Poilievre ਨੂੰ ਮਿਲਿਆ ਵੱਡਾ ਹੁੰਗਾਰਾ, ਸਾਬਕਾ PM ਸਟੀਫਨ ਹਾਰਪਰ ਨੇ ਪੋਇਲੀਵਰ ਦਾ ਕੀਤਾ ਸਮਰਥਨ

Canada News : ਕੈਨੇਡਾ ‘ਚ ਚੋਣਾਂ ਨੂੰ ਲੈ ਕੇ ਸਿਆਸੀ ਰੈਲੀਆਂ ਸਿਖਰਾਂ ‘ਤੇ ਹਨ। ਇਸ ਵਿਚਾਲੇ ਕੰਜ਼ਰਵੇਟਿਵ ਨੇਤਾ ਪੀਅਰੇ ਪੋਇਲੀਵਰ ਨੇ ਕੈਨੇਡਾ ‘ਚ ਵੱਡੇ ਸਰੋਤ ਪ੍ਰੋਜੈਕਟਾਂ ਨੂੰ ਤੇਜ਼ ਕਰਨ ਦਾ ਪ੍ਰਣ ਲਿਆ, ਅਤੇ ਵਾਅਦਾ ਕੀਤਾ ਕਿ ਜੇਕਰ ਉਹ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਵੱਡੇ ਸਰੋਤ ਪ੍ਰੋਜੈਕਟਾਂ ਲਈ ਪ੍ਰਵਾਨਗੀਆਂ ਨੂੰ ਤੇਜ਼ ਕੀਤਾ ਜਾਵੇਗਾ। ਇਸਦੇ ਨਾਲ ਹੀ ਪੌਇਲੀਵਰੇ ਨੇ ਲਿਬਰਲ ਪਾਰਠੀ ‘ਤੇ ਨਿਸ਼ਾਨਾ ਸਧਦੇ ਹੋਏ ਕਿਹਾ ਕਿ ਗੁਆਚੇ ਲਿਬਰਲ ਦਹਾਕੇ ਦਾ ਧੰਨਵਾਦ, ਕਿਉਂਕੀ ਕੈਨੇਡਾ ਐਲ.ਐਨ.ਜੀ ‘ਤੇ ਬਹੁਤ ਪਿੱਛੇ ਹੈ.. ਪਰ ਅਜੇ ਵੀ ਬਹੁਤ ਦੇਰ ਨਹੀਂ ਹੋਈ। ਪੌਇਲੀਵਰੇ ਨੇ ਕਿਹਾ ਸਾਡੀ ਕੰਜ਼ਰਵੇਟਿਵ ਸਰਕਾਰ ਜਲਦੀ ਹੀ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇਵੇਗੀ ਤਾਂ ਜੋ ਅਸੀਂ ਆਪਣੇ ਲੋਕਾਂ ਲਈ ਅਰਬਾਂ ਡਾਲਰ ਦੇ ਸ਼ਕਤੀਸ਼ਾਲੀ ਤਨਖਾਹ ਚੈੱਕ ਘਰ ਲਿਆ ਸਕੀਏ, ਅਤੇ ਇਸ ਤਰ੍ਹਾਂ ਅਸੀਂ ਹਮੇਸ਼ਾਂ ਕੈਨੇਡਾ ਨੂੰ ਸਭ ਤੋਂ ਪਹਿਲਾਂ ਰੱਖਾਗੇ।

