ਅਮਰਨਾਥ ਯਾਤਰਾ ਜਾਂਦੇ ਟਰੱਕ ਨਾਲ ਵਾਪਰਿਆ ਦਰਦਨਾਕ ਹਾਦਸਾ, ਲੋਕਾਂ ‘ਚ ਦਹਿਸ਼ਤ

Punjab News : ਜਲੰਧਰ ਵਿਚ ਵੱਡਾ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਅਮਰਨਾਥ ਯਾਤਰਾ ਲਈ ਦੇਰ ਰਾਤ ਨਿਕਲਿਆ ਇਕ ਟਰੱਕ ਗਾਜ਼ੀ ਗੁੱਲਾ ਖੇਤਰ ‘ਚ ਬਣੇ ਰੇਲਵੇ ਅੰਡਰ ਬ੍ਰਿਜ ਵਿੱਚ ਫਸ ਗਿਆ। ਟਰੱਕ ਦੀ ਛੱਤ ‘ਤੇ 2 ਤੋਂ 3 ਲੋਕ ਬੈਠੇ ਸਨ, ਜੋਕਿ ਟਰੱਕ ਅਤੇ ਅੰਡਰ ਬ੍ਰਿਜ ਦੀ ਛੱਤ ਦੇ ਵਿੱਚਕਾਰ ਫਸ ਗਏ। ਇਨ੍ਹਾਂ ਵਿੱਚੋਂ ਇਕ ਵਿਅਕਤੀ ਬੇਹੱਦ ਗੰਭੀਰ ਜ਼ਖ਼ਮੀ ਹੋਇਆ ਹੈ।

ਇਹ ਵੀ ਪੜ੍ਹੌ : ਪੰਜਾਬੀ ਨੌਜਵਾਨ ਦੀ ਕੈਨੇਡਾ ‘ਚ ਗਈ ਜਾਨ, ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ

ਜਾਣਕਾਰੀ ਅਨੁਸਾਰ ਟਰੱਕ ਅਮਰਨਾਥ ਯਾਤਰਾ ‘ਤੇ ਲੰਗਰ ਲਗਾਉਣ ਲਈ ਲੈ ਕੇ ਜਾ ਰਹੇ ਸਨ। ਗ਼ਾਜ਼ੀ ਗੁੱਲਾ ਇਲਾਕੇ ‘ਚ ਬਣੇ ਅੰਡਰ ਬ੍ਰਿਜ ਤੋਂ ਪਹਿਲਾਂ ਗਾਡਰ ਨਾ ਹੋਣ ਕਰਕੇ ਟਰੱਕ ਡਰਾਈਵਰ ਟਰੱਕ ਨੂੰ ਅੰਡਰ ਬ੍ਰਿਜ ਦੇ ਹੇਠਾਂ ਲੈ ਗਿਆ ਅਤੇ ਛੱਤ ਨੀਵੀਂ ਹੋਣ ਕਾਰਨ ਟਰੱਕ ਫੱਸ ਗਿਆ, ਜਿਸ ਵਿੱਚ ਬੰਦੇ ਵਿੱਚਕਾਰ ਦੱਬੇ  ਗਏ। ਆਪ ਮਦਦ ਕਰਕੇ ਫਸੇ ਹੋਏ ਲੋਕਾਂ ਨੂੰ ਬਾਹਰ ਕੱਢਿਆ ਅਤੇ ਇਲਾਜ ਲਈ ਹਸਪਤਾਲ ਭੇਜਿਆ ਗਿਆ। ਕੁੱਲ੍ਹ 3 ਲੋਕਾਂ ਵਿੱਚੋਂ 1 ਸ਼ਖ਼ਸ ਨੂੰ ਗੰਭੀਰ ਸੱਟਾਂ ਲੱਗੀਆਂ ਹਨ।

ਇਹ ਵੀ ਪੜ੍ਹੌ : ਇੰਡੀਗੋ ਫਲਾਈਟ ਨੇ ਬੈਂਗਲੁਰੂ ਹਵਾਈ ਅੱਡੇ ‘ਤੇ ਕੀਤੀ ਐਮਰਜੈਂਸੀ ਲੈਂਡਿੰਗ

ਲੋਕਾਂ ਨੇ ਕਿਹਾ ਕਿ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਇਹ ਹਾਦਸਾ ਹੋਇਆ ਹੈ ਕਿਉਂਕਿ ਉਸ ਥਾਂ ‘ਤੇ ਵੱਡੇ ਵਾਹਨਾਂ ਦੇ ਦਾਖ਼ਲ ਹੋਣ ਦੀ ਮਨਾਹੀ ਦਾ ਬੋਰਡ ਲਗਾਇਆ ਜਾਣਾ ਚਾਹੀਦਾ ਹੈ। ਲੋਕਾਂ ਨੇ ਇਹ ਵੀ ਦੋਸ਼ ਲਗਾਇਆ ਕਿ ਪੁਲਸ ਅਤੇ ਐਬੂਲੈਂਸ ਨੂੰ ਕਾਫ਼ੀ ਸਮਾਂ ਪਹਿਲਾਂ ਸੂਚਨਾ ਦੇਣ ਦੇ ਬਾਵਜੂਦ ਵੀ ਨਾ ਤਾਂ ਮੌਕੇ ‘ਤੇ ਪੁਲਸ ਪਹੁੰਚੀ ਅਤੇ ਨਾ ਹੀ ਸਮੇਂ ਸਿਰ ਐਬੂਲੈਂਸ।