Canada News : ਕੈਨੇਡਾ ਦੇ ਵਿੱਚ ਚੋਣ ਬਿਗੁਲ ਵੱਜ ਚੁੱਕਿਆ ਹੈ। ਸਿਆਸਤ ਗਰਮਾਈ ਹੋਈ ਹੈ। ਜੀ ਹਾਂ ਕੈਨੇਡਾ ਦੇ ਵਿੱਚ ਹੋਣ ਵਾਲੀਆਂ ਚੋਣਾਂ ਨੂੰ ਕਿ ਸਿਆਸੀ ਪਾਰਟੀ ਹਰ ਇੱਕ ਰਾਅਵ-ਪੇਚ ਅਪਨਾ ਰਹੀਆਂ ਹਨ। ਇਸੇ ਵਿਚਾਲੇ ਫ਼ੈੱਡਰਲ ਚੋਣਾਂ ਦੇ ਮੱਦੇਨਜ਼ਰ ਲਿਬਰਲ ਪਾਰਟੀ ਦੇ ਆਗੂ ਮਾਰਕ ਕਾਰਨੀ ਵੱਲੋਂ ਬਾਜ਼ਾਰ ਦੇ ਉਥਲ –ਪਥਲ ਵਿਚਕਾਰ ਬਜ਼ੁਰਗਾਂ ਲਈ ਅਹਿਮ ਵਾਅਦੇ ਕੀਤੇ ਹਨ। ਪੀਐਮ ਮਾਰਕ ਕਾਰਨੀ ਦਾ ਕਹਿਣਾ ਹੈ ਕਿ ਜੇਕਰ ਉਹ ਆਉਣ ਵਾਲੀਆਂ ਸੰਘੀ ਚੋਣਾਂ ਵਿੱਚ ਦੁਬਾਰਾ ਚੁੱਣੇ ਜਾਂਦੇ ਹਨ ਤਾਂ ਉਹ ਉਨ੍ਹਾਂ ਬਜ਼ੁਰਗਾ ਦੀ ਮਦਦ ਜ਼ਰੂਰ ਕਰਨਗੇ ਜਿਨ੍ਹਾਂ ਬਜ਼ੁਰਗਾਂ ਦੇ ਰਿਟਾੲਰਮੈਂਟ ਖ਼ਾਤੇ ਬਾਜ਼ਾਰ ਅਸਥਿਰਤਾ ਕਾਰਨ ਡਿੱਗ ਗਏ। ਇਸਦੇ ਨਾਲ ਹੀ ਮਾਰਕ ਕਾਰਨੀ ਨੇ ਬਜ਼ੁਰਗਾਂ ਨੂੰ ਭਰੋਸਾ ਦਵਾਇਆ ਕਿ ਉਹ ਰਜਿਸਟਰਡ ਰਿਟਾਇਰਮੈਂਟ ਆਮਦਨ ਫੰਡਾਂ ਵਿਚੋਂ ਕਢਵਾਉਣ ਦੇ ਲਈ ਉਹ ਲੋੜੀਂਦੀ ਘੱਟੋ-ਘੱਟ 25 ਪ੍ਰਤੀਸ਼ਤ ਰਕਮ ਘਟਾ ਦੇਣਗੇ, ਅਤੇ ਗਾਰੰਟੀਸ਼ੁਦਾ ਆਮਦਨ ਪੂਰਕ ਇੱਕ ਸਾਲ ਲਈ 5 ਪ੍ਰਤੀਸ਼ਤ ਵਧਾਉਣਗੇ।
ਇਹ ਵੀ ਪੜ੍ਹੋ : ਸ਼ਰਾਬੀ ਡਰਾਈਵਰ ਕਾਰਨ ਕਸੁੱਤਾ ਫਸੇ ਪੰਜਾਬੀ, ਲੱਖਾਂ ਦਾ ਜ਼ੁਰਮਾਨੇ ਨਾਲ ਹੋਣਗੇ ਡਿਪੋਰਟ!
ਲਿਬਰਲ ਨੇਤਾ ਮਾਰਕ ਕਾਰਨੀ ਨੇ ਵਿਕਟੋਰੀਆ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਬਜ਼ੁਰਗ ਵਿਅਕਤੀਆਂ ਦੀ ਮਦਦ ਕਰਨ ਦਾ ਐਲਾਨ ਕੀਤਾ ਕਿ ਉਹ ਰਜਿਸਟਰਡ ਰਿਟਾਇਰਮੈਂਟ ਇਨਕਮ ਫੰਡ ਵਿੱਚੋਂ ਕਢਵਾਈ ਜਾਣ ਵਾਲੀ ਘੱਟੋ-ਘੱਟ ਰਕਮ ਨੂੰ 25 ਪ੍ਰਤੀਸ਼ਤ ਘਟਾ ਦੇਣਗੇ। ਕਾਰਨੇ ਨੇ ਕਿਹਾ ਕਿ ਕੈਨੇਡੀਅਨ ਬਿਜ਼ਨੈੱਸਾਂ ਤੇ ਕਾਮਿਆਂ ਦਾ ਇਨ੍ਹਾਂ ਟੈਰਿਫ਼ਾਂ ਤੋਂ ਬਚਾਅ ਕਰਨ ਅਤੇ ਅਰਥਚਾਰੇ ਨੂੰ ਮਜ਼ਬੂਤ ਕਰਨ ਲਈ ਲਿਬਰਲ ਪਾਰਟੀ ਵਚਨਬੱਧ ਹਨ। ਲਿਬਰਲ ਪਾਰਟੀ ਵੱਲੋਂ 40 ਬਿਲੀਅਨ ਦੀ ਰਕਮ ਬਿਜ਼ਨੈੱਸਾਂ ਲਈ ‘ਲਿਕੁਇਡਿਟੀ’ ਵਜੋਂ ਰੱਖੀ ਗਈ ਹੈ। ਇਸ ਦੇ ਨਾਲ ਮਿਡਲ ਕਲਾਸ ਲਈ ਟੈਕਸਾਂ ਵਿੱਚ ਕਮੀ ਹੋਵੇਗੀ।
ਇਹ ਵੀ ਪੜ੍ਹੋ : Pierre Poilievre ਦਾ ਵੱਡਾ ਐਲਾਨ, ਲੋਕਾਂ ਨੂੰ ਮਿਲੇਗੀ ਖ਼ਾਸ ਸਹੁਲਤ
ਇੱਕ ਅੰਦਾਜ਼ੇ ਅਨੁਸਾਰ ਇਸ ਨਾਲ ਦੋ ਕਮਾਊ ਮੈਂਬਰਾਂ ਦੇ ਪਰਿਵਾਰ ਲਈ ਅਤੇ ਕੈਨੇਡੀਅਨ ਡੈਂਟਲ ਕੇਅਰ ਪਲੈਨ ਨੂੰ 18 ਤੋਂ 64 ਸਾਲ ਦੇ ਉਮਰ-ਵਰਗ ਤੱਕ ਵਧਾਉਣ ਲਈ 825 ਡਾਲਰ ਸਲਾਨਾ ਦੀ ਬੱਚਤ ਹੋਵੇਗੀ। ਦੱਸ ਦਈਏ ਕੈਨੇਡਾ ਵਿੱਚ 28 ਅਪ੍ਰੈਲ ਨੂੰ ਚੋਣਾਂ ਹੋਣ ਜਾ ਰਹੀਆਂ ਹਨ। ਜਿਸ ਤਹਿਤ ਲਿਬਰਲ ਪਾਰਟੀਆਂ ਤੋਂ ਲੈ ਕੇ ਵਿਰੋਧੀ ਪਾਰਟੀਆਂ ਤਕ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ। ਪਰ ਐਬੈਕਸ ਡੇਟਾ ਦੁਆਰਾ 5 ਅਪ੍ਰੈਲ ਨੂੰ ਕੀਤੇ ਗਏ ਵਿਸ਼ਲੇਸ਼ਣ ਅਤੇ ਜੋ ਮਾਰਚ ਦੇ ਅੰਤ ਵਿੱਚ ਕੀਤੇ ਗਏ ਕਈ ਔਨਲਾਈਨ ਸਰਵੇਖਣਾਂ ਦੇ ਅੰਕੜਿਆਂ ਨੂੰ ਜੋੜਦਾ ਹੈ, ਉਹ ਦਰਸਾਉਂਦਾ ਹਨ ਕਿ ਮਾਰਕ ਕਾਰਨੀ ਦੇ ਆਉਣ ਤੋਂ ਬਾਅਦ ਲਿਬਰਲ ਹੁਣ ਵਿਰੋਧੀ ਪਾਰਟੀਅ ਤੋਂ 17 ਅੰਕ ਉੱਪਰ ਹਨ, ਜੋ ਕਿ ਕੰਜ਼ਰਵੇਟਿਵਾਂ ਦੇ 33 ਪ੍ਰਤੀਸ਼ਤ ਦੇ ਮੁਕਾਬਲੇ ਉਹਨਾਂ ਨੂੰ 38 ਪ੍ਰਤੀਸ਼ਤ ‘ਤੇ ਰੱਖਦਾ ਹੈ।