ਇਹ ਵੀ ਪੜ੍ਹੋ : PM ਕਾਰਨੀ ਨੇ Canada ਦੇ ਸੀਨੀਅਰਜ਼ ਨੂੰ ਲੈ ਕੇ ਕੀਤੇ ਵੱਡੇ ਐਲਾਨ

ਕੈਨੇਡਾ ਦੇ ਵਿੱਚ ਚੋਣ ਪ੍ਰਚਾਰ ਜ਼ੋਰਾਂ-ਸ਼ੋਰਾਂ ਦੇ ਨਾਲ ਚੱਲ ਰਿਹਾ ਹੈ। ਇਸ ਵਿਚਾਲੇ ਕੰਜ਼ਰਵੇਟਿਵ ਨੇਤਾ ਪੀਅਰੇ ਪੋਇਲੀਵਰ ਐਡਮੰਟਨ ਦੇ ਦੱਖਣ ਵਿੱਚ ਹਜ਼ਾਰਾਂ ਸਮਰਥਕਾਂ ਨੂੰ ਮਿਲੇ, ਅਤੇ ਪੌਲੀਏਵ ਦਾ ਸੱਥ ਦੇਣ ਲਈ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਵੀ ਇਸ ਰੈਲੀ ‘ਦਚ ਸ਼ਮੂਲੀਅਤ ਕੀਤੀ। ਪੌਇਲੀਵਰੇ ਦਾ ਸਮਰਥਨ ਕਰਦੇ ਹੋਏ ਸਟੀਫਨ ਹਾਰਪਰ ਨੇ ਕਿਹਾ ਕਿ ਪੋਇਲੀਵਰ ਕੋਲ ਸੰਕਟ ਦੇ ਸਮੇਂ ਵਿੱਚ ਲੋੜੀਂਦਾ ਮਹੱਤਵਪੂਰਨ ‘ਰਾਜਨੀਤਿਕ ਤਜਰਬਾ’ ਹੈ, ਅਤੇ ਕੈਨੇਡੀਅਨਜ਼ ਨੂੰ ਪੀਅਰੇ ਪੌਲੀੲਵਰੇ ਦੇ ਹੱਕ ਵਿੱਚ ਵੋਟਾਂ ਪਾਉਣੀਆਂ ਚਾਹੀਦੀਆਂ ਹਨ। ਪੋਇਲੀਵਰ “ਬਿਹਤਰ, ਮਜ਼ਬੂਤ ਅਤੇ ਵਧੇਰੇ ਸੰਯੁਕਤ ਭਵਿੱਖ” ਲਈ ਸਭ ਤੋਂ ਵਧੀਆ ਉਮੀਦਵਾਰ ਹੈ। ਉਨ੍ਹਾਂ ਕਿਹਾ ਕਿ ਰੈਲੀ ‘ਚ ਮੌਜੂਦਾ ਭੀੜ ਤੋਂ ਜਾਪਦਾ ਹੈ ਕਿ ਕੈਨੇਡੀਅਨ ਇਤਿਹਾਸ ਦੇ ਸਭ ਤੋਂ ਵੱਡੇ ਚੋਣ ਸਮਾਗਮਾਂ ਵਿੱਚੋਂ ਇੱਕ ਹੈ।

ਇਹ ਵੀ ਪੜ੍ਹੋ :  ਨਾਬਾਲਗ਼ਾਂ ਦੇ Social Media ਚਲਾਉਣ ਦਾ ਸਮਾਂ ਤੈਅ, ਮਾਪੇ ਬੱਚਿਆਂ ਦੇ ਅਕਾਊਂਟ ‘ਤੇ ਰੱਖ ਸਕਣਗੇ ਨਜ਼ਰ

ਦੱਸ ਦਈਏ ਕਿ ਕੈਨੇਡਾ ਦੇ ਵਿੱਚ 28 ਅਪ੍ਰੈਲ ਨੂੰ ਚੋਣਾਂ ਹੋਣ ਜਾ ਰਹੀਆਂ ਹਨ। ਜਿਸ ਨੂੰ ਲੈ ਕੇ ਕੈਨੇਡੀਅਨ ਸਿਆਸੀ ਪਾਰਟੀਆਂ ਵਲੋਂ ਰੈਲੀਆਂ ਕੀਤੀਆਂ ਜਾ ਰਹੀਆਂ ਹਨ, ਅਤੇ ਕੈਨੇਡਾ ਰਹਿੰਦੇ ਲੋਕਾਂ ਦੇ ਲਈ ਵੱਖ-ਵੱਖ ਐਲਾਨ ਕੀਤੇ ਜਾ ਰਹੇ ਹਨ, ਪੋਰ ਦੇਖਣਾ ਇਹ ਦਿਲਚਿਸਪ ਹੋਵੇਗਾ ਕਿ ਕੈਨੇਡੀਅਨਜ਼ ਕਿਹੜੀ ਪਾਰਟੀ ਨੂੰ ਮੁੜ੍ਹ ਸੱਤਾ ਵਿੱਚ ਲੈ ਕੇ ਆਉਂਦੇ ਹਨ, ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ।