ਸਰਕਾਰ ਦਾ ਵੱਡਾ ਕਦਮ, Pizza, Burger ਸਮੇਤ Junk Food ‘ਤੇ ਲਗਾਈ ਪਾਬੰਦੀ!

Mexico News ; ਮੈਕਸੀਕੋ ਦੇ ਸਕੂਲਾਂ ‘ਚ ਜੰਕ ਫੂਡ ‘ਤੇ ਸਰਕਾਰ ਵੱਲੋਂ ਲਗਾਈ ਪਾਬੰਦੀ ਸ਼ਨੀਵਾਰ ਯਾਨੀਕਿ 29 ਮਾਰਚ ਤੋਂ ਲਾਗੂ ਹੋ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕਦਮ ਦੇਸ਼ ਵਿੱਚ ਵੱਧ ਰਹੇ ਮੋਟਾਪੇ ਅਤੇ ਸ਼ੂਗਰ ਦੀ ਗੰਭੀਰ ਸਮੱਸਿਆ ਨਾਲ ਨਜਿੱਠਣ ਲਈ ਚੁੱਕਿਆ ਗਿਆ ਹੈ। ਇਹ ਨਵਾਂ ਨਿਯਮ, ਜੋ ਪਹਿਲੀ ਵਾਰ ਪਿਛਲੇ ਸਾਲ ਜਾਰੀ ਕੀਤਾ ਗਿਆ ਸੀ, ਉਹਨਾਂ ਨਮਕੀਨ ਅਤੇ ਮਿੱਠੇ ਪੈਕਡ ਖਾਣ-ਪੀਣ ਦੀਆਂ ਚੀਜ਼ਾਂ ‘ਤੇ ਰੋਕ ਲਗਾਉਂਦਾ ਹੈ, ਜੋ ਮੈਕਸੀਕਨ ਬੱਚਿਆਂ ਦੀ ਡਾਇਟ ਦਾ ਹਿੱਸਾ ਬਣ ਚੁੱਕੀਆਂ ਹਨ। ਇਨ੍ਹਾਂ ਵਿੱਚ ਮਿੱਠੇ ਫਲਾਂ ਦੇ ਰਸ, ਪੈਕੇਟ ਵਾਲੇ ਚਿਪਸ, ਆਰਟੀਫੀਸੀਅਲ ਪਿਗ ਦੇ ਛਿੱਲਕੇ ਅਤੇ ਮਿਰਚ ਮਸਾਲੇਦਾਰ ਸੋਇਆ-ਯੁਕਤ ਮੂੰਗਫਲੀ ਸ਼ਾਮਲ ਹਨ।

ਇਹ ਵੀ ਪੜ੍ਹੋ :  ਪ੍ਰੇਮੀ ਨਾਲ Date ‘ਤੇ ਜਾਓ ਪੈਸਾ ਕਮਾਓ, ਵਿਆਹ ਲਈ ਲੱਖਾਂ ਰੁਪਇਆ ਦਵੇਗੀ ਸਰਕਾਰ 

