CANADA NEWS : ਭਾਰਤੀ ਮੂਲ ਤੇ ਪ੍ਰਸਿੱਧ ਪੱਤਰਕਾਰ ਜੋਗਿੰਦਰ ਬਾਸੀ (Joginder bassi) ਦੇ ਕੈਨੇਡਾ ਸਥਿਤ ਘਰ ‘ਤੇ ਕੁਝ ਬਦਮਾਸ਼ਾਂ ਦੇ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ। ਇਹ ਹਮਲਾ ਭਾਰਤੀ ਸਮੇਂ ਮੁਤਾਬਕ 20 ਜਨਵਰੀ ਨੂੰ ਹੋਇਆ। ਜੋਗਿੰਦਰ ਬਾਸੀ ਨੇ ਖੁਦ ਇਸ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ ਅਤੇ ਦੱਸਿਆ ਕਿ ਉਹ ਅਤੇ ਉਨ੍ਹਾਂ ਦਾ ਪਰਿਵਾਰ ਪੂਰੀ ਤਰ੍ਹਾਂ ਸੁਰੱਖਿਅਤ ਹਨ । ਜੋਗਿੰਦਰ ਬਾਸੀ ਦਾ ਕਹਿਣਾ ਕਿ ਇਹ ਹਮਲਾ ਖਾਲੀਸਤਾਨੀਆਂ ਦੇ ਵੱਲੋਂ ਕੀਤਾ ਗਿਆ ਅਤੇ ਉਨਾਂ ਨੇ ਇਸ ਸਬੰਧੀ ਟੋਰਾਂਟੋ ਪੁਲਿਸ ਦੇ ਕੋਲ ਲਿੱਖਤੀ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਹੈ ਅਤੇ ਜੋਗਿੰਦਰ ਦਾ ਇਹ ਵੀ ਕਹਿਣਾ ਕਿ ਖਾਲੀਸਤਾਨੀਆਂ ਦੇ ਵੱਲੋਂ ਉਹਨਾਂ ਨੂੰ ਪਹਿਲਾਂ ਵੀ ਕਈ ਵਾਰ ਧਮਕੀਆਂ ਮਿਲ ਚੁੱਕੀਆਂ ਹਨ।
ਇਹ ਵੀ ਪੜ੍ਹੋ : Australia ਨੇ Heat Wave ਦੀ ਦਿੱਤੀ ਚੇਤਾਵਨੀ, ਲੋਕਾਂ ਨੂੰ ਘਰੋਂ ਬਾਹਰ ਨਾ ਨਿਕਲਣ ਦੀ ਸਲਾਹ
ਇੱਥੇ ਦੱਸਣਾ ਬਣਦਾ ਹੈ ਕਿ ਜੋਗਿੰਦਰ ਬਾਸੀ ਕੈਨੇਡਾ ਦੇ ਵਿੱਚ ਇੱਕ ਪ੍ਰਸਿੱਧ ਪੰਜਾਬੀ ਰੇਡੀਓ ਸ਼ੋ (Radio Show) ਚਲਾਉਂਦੇ ਹਨ ਜੋ ਕਿ ਪੰਜਾਬ ਅਤੇ ਕੈਨੇਡਾ ਦੇ ਵਿੱਚ ਕਾਫੀ ਲੋਕਪ੍ਰੀਏ ਹੈ। ਤੇ ਲੋਕਾਂ ਦੀ ਪਹਿਲੀ ਪਸੰਦ ਵੀ ਬਣਿਆ ਹੋਇਆ। ਹਾਲ ਦੇ ਵਿੱਚ ਉਸਨੇ ਖਾਲੀਸਤਾਨੀਆਂ ਦੇ ਵੱਲੋਂ ਭਾਰਤੀ ਝੰਡੇ ਦੇ ਅਪਮਾਨ ਨੂੰ ਲੈ ਕੇ ਵੀਡੀਓ ਵੀ ਜਾਰੀ ਕੀਤੀ ਸੀ। ਜਿਸ ਤੋਂ ਬਾਅਦ ਹੁਣ ਉਹਨਾਂ ਨੂੰ ਇਹਨਾਂ ਧਮਕੀਆਂ ਦਾ ਸਾਹਮਣਾ ਕਰਨਾ ਪਿਆ, ਹਾਲਾਂਕਿ ਇਸ ਤੋਂ ਪਹਿਲਾਂ 2021 ਦੇ ਵਿੱਚ ਵੀ ਜੋਗਿੰਦਰ ਬਾਸੀ ਦੇ ਘਰ ‘ਤੇ ਹਮਲਾ ਹੋ ਚੁੱਕਿਆ ਹੈ।