Australia Day ਮੌਕੇ ਭਾਰਤੀਆਂ ਨੂੰ ਮਿਲਿਆ ਵੱਡਾ ਤੋਹਫ਼ਾ,15 ਹਜ਼ਾਰ ਲੋਕਾਂ ਨੂੰ ਮਿਲੀ ਆਸਟ੍ਰੇਲੀਆ ਦੀ ‘ਸਿਟੀਜਨਸ਼ਿਪ’

Australia News : ਆਸਟ੍ਰੇਲੀਆ ਡੇਅ (Australia Day) ਮੌਕੇ ਕਰੀਬ 15000 ਹਜ਼ਾਰ ਵਿਦੇਸ਼ੀ ਨਾਗਰਿਕਾਂ ਨੂੰ ਆਸਟ੍ਰੇਲੀਆ ਦੀ ‘ਸਿਟੀਜਨਸ਼ਿਪ’ (Citizenship) ਪ੍ਰਦਾਨ ਕੀਤੀ ਗਈ । ਇਹਨਾਂ ਚ ਕਈ ਭਾਰਤੀ ਵੀ ਸ਼ਾਮਲ ਹਨ। ਵੱਡੀ ਗੱਲ ਇਹ ਕਿ ਕੁਝ ਭਾਰਤੀ ਮੂਲ ਦੇ ਲੋਕਾਂ ਨੂੰ ਨਾਗਰਿਕਤਾ (PR) ਦੇਣ ਦੀ ਰਸਮ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਅਦਾ ਕੀਤੀ । ਉਹਨਾਂ ਇਸ ਸਮਾਗਮ ਦੀਆਂ ਕੁਝ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ (Social Media) ਤੇ ਸ਼ੇਅਰ ਵੀ ਕੀਤੀਆਂ। ਆਸਟ੍ਰੇਲੀਆ ਡੇਅ ਮੌਕੇ ਉਹਨਾਂ ਲੋਕਾਂ ਨੂੰ ਵੱਡੀ ਖੁਸ਼ਖਬਰੀ ਮਿਲੀ ਜਿਹੜੇ ਲੰਮੇ ਸਮੇਂ ਤੋਂ ਆਸਟ੍ਰੇਲੀਆ ਦੀ ਸਿਟਜ਼ਨਸ਼ਿੱਪ (Citizenship) ਲਈ ਇੰਤਜ਼ਾਰ ਕਰ ਰਹੇ ਸੀ । ਭਾਰਤ ਸਮੇਤ ਵੱਖ ਵੱਖ ਮੁਲਕਾਂ ਦੇ ਲੋਕਾਂ ਨੂੰ ਆਸਟ੍ਰੇਲੀਆ ਡੇਅ ਮੌਕੇ ਆਸਟ੍ਰੇਲੀਆ ਦੀ ਦਿੱਤੀ ਗਈ । ਇਸ ਲਈ 26 ਜਨਵਰੀ ਨੂੰ ਆਸਟ੍ਰੇਲੀਆ ਡੇਅ ਮੌਕੇ ਪੂਰੇ ਆਸਟ੍ਰੇਲੀਆ ਵਿੱਚ ਵੱਖ ਵੱਖ ਥਾਈਂ ਨਾਗਰਿਕਤਾ ਸਮਾਰੋਹਾਂ ਦਾ ਆਯੋਜਨ ਕੀਤਾ ਗਿਆ। ਇਹਨਾਂ ਸਮਾਗਮਾਂ ਦੌਰਾਨ ਲਗਭਗ 15,000 ਨਵੇਂ ਆਸਟ੍ਰੇਲੀਆਈ ਨਾਗਰਿਕਾਂ ਨੂੰ ਮਾਨਤਾ ਦਿੱਤੀ ਗਈ। ਨਿਊ ਸਾਊਥ ਵੇਲਜ਼ ਵਿੱਚ 83 ਸਮਾਰੋਹਾਂ ਵਿੱਚ 4100 ਲੋਕਾਂ ਨੂੰ ਆਸਟ੍ਰੇਲੀਆ ਦੇ ਨਾਗਰਿਕ ਵਜੋਂ ਸਹੁੰ ਚੁਕਾਈ ਗਈ। ਮੈਲਬੌਰਨ ਦੇ ਟਾਊਨ ਹਾਲ ਵਿੱਚ 38 ਵੱਖ-ਵੱਖ ਪਿਛੋਕੜਾਂ ਦੇ ਲਗਭਗ 150 ਲੋਕਾਂ ਨੇ ਮਾਣ ਨਾਲ ਆਪਣੇ ਨਾਗਰਿਕਤਾ ਸਰਟੀਫਿਕੇਟ ਦਿਖਾਏ।