ਵਿਦੇਸ਼ਾਂ ‘ਚ ਸਮੇਂ ਸਮੇਂ ਦੀਆਂ ਸਰਕਾਰਾਂ ਵਲੋਂ ਵਬੱਚਿਆਂ ਦੀ ਦੇਖਭਾਂਲ ਨੂੰ ਲੈ ਕੇ ਵੱਡੇ ਪੱਧਰ ‘ ਤੇ ਸਖਥਾਈ ਦਿਖਾਂਈ ਜਾ ਰਹੀ ਹੈ। ਇਸ ਵਿਚਾਲੇ ਹੁਣ ਮੈਕਸੀਕੋ ਦੇ ਸਿੱਖਿਆ ਮੰਤਰਾਲੇ ਨੇ ਵੱਡਾ ਬਿਵਆਨ ਦਿੰਦੇ ਹੋਏ ਆਪਣੇ ਪੋਸਟ ਵਿੱਚ ਇਹ ਗੱਲ ਕਹੀ ਹੈ। ਮੈਕਸੀਕੋ ਦੇ ਸਿੱਖਿਆ ਮੰਤਰਾਲੇ ਨੇ ਐਲਾਨ ਕੀਤਾ ਕਿ ਜੰਕ ਫੂਡ ‘ਤੇ ਪਾਬੰਦੀ ਹੁਣ ਕਾਨੂੰਨ ਬਣ ਚੁੱਕੀ ਹੈ। ਉਨ੍ਹਾਂ ਆਪਣੇ ਸੋਸ਼ਲ ਮੀਡੀਆਂ ਅਕਾਉਂਟ ਅੇਕਸ ‘ਤੇ ਲਿਿਖਆ ‘ਅਲਵਿਦਾ, ਜੰਕ ਫੁਡ, ਅਤੇ ਨਾਲ ਹੀ ਮਾਪਿਆਂ ਨੂੰ ਵੀ ਉਤਸ਼ਾਹਿਤ ਕੀਤਾ ਗਿਆ ਕਿ ਉਹ ਆਪਣੇ ਬੱਚਿਆਂ ਲਈ ਘਰ ‘ਚ ਸਿਹਤਮੰਦ ਭੋਜਨ ਬਣਾਉਣ ਅਤੇ ਸਰਕਾਰ ਦੇ ਇਸ ਮੁਹਿੰਮ ਵਿੱਚ ਸਹਿਯੋਗ ਕਰਨ।’

ਇਹ ਵੀ ਪੜ੍ਹੋ :  Mark Carney ਟਰੰਪ ਨਾਲ ਮਿਲਾਉਣਗੇ ਹੱਥ! ਕੈਨੇਡਾ ਦਾ Tariff ਹੋਵੇਗਾ ਮੁਆਫ਼?

ਇਸਦੇ ਨਾਲ ਹੀ ਇਸ ਸਾਰੇ ਮਾਮਲੇ ‘ਤੇ ਬੋਲਦੇ ਹੋਏ ਜਨਤਕ ਸਿਹਤ ਸਕੱਤਰ ਮਾਰਿਓ ਡੈਲਗਾਡੋ ਨੇ ਕਿਹਾ, ‘ਨਵੇਂ ਮੈਕਸੀਕਨ ਸਕੂਲ ਸਿਸਟਮ ਦਾ ਮੁੱਖ ਟੀਚਾ ਸਿਹਤਮੰਦ ਜੀਵਨ ਨੂੰ ਵਧਾਵਾ ਦੇਣਾ ਹੈ।’ ਉਨ੍ਹਾਂ ਇਹ ਵੀ ਦੱਸਿਆ ਕਿ ਮਾਪੇ ਇਸ ਨਿਯਮ ਦਾ ਪੂਰੀ ਤਰ੍ਹਾਂ ਸਮਰਥਨ ਕਰ ਰਹੇ ਹਨ, ਅਤੇ ਇਨ੍ਹਾਂ ਯੋਜਨਾਵਾਂ ਨੂੰ ਚਰਣਬੱਧ ਢੰਗ ਨਾਲ ਲਾਗੂ ਕੀਤਾ ਜਾਵੇਗਾ। ਮੈਕਸੀਕੋ ਦੇ ਨਵੇਂ ਨਿਯਮ ਅਨੁਸਾਰ, ਸਕੂਲਾਂ ਨੂੰ ਉਹਨਾਂ ਸਭ ਖਾਣ-ਪੀਣ ਦੀਆਂ ਚੀਜ਼ਾਂ ਨੂੰ ਹੌਲੀ-ਹੌਲੀ ਹਟਾਉਣਾ ਹੋਵੇਗਾ, ਜਿਨ੍ਹਾਂ ਵਿੱਚ ਵੱਧ ਨਮਕ, ਚੀਨੀ, ਕੈਲੋਰੀ ਜਾਂ ਚਰਬੀ ਹੁੰਦੀ ਹੈ ਅਤੇ ਜਿਨ੍ਹਾਂ ‘ਤੇ ਕਾਲੇ ਚੇਤਾਵਨੀ ਲੇਬਲ ਲੱਗੇ ਹੋਣ। ਮੈਕਸੀਕੋ ਨੇ 2020 ਵਿੱਚ ਇਹ ਲੇਬਲੰਿਗ ਪ੍ਰਣਾਲੀ ਲਾਜ਼ਮੀ ਬਣਾਈ ਸੀ।

