ਕੈਨੇਡਾ ‘ਚ ਸਿਆਸਤ ਹੋਈ ਸਰਗਰਮ, ਕੀ ਮਾਰਕ ਕਾਰਨੇ ਬਨਣਗੇ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ?

ਕੈਨੇਡਾ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਦਿੱਤੇ ਅਸਤੀਫ਼ੇ (Resignation) ਤੋਂ ਬਾਅਦ ਕੈਨੇਡੀਅਨ ਸਿਆਸਤ (Canadian Politics) ਬੇਹਦ ਹੀ ਦਿਲਚਸਪ ਹੁੰਦੀ ਜਾ ਰਹੀ ਹੈ। ਇਸ ਤਹਿਤ ਹੁਣ ਫੈਡਰਲ ਸਰਕਾਰ ਦੇ ਨੁਮਾਇੰਦਿਆਂ ਦੇ ਵੱਲੋਂ ਨਾਮਜ਼ਾਦਗੀਆਂ ਭਰਨ ਦਾ ਦੋਰ ਵੀ ਸ਼ੁਰੂ ਹੋ ਚੁੱਕਿਆ ਹੈ। ਦਰਅਸਲ ਜਸਟਿਨ ਟਰੂਡੋ ਦੀ ਥਾਂ ‘ਤੇ ਕੈਨੇਡਾ (Canada)ਦੇ ਉੱਗੇ ਵਿੱਤੀ ਮਾਹਰ ਮਿਸਟਰ ਮਾਰਕ ਕਾਰਨੇ (Mark Carney) ਅੱਜ ਲਿਬਰਲ ਉਮੀਦਵਾਰ ਦੇ ਵਜੋਂ ਆਪਣੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਨਾਮਜ਼ਦਗੀ ਦਾਖਲ ਕੀਤੀ। ਮਿਲੀ ਜਾਣਕਾਰੀ ਮੁਤਾਬਕ ਮਾਰਕ ਕਾਰਨੇ ਦਾ ਮੁਕਾਬਲਾ ਲਿਬਰਲ ਨਾਮੀਨੇਸ਼ਨ ਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ (Chrystia Freeland) ਦੇ ਨਾਲ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਹਾਲਾਂਕਿ ਪਾਰਟੀ ਸਫਾ ਦੇ ਵਿੱਚ ਮਾਰਕ ਕਾਰਨੇ ਦਾ ਕਾਫੀ ਵੱਡਾ ਨਾਮ ਹੈ।

America ਨੇ H-1B ਵਾਲਿਆਂ ਨੂੰ ਦਿੱਤਾ ਤੋਹਫ਼ਾ, ਧੜਾ ਧੜ ਮਿਲਣਗੇ ਅਮਰੀਕਾ ਦੇ ਵੀਜ਼ੇ

ਦੱਸ ਦੀਏ ਜਿੱਥੇ ਕੈਨੇਡੀਅਨ ਲੀਡਰਾਂ ਦੇ ਵੱਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਦੌੜ ਦੇ ਵਿੱਚ ਹਿੱਸਾ ਲਿਆ ਜਾ ਰਿਹਾ ਤਾਂ ਉੱਥੇ ਹੀ ਇਸ ਦੌੜ ਦੇ ਵਿੱਚ ਕੁਝ ਭਾਰਤੀਆਂ ਨੇ ਵੀ ਆਪਣੀ ਕਿਸਮਤ ਅਜਮਾਉਣੀ ਸ਼ੁਰੂ ਕਰ ਦਿੱਤੀ ਹੈ। ਜਿਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਨਾਮ ਆਉਂਦਾ ਚੰਦਰ ਆਰਿਆ ਦਾ ਚੰਦਰ ਆ ਰਿਹਾ ਨੇ ਵੀ PM ਦੀ ਦੌੜ ਦੇ ਵਿੱਚ ਪੈਰ ਰੱਖ ਦਿੱਤਾ ਅਤੇ ਉਹਨਾਂ ਨੇ ਵੀ ਅੱਜ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਨੇ ਅਤੇ ਕੈਨੇਡੀਅਨਸ ਨੂੰ ਭਰੋਸਾ ਦਵਾਇਆ ਕਿ ਉਹ ਕੈਨੇਡਾ ਪ੍ਰਤੀ ਪੂਰੀ ਵਫਾਦਾਰੀ ਦੇ ਨਾਲ ਫੈਡਰਲ ਚੋਣਾਂ ਲੜਨਗੇ।

Canada ‘ਚ ਹਜ਼ਾਰਾ ਕਾਮਿਆਂ ਲਈ ਕਾਲ ਬਣ ਕੇ ਆਏ Trump, ਨੌਕਰੀ ਤੋਂ ਕੱਢੇ ਜਾਣਗੇ 10 ਲੱਖ ਪ੍ਰਵਾਸੀ!

ਮਾਰਕ ਕਾਰਨੇ (Mark Carney) ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ 1988 ਦੇ ਵਿੱਚ ਹਾਰਵਡ ਯੂਨੀਵਰਸਿਟੀ ਤੋਂ ਉਥੇ ਸ਼ਾਸਤਰ ਦੇ ਵਿੱਚ ਬੈਚਲਰ ਦੀ ਡਿਗਰੀ ਪ੍ਰਾਪਤ ਕੀਤੀ ਸੀ ਉਹਨਾਂ ਨੇ 1993 ਦੇ ਵਿੱਚ ਅਰਥ ਸ਼ਾਸਤਰ ਦੇ ਵਿੱਚ ਮਾਸਟਰ ਡਿਗਰੀ ਅਤੇ 1995 ਦੇ ਵਿੱਚ ਅਕਸ ਫੋਰਡ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਦੇ ਵਿੱਚ ਡਾਕਟਰੇਟ ਪ੍ਰਾਪਤ ਕੀਤੀ। ਮਿਸਟਰ ਕਾਰਨੇ ਨੂੰ ਅਪ੍ਰੈਲ 2023 ਦੇ ਵਿੱਚ ਯੂਨੀਵਰਸਿਟੀ ਆਫ ਮੈਲੀਟੋਬਾ ਤੋਂ ਕਾਨੂੰਨ ਦੇ ਆਨਰੇਰੀ ਡਾਕਟਰ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ। ਇੰਨਾ ਹੀ ਨਹੀਂ ਕਾਰਨੇ ਨੇ 2008 ਤੋਂ 2013 ਤੱਕ ਬੈਂਕ ਆਫ ਕੈਨੇਡਾ ਦੇ ਅੱਠਵੇਂ ਗਵਰਨਰ ਅਤੇ 2013 ਤੋਂ 2020 ਤੱਕ ਬੈਂਕ ਆਫ ਇੰਗਲੈਂਡ ਦੇ ਗਵਰਨਰ ਦੇ ਵਜੋਂ ਵੀ ਸੇਵਾ ਨਿਭਾਈ ਹੈ ਅਤੇ ਹੁਣ ਕਾਰਨ ਕੈਨੇਡਾ ਦੀਆਂ ਐਮਪੀ ਚੋਣਾਂ ਦੇ ਵਿੱਚ ਆਪਣੀ ਕਿਸਮਤ ਅਜਮਾਉਣ ਦੇ ਲਈ ਜਾ ਰਹੇ ਹਨ।