Canada News : 2025 ਦੇ ਵਿੱਚ ਕੈਨੇਡਾ ਨੂੰ ਨਵਾਂ ਪ੍ਰਧਾਨ ਮੰਤਰੀ ਮਿਲਣ ਜਾ ਰਿਹਾ ਹੈ ਜਿਸ ਨੂੰ ਲੈ ਇੱਕ ਪਾਸੇ ਸਿਆਸਤ ਤਾਂ ਖੁਬ ਗਰਮਾਈ ਹੋਈ ਹੈ ਦੂਜੇ ਪਾਸੇ ਅੇਨਡੀਪੀ ਲੀਡਰ ਜਗਮੀਤ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਜਗਮੀਤ ਸਿੰਘ ਦਾ ਕਹਿਣਾ ਹੈ ਕਿ ਪਾਰਟੀ ਦੇ ਸਮਰਥਨ ਵਿੱਚ ਕਮੀ ਦੇ ਬਾਵਜੂਦ ਉਹ ਅਗਲੀਆਂ ਚੋਣਾਂ ਵਿੱਚ ਨਿਊ ਡੈਮੋਕਰੇਟਸ ਦੀ ਅਗਵਾਈ ਕਰਨ ਲਈ “ਬਿਲਕੁਲ” ਸਹੀ ਵਿਅਕਤੀ ਹਨ। ਹਾਂਲਾਕਿ ਟਰੰਪ ਦੀਆਂ ਟੈਰਿਫ ਧਮਕੀਆਂ ਦੇ ਵਿਚਕਾਰ ਚੋਣਾਂ ਵਿੱਚ ਕੰਜ਼ਰਵੇਟਿਵਾਂ ਦੀ ਲੀਡ ਵੀ ਬੇਹੱਦ ਘੱਟ ਗਈ ਹੈ।
ਇਹ ਵੀ ਪੜ੍ਹੋ : ਕੈਨੇਡਾ ਸਰਕਾਰ ਨੇ ਭਾਰਤੀਆਂ ਨੂੰ 1.89 ਲੱਖ ਸਟੱਡੀ ਵੀਜ਼ੇ ਕੀਤੇ ਜਾਰੀ
ਕੈਨੇਡਾ ਦੇ ਵਿੱਚ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਲਈ ਹੋਣ ਵਾਲੀਆਂ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ ਉਸੇ ਤਰ੍ਹਾਂ ਵੱਖ-ਵੱਖ ਪਾਰਟੀਆਂ ਦੇ ਸਿਆਸੀ ਆਗੂਆਂ ਵਲੋਂ ਬਿਆਨ ਬਾਜੀਆਂ ਦਾ ਦੌਰ ਜਾਰੀ ਹੈ। ਇਸ ਵਿਚਾਲੇ ਐਨਡੀਪੀ ਲੀਡਰ ਜਗਮੀਤ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਜਗਮੀਤ ਸਿੰਘ ਦਾ ਕਹਿਣਾ ਹੈ ਕਿ ਪਾਰਟੀ ਦੇ ਸਮਰਥਨ ਵਿੱਚ ਕਮੀ ਦੇ ਬਾਵਜੂਦ ਉਹ ਅਗਲੀਆਂ ਚੋਣਾਂ ਵਿੱਚ ਨਿਊ ਡੈਮੋਕਰੇਟਸ ਦੀ ਅਗਵਾਈ ਕਰਨ ਲਈ “ਬਿਲਕੁਲ” ਸਹੀ ਵਿਅਕਤੀ ਹਨ। ਹਾਲ ਹੀ ਵਿੱਚ ਇੱਕ ਲੇਜਰ ਪੋਲ ਸੁਝਾਅ ਦਿੰਦਾ ਹੈ ਕਿ ਐਨਡੀਪੀ ਸਿਰਫ 14 ਪ੍ਰਤੀਸ਼ਤ ‘ਤੇ ਖੜ੍ਹੀ ਹੈ – ਅਤੇ ਮਾਰਕ ਕਾਰਨੀ ਦੇ ਲਿਬਰਲ ਨੇਤਾ ਹੋਣ ਨਾਲ ਇਸਦਾ ਸਮਰਥਨ ਘੱਟ ਕੇ 12 ਪ੍ਰਤੀਸ਼ਤ ਰਹਿ ਜਾਵੇਗਾ।
