America News : ਗੈਰ-ਕਾਨੂੰਨੀ ਪਰਵਸੀਆਂ ਨੂੰ ਜਬਰੀ ਕੱਢ ਰਹੇ ਅਮਰੀਕਾ ਨੇ ਹੁਣ H-1B ਵੀਜ਼ਾ ਲਈ ਅਰਜ਼ੀਆਂ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਹੈ। ਅਮਰੀਕੀ ਨਾਗਰਿਕਤਾ ਤੇ ਇਮੀਗ੍ਰੇਸ਼ਨ ਸੇਵਾਵਾਂ ਵਿਭਾਗ (USCIS) ਨੇ ਸਾਲ 2026 ਲਈ H-1B ਵੀਜ਼ਾ ਲਈ ਅਰਜ਼ੀਆਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਹੈ। ਇਸ ਐਲਾਨ ਅਨੁਸਾਰ ਅਰਜ਼ੀਆਂ 7 ਮਾਰਚ ਤੋਂ 24 ਮਾਰਚ ਤੱਕ ਦਿੱਤੀਆਂ ਜਾ ਸਕਦੀਆਂ ਹਨ। ਅਮਰੀਕਾ ਨੇ ਇਹ ਐਲਾਨ ਉਸ ਵੇਲੇ ਕੀਤਾ ਹੈ ਜਦੋਂ ਟਰੰਪ ਸਰਕਾਰ ਇੰਮੀਗ੍ਰੇਸ਼ਨ ਨਿਯਮਾਂ ਨੂੰ ਹੋਰ ਸਖਤ ਕਰ ਰਹੀ ਹੈ।
ਇਹ ਵੀ ਪੜ੍ਹੌ: Trump ਦਾ ਵੱਡਾ ਐਲਾਨ, ਭਾਰਤੀਆਂ ਨੂੰ ਹੁਣ ਨਹੀਂ ਛੱਡਣਾ ਪਵੇਗਾ America
ਦੱਸ ਦਈਏ ਕਿ ਭਾਰਤੀ ਵੀ H-1B ਵੀਜ਼ਾ ਦੇ ਸਭ ਤੋਂ ਵੱਡੇ ਲਾਭਪਾਤਰੀਆਂ ਵਿੱਚੋਂ ਇੱਕ ਹਨ। ਐੱਚ-1ਬੀ ਵੀਜ਼ਾ ਇੱਕ ਪ੍ਰਵਾਸੀ ਵੀਜ਼ਾ ਹੈ ਜੋ ਅਮਰੀਕੀ ਕੰਪਨੀਆਂ ਨੂੰ ਵਿਦੇਸ਼ੀ ਹੁਨਰਮੰਦ ਕਾਮਿਆਂ ਨੂੰ ਨੌਕਰੀ ‘ਤੇ ਰੱਖਣ ਦੀ ਆਗਿਆ ਦਿੰਦਾ ਹੈ। ਇਸ ਵੀਜ਼ੇ ਰਾਹੀਂ ਅਮਰੀਕੀ ਤਕਨਾਲੋਜੀ ਕੰਪਨੀਆਂ ਹਰ ਸਾਲ ਭਾਰਤ, ਚੀਨ ਆਦਿ ਦੇਸ਼ਾਂ ਤੋਂ ਹਜ਼ਾਰਾਂ ਹੁਨਰਮੰਦ ਕਰਮਚਾਰੀਆਂ ਨੂੰ ਨੌਕਰੀ ਦਿੰਦੀਆਂ ਹਨ।
ਇਹ ਵੀ ਪੜ੍ਹੋ : ਅਮਰੀਕਾ ‘ਚ ਗਰਮਾਇਆ ਮਾਹੌਲ, ਗੈਰ ਕਾਨੂੰਨੀ ਪ੍ਰਵਾਸੀਆਂ ਦੇ ਜ਼ਬਰੀ ਨਿਕਾਲੇ ਵਿਰੁੱਧ ਸੜਕਾਂ ‘ਤੇ ਪ੍ਰਦਰਸ਼ਨ ਸ਼ੁਰੂ
ਇਹ ਵੀ ਅਹਿਮ ਹੈ ਕਿ ਐੱਚ-1ਬੀ ਵੀਜ਼ਾ ਦਾ ਮੁੱਦਾ ਵੀ ਅਮਰੀਕੀ ਰਾਜਨੀਤੀ ਵਿੱਚ ਗਰਮ ਹੈ। ਦਰਅਸਲ, ਬਹੁਤ ਸਾਰੇ ਟਰੰਪ ਸਮਰਥਕ ਨੇਤਾਵਾਂ ਨੇ H1-B ਵੀਜ਼ਾ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ, ਜਦੋਂ ਕਿ ਟਰੰਪ ਸਮਰਥਕ ਐਲੋਨ ਮਸਕ, ਵਿਵੇਕ ਰਾਮਾਸਵਾਮੀ ਸਮੇਤ ਕਈ ਮਹੱਤਵਪੂਰਨ ਨੇਤਾ ਇਸ ਦੇ ਹੱਕ ਵਿੱਚ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖੁਦ ਐਚ-1ਬੀ ਵੀਜ਼ਾ ਦਾ ਸਮਰਥਨ ਕੀਤਾ ਹੈ।