ਇਹ ਵੀ ਪੜ੍ਹੋ : Trump ਟੈਰਿਫ ਐਲਾਨ ਤੋਂ ਡਰਿਆ ਕੋਲੰਬੀਆ, ਦੇਸ਼ ਨਿਕਾਲਾ ਦਿੱਤੇ ਪ੍ਰਵਾਸੀਆਂ ਨੂੰ ਲੈਣ ਲਈ ਹੋਇਆ ਸਹਿਮਤ

ਉਧਰ ਕੈਨਬਰਾ ਵਿੱਚ ਆਸਟ੍ਰੇਲੀਆ ਦਿਵਸ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਸੈਂਕੜੇ ਨਵੇਂ ਨਾਗਰਿਕਾਂ ਦਾ ਸਵਾਗਤ ਕਰਦਿਆਂ ਦੇਸ਼ ਭਰ ਦੀ ਵਿਿਭੰਨਤਾ ਤੇ ਏਕਤਾ ਦੀ ਪ੍ਰਸ਼ੰਸਾ ਕੀਤੀ। ਪ੍ਰਧਾਨ ਮੰਤਰੀ ਅਲਬਾਨੀਜ਼ ਨੇ ਹੀ ਦੇਸ਼ ਭਰ ਵਿੱਚ ਹੋਣ ਵਾਲੇ 280 ਤੋਂ ਵੱਧ ਆਸਟ੍ਰੇਲੀਆ ਦਿਵਸ ਨਾਗਰਿਕਤਾ ਸਮਾਰੋਹਾਂ ਵਿੱਚੋਂ ਇੱਕ ਦੀ ਸ਼ੁਰੂਆਤ ਕੀਤੀ ਸੀ। ਵੱਡੀ ਗੱਲ ਇਹ ਕਿ ਕੁਝ ਭਾਰਤੀ ਮੂਲ ਦੇ ਲੋਕਾਂ ਨੂੰ ਆਸਟ੍ਰੇਲੀਆ ਦੀ ਨਾਗਰਿਕਤਾ ਦੇਣ ਦੀ ਰਸਮ ਪ੍ਰਧਾਨ ਮੰਤਰੀ ਅਲਬਾਨੀਜ਼ ਨੇ ਅਦਾ ਕੀਤੀ । ਉਹਨਾਂ ਆਪਣੇ ਸੋਸ਼ਲ ਮੀਡੀਆ ਪੇਜ਼ ਤੇ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਤੇ ਲਿਿਖਆ, ਆਸਟ੍ਰੇਲੀਆਈ ਪਰਿਵਾਰ ਵਿਚ ਨਵੇਂ ਨਾਗਰਿਕਾਂ ਦਾ ਸੁਆਗਤ ਕਰਨਾ ਆਸਟ੍ਰੇਲੀਆ ਦਿਵਸ ਮਨਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ। ਚਾਰ ਸਾਲ ਦੀ ਨਿਥੀਲਾ ਵਰਗੇ ਨਵੇਂ ਨਾਗਰਿਕ, ਜਿਸ ਨੇ ਆਪਣੇ ਮਾਤਾ-ਪਿਤਾ ਦੀਪਕ ਅਤੇ ਦਿਿਵਆਥਾਰਿਨੀ ਨਾਲ ਆਸਟ੍ਰੇਲੀਆ ਵਿੱਚ ਆਪਣਾ ਘਰ ਬਣਾਇਆ ਹੈ।ਮੈਨੂੰ ਮਜ਼ਬੂਤ, ਵਿਿਭੰਨਤਾ ਨਾਲ ਭਰੇ ਅਤੇ ਸਭ ਦਾ ਮਾਨ ਸਨਮਾਨ ਕਰਨ ਵਾਲੇ ਆਪਣੇ ਦੇਸ਼ ਆਸਟ੍ਰੇੇਲੀਆ ‘ਤੇ ਬਹੁਤ ਮਾਣ ਹੈ ਜਿਸ ਨੂੰ ਅਸੀਂ ਘਰ ਕਹਿੰਦੇ ਹਾਂ।

ਇਹ ਵੀ ਪੜ੍ਹੋ : ਬੱਚਿਆਂ ਨੂੰ ਮਿਲਣ ਗਏ ਮਾਪੇ ਅਮਰੀਕਾ ਦੇ ਹਵਾਈ ਅੱਡੇ ਤੋਂ ਮੋੜੇ ਵਾਪਸ, ਪ੍ਰਵਾਸੀਆਂ ਦੀਆਂ ਵਧੀਆਂ ਚਿੰਤਾਵਾਂ

ਆਪਣੇ ਸੰਬੋਧਨ ਵਿੱਚ ਏਕਤਾ ਨੂੰ ਉਤਸ਼ਾਹਿਤ ਕਰਦੇ ਹੋਏ ਵਿਰੋਧੀ ਧਿਰ ਦੇ ਨੇਤਾ ਪੀਟਰ ਡਟਨ ਦੀ ਕੈਨਬਰਾ ਸਮਾਗਮ ਤੋਂ ਗੈਰਹਾਜ਼ਰੀ ਬਾਰੇ ਪੁੱਛੇ ਜਾਣ ‘ਤੇ ਅਲਬਾਨੀਜ਼ ਨੇ ਕਿਹਾ ਕਿ ਸਮਾਰੋਹ “ਦੋ-ਪੱਖੀ ਹੋਣਾ ਚਾਹੀਦਾ ਹੈ”। ਉਸਨੇ ਕਿਹਾ,”ਮੈਨੂੰ ਲੱਗਦਾ ਹੈ ਕਿ ਕੌਮੀ ਆਸਟ੍ਰੇਲੀਆ ਦਿਵਸ ਸਮਾਗਮ ਵਿੱਚ ਸੰਸਦ ਦੇ ਦੋਵੇਂ ਪਾਸਿਆਂ ਨੂੰ ਸ਼ਾਮਲ ਹੋਣਾ ਚਾਹੀਦਾ ਹੈ। ਇਹ ਸਭ ਤੋਂ ਵਧੀਆ ਸਮਾਗਮਾਂ ਵਿੱਚੋਂ ਇੱਕ ਹੈ ਜਿਸ ਵਿੱਚ ਕਿਸੇ ਨੂੰ ਵੀ ਸੱਦਾ ਦਿੱਤਾ ਜਾ ਸਕਦਾ ਹੈ।” ਉਧਰ ਬੇਸ਼ੱਕ ਡਟਨ ਇਹਨਾਂ ਸਮਾਗਮਾਂ ਚ ਸ਼ਾਮਲ ਨਹੀਂ ਹੋਏ ਪਰ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਡਟਨ ਨੇ ਆਪਣੇ ਸਮਰਥਕਾਂ ਨੂੰ ਆਸਟ੍ਰੇਲੀਆ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਡਟਨ ਨੇ ਲਿਿਖਆ,”ਆਸਟ੍ਰੇਲੀਅਨ ਹੋਣਾ ਜ਼ਿੰਦਗੀ ਦੀ ਲਾਟਰੀ ਜਿੱਤਣ ਵਰਗਾ ਹੈ।”