ਇਹ ਵੀ ਪੜ੍ਹੋ : ਕੈਨੇਡਾ ਸਰਕਾਰ ਨੇ ਭਾਰਤੀਆਂ ਨੂੰ 1.89 ਲੱਖ ਸਟੱਡੀ ਵੀਜ਼ੇ ਕੀਤੇ ਜਾਰੀ
ਹਾਂਲਾਕਿ ਇਪਸੋਸ ਦੁਆਰਾ ਹਾਲ ਹੀ ਵਿੱਚ ਕੀਤੇ ਗਏ ਪੋਲ ਵਿੱਚ ਵੀ ਇਸੇ ਤਰ੍ਹਾਂ ਦੇ ਅੰਕੜੇ ਦਰਸਾਉਂਦੇ ਹਨ , ਜਿਸ ਵਿੱਚ ਐਨਡੀਪੀ 16 ਪ੍ਰਤੀਸ਼ਤ ‘ਤੇ ਬੈਠੀ ਹੈ। ਸਿੰਘ ਕਹਿੰਦੇ ਹਨ ਕਿ ਲਿਬਰਲ ਅਤੇ ਕੰਜ਼ਰਵੇਟਿਵ ਦੋਵੇਂ ਹੀ ਸੰਘੀ ਖਰਚਿਆਂ ਵਿੱਚ ਕਟੌਤੀ ਦਾ ਪ੍ਰਸਤਾਵ ਰੱਖ ਰਹੇ ਹਨ ਅਤੇ ਉਨ੍ਹਾਂ ਦਾ ਸੁਝਾਅ ਹੈ ਕਿ ਇਸ ਵਿੱਚ ਸਿਹਤ ਅਤੇ ਦੰਦਾਂ ਦੀ ਦੇਖਭਾਲ ਦੇ ਪ੍ਰੋਗਰਾਮ ਸ਼ਾਮਲ ਹੋ ਸਕਦੇ ਹਨ। ਇਸਦੇ ਨਾਲ ਹੀ ਜਗਮੀਤ ਸਿੰਘ ਨੇ ਅੱਗੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕੈਨੇਡਾ ਨੂੰ 51ਵਾਂ ਰਾਜ ਬਣਾਉਣ ਦੇ ਵਾਰ-ਵਾਰ ਸੱਦੇ ਵੀ ਦੇਸ਼ ਦੀ ਯੂਨੀਵਰਸਲ ਸਿਹਤ ਸੰਭਾਲ ਪ੍ਰਣਾਲੀ ਲਈ ਖ਼ਤਰਾ ਪੈਦਾ ਕਰਦੇ ਹਨ। ਜ਼ਿਕਰਯੋਗ ਹੈ ਕਿ ਕੈਨੇਡਾ ‘ਚ ਚੋਣਾਂ ਨੂੰ ਲੈਕੇ ਮੁਕਾਬਲਾ ਕਾਫੀ ਫਸਵਾਂ ਚੱਲ ਰਿਹਾ ਹੈ। ਹਾਂਲਾਕਿ 14 ਫਰਵਰੀ ਤੱਕ ਐਨਡੀਪੀ ਨੇ ਆਉਣ ਵਾਲੀਆਂ ਸੰਘੀ ਚੋਣਾਂ ਲਈ 343 ਰਾਈਡਿੰਗਾਂ ਵਿੱਚ 140 ਉਮੀਦਵਾਰਾਂ ਨੂੰ ਨਾਮਜ਼ਦ ਕੀਤਾ ਜਾ ਚੁੱਕਿਆ ਹੈ, ਜੋ ਕਿ ਮਾਰਚ ਦੇ ਅੱਧ ਵਿੱਚ ਸ਼ੁਰੂ ਹੋ ਸਕਦੀਆਂ ਹਨ, ਪਰ ਦੇਖਣਾ ਇਹ ਦਿਲਚਿਸਪ ਰਹੇਗਾ ਕਿ ਇਸ ਫਸਵੇਂ ਮੁਕਾਬਲੇ ‘ਚ ਕਿਹੜੀ ਪਾਰਟੀ ਬਾਜੀ ਮਾਰਦੀ ਹੈ।