ਲੁਧਿਆਣਾ : Ludhiana ਤੋਂ ਆਮ ਆਦਮੀ ਪਾਰਟੀ (App) ਦੇ ਵਿਧਾਇਕ (MLA) ਗੁਰਪ੍ਰੀਤ ਗੋਗੀ (Gurpreet Gogi) ਦੇ ਦੇਹਾਂਤ ਤੋਂ ਬਾਅਦ ਹੁਣ ਉਨ੍ਹਾਂ ਦੇ ਅਹੁੱਦੇ ਦੀ ਜ਼ਿੰਮੇਵਾਰੀ ‘ਤੇ ਕਿਸੇ ਹੋਰ ਵਿਧਾਇਕ ਦੀ ਮੁਹਰ ਲੱਗ ਗਈ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਲੁਧਿਆਣਾ ਤੋਂ ਵਿਧਾਇਕ ਦੇ ਅਹੁੱਦਾ ਖ਼ਾਲੀ ਹੋਣ ‘ਤੇ ਵਿਧਾਇਕ ਮਦਨ ਲਾਲ ਬੱਗਾ (Madan Lal Bagga) ਨੂੰ ਸਥਾਨਕ ਸੰਸਥਾਵਾਂ ਕਮੇਟੀ ਦਾ ਸਭਾਪਤੀ ਨਾਮਜ਼ਦ ਕੀਤਾ ਹੈ। ਇਹ ਜਾਣਕਾਰੀ ਪੰਜਾਬ ਵਿਧਾਨ ਸਭਾ ਵਲੋਂ ਨੋਟੀਫਿਕੇਸ਼ਨ (Notification) ਜਾਰੀ ਕਰ ਦਿੱਤੀ ਗਈ ਹੈ। ਮਦਨ ਲਾਲ ਬੱਗਾ 2024-25 ਦੇ ਬਾਕੀ ਰਹਿੰਦੇ ਸਮੇਂ ਲਈ ਪੰਜਾਬ ਵਿਧਾਨ ਸਭਾ ਦੀ ਸਥਾਨਕ ਸੰਸਥਾਵਾਂ ਸਬੰਧੀ ਕਮੇਟੀ ਦੇ ਸਭਾਪਤੀ ਦੀ ਜ਼ਿੰਮੇਵਾਰੀ ਨਿਭਾਉਣਗੇ।
Kangana Ranaut ਦੀ ਫਿਲਮ “Emergency”ਦਾ UK ‘ਚ ਹੋਇਆ ਵਿਰੋਧ, ਦੰਗੇ ਜਿਹਾ ਬਣਿਆ ਮਾਹੌਲ!
ਇੱਥੇ ਦੱਸਣਾ ਬਣਦਾ ਹੈ ਕਿ ਵਿਧਾਇਕ ਗੁਰਪ੍ਰੀਤ ਗੋਗੀ ਦਾ 11 ਜਨਵਰੀ ਨੂੰ ਆਪਣੀ ਹੀ ਰਿਵਾਲਵਰ ਸਾਫ ਕਰਦੇ ਹੋਏ ਗੋਲ਼ੀ ਲੱਗਣ ਕਾਰਨ ਦੇਹਾਂਤ ਹੋ ਗਿਆ ਸੀ। ਇਸ ਤੋਂ ਬਾਅਦ ਉਸਨੂੰ ਹਸਪਤਾਲ ਵੀ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਗੁਰਪ੍ਰੀਤ ਗੋਗੀ ਲੁਧਿਆਣਾ ਪੱਛਮੀ ਦੇ ਵਿਧਾਇਕ ਦੇ ਨਾਲ-ਨਾਲ ਸਥਾਨਕ ਸੰਸਥਾਵਾਂ ਸਬੰਧੀ ਕਮੇਟੀ ਦੇ ਸਭਾਪਤੀ ਵੀ ਸਨ।