋ ਜਾਵੇਗਾ। ਵੀਜ਼ਾ ਪ੍ਰੋਸੈਸਿੰਗ ਵਿੱਚ ਲੱਗਣ ਵਾਲਾ ਸਮਾਂ ਅਤੇ ਪਾਬੰਦੀਆਂ ਵੀ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀਆਂ ਹਨ ਅਤੇ ਮਾਪਿਆਂ ਅਤੇ ਦਾਦਾ-ਦਾਦੀ ਲਈ ਪੀਆਰ ਪ੍ਰਾਪਤ ਕਰਨ ਦਾ ਰਾਹ ਔਖਾ ਹੋ ਜਾਣ ਕਾਰਨ ਲੋਕ ‘ਸੁਪਰ ਵੀਜ਼ਾ’ ਵੱਲ ਝਾਕ ਰਹੇ ਹਨ। ਇਸ ਵੀਜ਼ੇ ਨਾਲ ਲੋਕ ਪੀਆਰ ਦੀ ਲੰਮੀ ਉਡੀਕ ਕੀਤੇ ਬਿਨਾਂ ਆਪਣੇ ਪਰਿਵਾਰ ਨਾਲ ਲੰਬੇ ਸਮੇਂ ਤੱਕ ਰਹਿ ਸਕਦੇ ਹਨ। ਕੈਨੇਡਾ ਵਿੱਚ ਰਹਿੰਦੇ ਭਾਰਤੀ ਮੂਲ ਦੇ ਲੋਕ ਪੀਆਰ ਦੇ ਬਦਲ ਵਜੋਂ ਇਸ ਨੂੰ ਅਜ਼ਮਾ ਰਹੇ ਹਨ।

ਅਲਬਾਨੀਜ਼ ਨੇ ਐਲ਼ਨ ਮਸਕ ਨੂੰ ਦਿੱਤੀ ਚੇਤਾਵਨੀ, ਆਸਟ੍ਰੇਲੀਆਈ ਚੋਣਾਂ ‘ਚ ਨਾ ਦੇਣ ਦਖ਼ਲਅੰਦਾਜ਼ੀ

ਦੱਸ ਦਈਏ ਕੈਨੇਡਾ ਨੇ ਹਾਲ ਹੀ ਵਿੱਚ ਆਪਣੇ ਵੀਜ਼ਾ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਪਹਿਲਾਂ 10 ਸਾਲਾਂ ਦਾ ਮਲਟੀਪਲ-ਐਂਟਰੀ ਵੀਜ਼ਾ ਲੈਣਾ ਆਮ ਗੱਲ ਸੀ ਪਰ ਹੁਣ ਅਜਿਹਾ ਨਹੀਂ ਰਿਹਾ। ਮਾਹਿਰਾਂ ਮੁਤਾਬਕ ਸੁਪਰ ਵੀਜ਼ਾ ਲਈ ਯੋਗ ਮਾਪੇ ਜਾਂ ਦਾਦਾ-ਦਾਦੀ ਘਬਰਾ ਰਹੇ ਹਨ। ਹਾਲੀਆ ਤਬਦੀਲੀਆਂ ਕਾਰਨ ਉਨ੍ਹਾਂ ਨੂੰ ਡਰ ਹੈ ਕਿ ਕੈਨੇਡਾ ਭਵਿੱਖ ਵਿੱਚ ਇਸ ਸਹੂਲਤ ਨੂੰ ਬੰਦ ਕਰ ਸਕਦਾ ਹੈ।