ਪ੍ਰਧਾਨ ਮੰਤਰੀ ਜਸਟਿਨ ਟਰੂਡੋ ਮੁੜ ਨਹੀਂ ਲੜਨਗੇ ਚੋਣਾਂ

ਕੈਨੇਡਾ : ਪ੍ਰਧਾਨ ਮੰਤਰੀ (PM) ਜਸਟਿਨ ਟਰੂਡੋ (Justin Trudeau) ਵਲੋਂ ਅਸਤੀਫ਼ਾ ਦਿੱਤੇ ਹਜੇ ਕੁੁੱਝ ਸਮਾਂ ਨਹੀਂ ਹੋਇਆ ਕਿ ਇਸ ਵਿਚਾਲੇ ਹੁਣ ਜਸਟਿਨ ਟਰੂਡੋ ਨੇ ਇੱਕ ਹੋਰ ਵੱਡਾ ਐਲਾਨ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜਸਟਿਨ ਟਰੂਡੋ ਨੇ ਘੋਸ਼ਣਾ ਕੀਤੀ ਕਿ ਉਹ ਅਗਲੀਆਂ ਫੈਡਰਲ ਚੋਣਾਂ ਵਿੱਚ ਐਮਪੀ (MP) ਵਜੋਂ ਦੁਬਾਰਾ ਚੋਣ ਨਹੀਂ ਲੜਨਗੇ, ਟਰੂਡੋ ਨੇ ਕਿਹਾ ਕਿ ਉਹ ਅਗਲੀਆਂ ਚੋਣਾਂ ਵਿੱਚ ਲਿਬਰਲਾਂ ਦੀ ਅਗਵਾਈ ਨਹੀਂ ਕਰਨਗੇ ਤੇ ਨਾਂ ਹੀ ਪਪੀਨੇਊ, ਕਿਊਬਿਕ ਵਿੱਚ ਆਪਣੀ ਸੀਟ ਮੰਗਣਗੇ।

Canada ਨੇ Work Permit ਨਿਯਮਾਂ ‘ਚ ਕੀਤਾ ਬਦਲਾਅ, ਹਜ਼ਾਰਾਂ ਭਾਰਤੀ ਨੂੰ ਹੋਵੇਗਾ ਫਾਇਦਾ

ਦੱਸਣਯੋਗ ਹੈ ਕਿ ਪੀਐਮ ਟਰੂਡੋ ਨੇ ਓਟਾਵਾ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ- “ਮੈਂ ਪੂਰੀ ਤਰ੍ਹਾਂ ਉਸ ਕੰਮ ‘ਤੇ ਕੇਂਦ੍ਰਿਤ ਹਾਂ ਜੋ ਕੈਨੇਡੀਅਨਾਂ ਨੇ ਮੈਨੂੰ ਕਰਨ ਲਈ ਚੁਣਿਆ ਹੈ, ਅਤੇ ਮੈਂ ਅਗਲੀਆਂ ਆਮ ਚੋਣਾਂ ਵਿੱਚ ਹਿੱਸਾ ਨਹੀਂ ਲਵਾਂਗਾ। ਹਾਂਲਾਕਿ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਟਰੂਡੋ ਕੈਨੇਡੀਅਨ ਸੂਬਿਆਂ ਦੇ ਮੁਖੀਆਂ ਨਾਲ ਅਮਰੀਕਾ ਦੇ ਚੁਣੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਸੁਲ੍ਹਾ ਕਰਨ ਦੀ ਰਣਨੀਤੀ ‘ਤੇ ਚਰਚਾ ਕਰ ਰਹੇ ਹਨ। ਇਨਾਂ੍ਹ ਹੀ ਨਹੀਂ ਟਰੂਡੋ ਨੇ ਆਪਣੇ ਸਿਆਸੀ ਭਵਿੱਖ ਬਾਰੇ ਅਨਿਸ਼ਚਿਤਤਾ ਜ਼ਾਹਰ ਕਰਦਿਆਂ ਕਿਹਾ, “ਮੈਂ ਭਵਿੱਖ ਵਿੱਚ ਕੀ ਕਰਾਂਗਾ ਇਸ ਬਾਰੇ ਬਹੁਤਾ ਨਹੀਂ ਸੋਚਿਆ ਹੈ। ਫਿਲਹਾਲ, ਮੈਂ ਉਸ ਕੰਮ ‘ਤੇ ਧਿਆਨ ਦੇ ਰਿਹਾ ਹਾਂ ਜੋ ਕੈਨੇਡੀਅਨਾਂ ਨੇ ਮੇਰੇ ਲਈ ਚੁਣਿਆ ਹੈ।”

ਵਿਦੇਸ਼ ਪੜ੍ਹਨ ਗਏ ਭਾਰਤੀ ਵਿਦਿਆਰਥੀ ਲੰਬੇਂ ਸਮੇਂ ਤੋਂ ਨਹੀਂ ਜਾ ਰਹੇ ਕਾਲਜ,ਹੈਰਾਨੀਜਨਕ ਅੰਕੜੇ ਆਏ ਸਾਹਮਣੇ
ਇਥੇ ਦੱਸ ਦਈਏ ਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਰੌਲਾ ਪੈਣ ਤੋਂ ਬਾਅਦ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਸਤੀਫਾ ਦੇ ਦਿੱਤਾ ਸੀ ਅਤੇ ਉਹਨਾਂ ਆਖਿਆ ਸੀ ਕਿ ਜਦੋਂ ਤੱਕ ਨਵਾਂ ਪੀਐਮ ਚੁਣਿਆ ਨਹੀਂ ਜਾਂਦਾ ਉਹ ਆਪਣੇ ਅਹੁਦੇ ਉੱਤੇ ਕੰਮ ਕਰਦੇ ਰਹਿਣਗੇ।