Ontario ਵਿਧਾਨ ਸਭਾ ਚੋਣਾਂ ਦਾ ਐਲਾਨ ਅਗਲੇ ਹਫ਼ਤੇ! ਸਮੇਂ ਤੋਂ ਪਹਿਲਾਂ ਹੋ ਸਕਦੀਆਂ ਨੇ ਚੋਣਾਂ

ONTARIO NEWS : ਕੈਨੇਡਾ ਦੇ ਵਿੱਚ ਸਿਆਸੀ ਮਾਹੌਲ ਆਏ ਦਿਨ ਗਰਮਾਉਂਦਾ ਜਾ ਰਿਹਾ ਹੈ ਅਤੇ ਸਿਆਸੀ ਹਲਚਲ ਤੇਜ਼ ਹੋ ਚੁੱਕੀ ਹੈ। ਕਿਹਾ ਜਾ ਰਿਹਾ ਕਿ Ontario ਵਿਧਾਨ ਸਭਾ ਚੋਣਾਂ ਦਾ ਐਲਾਨ ਅਗਲੇ ਹਫਤੇ ਹੋ ਸਕਦਾ ਹੈ, ਅਤੇ ਫਰਵਰੀ ਦੇ ਅੰਤ ਜਾਂ ਮਾਰਚ (March) ਦੇ ਪਹਿਲੇ ਹਫਤੇ ਵੋਟਾਂ ਦੀ ਤਰੀਕ ਵੀ ਤੈਅ ਕੀਤੀ ਜਾ ਸਕਦੀ ਹੈ। ਪ੍ਰੀਮੀਅਰ ਡੱਗ ਫੋਰਡ (Doug Ford) ਦੇ ਚੀਫ ਆਫ ਸਟਾਫ ਦਾ ਕਹਿਣਾ ਹੈ ਕਿ ਡੋਨਲਡ ਟਰੰਪ (Donald Trump) ਦੇ ਟੈਕਸਾਂ ਦਾ ਜਵਾਬ ਦੇਣ ਵਾਸਤੇ ਸਰਕਾਰ ਨੂੰ ਮਜ਼ਬੂਤ ਲੋਕ ਫ਼ਤਵੇ ਦੀ ਜਰੂਰਤ ਹੈ।

ਇਹ ਵੀ ਪੜ੍ਹੋ : Surrey ‘ਚ ਤਾੜ-ਤਾੜ ਚੱਲੀਆਂ ਗੋ+ਲ਼ੀਆਂ, ਪੰਜਾਬੀ ਨੌਜਵਾਨ ਹੋਇਆ ਹਲਾਕ

ਪੈਟਰਿਕ ਸੈਕਵਿਲ ਦੇ ਵੱਲੋਂ ਪਾਰਟੀ ਦੇ ਸਟਾਫਰਾਂ ਨੂੰ ਇਕ ਈਮੇਲ (E-Mail) ਭੇਜੀ ਗਈ ਹੈ। ਜਿਸ ‘ਚ ਉਨ੍ਹਾਂ ਕਿਹਾ ਕਿ- “ਜਿਵੇਂ ਕਿ ਅਸੀਂ ਵੱਡੇ ਆਰਥਿਕ ਖਤਰੇ ਵੱਲ ਵੱਧ ਰਹੇ ਹਾਂ ਤਾਂ ਸਾਡੀ ਸਰਕਾਰ ਨੂੰ Ontario ਦੇ ਹੱਕਾਂ ਵਾਸਤੇ ਖੜੇ ਹੋਣ ਲਈ ਮਜਬੂਤ ਲੋਕ ਫਤਵੇ ਦੀ ਜਰੂਰਤ ਹੋਵੇਗੀ”। ਉਧਰ ਹੀ ਸਿਆਸਤ ਦੇ ਜਾਨਕਾਰਾਂ ਦਾ ਕਹਿਣਾ ਕਿ ਡੱਗ ਫੋਰਡ ਗੁਆਂਡੀ ਮੁਲਕ ਦੇ ਵੱਲੋਂ ਲੱਗਣ ਵਾਲੇ ਟੈਕਸਾਂ ਨੂੰ ਬਹਾਨਾ ਬਣਾ ਕੇ ਚੋਣਾਂ ਕਰਵਾਉਣਾ ਚਾਹੁੰਦੇ ਹਨ। ਜਦ ਕਿ ਅਸਲੀਅਤ ਇਹ ਹੈ ਕਿ ਟਰੰਪ ਦੇ ਚੋਣ (Elections)  ਜਿੱਤਣ ਤੋਂ ਪਹਿਲਾਂ ਹੀ ਓਨਟਾਰੀਓ ਵਿੱਚ ਤੈਅ ਸਮੇਂ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਹੋਣ ਦੇ ਸੰਕੇਤ ਆਉਣੇ ਸ਼ੁਰੂ ਹੋ ਗਏ ਹਨ।

ਇਹ ਵੀ ਪੜ੍ਹੋ : Canada Police ਨੂੰ ਪਈਆਂ ਭਾਜੜਾਂ, ਭਾਰਤੀ ਦੇ ਗੁੰਮ ਹੋਣ ‘ਤੇ Police ਨੇ ਲੋਕਾਂ ਤੋਂ ਮੰਗੀ ਮਦਦ

ਦੱਸ ਦਈਏ ਕਿ ਡੋਨਾਲਡ ਟਰੰਪ ਦੇ ਵੱਲੋਂ ਕੈਨੇਡੀਅਨ ਵਸਤਾਂ ‘ਤੇ ਟੈਕਸ (Tax) ਲਾਏ ਜਾਣ ਅਤੇ ਇਸ ਦੇ ਅਸਰ ਸਾਹਮਣੇ ਆਉਣ ਤੋਂ ਪਹਿਲਾਂ ਪ੍ਰੀਮੀਅਰ ਡੱਗ ਫੋਰਡ ਤੀਜੀ ਵਾਰ ਚਾਰ ਸਾਲ ਦਾ ਕਾਰਜਕਾਲ ਪੱਕਾ ਕਰਨਾ ਚਾਹੁੰਦੇ ਹਨ। ਕਿਉਂਕਿ ਕੈਨੇਡੀਅਨ ਸਿਆਸਤ ਦੇ ਵਿੱਚ ਇਸ ਵੇਲੇ ਕੰਜ਼ਰਵੇਟਿਵ ਪਾਰਟੀ ਦਾ ਦਬਦਬਾ ਬਣ ਚੁੱਕਿਆ ਹੈ। ਅਤੇ ਪੀਅਰ ਪੋਲੀਏਵ ਦੇ ਫੈਡਰਲ ਸੱਤਾ ਵਿੱਚ ਆਉਣ ਤੋਂ ਪਹਿਲਾਂ ਪਹਿਲਾਂ ਡਗ ਫੋਰਡ ਪ੍ਰੀਮੀਅਰ ਦੀ ਕੁਰਸੀ ਮੁੜ ਸੰਭਾਲਣ ਦੇ ਰੋਹ ਵਿੱਚ ਨਜ਼ਰ ਆ ਰਹੇ ਹਨ।ਮੀਡੀਆ ਰਿਪੋਰਟਾਂ ਮੁਤਾਬਕ ਅਗਲੇ ਹਫਤੇ ਚੋਣਾਂ ਦਾ ਐਲਾਨ ਹੋਣ ਮਗਰੋਂ ਪੰਜ ਹਫਤੇ ਦਾ ਸਮਾਂ ਹੋਵੇਗਾ ਅਤੇ ਵੋਟਾਂ ਪੈਣ ਦੀ ਤਰੀਕ 27 ਫਰਵਰੀ ਜਾਂ ਫਿਰ 6 ਮਾਰਚ ਵੀ ਹੋ ਸਕਦੀ ਹੈ।