ਇਹ ਵੀ ਪੜ੍ਹੋ :  Trump ਨੇ ਸੈਂਕੜੇ ਵਿਦਿਆਰਥੀਆਂ ਨੂੰ ਸੈਲਫ ਡਿਪੋਰਟ ਹੋਣ ਦਾ ਦਿੱਤਾ ਹੁਕਮ

ਸੋਮਵਾਰ ਸਵੇਰੇ ਤੋਂ ਲਾਗੂ ਹੋਏ ਇਸ ਜੰਕ ਫੂਡ ‘ਤੇ ਪ੍ਰਤੀਬੰਧ ਦੇ ਤਹਿਤ, ਹੁਣ ਸਕੂਲਾਂ ਨੂੰ ਜੰਕ ਫੂਡ ਦੀ ਥਾਂ ਬੀਨ ਟਾਕੋਸ ਵਰਗੇ ਸਿਹਤਮੰਦ ਵਿਕਲਪ ਦੇਣੇ ਹੋਣਗੇ ਅਤੇ ਨਾਲ ਹੀ ਸਾਫ਼ ਪੀਣਯੋਗ ਪਾਣੀ ਵੀ ਉਪਲਬਧ ਕਰਵਾਉਣਾ ਹੋਵੇਗਾ।  ਇੱਥੇ ਦੱਸਣਾ ਬਣਦਾ ਹੈ ਕਿ ਮੈਕਸੀਕੋ ਦੀ ਰਾਸ਼ਟਰਪਤੀ ਕਲੌਡੀਆ ਸ਼ਿਨਬਾਮ ਨੇ ਕਿਹਾ, ‘ਆਲੂ ਦੇ ਚਿਪਸ ਦੇ ਪੈਕਟ ਤੋਂ ਬੇਹਤਰ ਹੈ ਕਿ ਬੱਚੇ ਬੀਨ ਟੈਕੋ ਖਾਣ.’ ਯੂਨੀਸੈਫ ਅਨੁਸਾਰ, ਮੈਕਸੀਕੋ ਦੇ ਬੱਚੇ ਪੂਰੇ ਲੈਟਿਨ ਅਮਰੀਕਾ ਵਿੱਚ ਸਭ ਤੋਂ ਵੱਧ ਜੰਕ ਫੂਡ ਖਾਂਦੇ ਹਨ। ਇਸੀ ਕਰਕੇ ਬੱਚਿਆਂ ਵਿੱਚ ਮੋਟਾਪਾ ਇੱਕ ਗੰਭੀਰ ਸਮੱਸਿਆ ਬਣ ਗਿਆ ਹੈ।ਹਾਂਲਾਕਿ ਏਜੰਸੀ ਦੀ ਰਿਪੋਰਟ ਦੱਸਦੀ ਹੈ ਕਿ ਬੱਚਿਆਂ ਦੁਆਰਾ ਰੋਜ਼ਾਨਾ ਲੈਣ ਵਾਲੀ ਕੁੱਲ ਕੈਲੋਰੀ ਵਿੱਚੋਂ 40% ਹਿੱਸਾ ਚੀਨੀ ਵਾਲੇ ਪੇਅ ਅਤੇ ਵਧੇਰੇ ਪ੍ਰੋਸੈਸਡ ਭੋਜਨ ਤੋਂ ਆਉਂਦਾ ਹੈ।