ਕੈਲੀਫੋਰਨੀਆ ‘ਚ ਜੰਗਲੀ ਅੱਗਾਂ ਕਾਰਨ ਆਸਕਰ ਨਾਮਜ਼ਦਗੀਆਂ ਦਾ ਐਲਾਨ ਟਲਿਆ

ਅਮਰੀਕਾ: ਅਮਰੀਕਾ ਵਲੋਂ ਵੱਡੀ ਖ਼ਬਰ ਸਾਹਮਣੇ ਆਈ ਹੈ। 97ਵੇਂ ਅਕੈਡਮੀ ਅਵਾਰਡਾਂ ਲਈ ਨਾਮਜ਼ਦਗੀਆਂ ਦਾ ਐਲਾਨ ਇੱਕ ਹਫ਼ਤੇ ਲਈ ਮੁਲਤਵੀ ਕਰ ਦਿੱਤਾ ਗਿਆ ਹੈ।ਇਹ ਸਭ ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਖੇਤਰ ਵਿੱਚ ਜੰਗਲ ਦੀ ਭਿਆਨਕ ਅੱਗ ਕਾਰਨ ਕੀਤਾ ਗਿਆ ਹੈ। ਦਰਅਸਲ ਅਕੈਡਮੀ ਆਫ਼ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸਜ਼ ਵਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਹੈ। ਜਿਸ ‘ਚ ਉਨ੍ਹਾਂ ਕਿਹਾ ਕਿ ਨਾਮਜ਼ਦਗੀਆਂ ਦਾ ਐਲਾਨ ਹੁਣ 23 ਜਨਵਰੀ ਨੂੰ ਕੀਤਾ ਜਾਵੇਗਾ।

ਅਲਬਾਨੀਜ਼ ਨੇ ਐਲ਼ਨ ਮਸਕ ਨੂੰ ਦਿੱਤੀ ਚੇਤਾਵਨੀ, ਆਸਟ੍ਰੇਲੀਆਈ ਚੋਣਾਂ ‘ਚ ਨਾ ਦੇਣ ਦਖ਼ਲਅੰਦਾਜ਼ੀ
ਇਸਦੇ ਨਾਲ ਹੀ ਅਕੈਡਮੀ ਦੇ ਸੀ.ਈ.ਓ ਬਿਲ ਕ੍ਰੈਮਰ ਅਤੇ ਅਕੈਡਮੀ ਦੇ ਪ੍ਰਧਾਨ ਜੈਨੇਟ ਯਾਂਗ ਨੇ ਇੱਕ ਸਾਂਝਾ ਬਿਆਨ ਦਿੱਤਾ, ਜਿਸ ‘ਚ ਉਨ੍ਹਾਂ ਕਿਹਾ ਕਿ “ਅਸੀਂ ਸਾਰੇ ਅੱਗ ਦੇ ਪ੍ਰਭਾਵ ਅਤੇ ਸਾਡੇ ਭਾਈਚਾਰੇ ਵਿੱਚ ਇੰਨੇ ਸਾਰੇ ਲੋਕਾਂ ਨੂੰ ਹੋਏ ਭਾਰੀ ਨੁਕਸਾਨ ਤੋਂ ਹੈਰਾਨ ਹਾਂ।” ਅਕੈਡਮੀ ਹਮੇਸ਼ਾ ਫਿਲਮ ਇੰਡਸਟਰੀ ਵਿੱਚ ਇੱਕ ਏਕਤਾ ਦੀ ਸ਼ਕਤੀ ਰਹੀ ਹੈ ਅਤੇ ਅਸੀਂ ਮੁਸੀਬਤਾਂ ਦਾ ਸਾਹਮਣਾ ਕਰਦੇ ਹੋਏ ਇਕੱਠੇ ਖੜ੍ਹੇ ਹੋਣ ਲਈ ਵਚਨਬੱਧ ਹਾਂ। ਉਨ੍ਹਾਂ ਅੱਗੇ ਕਿਹਾ ਕਿ ” ਲਾਸ ਏਂਜਲਸ ਖੇਤਰ ਵਿੱਚ ਅੱਗ ਅਜੇ ਵੀ ਸਰਗਰਮ ਹੋਣ ਦੇ ਨਾਲ ਅਕੈਡਮੀ ਨੇ ਆਪਣੇ ਮੈਂਬਰਾਂ ਲਈ ਨਾਮਜ਼ਦਗੀ ਵੋਟਿੰਗ ਖੋਲ੍ਹ ਦਿੱਤੀ ਹੈ। ਮਿਆਦ ਵੀ ਸ਼ੁੱਕਰਵਾਰ ਤੱਕ ਵਧਾ ਦਿੱਤੀ ਗਈ ਹੈ। ਅਸਲ ਵਿੱਚ ਨਾਮਜ਼ਦਗੀਆਂ ਦਾ ਐਲਾਨ ਉਸੇ ਸਵੇਰੇ ਕੀਤਾ ਜਾਣਾ ਸੀ। ਇਸ ਸਭ ਦੇ ਬਾਵਜੂਦ 97ਵਾਂ ਆਸਕਰ ਪੁਰਸਕਾਰ ਸਮਾਰੋਹ 2 ਮਾਰਚ ਨੂੰ ਡੌਲਬੀ ਥੀਏਟਰ ਵਿਖੇ ਆਯੋਜਿਤ ਹੋਵੇਗਾ।