Poilievre ਦਾ ਚੋਣ ਵਾਅਦਾ, ਕੰਜ਼ਰਵੇਟਿਵ ਟਰੇਡ ਵਰਕਰਾਂ ਲਈ ਲਿਆਉਣਗੇ Tax ਛੋਟਾਂ 

Canada News : ਕੈਨੇਡਾ ਦੇ ਵਿੱਚ ਚੋਣਾਂ ਹੋਣ ਵਾਲੀਆਂ ਹਨ। ਜਿਸ ਨੂੰ ਲੈ ਕੇ ਕੈਨੇਡੀਅਨ ਸਿਆਸਤਦਾਨ ਕਾਫੀ ਗਰਮਾਏ ਹੋਏ ਹਨ, ਅਤੇ ਪੂਰੇ ਜ਼ੋਰਾਂ-ਸ਼ੋਰਾਂ ਦੇ ਨਾਲ ਰੈਲੀਆਂ ਕਰ ਰਹੇ ਹਨ। ਗੱਲ ਕੀਤੀ ਜਾਵੇ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪੀਅਰੇ ਪੋਇਲੀਵਰ ਦੀ ਤਾਂ ਉਨ੍ਹਾਂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਪੌਲੀਏਵ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰਕਾਰ ਯਾਤਰਾ ਕਰਨ ਵਾਲੇ ਵਪਾਰੀਆਂ ਲਈ ਨਵੇਂ ਟੈਕਸ ਛੋਟਾਂ ਪੇਸ਼ ਕਰੇਗੀ, ਜਿਸ ਨਾਲ ਉਨ੍ਹਾਂ ਨੂੰ ਆਵਾਜਾਈ ਦੀ ਪੂਰੀ ਲਾਗਤ ਅਤੇ ਭੋਜਨ ਦੇ ਖਰਚਿਆਂ ਨੂੰ ਘੱਟ ਕਰੇਗੀ, ਅਤੇ ਉਨ੍ਹਾਂ ਦੀ ਸਰਕਾਰ ਕਾਰਪੋਰੇਟ ਜੈੱਟਾਂ ਲਈ ਟੈਕਸ ਸਬਸਿਡੀਆਂ ਨੂੰ ਵੀ ਖਤਮ ਕਰੇਗੀ। ਕੈਨੇਡਾ ‘ਚ ਕੰਜਰਵੇਟਿਵ ਨੇਤਾ ਪੀਅਰੇ ਪੌਲੀਏਵ ਚੋਣਾਂ ਨੇੜੇ ਆਉਣ ਕਾਰਨ ਰੈਲੀਆਂ ਨੂੰ ਸੰਬੋਧਨ ਕਰ ਰਹੇ ਹਨ। ਇਸ ਦੌਰਾਨ ਪੌਲੀਏਵ ਨੇ ਮੈਨੀਟੋਬਾ ‘ਚ ਰੈਲੀ ਸੰਬੋਧਨ ਕਰਦੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਯਾਤਰਾ ਕਰਨ ਵਾਲੇ ਵਪਾਰੀਆਂ ਲਈ ਨਵੇਂ ਟੈਕਸ ਛੋਟਾਂ ਪੇਸ਼ ਕਰੇਗੀ, ਜਿਸ ਨਾਲ ਉਨ੍ਹਾਂ ਨੂੰ ਆਵਾਜਾਈ ਦੀ ਪੂਰੀ ਲਾਗਤ ਅਤੇ ਭੋਜਨ ਦੇ ਖਰਚਿਆਂ ਨੂੰ ਲਿਖਣ ਦੀ ਜ਼ਰੂਰਤ ਘੱਟ ਜਾਵੇਗੀ।

ਇਹ ਵੀ ਪੜ੍ਹੋ : Canada ਦੀ ਵਿਦੇਸ਼ ਮੰਤਰੀ Melanie Joly ਨੇ ਕੈਨੇਡਾ ਦੀਆਂ Tariff ਵਿਰੋਧੀ ਰਣਨੀਤੀਆਂ ਕੀਤੀਆਂ ਸਾਂਝੀਆਂ

ਪੌਲੀਏਵ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸਾਨੂੰ ਚਰਚਿਲ ਬੰਦਰਗਾਹ ਤੋਂ ਆਪਣਾ ਤੇਲ ਨਿਰਯਾਤ ਕਰਨ ਲਈ ਇੱਕ ਯੋਜਨਾ ਬਣਾਉਣ ਦੀ ਜ਼ਰੂਰਤ ਹੈ। ਇਸਦੇ ਨਾਲ ਹੀ ਪੌਲੀਏਵ ਨੇ ਕਿਹਾ “ਜੇਕਰ ਲਿਬਰਲਾਂ ਨੂੰ ਚੌਥੀ ਵਾਰ ਸੱਤਾ ਮਿਲਦੀ ਹੈ ਤਾਂ ਚਰਚਿਲ ਕਦੇ ਵੀ ਇੱਕ ਵੱਡਾ ਕਾਰਜਸ਼ੀਲ ਬੰਦਰਗਾਹ ਨਹੀਂ ਬਣੇਗਾ, ਕਿਉਂਕਿ ਉਨ੍ਹਾਂ ਦਾ ਕੱਟੜਪੰਥੀ ਵਾਤਾਵਰਣ ਏਜੰਡਾ ਗੁਆਚੇ ਲਿਬਰਲ ਦਹਾਕੇ ਤੋਂ ਬਾਅਦ ਕਿਸੇ ਵੀ ਚੀਜ਼ ਨੂੰ ਬਣਾਉਣ ਤੋਂ ਰੋਕੇਗਾ। ਜ਼ਿਕਰਯੌਗ ਹੈ ਕਿ ਕੈਨੇਡਾ ਦੇ ਵਿੱਚ ਅਪ੍ਰੈਲ ਨੂੰ ਚੋਣਾਂ ਹੋਣ ਜਾ ਰਹੀਆਂ ਹਨ। ਜਿਸ ਨੂੰ ਲੈ ਕੇ ਕੈਨੇਡੀਅਨ ਸਿਆਸਤਦਾਨਾਂ ਵਲੋਂ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਲੋਕਾਂ ਨੂੰ ਕੁੱਝ ਅਜਿਹੇ ਵਾਅਦੇ ਕੀਤੇ ਜਾ ਰਹੇ ਹਨ ਜੋ ਉਨ੍ਹਾਂ ਦੀ ਸਰਕਾਰ ਦੇ ਆਉਣ ‘ਤੇ ਪੂਰੇ ਹੋਣਗੇ, ਪਰ ਅਜਿਹੇ ਸਮੇਂ ਦੇ ਵਿੱਚ ਹੁਣ ਕੰਜ਼ਰਵੇਟਿਵ ਨੇਤਾ ਪੀਅਰੇ ਪੋਲੀਏਵ ਵਲੋਂ ਕੀਥੇ ਗਏ ਵਾਅਦੇ ਕਿੰਨੇ ਕੁੱ ਸੱਚ ਸਾਬਿਤ ਹੁੰਦੇ ਨੇ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ।